
ਪੁਲਿਸ ਸੂਤਰ ਦਾ ਕਹਿਣਾ ਹੈ ਕਿ ਹਾਈਕਮਿਸ਼ਨਰ ਲਈ ਆਇਆ ਇਹ ਲਿਫਾਫਾ ਉਹਨਾਂ 40 ਚਿੱਠਿਆਂ ਦੀ ਤਰ੍ਹਾਂ ਹੀ ਸੀ, ਜੋ ਪਿਛਲੇ ਦਿਨਾਂ ਵਿਚ ਭਾਰਤ ਤੋਂ ਯੂਨਾਨ ਆਏ ਹਨ।
ਐਥਿਨਜ਼ : ਸੰਯੁਕਤ ਰਾਸ਼ਟਰ ਸ਼ਰਨਾਰਥੀ ਹਾਈ ਕਮਿਸ਼ਨਰ ਦਫਤਰ ਨੂੰ ਸ਼ੱਕੀ ਪਾਊਡਰ ਵਾਲਾ ਇਕ ਲਿਫਾਫਾ ਮਿਲਿਆ, ਜੋ ਕਿ ਭਾਰਤ ਵੱਲੋਂ ਭੇਜਿਆ ਗਿਆ ਸੀ। ਫਾਇਰ ਵਿਭਾਗ ਵੱਲੋਂ ਇਹ ਜਾਣਕਾਰੀ ਦਿਤੀ ਗਈ। ਯੂਨਾਨ ਦੀਆਂ ਕਈ ਯੂਨੀਵਰਸਿਟੀਆਂ ਅਤੇ ਸੰਸਥਾਵਾਂ ਨੂੰ ਵੀ ਇਸੇ ਤਰ੍ਹਾਂ ਦੇ ਦਰਜਨਾਂ ਸ਼ੱਕੀ ਲਿਫਾਫੇ ਮਿਲੇ ਹਨ। ਇਕ ਪੁਲਿਸ ਸੂਤਰ ਦਾ ਕਹਿਣਾ ਹੈ ਕਿ ਹਾਈਕਮਿਸ਼ਨਰ ਲਈ ਆਇਆ ਇਹ ਲਿਫਾਫਾ ਉਹਨਾਂ 40 ਚਿੱਠਿਆਂ ਦੀ ਤਰ੍ਹਾਂ ਹੀ ਸੀ, ਜੋ ਪਿਛਲੇ ਦਿਨਾਂ ਵਿਚ ਭਾਰਤ ਤੋਂ ਯੂਨਾਨ ਆਏ ਹਨ।
UNHCR
ਅਧਿਕਾਰੀਆਂ ਨੇ ਕਿਹਾ ਕਿ ਇਸ ਲਿਫਾਫੇ ਵਿਚ ਇਕ ਉਦਯੋਗਿਕ ਪਦਾਰਥ ਰੱਖਿਆ ਸੀ ਜੋ ਐਲਰਜੀ ਪੈਦਾ ਕਰਦਾ ਹੈ ਪਰ ਇਹ ਸਿਹਤ ਲਈ ਜਾਨਲੇਵਾ ਨਹੀਂ ਹੁੰਦਾ। ਮੀਡੀਆ ਮੁਤਾਬਕ ਕੁਝ ਚਿੱਠਿਆਂ ਵਿਚ ਅੰਗਰੇਜੀ ਵਿਚ ਅਤਿਵਾਦੀ ਸਮੱਗਰੀ ਲਿਖੀ ਹੋਈ ਸੀ। ਯੂਨਾਨ ਦੇ ਅਤਿਵਾਦੀ ਵਿਰੋਧੀ ਦਸਤੇ ਵਿਭਾਗ ਨੇ ਪਿਛਲੇ ਹਫਤੇ ਲਿਫਾਫਾ ਭੇਜਣ ਵਾਲੇ ਦਾ ਪਤਾ ਲਗਾਉਣ ਦੀ ਜਾਂਚ ਸ਼ੁਰੂ ਕਰ ਦਿਤੀ ਸੀ। ਪਿਛਲੇ ਹਫਤੇ ਕਈ ਡਾਕਘਰਾਂ ਅਤੇ ਲਰੀਸਾ ਦੇ ਇਕ ਸਿੱਖਿਅਕ ਸੰਸਥਾ ਵਿਚ ਪੰਜ ਸ਼ੱਕੀ ਲਿਫਾਫੇ ਪਹੁੰਚੇ ਸਨ।