ਘਰ ਦੀ ਰਸੋਈ 'ਚ :- ਰਸੀਲਾ ਸਮੋਸਾ
Published : Nov 19, 2018, 6:00 pm IST
Updated : Nov 19, 2018, 6:00 pm IST
SHARE ARTICLE
Raseela Samosa
Raseela Samosa

ਮੈਦੇ ਵਿਚ ਬੇਕਿੰਗ ਪਾਊਡਰ ਮਿਲਾ ਕੇ ਛਾਣ ਲਉ। ਉਸ 'ਚ ਥੋੜੀ ਜਹੀ ਮੋਣੀ ਪਾ ਕੇ ਗੁੰਨ ਲਉ। ਸ਼ੱਕਰ ਦੀ ਇਕ ਤਾਰ ਦੀ ਚਾਸ਼ਨੀ ਬਣਾ ਲਉ। ਇਸ ਵਿਚ ਇਲਾਇਚੀ ਪਾਊਡਰ ਮਿਲਾ ਕੇ ...

ਰਸੀਲਾ ਸਮੋਸਾ : ਸਮੱਗਰੀ : 300 ਗ੍ਰਾਮ ਖੋਆ, 400 ਗ੍ਰਾਮ ਸ਼ੱਕਰ, 500 ਗ੍ਰਾਮ ਮੈਦਾ, 20 ਗ੍ਰਾਮ ਪਿਸਤਾ, 20 ਗ੍ਰਾਮ ਕਾਜੂ, 20 ਗ੍ਰਾਮ ਬਦਾਮ, 10 ਗ੍ਰਾਮ ਇਲਾਇਚੀ ਪਾਊਡਰ, ਥੋੜਾ ਜਿਹਾ ਬੇਕਿੰਗ ਪਾਊਡਰ ਅਤੇ ਤਲਣ ਲਈ ਘਿਉ।
ਬਣਾਉਣ ਦਾ ਢੰਗ : ਮੈਦੇ ਵਿਚ ਬੇਕਿੰਗ ਪਾਊਡਰ ਮਿਲਾ ਕੇ ਛਾਣ ਲਉ। ਉਸ 'ਚ ਥੋੜੀ ਜਹੀ ਮੋਣੀ ਪਾ ਕੇ ਗੁੰਨ ਲਉ। ਸ਼ੱਕਰ ਦੀ ਇਕ ਤਾਰ ਦੀ ਚਾਸ਼ਨੀ ਬਣਾ ਲਉ। ਇਸ ਵਿਚ ਇਲਾਇਚੀ ਪਾਊਡਰ ਮਿਲਾ ਕੇ ਰੱਖ ਲਉ। ਖੋਏ ਨੂੰ ਹੱਥ ਨਾਲ ਮਲ ਕੇ ਇਕ ਦੋ ਮਿੰਟ ਤਕ ਭੁੰਨ ਲਉ ਅਤੇ ਇਸ ਵਿਚ ਹੀ ਮਿਲਾ ਦਿਉ। 

