
ਬਾਲੀਵੁੱਡ ਅਦਾਕਾਰਾ ਆਲਿਆ ਭੱਟ ਦੀ ਐਕਟਿੰਗ ਦੇ ਤਾਂ ਲੋਕ ਦੀਵਾਨੇ ਹਨ ਹੀ ਪਰ ਉਨ੍ਹਾਂ ਦੇ ਫ਼ੈਸ਼ਨ ਸੈਂਸ ਦੇ ਫੈਨ ਵੀ ਘੱਟ ਨਹੀਂ ਹਨ। ਆਏ ਦਿਨ ਉਹ ਅਪਣੇ ਸ਼ਾਨਦਾਰ ਫ਼ੈਸ਼ਨ ...
ਬਾਲੀਵੁੱਡ ਅਦਾਕਾਰਾ ਆਲਿਆ ਭੱਟ ਦੀ ਐਕਟਿੰਗ ਦੇ ਤਾਂ ਲੋਕ ਦੀਵਾਨੇ ਹਨ ਹੀ ਪਰ ਉਨ੍ਹਾਂ ਦੇ ਫ਼ੈਸ਼ਨ ਸੈਂਸ ਦੇ ਫੈਨ ਵੀ ਘੱਟ ਨਹੀਂ ਹਨ। ਆਏ ਦਿਨ ਉਹ ਅਪਣੇ ਸ਼ਾਨਦਾਰ ਫ਼ੈਸ਼ਨ ਸੈਂਸ ਨੂੰ ਲੈ ਕੇ ਸੁਰਖੀਆਂ ਵਿਚ ਰਹਿੰਦੀ ਹੈ। ਉਹ ਜੋ ਵੀ ਪਹਿਨ ਕੇ ਨਿਕਲਦੀ ਹੈ, ਉਸੀ ਡਰੈਸ ਦਾ ਬਾਜ਼ਾਰ ਵਿਚ ਟ੍ਰੇਂਡ ਆ ਜਾਂਦਾ ਹੈ। ਹਾਲ ਹੀ ਵਿਚ ਆਲਿਆ ਦਾ ਇਕ ਲੁਕ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ, ਜਿਸ ਵਿਚ ਸੱਭ ਤੋਂ ਜ਼ਿਆਦਾ ਚਰਚਾ ਉਨ੍ਹਾਂ ਦੇ ਨਾਈਟ ਸੂਟ ਦੀ ਹੋ ਰਹੀ ਹੈ।
Alia Bhatt
ਆਲਿਆ ਦੀ ਵਾਇਰਲ ਹੋ ਰਹੀਆਂ ਇਹ ਤਸਵੀਰਾਂ ਏਅਰਪੋਰਟ ਦੀਆਂ ਹਨ, ਜਿਸ ਵਿਚ ਉਹ ਸਿੰਪਲ ਨਾਈਟ ਸੂਟ ਵਿਚ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਉਸ ਨੇ ਪੋਨੀਟੇਲ ਅਤੇ ਮੇਕਅਪ ਵਿਚ ਲਾਈਟ ਪਿੰਕ ਕਲਰ ਦੀ ਲਿਪਸਟਿਕ ਲਗਾਈ ਹੋਈ ਹੈ। ਅਪਣੇ ਲੁਕ ਨੂੰ ਪੂਰਾ ਕਰਨ ਲਈ ਉਸ ਨੇ ਨਿਊਡ ਕਲਰ ਦੀ ਹੀਲ ਪਹਿਨ ਰੱਖੀ ਹੈ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਅਜਿਹਾ ਕੀ ਹੈ ਕਿ ਆਲਿਆ ਦਾ ਇਹ ਸਿੰਪਲ ਜਿਹਾ ਲੁਕ ਵੀ ਇੰਨਾ ਚਰਚਾ ਦਾ ਵਿਸ਼ਾ ਬਣਾ ਹੋਇਆ ਹੈ।
Alia Bhatt
ਦਰਅਸਲ ਆਲਿਆ ਦਾ ਇਹ ਲੁਕ ਉਸ ਦੀ ਕਾਸਟ ਦੀ ਵਜ੍ਹਾ ਨਾਲ ਸੁਰਖੀਆਂ ਵਿਚ ਹੈ। ਜਾਂਣਦੇ ਹਾਂ ਬਾਲੀਵੁੱਡ ਦੀਵਾ ਦੇ ਇਸ ਲੁਕ 'ਤੇ ਕਿੰਨਾ ਖਰਚ ਹੋਇਆ। ਆਲਿਆ ਨੇ ਜੋ ਫਲੋਰਲ ਨਾਈਟ ਸੂਟ ਪਾਇਆ ਹੋਇਆ ਹੈ, ਉਹ Gucci ਬਰਾਂਡ ਦਾ ਹੈ। ਗੱਲ ਕਰੀਏ ਇਸ ਨਾਇਟਸੂਟ ਦੀ ਕੀਮਤ ਦੀ ਤਾਂ ਆਲਿਆ ਦੇ ਇਸ ਸਿੰਪਲ ਜਿਹੇ ਦਿਸਣ ਵਾਲੇ ਨਾਈਟਸੂਟ ਦੀ ਕੀਮਤ ਤਕਰੀਬਨ 2 ਲੱਖ ਰੁਪਏ ਹੈ।
Alia Bhatt
ਆਲਿਆ ਨੇ ਇਸ ਦੌਰਾਨ ਹੱਥ ਵਿਚ ਇਕ ਬੈਗ ਕੈਰੀ ਕੀਤਾ ਹੋਇਆ ਹੈ। ਦੱਸ ਦਈਏ ਇਸ ਖੂਬਸੂਰਤ ਬੈਗ ਦੀ ਕੀਮਤ 1 ਲੱਖ ਰੁਪਏ ਹੈ। ਗੱਲ ਕਰੀਏ ਆਲਿਆ ਦੇ ਵਰਕ ਫਰੰਟ ਦੀ ਤਾਂ ਉਹ ਏਨੀ ਦਿਨੀ ਅਪਣੀ ਆਉਣ ਵਾਲੀ ਫਿਲਮ 'ਬਰਹਮਾਸਤਰ' ਨੂੰ ਲੈ ਕੇ ਚਰਚਾ ਵਿਚ ਹੈ। ਇਸ ਫਿਲਮ ਵਿਚ ਉਸ ਦੇ ਨਾਲ ਰਣਬੀਰ ਕਪੂਰ ਲੀਡ ਰੋਲ ਪਲੇ ਕਰ ਰਹੇ ਹਨ।