ਪਨੀਰੀ ਲਗਾਉਣ ਸਮੇਂ ਧਿਆਨ ਦੇਣ ਯੋਗ ਗੱਲਾਂ 
Published : Sep 8, 2018, 4:17 pm IST
Updated : Sep 8, 2018, 4:17 pm IST
SHARE ARTICLE
planting
planting

ਜਦੋਂ ਪਨੀਰੀ ਵਾਲੇ ਬੂਟੇ ਔਸਤਨ 10 -12 ਸੈ.ਮੀ. ਉੱਚਾਈ ਦੇ ਹੋ ਜਾਣ ਤਾਂ ਇਹਨਾਂ ਨੂੰ ਪੁੱਟ ਕੇ ਨਰਸਰੀ ਦੇ ਵੱਡੇ ਕਿਆਰਿਆਂ ਵਿੱਚ ਲਗਾ ਦੇਵੋ। ਸਤੰਬਰ ਵਿਚ ਬੀਜੇ ਬੀਜਾਂ ...

ਜਦੋਂ ਪਨੀਰੀ ਵਾਲੇ ਬੂਟੇ ਔਸਤਨ 10 -12 ਸੈ.ਮੀ. ਉੱਚਾਈ ਦੇ ਹੋ ਜਾਣ ਤਾਂ ਇਹਨਾਂ ਨੂੰ ਪੁੱਟ ਕੇ ਨਰਸਰੀ ਦੇ ਵੱਡੇ ਕਿਆਰਿਆਂ ਵਿੱਚ ਲਗਾ ਦੇਵੋ। ਸਤੰਬਰ ਵਿਚ ਬੀਜੇ ਬੀਜਾਂ ਤੋਂ ਬੂਟੇ ਫਰਵਰੀ - ਮਾਰਚ ਵਿਚ ਪੁੱਟ ਕੇ ਵੱਡੀਆਂ ਕਿਆਰੀਆਂ ਵਿਚ ਲਗਾਉਣ ਯੋਗ ਹੋ ਜਾਂਦੇ ਹਨ ਅਤੇ ਜੇਕਰ ਵਾਧੇ ਲਈ ਸਹੀ ਹਾਲਾਤ ਹੋਣ ਤਾਂ ਅਗਲੇ ਸਤੰਬਰ ਤੱਕ ਇਹਨਾਂ ਬੂਟਿਆਂ ਦੀ ਮੁਟਾਈ ਪਿਉਂਦ ਕਰਨ ਯੋਗ ਹੋ ਜਾਂਦੀ ਹੈ। ਬੂਟਿਆਂ ਨੂੰ ਨਰਸਰੀ ਦੇ ਵੱਡੇ ਕਿਆਰਿਆਂ ਵਿਚ ਲਗਾਉਣ ਲਈ ਜੁਲਾਈ - ਅਗਸਤ ਦਾ ਸਮਾਂ ਵੀ ਚੰਗਾ ਹੁੰਦਾ ਹੈ। ਇੱਕੋ ਜਿਹੇ ਵਾਧੇ ਅਤੇ ਫੈਲਾਅ ਵਾਲੇ ਬੂਟੇ ਹੀ ਵੱਡੇ ਕਿਆਰਿਆਂ ਵਿਚ ਲਗਾਉਣੇ ਚਾਹੀਦੇ ਹਨ।

