
ਸਰਦੀਆਂ ਆਉਂਦੇ ਹੀ ਬਚੇ ਅਤੇ ਬਾਕੀ ਪਰਵਾਰ ਸੂਪ ਪੀਣ ਦੀ ਮੰਗ ਕਰਦੇ ਹਨ। ਸੂਪ ਵਿਚ ਭਰਪੂਰ ਮਾਤਰਾ ਵਿਚ ਕੈਸ਼ੀਅਮ, ਆਈਰਨ ਹੁੰਦਾ ਹੈ ਜੋ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ...
ਸਰਦੀਆਂ ਆਉਂਦੇ ਹੀ ਬਚੇ ਅਤੇ ਬਾਕੀ ਪਰਵਾਰ ਸੂਪ ਪੀਣ ਦੀ ਮੰਗ ਕਰਦੇ ਹਨ। ਸੂਪ ਵਿਚ ਭਰਪੂਰ ਮਾਤਰਾ ਵਿਚ ਕੈਸ਼ੀਅਮ, ਆਈਰਨ ਹੁੰਦਾ ਹੈ ਜੋ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਸੂਪ ਵਿਚ ਕਈ ਤਰ੍ਹਾਂ ਦੀਆਂ ਸਬਜੀਆਂ ਵੀ ਪਾਈਆਂ ਜਾਂਦੀਆਂ ਹਨ ਜਿਸ ਨਾ ਰੋਜ਼ ਦੇ ਪੋਸ਼ਟਿਕ ਤੱਤ ਦੀ ਕਮੀ ਪੂਰੀ ਹੁੰਦੀ ਹੈ।
Papad Soup
ਸਮੱਗਰੀ : ਪਾਪੜ - 3, ਪਿਆਜ਼ - 1 (ਬਰੀਕ ਕਟਿਆ), ਟਮਾਟਰ - 1 (ਬਰੀਕ ਕਟਿਆ), ਲੱਸਣ - 2, ਲੌਂਗ - 3, ਲੂਣ - ਸਵਾਦ ਅਨੁਸਾਰ, ਪਾਣੀ।
Papad Soup
ਢੰਗ : ਘੱਟ ਅੱਗ 'ਤੇ ਇਕ ਪੈਨ ਵਿਚ ਤੇਲ ਗਰਮ ਹੋਣ ਲਈ ਰੱਖ ਦੇਓ। ਹੁਣ ਇਸ ਵਿਚ ਪਿਆਜ ਪਾ ਕੇ ਭੁੰਨ ਲਓ। ਸੋਨੇ-ਰੰਗਾ ਹੋਣ 'ਤੇ ਲੱਸਣ ਅਤੇ ਲੌਂਗ ਪਾਓ। ਫਿਰ ਇਸ ਵਿਚ ਟਮਾਟਰ ਮਿਲਾਓ। ਹਲਕਾ ਜਿਹਾ ਪਕਨ ਤੋਂ ਬਾਅਦ ਲੂਣ ਅਤੇ ਪਾਣੀ ਜ਼ਰੂਰਤ ਦੇ ਮੁਤਾਬਕ ਮਿਲਾਓ। ਉਬਾਲ ਆਉਂਦੇ ਹੀ ਪਾਪੜ ਦੇ ਛੋਟੇ - ਛੋਟੇ ਟੁਕੜੇ ਕਰ ਪੈਨ ਵਿਚ ਪਾ ਕੇ ਘੱਟ ਅੱਗ 'ਤੇ ਪਕਾ ਲਵੋ। ਕੁੱਝ ਦੇਰ ਬਾਅਦ ਪਾਪੜ ਨਰਮ ਹੋ ਜਾਣਗੇ। ਤਿਆਰ ਹੈ ਗਰਮਾ - ਗਰਮ ਪਾਪੜ ਤਰੀ। ਇਸ ਨੂੰ ਬਾਊਲ ਵਿਚ ਪਾ ਕੇ ਗਰਮ-ਗਰਮ ਪਰੋਸੋ।