
2 ਕਪ ਸੂਜੀ, 1-1/2 ਵੱਡੇ ਚੱਮਚ ਘਿਓ, 1 ਕਪ ਖੰਡ, 1 ਛੋਟਾ ਚੱਮਚ ਇਲਾਇਚੀ ਪਾਊਡਰ, 2 ਕਪ ਦੁੱਧ, ਜ਼ਰੂਰ ਮੁਤਾਬਕ ਡਰਾਈਫਰੂਟਸ ਕਟੇ ਹੋਏ।...
ਸਮੱਗਰੀ : 2 ਕਪ ਸੂਜੀ, 1-1/2 ਵੱਡੇ ਚੱਮਚ ਘਿਓ, 1 ਕਪ ਖੰਡ, 1 ਛੋਟਾ ਚੱਮਚ ਇਲਾਇਚੀ ਪਾਊਡਰ, 2 ਕਪ ਦੁੱਧ, ਜ਼ਰੂਰ ਮੁਤਾਬਕ ਡਰਾਈਫਰੂਟਸ ਕਟੇ ਹੋਏ।
ਢੰਗ : ਨੌਨਸਟਿਕ ਪੈਨ ਵਿਚ ਘਿਓ ਗਰਮ ਕਰ ਸੂਜੀ ਨੂੰ ਸੋਨੇ-ਰੰਗਾ ਹੋਣ ਤੱਕ ਲਗਾਤਾਰ ਚਲਾਉਂਦੇ ਹੋਏ ਭੁੰਨੋ। ਹੁਣ ਦੁੱਧ ਅਤੇ ਖੰਡ ਪਾਓ ਅਤੇ ਕੁੱਝ ਦੇਰ ਭੁੰਨ ਕੇ ਢੱਕਣ ਲਗਾ ਕੇ ਪਕਣ ਦਿਓ। ਢੱਕਣ ਹਟਾ ਕੇ ਘੱਟ ਅੱਗ ਉਤੇ ਭੁੰਨਦੇ ਹੋਏ ਇਲਾਇਚੀ ਪਾਊਡਰ, ਥੋੜ੍ਹਾ ਜਿਹਾ ਘਿਓ ਅਤੇ ਡਰਾਈਫਰੂਟਸ ਮਿਲਾਓ। ਡਰਾਈਫਰੂਟਸ ਨਾਲ ਗਾਰਨਿਸ਼ ਕਰ ਪਰੋਸ।