plantplant

ਲਗਭਗ 25 ਪ੍ਰਤੀਸ਼ਤ ਬੂਟੇ ਜੋ ਬਹੁਤ ਛੋਟੇ ਜਾਂ ਬਹੁਤ ਲੰਮੇ ਹੋਣ ਜਾਂ ਗੁੱਛਾ - ਮੁੱਛਾ ਹੋਈਆਂ ਜੜਾਂ ਵਾਲੇ ਹੋਣ, ਚੋਣ ਵੇਲੇ ਬਾਹਰ ਕੱਢ ਦੇਣੇ ਚਾਹੀਦੇ ਹਨ। ਇਸ ਤਰ੍ਹਾਂ ਕਰਨ ਨਾਲ ਜੜ੍ਹ - ਮੁੱਢ ਦੀ ਇਕ ਸਾਰਤਾ ਅਤੇ ਮੁੱਢਲੇ ਸ਼ੁਧ ਪੌਦਿਆਂ ਦੀ ਚੋਣ ਯਕੀਨੀ ਬਣਾਉਂਦੀ ਹੈ। ਪਨੀਰੀ ਲਗਾਉਣ ਸਮੇਂ ਧਿਆਨ ਰੱਖਣਾ ਚਾਹੀਦਾ ਹੈ ਕਿ ਜੜ੍ਹਾਂ ਇੱਕਠੀਆਂ ਜਾਂ ਦੋਹਰੀਆਂ ਨਾਂ ਹੋ ਜਾਣ। ਜੇ ਜਰੂਰੀ ਹੋਵੇ ਤਾਂ ਪਨੀਰੀ ਲਗਾਉਣ ਤੋਂ ਪਹਿਲਾਂ ਜੜ੍ਹਾਂ ਥੋੜ੍ਹੀਆਂ ਕੱਟ ਦੇਣੀਆਂ ਚਾਹੀਦੀਆਂ ਹਨ। ਪਨੀਰੀ ਲਗਾਉਣ ਸਮੇਂ ਪੌਦਿਆਂ ਦੇ ਆਲੇ ਦੁਆਲੇ ਦੀ ਮਿੱਟੀ ਨੂੰ ਚੰਗੀ ਤਰ੍ਹਾਂ ਦਬ ਦੇਣਾ ਚਾਹੀਦਾ ਹੈ ਅਤੇ ਹਲਕਾ ਪਾਣੀ ਦੇਣਾ ਚਾਹੀਦਾ ਹੈ।

plantingplanting

ਨਰਸਰੀ ਵਿਚ ਜੱਟੀ - ਖੱਟੀ ਦੇ ਪੌਦੇ ਦੀ ਉਪਰ 1.5 ਪ੍ਰਤੀਸ਼ਤ ਯੂਰੀਏ ਦਾ ਛਿੜਕਾਅ ਮਾਰਚ ਤੋਂ ਸ਼ੁਰੂ ਕਰਕੇ ਦਸੰਬਰ ਤੱਕ ਇਕ ਮਹੀਨੇ ਦੇ ਫ਼ਰਕ ਨਾਲ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਜੱਟੀ - ਖੱਟੀ ਦੇ ਜ਼ਿਆਦਾ ਬੂਟੇ ਅੱਖ ਚਾੜ੍ਹਣ ਲਈ ਛੇਤੀ ਤਿਆਰ ਹੋ ਜਾਂਦੇ ਹਨ ਅਤੇ ਕਿੰਨੋ ਦੇ ਨਰੋਏ ਬੂਟੇ ਤਿਆਰ ਹੁੰਦੇ ਹਨ। ਯੂਰੀਏ ਦੀ ਸਪਰੇ ਉਦੋਂ ਸ਼ੁਰੂ ਕਰਨੀ ਚਾਹੀਦੀ ਹੈ ਜਦੋਂ ਖੱਟੀ ਦੇ ਬੂਟੇ ਨਰਸਰੀ ਵਿਚ ਚੰਗੀ ਤਰ੍ਹਾਂ ਸਥਾਪਤ ਹੋ ਜਾਣ। ਸਮੇਂ - ਸਮੇਂ ਤੇ ਜੜ੍ਹ - ਮੁੱਢ ਤੋਂ ਫੁਟਾਰਾ ਤੋੜਦੇ ਰਹਿਣਾ ਚਾਹੀਦਾ ਹੈ।

