
ਹਰੀ ਚਿਕਨ ਕੜੀ ਗੋਆ ਦੇ ਹਰ ਇਕ ਘਰ ਵਿਚ ਬਣਾਈ ਜਾਂਦੀ ਹੈ। ਜੇਕਰ ਤੁਸੀਂ ਇਸ ਨੂੰ ਨਹੀ ਬਣਾਇਆ ਤਾਂ ਜ਼ਰੂਰ ਇਸ ਨੂੰ ਇਕ ਵਾਰੀ ਬਣਾ ਕੇ....
ਹਰੀ ਚਿਕਨ ਕੜੀ ਗੋਆ ਦੇ ਹਰ ਇਕ ਘਰ ਵਿਚ ਬਣਾਈ ਜਾਂਦੀ ਹੈ। ਜੇਕਰ ਤੁਸੀਂ ਇਸ ਨੂੰ ਨਹੀ ਬਣਾਇਆ ਤਾਂ ਜ਼ਰੂਰ ਇਸ ਨੂੰ ਇਕ ਵਾਰੀ ਬਣਾ ਕੇ ਦੇਖੋ। ਅੱਜ ਅਸੀਂ ਤੁਹਾਨੂੰ ਇਸ ਨੂੰ ਬਣਾਉਣਾ ਦੀ ਵਿਧੀ ਦਸਾਂਗੇ। ਇਸ ਨੂੰ ਤੁਸੀਂ ਘਰ ਵਿਚ ਸੋਖੇ ਤਰੀਕੇ ਨਾਲ ਬਣਾ ਸਕਦੇ ਹੋ। ਗੋਆ ਵਿਚ ਕੜੀ ਨੂੰ ਬਣਾਓਣ ਲਈ ਬਹੁਤ ਸਾਰੇ ਮਸਾਲਿਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਜਿਸ ਨਾਲ ਇਸ ਦਾ ਸਵਾਦ ਹੋਰ ਵੀ ਵਧੀਆ ਹੁੰਦਾ ਹੈ।
Green Chicken Curry
ਜਦੋਂ ਇਹ ਚਿਕਨ ਕੜੀ ਬਣਾਈ ਜਾਂਦੀ ਹੈ ਇਸ ਦੀ ਇਕ ਖਾਸ ਗੱਲ ਇਹ ਹੈ ਕਿ ਇਸ ਦਾ ਰੰਗ ਹਰਾ ਹੁੰਦਾ ਹੈ। ਇਸ ਵਿਚ ਖਾਸ ਤੌਰ ਤੇ ਨਾਰੀਅਲ ਦਾ ਵੀ ਇਸਤੇਮਾਲ ਕੀਤਾ ਜਾਂਦਾ ਹੈ। ਜੇਕਰ ਤੁਹਾਨੂੰ ਨਾਰੀਅਲ ਪਾਉਣਾ ਪਸੰਦ ਨਹੀਂ ਹੈ ਤਾਂ ਤੁਸੀਂ ਬਿਨਾਂ ਨਾਰੀਅਲ ਤੋਂ ਵੀ ਬਣਾ ਸਕਦੇ ਹੋ। ਇਹ ਰੇਸਿਪੀ ਗੋਆ ਦੀ ਬਹੁਤ ਪੁਰਾਣੀ ਚਿਕਨ ਰੇਸਿਪੀ ਵਿਚੋਂ ਇਕ ਹੈ।
Green Chicken Curry
ਹਰੀ ਚਿਕਨ ਕੜੀ ਬਣਾਉਣ ਲਈ ਸਮੱਗਰੀ : ਚਿਕਨ - ਇਕ ਕਿੱਲੋ (ਚਾਪ ਕੀਤਾ ਹੋਇਆ) ,ਅਦਰਕ - ਲਸਣ ਦਾ ਪੇਸਟ - ਦੋ ਚਮਚ, ਕੜੀ ਪੱਤੀ - ਇਕ ਕੱਪ, ਨਾਰੀਅਲ - ਛੇ (ਪੀਸਿਆ ਹੋਇਆ), ਹਰੀ ਮਿਰਚ - ਦੋ, ਪੁਦੀਨੇ ਦੀ ਪੱਤੀ - ਇਕ ਕੱਪ (ਕਟੀ ਹੋਈ), ਧਨਿਆ ਪੱਤੀ - ਕੱਪ (ਬਰੀਕ ਕਟੀ), ਜੀਰਾ - ਇਕ ਚਮਚ, ਕਾਲੀ ਮਿਰਚ - ਢੇਡ ਚਮਚ, ਪਿਆਜ਼ - ਦੋ ਕਟੇ ਹੋਏ, ਚੀਨੀ - ਇਕ ਚਮਚ, ਨਮਕ ਸਵਾਦ ਅਨੁਸਾਰ ਤੇਲ - ਤਿੰਨ ਚਮਚ ,ਦਾਲਚੀਨੀ - ਇਕ, ਇਲਾਇਚੀ - ਪੰਜ, ਸੁੱਕੀ ਲਾਲ ਮਿਰਚ - ਦੋ, ਪਾਣੀ - ਦੋ ਕੱਪ।
