ਕੁੜੀ ਨੇ ਚਾਹ ‘ਚ ਪਾ ਕੇ ਖਾਧੀ ਅਜਿਹੀ ਚੀਜ਼, ਰਾਤੋ ਰਾਤ ਹੋ ਗਈ ਵਾਇਰਲ
Published : Jan 4, 2020, 12:00 pm IST
Updated : Apr 9, 2020, 8:52 pm IST
SHARE ARTICLE
Photo
Photo

ਕੁਝ ਦਿਨ ਪਹਿਲਾਂ ਇਕ ਵਿਅਕਤੀ ਨੇ ਇਡਲੀ ਨੂੰ ਚਾਹ ਵਿਚ ਡੁਬੋ ਕੇ ਖਾਧਾ ਸੀ। ਉਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋਈ ਸੀ

ਨਵੀਂ ਦਿੱਲੀ: ਕੁਝ ਦਿਨ ਪਹਿਲਾਂ ਇਕ ਵਿਅਕਤੀ ਨੇ ਇਡਲੀ ਨੂੰ ਚਾਹ ਵਿਚ ਡੁਬੋ ਕੇ ਖਾਧਾ ਸੀ। ਉਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋਈ ਸੀ। ਲੋਕਾਂ ਨੇ ਉਸ ਵੀਡੀਓ ਦੀ ਕਾਫੀ ਅਲੋਚਨਾ ਕੀਤੀ ਸੀ। ਭਾਰਤ ਵਿਚ ਇਡਲੀ-ਸਾਂਭਰ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ। ਵਿਅਕਤੀ ਨੇ ਚਾਹ ਦੇ ਨਾਲ ਇਡਲੀ ਖਾਧੀ ਤਾਂ ਉਹਨਾਂ ਤੋਂ ਰਿਹਾ ਨਹੀਂ ਗਿਆ ਅਤੇ ਵਿਅਕਤੀ ਦੀ ਸੋਸ਼ਲ ਮੀਡੀਆ ‘ਤੇ ਕਲਾਸ ਲੱਗ ਗਈ।

ਹੁਣ ਇਕ ਲੜਕੀ ਨੇ ਤੰਦੂਰੀ ਚਿਕਨ ਨੂੰ ਚਾਹ ਵਿਚ ਡੁਬੋ ਕੇ ਖਾਧਾ ਹੈ, ਜਿਸ ਨੂੰ ਦੇਖਣ ਤੋਂ ਬਾਅਦ ਲੋਕਾਂ ਵਿਚ ਕਾਫੀ ਗੁੱਸਾ ਹੈ। ਇਕ ਯੂਜ਼ਰ ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਦੋਸਤੋ, ਜਦੋਂ ਮੈਂ ਚਾਹ ਵਿਚ ਇਡਲੀ ਦਾ ਵੀਡੀਓ ਪੋਸਟ ਕੀਤਾ ਤਾਂ ਤੁਸੀਂ ਲੋਕਾਂ ਨੇ ਕਿਹਾ ਸੀ ਕਿ ਚਿਕਨ ਲੈਗ ਪੀਸ ਅਤੇ ਚਾਹ ਨੂੰ ਟੇਸਟ ਕਰਕੇ ਦੇਖੋ।

ਮੈਨੂੰ ਚਿਕਨ ਲੈਗ ਪੀਸ ਤਾਂ ਨਹੀਂ ਮਿਲਿਆ ਪਰ ਤੰਦੂਰੀ ਚਿਕਨ ਟਿੱਕੇ ਦੀ ਵਰਤੋਂ ਕੀਤੀ ਹੈ।  ਸ਼ੁਰੂਆਤ ਵਿਚ ਮੈਨੂੰ ਲੱਗਿਆ ਕਿ ਇਸ ਨੂੰ ਟਰਾਈ ਕਰਨਾ ਚਾਹੀਦਾ ਹੈ। ਜਦੋਂ ਮੈਂ ਟੈਸਟ ਕੀਤਾ ਤਾਂ ਮੈਨੂੰ ਬਹੁਤ ਚੰਗਾ ਲੱਗਿਆ’। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਲੜਕੀ ਕੱਪ ਵਿਚ ਤੰਦੂਰੀ ਚਿਕਨ ਪਾਉਂਦੀ ਹੈ ਅਤੇ ਉਸ ਉੱਪਰ ਚਾਹ ਪਾ ਦਿੰਦੀ ਹੈ।

ਫਿਰ ਉਹ ਚਮਚ ਲੈ ਕੇ ਤੰਦੂਰੀ ਟਿੱਕਾ ਖਾਂਦੀ ਹੈ। ਲੋਕਾਂ ਨੂੰ ਇਹ ਵੀਡੀਓ ਬਿਲਕੁਲ ਪਸੰਦ ਨਹੀਂ ਆ ਰਿਹਾ ਹੈ। ਲੋਕ ਇਸ ਵੀਡੀਓ ਦੀ ਕਾਫੀ ਅਲੋਚਨਾ ਕਰ ਰਹੇ ਹਨ। ਇਕ ਯੂਜ਼ਰ ਨੇ ਲਿਖਿਆ, ‘ਇਹ ਕੀ ਦਿਖਾ ਦਿੱਤਾ, ਕ੍ਰਿਪਾ ਕਰਕੇ ਇਸ ਦੁਨੀਆਂ ‘ਤੇ ਰਹਿਮ ਕਰੋ ਅਤੇ ਖਾਣੇ ਨੂੰ ਸਵਾਦਿਸ਼ਟ ਰਹਿਣ ਦਿਓ’। ਇਸ ਦੇ ਨਾਲ ਹੀ ਇਕ ਯੂਜ਼ਰ ਨੇ ਇਸ ਵੀਡੀਓ ਨੂੰ ਬੈਨ ਕਰਨ ਦੀ ਮੰਗ ਵੀ ਕੀਤੀ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM
Advertisement