
ਸੈਂਟਰਲ ਡਰੱਗਸ ਸਟੈਂਡਰਡ ਕੰਟਰੋਲ ਆਰਗੇਨਾਈਜੈਸ਼ਨ......
ਨਵੀਂ ਦਿੱਲੀ (ਭਾਸ਼ਾ): ਸੈਂਟਰਲ ਡਰੱਗਸ ਸਟੈਂਡਰਡ ਕੰਟਰੋਲ ਆਰਗੇਨਾਈਜੈਸ਼ਨ (ਸੀਡੀਐਸਸੀਓ) ਨੇ ਜਾਨਸਨ ਐਂਡ ਜਾਨਸਨ ਕੰਪਨੀ ਨੂੰ ਆਦੇਸ਼ ਦਿਤਾ ਹੈ ਕਿ ਉਹ ਅਗਲੇ ਨਿਰਦੇਸ਼ ਤੱਕ ਮੁੰਬਈ ਦੇ ਮੁਲੰਡ ਪਲਾਂਟ ਅਤੇ ਹਿਮਾਚਲ ਪ੍ਰਦੇਸ਼ ਦੇ ਬੱਦੀ ਪਲਾਂਟ ਤੋਂ ਕਿਸੇ ਟੈਲਕਮ ਪਾਊਡਰ ਦੇ ਕੱਚੇ ਮਾਲ ਦੀ ਵਰਤੋ ਨਾ ਕਰੇ। ਸੀਡੀਐਸਸੀਓ ਦੇ ਨਿਰਦੇਸ਼ਾਂ ਉਤੇ, ਦਵਾਈ ਇੰਸਪੈਕਟਰ ਨੇ ਬੁੱਧਵਾਰ ਨੂੰ ਦੋਨੋਂ ਪਲਾਟਾਂ ਤੋਂ ਕੰਪਨੀ ਦੇ ਬੇਬੀ ਪਾਊਡਰ ਦੇ ਨਮੂਨੇ ਇਕੱਠੇ ਕੀਤੇ। ਕੁਝ ਅਜਿਹੀਆਂ ਰਿਪੋਰਟਾਂ ਹਨ ਜਿਨ੍ਹਾਂ ਵਿਚ ਕਿਹਾ ਗਿਆ ਹੈ ਕਿ ਇਸ ਉਤਪਾਦ ਵਿਚ ਕਥਿਤ ਤੌਰ ਉਤੇ ਐਸਬੈਸਟਸ ਹੈ ਜਿਸ ਦੇ ਨਾਲ ਕੈਂਸਰ ਹੋ ਸਕਦਾ ਹੈ।
Baby Powder
ਇਸ ਤੋਂ ਇਲਾਵਾ, ਦੇਸ਼ ਭਰ ਵਿਚ ਥੋਕ ਦੁਕਾਨਦਾਰਾਂ, ਛੋਟੇ ਦੁਕਾਨਦਾਰਾਂ ਤੋਂ 100 ਤੋਂ ਜਿਆਦਾ ਸੈਂਪਲ ਇਕੱਠੇ ਕੀਤੇ ਗਏ ਹਨ। ਇਨ੍ਹਾਂ ਦਾ ਟੇਸਟ ਇਹ ਦੇਖਣ ਲਈ ਕੀਤਾ ਜਾਵੇਗਾ ਕਿ ਕੀ ਇਹ ਸਾਰੇ ਨਿਰਧਾਰਤ ਮਿਆਰ ਦਾ ਪਾਲਣ ਕਰਦੇ ਹਨ। ਇਸ ਤੋਂ ਇਲਾਵਾ ਐਸਬੈਸਟਸ ਦੀ ਹਾਜ਼ਰੀ ਦੀ ਵੀ ਜਾਂਚ ਕੀਤੀ ਜਾਵੇਗੀ। ਸੀਡੀਐਸਸੀਓ ਦੇ ਇਕ ਅਧਿਕਾਰੀ ਨੇ ਕਿਹਾ ਕਿ ਪ੍ਰੋਟੋਕਾਲ ਦੇ ਮੁਤਾਬਕ, ਨਿਰਮਾਤਾ ਵਲੋਂ ਖਰੀਦੇ ਗਏ ਟੈਲਕ ਦੇ ਕੱਚੇ ਮਾਲ ਦੇ ਸਾਰੇ ਬੈਚਾਂ ਵਿਚ ਐਸਬੈਸਟਸ ਜਾਂਚ ਕਰਨੀ ਹੁੰਦੀ ਹੈ।
Baby Powder
ਅਧਿਕਾਰੀ ਨੇ ਕਿਹਾ ਕਿ ਸਮਝਿਆ ਜਾਂਦਾ ਹੈ ਕਿ ਨਿਰਮਾਤਾ ਸਾਰੇ ਬੈਚਾਂ ਦੀਆਂ ਨਹੀਂ ਸਗੋਂ ਕੁਝ ਦੀ ਜਾਂਚ ਕਰ ਰਿਹਾ ਹੈ। ਇਕੱਠੇ ਕੀਤੇ ਗਏ ਨਮੂਨੇ ਕੇਂਦਰੀ ਡਰੱਗ ਪ੍ਰੀਖਿਆ ਪ੍ਰਯੋਗਸ਼ਾਲਾ ਵਿਚ ਚੈੱਕ ਕੀਤੇ ਜਾਣਗੇ। ਕੰਪਨੀ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਉਹ ਸੀਡੀਐਸਸੀਓ ਦਾ ਪੂਰੀ ਤਰ੍ਹਾਂ ਨਾਲ ਸਹਿਯੋਗ ਕਰ ਰਹੇ ਹਨ। ਇਸ ਦੇ ਨਾਲ ਹੀ ਕੰਪਨੀ ਨੇ ਕਿਹਾ ਕਿ ਉਸ ਦਾ ਬੇਬੀ ਪਾਊਡਰ ਐਸਬੈਸਟਸ ਅਜ਼ਾਦ ਹੈ ਅਤੇ ਉਸ ਤੋਂ ਕੈਂਸਰ ਨਹੀਂ ਹੁੰਦਾ।