Green Chicken Curry
ਹਰੀ ਚਿਕਨ ਕੜੀ ਬਣਾਉਣ ਦੀ ਵਿਧੀ: ਹਰੀ ਚਿਕਨ ਕੜੀ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਚਿਕਨ ਦੇ ਪੀਸ ਨੂੰ ਪਾਣੀ ਨਾਲ ਦੋ ਤਿੰਨ ਵਾਰ ਚੰਗੀ ਤਰਾਂ ਧੋ ਲਓ। ਚਿਕਨ ਨੂੰ ਪਾਣੀ ਨਾਲ ਧੋ ਕੇ ਵੱਖ ਰੱਖ ਲਓ। ਨਾਰੀਅਲ, ਹਰਾ ਧਨਿਆ ਪੱਤੀ, ਪੁਦੀਨਾ, ਸ਼ੱਕਰ, ਨਮਕ, ਕਾਲੀ ਮਿਰਚ, ਅੱਧਾ ਜੀਰਾ, ਪਿਆਜ਼, ਹਰੀ ਮਿਰਚ ਅਤੇ ਥੋੜ੍ਹਾ ਜਿਹਾ ਪਾਣੀ ਪਾ ਕੇ ਇਸ ਨੂੰ ਮਿਕਸੀ ਵਿਚ ਪੀਸ ਲਓ। ਕੁੱਕਰ ਵਿਚ ਤੇਲ ਪਾ ਕੇ ਗਰਮ ਕਰੋ। ਤੇਲ ਗਰਮ ਹੋ ਜਾਣ ਤੋਂ ਬਾਅਦ ਕਟੇ ਹੋਏ ਪਿਆਜ਼ ਨੂੰ ਪਾ ਕੇ ਭੂਰਾ ਹੋਣ ਤੱਕ ਤਲ ਲਓ। ਹੁਣ ਇਸ ਵਿਚ ਲਸਣ ਅਦਰਕ ਦਾ ਪੇਸਟ, ਨਮਕ, ਦਾਲਚੀਨੀ, ਇਲਾਇਚੀ, ਲਾਲ ਮਿਰਚ ਪਾ ਕੇ ਚੰਗੀ ਤਰਾਂ ਭੁੰਨ ਲਓ।
Green Chicken Curry
ਜਦੋਂ ਸਾਰੇ ਮਸਾਲੇ ਚੰਗੀ ਤਰਾਂ ਨਾਲ ਭੂਜ ਜਾਣ ਇਸ ਵਿਚ ਪਿਸੇ ਹੋਏ ਮਸਾਲੇ ਦਾ ਪੇਸਟ ਪਾ ਕੇ ਘਟ ਅੱਗ ਤੇ ਚੰਗੇ ਤਰ੍ਹਾਂ ਭੁੰਨ ਲਓ। ਇਸ ਤੋਂ ਬਾਅਦ ਇਸ ਵਿਚ ਚਿਕਨ ਦੇ ਪੀਸ ਪਾ ਕੇ ਚੰਗੀ ਤਰਾਂ ਮਿਲਾ ਦਿਓ , ਜਿਸ ਨਾਲ ਚਿਕਨ ਮਸਾਲੇ ਵਿਚ ਚੰਗੀ ਤਰ੍ਹਾਂ ਨਾਲ ਮਿਲ ਜਾਵੇਗਾ।ਥੋੜ੍ਹੀ ਦੇਰ ਇੰਤਜਾਰ ਕਰੋ। ਫਿਰ ਇਸ ਵਿਚ ਥੋੜ੍ਹਾ ਜਿਹਾ ਪਾਣੀ ਅਤੇ ਕੜੀ ਪੱਤੇ ਪਾ ਦਿਓ। ਕੁੱਕਰ ਦਾ ਢੱਕਨ ਨੂੰ ਬੰਦ ਕਰ ਦਿਓ ਅਤੇ ਲੱਗ ਭੱਗ ਦਸ ਤੋਂ ਪੰਦਰਾਂ ਮਿੰਟ ਤੱਕ ਇਸ ਨ੍ਹੂੰ ਘਟ ਅੱਗ ਤੇ ਪਕਾਓ। ਜਦੋਂ ਚਿਕਨ ਚੰਗੀ ਤਰਾਂ ਪਕ ਜਾਵੇ ਤਾਂ ਇਸ ਵਿਚ ਕਟਿਆ ਹੋਇਆ ਧਨੀਆ ਪਾਓ ਅਤੇ ਗੈਸ ਬੰਦ ਕਰ ਦਿਓ।