ਘਰ ਦੀ ਰਸੋਈ ਵਿਚ : ਸਪ੍ਰਿੰਗ ਰੋਲਸ
Published : Sep 16, 2019, 1:30 pm IST
Updated : Sep 16, 2019, 1:30 pm IST
SHARE ARTICLE
spring rolls recipe
spring rolls recipe

ਬਰੀਕ ਕਟੀ ਪੱਤਾਗੋਭੀ - 1 ਕਪ, ਪਨੀਰ - 1/2 ਕਪ (ਘਸਿਆ ਹੋਇਆ), ਪਿਆਜ - 1 (ਬਰੀਕ ਕਟਿਆ), ਸ਼ਿਮਲਾ ਮਿਰਚ - 1 (ਬਰੀਕ ਕਟੀ), ਹਰੀ ਮਿਰਚ - 1 (ਬਰੀਕ ਕਟੀ)...

ਸਮੱਗਰੀ, ਕਵਰ ਲਈ : ਮੈਦਾ - 2 ਕਪ, ਬੇਕਿੰਗ ਪਾਊਡਰ - ½ ਚੱਮਚ
ਸਟਫਿੰਗ ਲਈ : ਬਰੀਕ ਕਟੀ ਪੱਤਾਗੋਭੀ - 1 ਕਪ, ਪਨੀਰ - 1/2 ਕਪ (ਘਸਿਆ ਹੋਇਆ), ਪਿਆਜ - 1 (ਬਰੀਕ ਕਟਿਆ), ਸ਼ਿਮਲਾ ਮਿਰਚ - 1 (ਬਰੀਕ ਕਟੀ), ਹਰੀ ਮਿਰਚ - 1 (ਬਰੀਕ ਕਟੀ), ਕਾਲੀ ਮਿਰਚ -  ¼ ਚੱਮਚ, ਸੋਯਾ ਸੌਸ - 1 ਚੱਮਚ, ਲੂਣ - ਸਵਾਦ ਅਨੁਸਾਰ, ਤੇਲ - ਤਲਣ ਲਈ। 

Spring RollsSpring Rolls

ਢੰਗ : ਸੱਭ ਤੋਂ ਪਹਿਲਾਂ ਕਿਸੇ ਭਾਂਡੇ ਵਿਚ ਮੈਦਾ ਅਤੇ ਬੇਕਿੰਗ ਪਾਊਡਰ ਮਿਲਾ ਕੇ ਪਾਣੀ ਦੀ ਮਦਦ ਨਾਲ ਇਸ ਦਾ ਵਧੀਆ ਘੋਲ ਤਿਆਰ ਕਰ ਲਓ। ਘੋਲ ਬਹੁਤ ਗਾੜਾ ਨਹੀਂ ਹੋਣਾ ਚਾਹੀਦਾ। ਜੇਕਰ ਤੁਸੀਂ ਇਕ ਕਪ ਮੈਦਾ ਲਿਆ ਹੈ ਤਾਂ ਡੇਢ ਤੋਂ ਦੋ ਕਪ ਪਾਣੀ ਮਿਲਾਓ। ਮਿਕਸ ਕਰਨ ਤੋਂ ਬਾਅਦ ਘੋਲ ਨੂੰ ਲਗਭੱਗ 1 ਘੰਟੇ ਲਈ ਛੱਡ ਦਿਓ। 

Spring RollsSpring Rolls

ਹੁਣ ਕੜਾਹੀ ਵਿਚ ਤੇਲ ਗਰਮ ਕਰੋ ਅਤੇ ਇਸ ਵਿਚ ਪਿਆਜ ਪਾ ਕੇ ਗੋਲਡਨ ਬਰਾਉਨ ਕਰੋ। ਫਿਰ ਇਸ ਵਿਚ ਹਰੀ ਮਿਰਚ, ਕਟੀ ਹੋਈ ਪੱਤਾਗੋਭੀ, ਸ਼ਿਮਲਾ ਮਿਰਚ, ਪਨੀਰ ਪਾਓ ਅਤੇ 1 - 2 ਮਿੰਟ ਤੱਕ ਹੋਰ ਭੁੰਨੋ। ਫਿਰ ਇਸ ਵਿਚ ਕਾਲੀ ਮਿਰਚ, ਲੂਣ, ਸੋਯਾ ਸੌਸ ਮਿਲਾ ਕੇ ਸਟਫਿੰਗ ਕੰਪਲੀਟ ਕਰੋ। ਹੁਣ ਨੌਨਸਟਿਕ ਪੈਨ ਨੂੰ ਗਰਮ ਕਰ ਉਸ ਉਤੇ ਹਲਕਾ ਜਿਹਾ ਤੇਲ ਪਾਉਣਗੇ ਅਤੇ ਅੱਗ ਨੂੰ ਮੱਧਮ ਕਰਦੇ ਹੋਏ ਉਸ ਉਤੇ ਮੈਦੇ ਦਾ ਘੋਲ ਪਾਓ ਅਤੇ ਚੰਗੀ ਤਰ੍ਹਾਂ ਤਵੇ ਉਤੇ ਫੈਲਾ ਦੇਓ।

ਘੱਟ ਅੱਗ ਉਤੇ ਇਸ ਨੂੰ ਪਕਾਓ। ਜਿਵੇਂ ਹੀ ਉਤੇ ਦੀ ਤਹਿ ਦਾ ਰੰਗ ਬਦਲਣ ਲੱਗੇ ਅਤੇ ਤਵੇ ਦੇ ਕੰਡੇ ਤੋਂ ਵੱਖ ਹੋਣ ਲੱਗੇ ਇਸ ਦਾ ਮਤਲਬ ਹੈ ਉਹ ਪੂਰੀ ਤਰ੍ਹਾਂ ਪੱਕ ਚੁੱਕਿਆ ਹੈ। ਇਸ ਨੂੰ ਦੂਜੇ ਪਾਸੇ ਪਕਾਉਣ ਦੀ ਜ਼ਰੂਰਤ ਨਹੀਂ। 

Spring RollsSpring Rolls

ਇਸੇ ਤਰ੍ਹਾਂ ਦੂਜੇ ਸ਼ੀਟ ਵੀ ਤਿਆਰ ਕਰੋ। ਇਸ ਤੋਂ ਬਾਅਦ ਉਸ ਵਿਚ ਸਟਫੀਗ ਭਰੋ। ਲੰਮਾਈ ਵਿਚ ਪਤਲਾ ਫੈਲਾਉਂਦੇ ਹੋਏ ਸ਼ੀਟ ਨੂੰ ਰੋਲ ਕਰ ਲਓ ਅਤੇ ਕਿਨਾਰੀਆਂ ਨੂੰ ਮੋੜ ਕੇ ਬੰਦ (ਲਾਕ) ਕਰ ਦਿਓ। ਜਦੋਂ ਸਾਰੇ ਰੋਲ ਤਿਆਰ ਹੋ ਜਾਣਗੇ ਤੱਦ ਇਨ੍ਹਾਂ ਨੂੰ ਕੜਾਹੀ ਵਿਚ ਤੇਲ ਗਰਮ ਕਰ ਕੇ ਡੀਪ ਫਰਾਈ ਕਰ ਲਓ। ਤਿਆਰ ਹੈ ਤੁਹਾਡੇ ਟੇਸਟੀ ਸਪ੍ਰਿੰਗ ਰੋਲ ਜਿਨ੍ਹਾਂ ਨੂੰ ਤੁਸੀਂ ਟਮੈਟੋ ਸੌਸ ਜਾਂ ਚਿਲੀ ਸੌਸ ਦੇ ਨਾਲ ਕਰ ਸਕਦੇ ਹੋ ਸਰਵ।​

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement