
ਜ਼ਿਆਦਾਤਰ ਲੋਕਾਂ ਨੂੰ ਭੋਜਨ ਨਾਲ ਅਚਾਰ ਖਾਣਾ ਬਹੁਤ ਪਸੰਦ ਹੁੰਦਾ ਹੈ ਇਸ ਨਾਲ ਭੋਜਨ ਦਾ ਸੁਆਦ ਵੀ ਵੱਧ ਜਾਂਦਾ ਹੈ ਜੇਕਰ ਤੁਸੀਂ ਵੀ ਅਚਾਰ ਦੇ ਸ਼ੌਕੀਨ ਹੋ ਤਾਂ ਅਸੀਂ ...
ਜ਼ਿਆਦਾਤਰ ਲੋਕਾਂ ਨੂੰ ਭੋਜਨ ਨਾਲ ਅਚਾਰ ਖਾਣਾ ਬਹੁਤ ਪਸੰਦ ਹੁੰਦਾ ਹੈ ਇਸ ਨਾਲ ਭੋਜਨ ਦਾ ਸੁਆਦ ਵੀ ਵੱਧ ਜਾਂਦਾ ਹੈ ਜੇਕਰ ਤੁਸੀਂ ਵੀ ਅਚਾਰ ਦੇ ਸ਼ੌਕੀਨ ਹੋ ਤਾਂ ਅਸੀਂ ਤੁਹਾਨੂੰ ਘਰ 'ਚ ਹੀ ਅੰਬ ਦਾ ਅਚਾਰ ਬਣਾਉਣ ਬਾਰੇ ਦੱਸਣ ਜਾ ਰਹੇ ਹਾਂ।
Mango Pickle
ਕਾਫੀ ਲੋਕਾਂ ਨੂੰ ਅਚਾਰ ਬਣਾਉਣਾ ਬਹੁਤ ਮੁਸ਼ਕਲ ਕੰਮ ਲੱਗਦਾ ਹੈ। ਇਸ ਨੂੰ ਬਣਾਉਣਾ ਬਹੁਤ ਹੀ ਆਸਾਨ ਹੁੰਦਾ ਹੈ। ਆਓ ਦੇਖਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ।
Mango Pickle
ਬਣਾਉਣ ਦੇ ਲਈ ਸਮੱਗਰੀ - 4 ਕੱਚੇ ਅੰਬ, 3 ਚਮਚ ਲਾਲ ਮਿਰਚ ਪਾਊਡਰ, ਇਕ ਚਮਚ ਹਲਦੀ ਪਾਊਡਰ, 1/4 ਕੱਪ ਤੇਲ, 2 ਚਮਚ ਸੌਂਫ, 2 ਚਮਚ ਰਾਈ, ਇਕ ਚਮਚ ਮੇਥੀ ਦੇ ਦਾਣੇ, ਅੱਧਾ ਚਮਚ ਹਿੰਗ ਪੀਸੀ ਹੋਈ, ਸੁਆਦ ਮੁਤਾਬਕ ਨਮਕ
Mango Pickle
ਬਣਾਉਣ ਦੀ ਵਿਧੀ - ਸਭ ਤੋਂ ਪਹਿਲਾਂ ਕੱਚੇ ਅੰਬ ਨੂੰ ਧੋ ਕੇ ਸਾਫ ਕੱਪੜੇ ਨਾਲ ਚੰਗੀ ਤਰ੍ਹਾਂ ਸੁੱਕਾ ਲਓ। ਇਸ ਤੋਂ ਬਾਅਦ ਅੰਬ ਨੂੰ ਕੱਟ ਕੇ ਇਸ ਦੇ ਛੋਟੇ-ਛੋਟੇ ਟੁੱਕੜੇ ਕੱਟ ਲਓ। ਹੁਣ ਅੰਬ ਦੇ ਟੁਕੜੇ ਨੂੰ ਬਰਤਨ 'ਚ ਪਾਓ ਅਤੇ ਫਿਰ ਇਸ 'ਚ ਹਲਦੀ, ਲਾਲ ਮਿਰਚ ਪਾਊਡਰ ਅਤੇ ਨਮਕ ਪਾ ਕੇ ਹਿਲਾ ਲਓ। ਕੜਾਈ 'ਚ ਤੇਲ ਪਾ ਕੇ ਗਰਮ ਕਰੋ।
Mango Pickle
ਹੁਣ ਗਰਮ ਤੇਲ 'ਚ ਸੌਂਫ, ਰਾਈ, ਮੇਥੀ ਦੇ ਦਾਣੇ ਅਤੇ ਹਿੰਗ ਪਾਓ। ਫਿਰ ਜਦੋਂ ਇਹ ਥੋੜ੍ਹੀ ਪੱਕ ਜਾਵੇ ਤਾਂ ਗੈਸ ਬੰਦ ਕਰ ਦਿਓ। ਇਸ ਤੋਂ ਬਾਅਦ ਇਸ ਮਸਾਲੇ ਨੂੰ ਕੱਚੇ ਅੰਬਾਂ 'ਚ ਮਿਲਾ ਦਿਓ ਅਤੇ ਚੰਗੀ ਤਰ੍ਹਾਂ ਮਿਕਸ ਕਰ ਲਓ। ਤਿਆਰ ਹੋਏ ਅੰਬ ਦੇ ਅਚਾਰ ਨੂੰ ਠੰਡਾ ਹੋ ਜਾਣ ਤੋਂ ਬਾਅਦ ਕਿਸੇ ਸਾਫ ਅਤੇ ਸੁੱਕੇ ਬਰਤਨ 'ਚ ਲਓ।