
ਹਰੀਆਂ ਸਬਜ਼ੀਆਂ ਹੁੰਦੀਆਂ ਹਨ ਸਿਹਤ ਲਈ ਫ਼ਾਇਦੇਮੰਦ
ਆਯੂਰਵੇਦ ਮੁਤਾਬਕ ਦੁਪਿਹਰ ਦਾ ਭੋਜਨ ਬੇਹੱਦ ਖ਼ਾਸ 'ਤੇ ਭਾਰਾ ਹੋਣਾ ਚਾਹੀਦਾ ਹੈ। ਦੁਨੀਆ ਵਿਚ ਜ਼ਿਆਦਾਤਰ ਡਾਇਟੀਸ਼ੀਅਨ ਇਸ ਗੱਲ 'ਤੇ ਜ਼ੋਰ ਦਿੰਦੇ ਹਨ ਕਿ ਦੁਪਿਹਰ ਦੇ ਭੋਜਨ ਵਿਚ ਹਰੀਆਂ ਸਬਜ਼ੀਆਂ ਨੂੰ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਸਬਜ਼ੀਆਂ ਵਿਚ ਫਾਇਬਰ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਜੋ ਪਾਚਨ ਵਿਚ ਮਦਦ ਕਰਦੀ ਹੈ। ਇਸ ਦੇ ਨਾਲ ਹੀ ਇਹ ਭਾਰ ਘਟਾਉਣ ਅਤੇ ਦਿਲ ਨੂੰ ਬਿਹਤਰੀਨ ਰੱਖਣ ਵਿਚ ਮਦਦ ਕਰਦੀ ਹੈ।
Pasta
ਫਾਇਬਰ ਨਾਲ ਪੇਟ ਭਰ ਜਾਂਦਾ ਹੈ ਇਸ ਲਈ ਜ਼ਿਆਦਾ ਭੋਜਨ ਖਾਣ ਦੀ ਲੋੜ ਨਹੀਂ ਪੈਂਦੀ। ਮੌਸਮੀ ਸਬਜ਼ੀਆਂ ਐਂਟੀਆਕਸੀਡੈਂਟ, ਖਣਿਜ ਅਤੇ ਵਿਟਾਮਿਲ ਦਾ ਚੰਗਾ ਸਰੋਤ ਹੁੰਦੀਆਂ ਹਨ ਜੋ ਕਿ ਵਧੀਆਂ ਸਿਹਤ ਲਈ ਬਹੁਤ ਜ਼ਰੂਰੀ ਹਨ। ਦੁਪਿਹਰ ਦੇ ਭੋਜਨ ਵਿਚ ਪਾਸਤਾ ਹੋਣਾ ਜ਼ਰੂਰੀ ਹੈ। ਇਸ ਨੂੰ ਘਰ ਵਿਚ ਹੀ ਬਣਾਉਣਾ ਚਾਹੀਦਾ ਹੈ। ਇਸ ਵਿਚ ਸਬਜ਼ੀਆਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਜਿਵੇਂ ਚੈਰੀ, ਟਮਾਟਰ, ਬਲੈਕ ਆਲਿਵਸ, ਬ੍ਰੋਕਲੀ, ਮੱਕੀ, ਹਰੀ ਮਿਰਚ।
Grilled Veggies
ਇਸ ਨੂੰ ਡ੍ਰਾਇ ਅਤੇ ਗ੍ਰੇਵੀ ਵੀ ਬਣਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਨੂਡਲਸ ਵਿਚ ਵੀ ਸਬਜ਼ੀਆਂ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਇਹ ਬੇਹੱਦ ਸਿਹਤਮੰਦ ਅਤੇ ਸਵਾਦ ਹੋਵੇਗਾ। ਲੰਚ ਜਾਂ ਡਿਨਰ ਲਈ ਗ੍ਰਿਲਡ ਵੈਜੀਜ਼ ਭੋਜਨ ਹਮੇਸ਼ਾ ਚੰਗਾ ਸਾਬਤ ਹੁੰਦਾ ਹੈ। ਦਾਲ, ਚਾਵਲ ਜਾਂ ਮੀਟ ਇਹਨਾਂ ਨਾਲ ਫ੍ਰਾਇਡ ਜਾਂ ਗ੍ਰਿਲਡ ਵੇਜੀਜ਼ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ। ਐਟੀਂਆਕਸੀਡੈਂਟਸ ਲਈ ਇਸ ਦਾ ਇਸਤੇਮਾਲ ਸਿਹਤ ਲਈ ਬੇਹੱਦ ਜ਼ਰੂਰੀ ਹੈ।
The Soup
ਸੂਪ ਭਾਰ ਘਟਾਉਣ ਵਿਚ ਮਦਦ ਕਰਦਾ ਹੈ। ਇਸ ਵਿਚ ਸਾਰੀਆਂ ਸਬਜ਼ੀਆਂ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਅਜਿਹੇ ਵਿਚ ਸਬਜ਼ੀਆਂ ਵਿਚ ਮੌਜੂਦ ਫਾਇਬਰ ਨਾਲ ਉਹਨਾਂ ਦੇ ਪੌਸ਼ਟਿਕ ਤੱਤ ਵੀ ਲੰਚ ਵਿਚ ਸ਼ਾਮਲ ਹੋ ਜਾਂਦਾ ਹੈ। ਇਸ ਵਿਚ ਪਾਣੀ ਦੀ ਮਾਤਰਾ ਜ਼ਿਆਦਾ ਹੋਣ ਨਾਲ ਪੇਟ ਭਰ ਜਾਂਦਾ ਹੈ ਅਤੇ ਨਾਲ ਹੀ ਕੈਲੋਰੀ ਕਾਉਂਟ ਨੂੰ ਜ਼ਿਆਦਾ ਨਹੀਂ ਵਧਾਉਂਦਾ। ਮਿਕਸ ਸਬਜ਼ੀਆਂ ਦਾ ਸੂਪ ਭਾਰ ਘਟਾਉਣ ਵਿਚ ਮਦਦ ਕਰਦਾ ਹੈ।
Raita
ਇਸ ਮੌਸਮ ਵਿਚ ਭਾਰ ਘਟ ਕਰਨ ਲਈ ਰਾਇਤਾ ਕੰਮ ਆਉਂਦਾ ਹੈ। ਇਹ ਸ਼ਰੀਰ ਨੂੰ ਠੰਡਾ ਰੱਖਦਾ ਹੈ ਅਤੇ ਭਾਰ ਘਟ ਕਰਨ ਵਿਚ ਵੀ ਮਦਦ ਕਰਦਾ ਹੈ। ਪਰ ਇਸ ਵਿਚ ਬੂੰਦੀ ਦੀ ਥਾਂ ਹਰੀਆਂ ਸਬਜ਼ੀਆਂ ਦਾ ਇਸਤੇਮਾਲ ਕਰਨਾ ਹੋਵੇਗਾ ਜਿਸ ਨਾਲ ਸਬਜ਼ੀਆਂ ਦੇ ਪੋਸ਼ਕ ਤੱਤ ਸ਼ਰੀਰ ਨੂੰ ਮਿਲਣਗੇ।
Casserole
ਸਬਜ਼ੀਆਂ ਦਾ ਪਲਾਉ ਵੀ ਭਾਰ ਘਟਾਉਣ ਵਿਚ ਅਤੇ ਲੰਚ ਨੂੰ ਸਵਾਦ ਬਣਾਉਣ ਵਿਚ ਕੰਮ ਆ ਸਕਦਾ ਹੈ। ਇਸ ਵਿਚ ਸਬਜ਼ੀਆਂ ਦਾ ਫਾਇਬਰ ਗੁਣ ਇਸ ਨੂੰ ਹੋਰ ਵੀ ਪੋਸ਼ਟਿਕ ਬਣਾਉਂਦਾ ਹੈ। ਇਸ ਦੇ ਲਈ ਇਸ ਵਿਚ ਗਾਜਰ, ਮੱਕੀ, ਤੋਰੀ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ।