
ਵੇਸਣ ਨੂੰ ਛਾਣ ਕੇ ਅੱਧੇ ਵੇਸਣ ਨੂੰ ਏਨਾ ਪਾਣੀ ਪਾ ਕੇ ਘੋਲੋ ਕਿ ਉਹ ਉਂਗਲੀ ਤੋਂ ਆਸਾਨੀ ਨਾਲ ਡਿੱਗਣ ਲੱਗ ਜਾਏ। ਇਕ ਕੜਾਹੀ ਵਿਚ ਘਿਉ ਗਰਮ ਕਰੋ ਅਤੇ ਵੇਸਣ ਦੇ ਘੋਲ ...
ਸਮੱਗਰੀ : 250 ਗ੍ਰਾਮ ਵੇਸਣ, ਖੱਟਾ ਦਹੀਂ 500 ਗ੍ਰਾਮ, ਹਿੰਗ 1 ਚੂੰਢੀ, ਘਿਉ ਤਲਣ ਲਈ, ਲਾਲ ਮਿਰਚ 1 ਛੋਟਾ ਚਮਚ, ਲੂਣ ਦੋ ਛੋਟੇ ਚਮਚ, ਹਲਦੀ 1 ਚਮਚ, ਜ਼ੀਰਾ, ਧਨੀਏ ਦਾ ਬੂਰਾ।
Kadhi Pakoda
ਵਿਧੀ : ਵੇਸਣ ਨੂੰ ਛਾਣ ਕੇ ਅੱਧੇ ਵੇਸਣ ਨੂੰ ਏਨਾ ਪਾਣੀ ਪਾ ਕੇ ਘੋਲੋ ਕਿ ਉਹ ਉਂਗਲੀ ਤੋਂ ਆਸਾਨੀ ਨਾਲ ਡਿੱਗਣ ਲੱਗ ਜਾਏ। ਇਕ ਕੜਾਹੀ ਵਿਚ ਘਿਉ ਗਰਮ ਕਰੋ ਅਤੇ ਵੇਸਣ ਦੇ ਘੋਲ ਦੇ ਪਕੌੜੇ ਤਲ ਲਉ। ਦਹੀਂ ਨੂੰ ਚੰਗੀ ਤਰ੍ਹਾਂ ਫੈਂਟ ਲਉ। ਉਸ ਵਿਚ ਸੁੱਕਾ ਵੇਸਣ ਚੰਗੀ ਤਰ੍ਹਾਂ ਮਿਲਾ ਦਿਉ ਤਾਕਿ ਵੇਸਣ ਦੀਆਂ ਫੁੱਟੀਆਂ ਨਾ ਬਣ ਜਾਣ। ਇਕ ਪਤੀਲੇ ਵਿਚ ਇਕ ਵੱਡਾ ਚਮਚ ਘਿਉ ਗਰਮ ਕਰੋ ਅਤੇ ਹਿੰਗ, ਜ਼ੀਰਾ ਪਾਉ ਤੇ ਹਲਕਾ ਸੇਕ ਦੇ ਕੇ ਇਸ ਵਿਚ ਕਟਿਆ ਹੋਇਆ ਪਿਆਜ਼,
ਅਦਰਕ, ਲੱਸਣ ਪਾ ਕੇ ਹਲਕੀ ਅੱਗ 'ਤੇ ਤਲੋ ਅਤੇ ਇਸ 'ਚ ਇਕ ਚਮਚ ਹਲਦੀ ਅਤੇ ਸੁਆਦ ਅਨੁਸਾਰ ਲੂਣ ਅਤੇ ਮਿਰਚ ਪਾ ਦਿਉੁ। ਹੁਣ ਪਤੀਲੇ ਨੂੰ ਅੱਗ ਤੋਂ ਹੇਠਾਂ ਉਤਾਰ ਕੇ ਇਸ ਵਿਚ ਵੇਸਣ ਮਿਲਿਆ ਦਹੀਂ ਅਤੇ ਇਕ ਲੀਟਰ ਪਾਣੀ ਪਾ ਕੇ ਗਰਮ ਮਸਾਲਾ ਪਾ ਦਿਉ। ਇਕ ਦੋ ਉਬਾਲੇ ਆਉਣ 'ਤੇ ਇਸ ਵਿਚ ਪਕੌੜੇ ਪਾ ਦਿਉ। ਤੇਜ਼ ਅੱਗ 'ਤੇ ਕੜ੍ਹੀ ਨੂੰ ਘੱਟ ਤੋਂ ਘੱਟ ਅੱਧਾ ਘੰਟਾ ਪਕਾਉ ਅਤੇ ਫਿਰ ਉਤਾਰ ਲਉ।