ਮੱਖਣ ਨੂੰ ਵਧੇਰੇ ਸਮੇਂ ਤਕ ਤਾਜ਼ਾ ਰੱਖਣ ਲਈ ਅਤੇ ਬਦਬੂ ਤੋਂ ਬਚਾਉਣ ਲਈ ਥੋੜੀ ਦੇਰ ਲਈ ਖਾਣ ਵਾਲਾ ਸੋਢਾ ਪਾਣੀ ਵਿਚ ਮਿਲਾ ਕੇ ਰੱਖ ਦਿਉ। ਹੁਣ ਜਦੋਂ ਵੀ ਮੱਖਣ ਦੀ...
ਮੱਖਣ ਨੂੰ ਵਧੇਰੇ ਸਮੇਂ ਤਕ ਤਾਜ਼ਾ ਰੱਖਣ ਲਈ ਅਤੇ ਬਦਬੂ ਤੋਂ ਬਚਾਉਣ ਲਈ ਥੋੜੀ ਦੇਰ ਲਈ ਖਾਣ ਵਾਲਾ ਸੋਢਾ ਪਾਣੀ ਵਿਚ ਮਿਲਾ ਕੇ ਰੱਖ ਦਿਉ। ਹੁਣ ਜਦੋਂ ਵੀ ਮੱਖਣ ਦੀ ਵਰਤੋਂ ਕਰੋਗੇ ਮੱਖਣ ਤਰੋ ਤਾਜ਼ਾ ਰਹੇਗਾ।
ਨਿੰਬੂਆਂ ਨੂੰ ਸੁਆਹ ਵਿਚ ਦਬ ਕੇ ਰੱਖੋ। ਅਜਿਹਾ ਕਰਨ ਨਾਲ ਉਨ੍ਹਾਂ ਦਾ ਰਸ ਸੁੱਕੇਗਾ ਨਹੀਂ ਤੇ ਵਧੇਰੇ ਦਿਨ ਤਕ ਚਲਣਗੇ। ਸੁੱਕੇ ਨਿੰਬੂ ਨੂੰ ਕੁੱਝ ਦੇਰ ਗਰਮ ਪਾਣੀ ਵਿਚ ਰੱਖ ਕੇ ਰਸ ਕੱਢੋ, ਰਸ ਦੀ ਮਾਤਰਾ ਜ਼ਿਆਦਾ ਨਿਕਲੇਗੀ।
ਲਾਲ ਟਮਾਟਰਾਂ ਨੂੰ ਤਰੋ ਤਾਜ਼ਾ ਰੱਖਣ ਲਈ ਉਨ੍ਹਾਂ ਦੇ ਡੰਠਲ 'ਤੇ ਥੋੜਾ ਜਿਹਾ ਮੋਮ ਲਗਾ ਦਿਉ।
ਗਰਮੀਆਂ ਵਿਚ ਆਟਾ ਗੁੰਨ੍ਹਣ ਤੋਂ ਬਾਅਦ ਉਸ ਉਤੇ ਥੋੜਾ ਜਿਹਾ ਤੇਲ ਲਗਾ ਦਿਉ। ਆਟੇ 'ਤੇ ਪਾਪੜੀ ਨਹੀਂ ਜੰਮੇਗੀ।
ਖੋਏ ਦੇ ਗੁਲਾਬ ਜਾਮਨ ਬਣਾਉਂਦੇ ਸਮੇਂ ਉਸ ਵਿਚ ਥੋੜੀ ਜਿਹੀ ਪੀਸੀ ਚੀਨੀ ਮਿਲਾ ਦਿਉ। ਗੁਲਾਬ ਜਾਮਨ ਨਰਮ ਬਣਨਗੇ।
ਆਲੂ ਦੀ ਟਿੱਕੀ ਬਣਾਉਂਦੇ ਸਮੇਂ ਉਸ ਵਿਚ ਛੋੜਾ ਜਿਹਾ ਅਰਾਰੋਟ ਮਿਲਾ ਦਿਉ। ਟਿੱਕੀਆਂ ਕੁਰਕੁਰੀਆਂ ਬਣਨਗੀਆਂ।
ਚਾਕੂ ਅਤੇ ਛੁਰੀਆਂ ਤੇ ਕਾਲਾਪਨ ਨਾ ਆਵੇ ਇਸ ਲਈ ਉਨ੍ਹਾਂ ਨੂੰ ਅਖ਼ਬਾਰ ਵਿਚ ਲਪੇਟ ਕੇ ਰਖੋ।
ਕਸਟਰਡ ਬਣਾਉਂਦੇ ਸਮੇਂ ਚੀਨੀ ਦਾ ਇਕ ਚਮਚ ਸ਼ਹਿਦ ਦਾ ਮਿਲਾ ਦਿਉ। ਇਸ ਨਾਲ ਕਸਟਰਡ ਦਾ ਸੁਆਦ ਵਧ ਜਾਵੇਗਾ।
ਦਹੀਂ ਵੜੇ ਦੀ ਦਾਲ ਫੈਂਟਦੇ ਸਮੇਂ ਉਸ ਵਿਚ ਬੇਕਿੰਗ ਸੋਢਾ ਮਿਲਾਉਣ ਨਾਲ ਦਹੀਂ ਵੜੇ ਮੁਲਾਇਮ ਅਤੇ ਫੁੱਲੇ ਹੋਏ ਬਣਦੇ ਹਨ।