Raseela SamosaRaseela Samosa

ਮੈਦੇ ਦੇ ਪੇੜੇ ਬਣਾ ਕੇ, ਰੋਟੀ ਵਾਂਗ ਪਤਲਾ-ਪਤਲਾ ਵੇਲ ਲਉ ਅਤੇ ਵੇਲੀ ਹੋਈ ਰੋਟੀ ਨੂੰ ਚਾਕੂ ਨਾਲ ਵਿਚਕਾਰੋਂ ਕੱਟ ਕੇ ਦੋ ਹਿੱਸੇ ਕਰ ਲਉ। ਹੁਣ ਹਰ ਹਿੱਸੇ ਵਿਚ ਖੋਏ ਵਾਲਾ ਮਿਸ਼ਰਣ ਭਰ ਕੇ ਸਮੋਸੇ ਦਾ ਆਕਾਰ ਬਣਾਉ ਅਤੇ ਕਿਨਾਰਿਆਂ ਨੂੰ ਚੰਗੀ ਤਰ੍ਹਾਂ ਬੰਦ ਕਰ ਦਿਉ। ਘਿਉ ਗਰਮ ਕਰ ਕੇ ਮੱਠੇ ਸੇਕ 'ਤੇ ਸਮੋਸਿਆਂ ਨੂੰ ਸੁਨਹਿਰਾ ਹੋਣ ਤਕ ਤਲ ਲਉ ਅਤੇ ਚਾਸ਼ਨੀ ਵਿਚ ਪਾ ਕੇ ਦੋ ਮਿੰਟ ਤਕ ਪਕਾਉ। ਜਦੋਂ ਸਮੋਸਿਆਂ 'ਚ ਚੰਗੀ ਤਰ੍ਹਾਂ ਰਸ ਭਰ ਜਾਵੇ, ਉਨ੍ਹਾਂ ਨੂੰ ਕੱਢ ਕੇ ਤਲੋ।

PizaPizza

ਪੀਜ਼ਾ : ਸਮੱਗਰੀ : 450 ਗ੍ਰਾਮ ਮੈਦਾ, 2 ਸ਼ਿਮਲਾ ਮਿਰਚਾਂ, 225 ਗ੍ਰਾਮ ਪਨੀਰ, ਇਕ ਪਿਆਜ਼, ਇਕ ਟਮਾਟਰ, ਇਕ ਛੋਟਾ ਫੁੱਲ ਪੱਤਾਗੋਭੀ ਦਾ, 2 ਟਮਾਟਰ ਸੂਪ, 4 ਚਮਚ ਘਿਉ ਤੇ ਲੋੜ ਅਨੁਸਾਰ ਲੂਣ, ਮਿਰਚ।

PizzaPizza

ਵਿਧੀ : ਮੈਦਾ ਲੂਣ ਅਤੇ ਚੀਨੀ ਨੂੰ ਇਕੱਠੇ ਛਾਣ ਲਉ। ਇਸ ਵਿਚ ਗਰਮ ਪਾਣੀ ਪਾ ਕੇ ਗੁੰਨ ਲਉ। ਫਿਰ ਇਸ ਨੂੰ ਗਿੱਲੇ ਕਪੜੇ ਨਾਲ ਢਕ ਦੇਵੋ। ਉਸ ਸਮੇਂ ਤਕ ਢਕਿਆ ਰਹਿਣ ਦਿਉ, ਜਦੋਂ ਤਕ ਇਹ ਫੁੱਲ ਕੇ ਦੁਗਣਾ ਨਾ ਹੋ ਜਾਵੇ। ਫਿਰ ਗੁੰਨੇ ਹੋਏ ਆਟੇ ਦੀ ਰੋਟੀ ਬਣਾਉ, ਜੋ ਛੇ ਸੈਂਟੀਮੀਟਰ ਚੌੜੀ ਅਤੇ ਡੇਢ ਸੈਂਟੀਮੀਟਰ ਦੇ ਕਰੀਬ ਮੋਟੀ ਹੋਵੇ। ਫਿਰ ਇਸ 'ਤੇ ਮੱਖਣ ਲਗਾਉ, ਫਿਰ ਇਸ 'ਤੇ  ਪੱਤਾ ਗੋਭੀ, ਸ਼ਿਮਲਾ ਅਤੇ ਪਿਆਜ਼ ਦੇ ਲੱਛੇ ਰੱਖੋ। ਮਿਰਚ ਅਤੇ ਲੂਣ ਸੁਆਦ ਅਨੁਸਾਰ ਪਾਉ, ਪਨੀਅਰ ਕੱਦੂਕਸ ਕਰ ਕੇ ਲਗਾਉ। ਫਿਰ ਇਸ ਨੂੰ ਮਾਈਕਰੋਵੇਵ ਪਕਾਉ। ਥੋੜੀ ਦੇਰ ਬਾਅਦ ਪੀਜ਼ਾ ਤਿਆਰ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement