ਘਰ ਦੀ ਰਸੋਈ ਵਿਚ : ਆਲੂ ਗੋਭੀ ਦੀ ਸਬਜ਼ੀ 

ਸਪੋਕਸਮੈਨ ਸਮਾਚਾਰ ਸੇਵਾ
Published Feb 12, 2019, 4:55 pm IST
Updated Feb 12, 2019, 4:55 pm IST
ਆਲੂ ਗੋਭੀ ਦੀ ਸਬਜ਼ੀ ਬਹੁਤ ਹੀ ਸੁਆਦ ਹੁੰਦੀ ਹੈ। ਬੱਚੇ ਅਤੇ ਵੱਡੇ ਸਾਰੇ ਹੀ ਇਸ ਨੂੰ ਬਹੁਤ ਪਸੰਦ ਕਰਦੇ ਹਨ। ਅੱਜ ਅਸੀਂ ਤੁਹਾਡੇ ਲਈ ਆਲੂ ਗੋਭੀ ਦੀ ਰੈਸਿਪੀ ਲੈ ...
Aloo Gobi Sabzi Recipe
 Aloo Gobi Sabzi Recipe

ਆਲੂ ਗੋਭੀ ਦੀ ਸਬਜ਼ੀ ਬਹੁਤ ਹੀ ਸੁਆਦ ਹੁੰਦੀ ਹੈ। ਬੱਚੇ ਅਤੇ ਵੱਡੇ ਸਾਰੇ ਹੀ ਇਸ ਨੂੰ ਬਹੁਤ ਪਸੰਦ ਕਰਦੇ ਹਨ। ਅੱਜ ਅਸੀਂ ਤੁਹਾਡੇ ਲਈ ਆਲੂ ਗੋਭੀ ਦੀ ਰੈਸਿਪੀ ਲੈ ਕੇ ਆਏ ਹਾਂ। ਆਓ ਜਾਣਦੇ ਹਾਂ ਇਸ ਦੀ ਵਿਧੀ ਬਾਰੇ। 

Aloo Gobi Sabzi RecipeAloo Gobi Sabzi Recipe

Advertisement

ਸਮੱਗਰੀ- ਤੇਲ 1 ਵੱਡਾ ਚਮਚ, ਕੱਟੇ ਹੋਏ ਪਿਆਜ਼ 100 ਗ੍ਰਾਮ, ਅਦਰਕ ਲਸਣ ਦਾ ਪੇਸਟ 1 ਚਮਚ, ਟਮਾਟਰ ਦੀ ਪਿਊਰੀ 100 ਗ੍ਰਾਮ, ਨਮਕ 1 ਚਮਚ, ਲਾਲ ਸ਼ਿਮਲਾ ਮਿਰਚ 1/2 ਚਮਚ, ਹਲਦੀ 1/4 ਚਮਚ, ਜੀਰਾ 1 ਚਮਚ, ਅੰਬਚੂਰ ਪਾਊਡਰ 1 ਚਮਚ, ਆਲੂ 150 ਗ੍ਰਾਮ, ਫੁਲਗੋਭੀ 300 ਗ੍ਰਾਮ, ਹਰੇ ਮਟਰ 50 ਗ੍ਰਾਮ

Aloo Gobi Sabzi RecipeAloo Gobi Sabzi Recipe

ਬਣਾਉਣ ਦੀ ਵਿਧੀ-1. ਇਕ ਪੈਨ ਨੂੰ ਘੱਟ ਗੈਸ ‘ਤੇ ਰੱਖੋ। ਇਸ ‘ਚ 1 ਚਮਚ ਤੇਲ ਅਤੇ ਪਿਆਜ਼ ਪਾ ਕੇ ਹਲਕਾ ਬਰਾਊਨ ਕਰ ਲਓ।2.ਹੁਣ 1 ਚਮਚ ਅਦਰਕ ਲਸਣ ਦਾ ਪੇਸਟ 100 ਗ੍ਰਾਮ ਟਮਾਟਰ ਪਿਊਰੀ ਪਾ ਕੇ 3-5 ਮਿੰਟ ਤੱਕ ਭੁੰਨ ਲਓ।3.ਹੁਣ ਇਸ ‘ਚ ਨਮਕ, 1/2 ਚਮਚ ਲਾਲ ਸ਼ਿਮਲਾ ਮਿਰਚ, 1/4 ਚਮਚ ਹਲਦੀ, 1 ਚਮਚ ਜੀਰਾ ਅਤੇ 1 ਚਮਚ ਅੰਬਚੂਰਨ ਪਾ ਕੇ 2-3 ਮਿੰਟ ਲਈ ਚੰਗੀ ਤਰ੍ਹਾਂ ਪੱਕਣ ਦਿਓ ਅਤੇ ਸਾਰੀ ਸਮੱਗਰੀ ਨੂੰ ਚੰਗੀ ਤਰ੍ਹਾਂ ਮਿਲਾ ਲਓ।

Aloo Gobi Sabzi RecipeAloo Gobi Sabzi Recipe

ਹੁਣ ਇਸ 'ਚ 150 ਗ੍ਰਾਮ ਆਲੂ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ। ਇਸ 'ਚ 300 ਗ੍ਰਾਮ ਫੁਲਗੋਭੀ ਪਾਓ ਅਤੇ ਬਰਤਨ ਦਾ ਢੱਕਣ ਬੰਦ ਕਰ ਕਰਕੇ 15-20 ਮਿੰਟ ਪੱਕਣ ਦਿਓ। ਹੁਣ 50 ਗ੍ਰਾਮ ਮਟਰ ਪਾ ਕੇ ਚੰਗੀ ਤਰ੍ਹਾਂ ਮਿਲਾਓ ਅਤੇ ਇਕ ਵਾਰ ਫਿਰ ਬਰਤਨ ਦਾ ਢੱਕਣ 5-6 ਮਿੰਟ ਲਈ ਬੰਦ ਕਰ ਦਿਓ। ਰੋਟੀ ਨਾਲ ਗਰਮ-ਗਰਮ ਸਰਵ ਕਰੋ।

Advertisement

 

Advertisement
Advertisement