
ਸਵੀਟ ਕਾਰਨ ਸੂਪ
ਸਮੱਗਰੀ : ਆਲੂ 500 ਗਰਾਮ, ਪਨੀਰ 400 ਗਰਾਮ, ਪਿਆਜ਼ (ਬਰੀਕ ਕੱਟੇ ਹੋਏ) 2, ਹਰੀ ਮਿਰਚ ਕੱਟੀ ਹੋਈ 2, ਵੇਸਣ 1/2 ਕੱਪ, ਬ੍ਰੈੱਡ ਕਸਟਰਡ 4 ਚੱਮਚ, ਲਾਲ ਮਿਰਚ ਪਾਊਡਰ 1/2 ਚੱਮਚ, ਅਮਚੂਰ 1 ਚੱਮਚ, ਨਮਕ ਸਵਾਦ ਅਨੁਸਾਰ, ਤਲਣ ਲਈ ਤੇਲ, ਆਈਸਕ੍ਰੀਮ ਸਟਿਕ।
Cheese lollipop
ਬਣਾਉਣ ਦਾ ਤਰੀਕਾ : ਆਲੂਆਂ ਨੂੰ ਉਬਾਲ ਲਵੋ। ਉਬਾਲਣ ਤੋਂ ਬਾਅਦ ਇਨ੍ਹਾਂ ਨੂੰ ਛਿੱਲ ਕੇ ਬਰੀਕ ਮਸਲ ਲਉ। ਇਸ ਤੋਂ ਬਾਅਦ ਪਨੀਰ ਨੂੰ ਮਸਲ ਕੇ ਉਬਾਲੇ ਹੋਏ ਆਲੂਆਂ ਵਿਚ ਮਿਲਾ ਦਿਉ। ਆਲੂਆਂ ਅਤੇ ਪਨੀਰ ਦੇ ਇਸ ਮਿਸ਼ਰਣ ਵਿਚ ਬਰੀਕ ਕਟਿਆ ਹੋਇਆ ਪਿਆਜ਼, ਹਰੀ ਮਿਰਚ, ਨਮਕ, ਲਾਲ ਮਿਰਚ ਪਾਊਡਰ ਅਤੇ ਅਮਚੂਰ ਪਾ ਕੇ ਚੰਗੀ ਤਰ੍ਹਾਂ ਮਿਲਾ ਲਉ।
Cheese lollipop
ਫਿਰ ਵੇਸਣ ਵਿਚ ਚੁਟਕੀ ਭਰ ਨਮਕ ਪਾ ਕੇ, ਪਾਣੀ ਦੀ ਸਹਾਇਤਾ ਨਾਲ ਗਾੜ੍ਹਾ ਘੋਲ ਬਣਾ ਲਉ। ਆਈਸਕ੍ਰੀਮ ਸਟਿਕ 'ਤੇ ਆਲੂ ਦੇ ਮਿਸ਼ਰਣ ਨੂੰ ਚਪਟੇ ਆਕਾਰ ਵਿਚ ਲਗਾਉ। ਇਨ੍ਹਾਂ ਨੂੰ ਵੇਸਣ ਦੇ ਘੋਲ ਵਿਚ ਡੁਬੋ ਕੇ ਬਰੈੱਡ ਦੇ ਚੂਰੇ ਵਿਚ ਲਪੇਟ ਕੇ ਗਰਮ ਤੇਲ ਵਿਚ ਸੁਨਹਿਰਾ ਹੋਣ ਤਕ ਤਲ ਲਵੋ। ਤਿਆਰ ਹੋਣ 'ਤੇ ਇਸ ਨੂੰ ਸੌਸ ਜਾਂ ਚਟਣੀ ਨਾਲ ਪਰੋਸੋ।
ਸਵੀਟ ਕਾਰਨ ਸੂਪ
ਸਮੱਗਰੀ : ਸਵੀਟ ਕਾਰਨ, ਪਾਣੀ 6 ਕੱਪ, ਬੰਦਗੋਭੀ 1, ਨਮਕ ਤੇ ਮਿਰਚ, ਕਾਰਨਫ਼ਲੋਰ 2 ਵੱਡੇ ਚੱਮਚ, ਅਜੀਨੋ ਮੋਟੋ 1 ਛੋਟਾ ਚੱਮਚ, ਇਕ ਗਾਜਰ (ਬਰੀਕ ਕਟੀ ਹੋਈ)
sweet corn soup
ਬਣਾਉਣ ਦਾ ਤਰੀਕਾ : ਟਿਨ ਵਿਚੋਂ ਕਾਰਨ ਬਾਹਰ ਕੱਢੋ ਤੇ ਉਨ੍ਹਾਂ ਨੂੰ ਬਰੀਕ ਕੱਟ ਲਵੋ। ਇਕ ਪੈਨ ਵਿਚ ਪਾਣੀ ਉਬਾਲੋ। ਉਬਲਦੇ ਪਾਣੀ ਵਿਚ ਘੁਲਿਆ ਹੋਇਆ ਕਾਰਨਫ਼ਲੋਰ ਪਾ ਲਉ। ਜਦੋਂ ਇਹ ਗਾੜ੍ਹਾ ਹੋ ਜਾਵੇ ਤਾਂ ਇਸ ਵਿਚ ਕਾਰਨ, ਨਮਕ, ਅਜੀਨੋ ਮੋਟੋ ਮਿਲਾ ਦਿਉ। ਪਰੋਸਣ ਸਮੇਂ ਕਟੀਆਂ ਹੋਈਆਂ ਸਬਜ਼ੀਆਂ ਮਿਲਾ ਦਿਉ ਅਤੇ ਚਿੱਲੀ ਸੌਸ ਨਾਲ ਪਰੋਸੋ।