
ਸਲਾਦ ਖਾਣਾ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੈ ਪਰ ਅੱਜ ਅਸੀ ਤੁਹਾਡੇ ਲਈ ਸਿੰਪਲ ਨਹੀਂ ਸਗੋਂ ਗਰਿਲਡ ਪਨੀਰ ਮੈਂਗੋ ਵਿਨਾਗਰੇਟ ਸੈਲੇਡ ਦੀ ਰੇਸਿਪੀ ਲੈ ਕੇ ਆਏ ਹਾਂ। ਖਾਣ...
ਸਲਾਦ ਖਾਣਾ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੈ ਪਰ ਅੱਜ ਅਸੀ ਤੁਹਾਡੇ ਲਈ ਸਿੰਪਲ ਨਹੀਂ ਸਗੋਂ ਗਰਿਲਡ ਪਨੀਰ ਮੈਂਗੋ ਵਿਨਾਗਰੇਟ ਸੈਲੇਡ ਦੀ ਰੇਸਿਪੀ ਲੈ ਕੇ ਆਏ ਹਾਂ। ਖਾਣ ਵਿਚ ਹੈਲਦੀ ਅਤੇ ਸਵਾਦਿਸ਼ਟ ਇਸ ਰੈਸਿਪੀ ਨੂੰ ਵੇਖ ਕੇ ਤੁਹਾਡੇ ਮੁੰਹ ਵਿਚ ਵੀ ਪਾਣੀ ਆ ਜਾਵੇਗਾ। ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਨੂੰ ਪਸੰਦ ਆਉਣ ਵਾਲੇ ਇਸ ਸੈਲੇਡ ਨੂੰ ਬਣਾਉਣ ਵਿਚ ਤੁਹਾਨੂੰ ਸਿਰਫ 20 ਮਿੰਟ ਲੱਗਣਗੇ। ਤਾਂ ਚੱਲੀਏ ਜਾਂਣਦੇ ਹਾਂ ਘਰ ਵਿਚ ਆਸਾਨੀ ਨਾਲ ਗ੍ਰਿਲਡ ਪਨੀਰ ਮੈਂਗੋ ਸਲਾਦ ਬਣਾਉਣ ਦੀ ਰੈਸਿਪੀ।
Grilled Paneer Mango Salad
ਸਮੱਗਰੀ : ਸਲਾਦ ਲਈ - ਗਰਿਲਡ ਪਨੀਰ - 250 ਗਰਾਮ, ਅੰਬ - ½ (ਬਰੀਕ ਕਟਿਆ ਹੋਇਆ), ਅਨਾਰਦਾਨਾ - 2 ਟੇਬਲ ਸਪੂਨ, ਪਿਆਜ - 1/4 (ਗੋਲ ਕਟਿਆ ਹੋਇਆ), ਬਲੈਕ ਆਲਿਵਸ - ਥੋੜ੍ਹੇ ਜਿਹੇ (ਕਟੇ ਹੋਏ), ਸਲਾਦ ਪੱਤਾ - 100 ਗਰਾਮ
ਡਰੈਸਿੰਗ ਦੇ ਲਈ : ਅੰਬ ਦਾ ਪਲਪ - 1, ਪਾਣੀ - 1/2 ਕਪ, ਐਕਸਟਰਾ ਵਰਜਿਨ ਆਲਿਵ ਆਇਲ - 1/4 ਕਪ, ਸ਼ਹਿਦ - 2 ਟੇਬਲ ਸਪੂਨ, ਐਪਲ ਸਾਈਡਰ ਵਿਨੇਗਰ - 2 - 4 ਟੇਬਲ ਸਪੂਨ, ਲਾਲ ਮਿਰਚ - 1/4 ਟੀ-ਸਪੂਨ, ਲੂਣ - ਸਵਾਦਾਨੁਸਾਰ, ਕਾਲੀ ਮਿਰਚ - 1/4 ਟੀ-ਸਪੂਨ
Grilled Paneer Mango Salad
ਢੰਗ : ਸਭ ਤੋਂ ਪਹਿਲਾਂ ਬਲੈਂਡਰ ਵਿਚ ਅੰਬ ਦਾ ਪਲਪ, 1/2 ਕਪ ਪਾਣੀ, 1/4 ਕਪ, ਐਕਸਟਰਾ ਵਰਜਿਨ ਆਲਿਵ ਆਇਲ - 1/4 ਕਪ, 2 ਟੇਬਲ-ਸਪੂਨ ਸ਼ਹਿਦ, 2 - 4 ਟੇਬਲ ਸਪੂਨ ਐਕਸਟਰਾ ਵਰਜਿਨ ਆਲਿਵ ਆਇਲ ਅਤੇ 1/4 ਟੀ ਸਪੂਨ ਐਪਲ ਸਾਈਡਰ ਵਿਨੇਗਰ ਨੂੰ ਪਾ ਕੇ ਮਿਕਸ ਕਰ ਲਓ। ਹੁਣ ਇਸ ਵਿਚ 1/4 ਟੀ ਸਪੂਨ ਲਾਲ ਮਿਰਚ, ਸਵਾਦਾਨੁਸਾਰ ਲੂਣ ਅਤੇ 1/4 ਟੀ ਸਪੂਨ ਕਾਲੀ ਮਿਰਚ ਮਿਰਚ ਪਾ ਕੇ ਮਿਕਸ ਕਰੋ।
Grilled Paneer Mango Salad
ਤੁਹਾਡੀ ਡਰੈਸਿੰਗ ਤਿਆਰ ਹੈ। ਇਸ ਤੋਂ ਬਾਅਦ ਇਕ ਪਲੇਟ ਵਿਚ ½ ਅੰਬ ਸਲਾਈਸ, 2 ਟੇਬਲ ਸਪੂਨ ਅਨਾਰਦਾਨਾ, 1/4 ਪਿਆਜ, ਕਟੇ ਹੋਏ ਬਲੈਕ ਆਲਿਵਸ, 100 ਗਰਾਮ ਸਲਾਦ ਪੱਤਾ ਅਤੇ 250 ਗਰਾਮ ਗਰਿਲਡ ਪਨੀਰ ਰੱਖੋ। ਹੁਣ ਇਸ ਦੇ ਉੱਤੇ ਬਲੈਂਡ ਕੀਤਾ ਹੋਇਆ ਡਰੈਸਿੰਗ ਮਿਕਸਚਰ ਛਿੜਕੋ। ਤੁਹਾਡਾ ਗਰਿਲਡ ਪਨੀਰ ਮੈਂਗੋ ਵਿਨਾਗਰੇਟ ਸੈਲੇਡ ਬਣ ਕੇ ਤਿਆਰ ਹੈ। ਹੁਣ ਤੁਸੀ ਇਸ ਨੂੰ ਸਰਵ ਕਰੋ।