ਸਾਬਤ ਭਰੇ ਹੋਏ ਟਮਾਟਰਾਂ ਦੀ ਸਬਜ਼ੀ 
Published : Nov 8, 2018, 10:25 am IST
Updated : Nov 8, 2018, 10:25 am IST
SHARE ARTICLE
Stuffed Tomatoes
Stuffed Tomatoes

ਪਹਿਲਾਂ ਆਲੂਆਂ ਨੂੰ ਉਬਾਲ ਕੇ ਪੀਸ ਲਉ। ਫਿਰ ਪਨੀਰ ਨੂੰ ਕੱਦੂਕਸ ਨਾਲ ਬਰੀਕ ਕਰ ਕੇ ਇਸ ਵਿਚ ਮਿਲਾ ਦਿਉ। ਜਦ ਇਹ ਮਿਸ਼ਰਣ ਤਿਆਰ ਹੋ ਜਾਵੇ ਤਾਂ ਅਪਣੇ ਸਵਾਦ ਅਨੁਸਾਰ ...

ਸਮੱਗਰੀ : ਲਾਲ ਟਮਾਟਰ 600 ਗਰਾਮ, ਆਲੂ 200 ਗਰਾਮ, ਪਨੀਰ 200 ਗਰਾਮ, ਹਰਾ ਧਨੀਆ ਅੰਦਾਜ਼ੇ ਨਾਲ, ਲੂਣ-ਮਿਰਚ ਸਵਾਦ ਅਨੁਸਾਰ, ਹਲਦੀ ਚਾਹ ਵਾਲੇ ਦੋ ਚੱਮਚ।

stuffed tomatoesstuffed tomatoes

ਬਣਾਉਣ ਦਾ ਤਰੀਕਾ : ਪਹਿਲਾਂ ਆਲੂਆਂ ਨੂੰ ਉਬਾਲ ਕੇ ਪੀਸ ਲਉ। ਫਿਰ ਪਨੀਰ ਨੂੰ ਕੱਦੂਕਸ ਨਾਲ ਬਰੀਕ ਕਰ ਕੇ ਇਸ ਵਿਚ ਮਿਲਾ ਦਿਉ। ਜਦ ਇਹ ਮਿਸ਼ਰਣ ਤਿਆਰ ਹੋ ਜਾਵੇ ਤਾਂ ਅਪਣੇ ਸਵਾਦ ਅਨੁਸਾਰ ਇਸ ਵਿਚ ਲੂਣ, ਮਿਰਚ, ਹਲਦੀ ਮਿਲਾ ਦਿਉ। ਟਮਾਟਰਾਂ ਨੂੰ ਸਾਫ਼ ਪਾਣੀ ਵਿਚ ਧੋ ਕੇ ਉਪਰੋਂ ਥੋੜਾ-ਥੋੜਾ ਕੱਟ ਲਉ ਅਤੇ ਉਨ੍ਹਾਂ ਟੁਕੜਿਆਂ ਨੂੰ ਸੰਭਾਲ ਕੇ ਇਕ ਪਾਸੇ ਰੱਖ ਲਉ।

stuffed tomatoesstuffed tomatoes

ਫਿਰ ਕਿਸੇ ਤੇਜ਼ ਛੁਰੀ ਜਾਂ ਚਾਕੂ ਨਾਲ ਟਮਾਟਰਾਂ ਅੰਦਰਲਾ ਗੁੱਦਾ ਕੱਢ ਦਿਉ। ਇਸ ਗੁੱਦੇ ਨਾਲ ਟਮਾਟਰਾਂ ਦਾ ਜੋ ਰਸ ਨਿਕਲੇਗਾ, ਉਸ ਨੂੰ ਵੀ ਕਿਸੇ ਭਾਂਡੇ ਵਿਚ ਸੰਭਾਲ ਕੇ ਰੱਖ ਲਉ। ਫਿਰ ਟਮਾਟਰਾਂ ਅੰਦਰ ਆਲੂ, ਪਨੀਰ ਦੇ ਮਿਸ਼ਰਣ ਨੂੰ ਭਰ ਦਿਉ। ਸਾਰੇ ਮਸਾਲੇ, ਮਿਰਚ ਆਦਿ ਵੀ ਭਰ ਕੇ ਉਪਰੋਂ ਉੁਨ੍ਹਾਂ ਦੇ ਮੂੰਹ 'ਤੇ ਉਹੀ ਟੁਕੜੇ, ਜੋ ਕੱਟੇ ਸੀ, ਰੱਖ ਕੇ ਧਾਗੇ ਨਾਲ ਬੰਨ੍ਹ ਕੇ ਇਨ੍ਹਾਂ ਦੇ ਮੂੰਹ ਬੰਦ ਕਰ ਦਿਉ।

stuffed tomatoesstuffed tomatoes

ਫਿਰ ਕਿਸੇ ਵੱਡੀ ਕੜਾਹੀ ਵਿਚ ਘਿਉ ਪਾ ਕੇ ਉਸ ਵਿਚ ਟਮਾਟਰਾਂ ਨੂੰ ਪਕਾਉ। ਪਕਾਉਂਦੇ ਸਮੇਂ ਉਸ ਨੂੰ ਢੱਕ ਦਿਉ। ਅੱਗ ਦਾ ਸੇਕ ਮੱਠਾ ਹੋਣਾ ਚਾਹੀਦਾ ਹੈ। ਪਕਦੇ-ਪਕਦੇ ਜਦ ਟਮਾਟਰਾਂ ਦਾ ਰੰਗ ਭੂਰਾ ਹੋ ਜਾਏ ਤਾਂ ਕੜਾਹੀ ਨੂੰ ਹੇਠਾਂ ਉਤਾਰ ਕੇ ਉਸ ਵਿਚ ਕਟਿਆ ਹੋਇਆ ਹਰਾ ਧਨੀਆ ਪਾ ਦਿਉ। ਤੁਹਾਡੀ ਸੁਆਦ ਭਰੀ ਸਬਜ਼ੀ ਤਿਆਰ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement