
ਗਰਮੀਆਂ 'ਚ ਆਈਸਕ੍ਰੀਮ ਖਾਣ ਨਾਲ ਮਨ ਨੂੰ ਵੀ ਖੁਸ਼ੀ ਮਿਲਦੀ ਹੈ ਅਤੇ ਕਾਲਜੇ 'ਚ ਠੰਡਕ ਵੀ। ਅੱਜ ਕੱਲ ਬਾਜ਼ਾਰ 'ਚ ਵੱਖ ਵੱਖ ਕਿਸਮਾਂ ਦੀਆਂ ਆਈਸਕ੍ਰੀਮ ਮਿਲਦੀਆਂ ਹਨ ਜੋ ਕਿ...
ਗਰਮੀਆਂ 'ਚ ਆਈਸਕ੍ਰੀਮ ਖਾਣ ਨਾਲ ਮਨ ਨੂੰ ਵੀ ਖੁਸ਼ੀ ਮਿਲਦੀ ਹੈ ਅਤੇ ਕਾਲਜੇ 'ਚ ਠੰਡਕ ਵੀ। ਅੱਜ ਕੱਲ ਬਾਜ਼ਾਰ 'ਚ ਵੱਖ ਵੱਖ ਕਿਸਮਾਂ ਦੀਆਂ ਆਈਸਕ੍ਰੀਮ ਮਿਲਦੀਆਂ ਹਨ ਜੋ ਕਿ ਹਰ ਉਮਰ ਦੇ ਲੋਕਾਂ ਦੇ ਮਨਭਾਉਂਦੀ ਹੁੰਦੀ ਹੈ। ਆਈਸਕ੍ਰੀਮ ਕਈ ਤਰ੍ਹਾਂ ਦੀ ਹੁੰਦੀ ਹੈ ਜਿਵੇਂ ਕਿ ਬਟਰਸਕਾਚ, ਵੈਨਿਲਾ, ਸਟ੍ਰਾਬੈਰੀ, ਚਾਕਲੇਟ ਆਦਿ।
Mango Ice Cream
ਅੱਜ ਅਸੀਂ ਤੁਹਾਨੂੰ ਮੈਂਗੋ ਆਈਸਕ੍ਰੀਮ ਬਣਾਉਣ ਬਾਰੇ ਦੱਸ ਰਹੇ ਹਾਂ ਜੋ ਕਿ ਅਸਾਨੀ ਨਾਲ ਘਰ 'ਚ ਹੀ ਬਣਾ ਸਕਦੇ ਹਾਂ। ਗਰਮੀਆਂ ਵਿਚ ਫਲਾਂ ਦੇ ਰਾਜੇ ਅੰਬ ਨਾਲ ਬਣਾਓ ਮੈਂਗੋ ਆਇਸਕ੍ਰੀਮ। ਮੈਂਗੋ ਆਈਸਕ੍ਰੀਮ ਬਣਾਉਣ ਲਈ ਪੜ੍ਹੋ ਇਹ ਪੂਰੀ ਰੈਸਿਪੀ।
Mango Ice Cream
ਸੱਮਗਰੀ : 2 ਅੰਬ (500 ਗ੍ਰਾਮ), ਦੁੱਧ 1/2 ਲਿਟਰ, 1 ਕਪ ਕ੍ਰੀਮ (200 ਗ੍ਰਾਮ), 1/2 ਕਪ ਖੰਡ (100 ਗ੍ਰਾਮ), 2 ਟੇਬਲ ਚੱਮਚ ਕਾਰਨ ਫਲੋਰ।
ਢੰਗ : ਸੱਭ ਤੋਂ ਪਹਿਲਾਂ ਦੁੱਧ ਨੂੰ ਕਿਸੇ ਭਾਰੀ ਤਲੇ ਦੇ ਭਾਂਡੇ ਵਿਚ ਪਾ ਕੇ ਗਰਮ ਕਰੋ। 1/4 ਕਪ ਦੁੱਧ ਠੰਡਾ ਹੀ ਕੌਲੇ ਵਿਚ ਬਚਾ ਲਵੋ। ਦੁੱਧ ਵਿਚ ਉਬਾਲ ਆਉਂਦਾ ਹੈ ਉਦੋਂ ਤੱਕ ਅੰਬ ਨੂੰ ਕੱਟ ਕੇ ਤਿਆਰ ਕਰ ਲਵੋ। ਅੰਬ ਧੋ ਕੇ ਛਿੱਲ ਲਓ। ਸਾਰਾ ਪਲਪ ਕੱਢ ਲਓ। ਦੋ ਫ਼ਾੜੀਆਂ ਵੱਖ ਵੱਖ ਕਰ ਕੇ ਅੰਬ ਦੇ ਛੋਟੇ ਛੋਟੇ ਟੁਕੜਿਆਂ ਵਿਚ ਕੱਟ ਲਵੋ।
Mango Ice Cream
ਬਚੇ ਹੋਏ ਅੰਬ ਦੀ ਫ਼ਾੜੀਆਂ ਅਤੇ ਖੰਡ ਨੂੰ ਪੀਸ ਕੇ ਪਿਊਰੀ ਬਣਾ ਲਵੋ। ਠੰਡੇ ਦੁੱਧ ਵਿਚ ਕਾਰਨ ਫਲੋਰ ਪਾ ਕੇ ਚਿਕਣਾ ਘੋਲ ਬਣਾ ਲਵੋ। ਦੁੱਧ ਵਿਚ ਉਬਾਲ ਆਉਣ ਤੋਂ ਬਾਅਦ ਕਾਰਨ ਫਲੋਰ ਘੁਲੇ ਦੁੱਧ 'ਚ ਉਬਲਦੇ ਹੋਏ ਦੁੱਧ ਵਿਚ ਮਿਲਾਓ। ਦੁੱਧ ਨੂੰ ਲਗਾਤਾਰ ਚਲਾਉਂਦੇ ਹੋਏ 5 - 6 ਮਿੰਨ ਤੱਕ ਪਕਾਓ। ਹੁਣ ਆਈਸਕ੍ਰੀਮ ਲਈ ਦੁੱਧ ਤਿਆਰ ਹੈ। ਦੁੱਧ ਨੂੰ ਠੰਡਾ ਕਰੋ।
Mango Ice Cream
ਅੰਬ ਦੀ ਪਿਊਰੀ ਅਤੇ ਕ੍ਰੀਮ ਨੂੰ ਮਿਲਾ ਕੇ ਫ਼ੈਂਟ ਲਓ। ਕਾਰਨ ਫਲੋਰ ਮਿਕਸ ਠੰਡਾ ਦੁੱਧ ਵੀ ਪਿਊਰੀ ਵਿੱਚ ਪਾ ਦਿਓ। ਇਕ ਵਾਰ ਚੰਗੀ ਤਰ੍ਹਾਂ ਫ਼ੈਂਟ ਲਵੋ ਅੰਬ ਦੇ ਛੋਟੇ ਟੁਕੜੇ ਵੀ ਘੋਲ ਵਿਚ ਮਿਕਸ ਕਰ ਦਿਓ। ਘੋਲ ਨੂੰ ਕਿਸੇ ਏਅਰਟਾਈਟ ਕੰਟੇਨਰ ਵਿਚ ਪਾਓ ਅਤੇ ਅੰਬ ਦੇ ਛੋਟੇ ਟੁਕੜੇ ਵੀ ਘੋਲ ਵਿਚ ਮਿਲਾ ਦਿਓ। ਕੰਟੇਨਰ ਦਾ ਢੱਕਨ ਲਗਾ ਕੇ 4 ਤੋਂ 8 ਘੰਟੇ ਲਈ ਫ੍ਰੀਜ਼ਰ ਵਿਚ ਰੱਖ ਦਿਓ। ਧਿਆਨ ਰੱਖੋ ਕਿ ਕੰਟੇਨਰ ਏਅਰਟਾਈਟ ਹੀ ਹੋਵੇ।
Mango Ice Cream
ਅੰਬ ਦੀ ਆਈਸਕ੍ਰੀਮ ਜੱਮ ਕੇ ਤਿਆਰ ਹੈ। ਖਾਣ ਤੋਂ 5 ਮਿੰਟ ਪਹਿਲਾਂ ਆਈਸਕ੍ਰੀਮ ਕੰਟੇਨਰ ਨੂੰ ਫ੍ਰੀਜ਼ਰ ਤੋਂ ਕੱਢ ਕੇ ਬਾਹਰ ਰੱਖ ਲਓ। ਠੰਡੀ ਠੰਡੀ ਅੰਬ ਦੀ ਆਈਸਕ੍ਰੀਮ ਪਰੋਸਣ ਲਈ ਤਿਆਰ ਹੈ।