ਲਿਫਾਫਿਆਂ ਵਿੱਚ ਨਿੰਬੂ ਜਾਤੀ ਦੇ ਫ਼ਲਾਂ ਦੀ ਨਰਸਰੀ ਤਿਆਰ ਕਰਨਾ - ਖੇਤ ਜਾਂ ਬਗੀਚੀ ਵਾਲੀ ਨਰਸਰੀ ਵਿੱਚੋਂ ਮਿੱਟੀ ਵਿੱਚੋਂ ਉੱਲੀ ਰੋਗਾਂ ਨੂੰ ਖਤਮ ਕਰਨਾ ਬਹੁਤ ਜ਼ਿਆਦਾ ਮੁਸ਼ਕਿਲ ਹੈ, ਨਤੀਜੇ ਵਜੋਂ ਅੱਜਕਲ ਲਿਫ਼ਾਫਿਆਂ ਵਿੱਚ ਬੂਟੇ ਬਨਾਉਣ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਲਿਫ਼ਾਫਿਆਂ ਵਿੱਚ ਬੂਟੇ ਤਿਆਰ ਕਰਨ ਲਈ ਸ਼ੁਰੂਆਤ ਲਿਫਾਫਿਆਂ ਵਿੱਚ ਭਰੇ ਜਾਣ ਵਾਲੇ ਮਿਸ਼ਰਣ ਨੂੰ ਤਿਆਰ ਕਰਨ ਅਤੇ ਜੀਵਾਣੂ ਮੁਕਤ ਕਰਨ ਨਾਲ ਹੁੰਦੀ ਹੈ। ਇਸ ਮਿਸ਼ਰਣ ਵਿੱਚ ਪੈਣ ਵਾਲੀਆਂ ਚੀਜ਼ਾਂ, ਉਪਲਭਧਤਾ ਮੁਤਾਬਿਕ ਅਲਗ - ਅਲਗ ਹੋ ਸਕਦੀਆਂ ਹਨ। ਪਰ ਮਿੱਟੀ ਸਦਾ ਉਸ ਖੇਤ ਵਿੱਚੋਂ  ਲੈਣੀ ਚਾਹੀਦੀ ਹੈ ਜਿਥੇ ਪਹਿਲਾਂ  ਨਿੰਬੂ  ਜਾਤੀ ਦੇ ਬੂਟਿਆਂ ਦੀ ਕਾਸ਼ਤ ਨਾਂ ਹੁੰਦੀ ਹੋਵੇ।

ਮਿੱਟੀ ਵਿਚ ਮਿਸ਼ਰਣ ਨੂੰ ਜੀਵਾਣੂ ਰਹਿਤ ਕਰਨਾ - ਸੂਰਜ ਦੀ ਗਰਮੀ ਨਾਲ ਮਿਸ਼ਰਣ ਨੂੰ ਜੀਵਾਣੂ ਰਹਿਤ ਕਰਨ ਲਈ ਮਿਸ਼ਰਨ ਨੂੰ ਚੰਗੀ ਤਰ੍ਹਾਂ ਮਿਲਾਇਆ ਜਾਂਦਾ ਹੈ ਅਤੇ ਸੀਮੇਂਟ ਦੇ ਬਣੇ ਫਰਸ਼ ਉੱਤੇ ਇਸਦੀ ੪੫ ਸੈ.ਮੀ. ਮੋਟੀ ਤਹਿ ਵਿਛਾ ਦਿੱਤੀ ਜਾਂਦੀ ਹੈ। ਮਿਸ਼ਰਣ ਨੂੰ ਚੰਗੀ ਤਰ੍ਹਾਂ ਪਾਣੀ ਨਾਲ ਗੜੁਚ ਕਰਨ ਤੋਂ ਬਾਅਦ ੧੦੦ ਮਾਇਕਰੌਨ (ਮਚਿਰੋਨ) ਮੋਟੀ ਪਾਰਦਰਸ਼ੀ ਪਲਾਸਟਿਕ ਦੀ ਚਾਦਰ ਨਾਲ ਮਈ – ਜੂਨ ਵਿਚ ਢੱਕ ਦਿੱਤਾ ਜਾਂਦਾ ਹੈ। ਇਹਨਾਂ ਮਹੀਨਿਆਂ ਵਿੱਚ ਤਾਪਮਾਨ ਬਹੁਤ ਜ਼ਿਆਦਾ ਹੋਣ ਕਾਰਨ ਮਿੱਟੀ ਚੰਗੀ ਤਰ੍ਹਾਂ ਜੀਵਾਣੂ ਮੁੱਕਤ ਹੋ ਜਾਂਦੀ ਹੈ।

ਪਲਾਸਟਿਕ ਦੀ ਚਾਦਰ ਦੇ ਸਿਰੇ ਚੰਗੀ ਤਰ੍ਹਾਂ ਬੰਦ ਕਰ ਦੇਣੇ ਚਾਹੀਦੇ ਹਨ ਜਿਸ ਨਾਲ ਗਰਮ ਹਵਾ ਅਤੇ ਨਮੀ ਬਾਹਰ ਨਾਂ ਨਿਕਲ ਸਕੇ। ਮਿੱਟੀ ਨੂੰ ਜੀਵਾਣੂ ਰਿਹਤ ਹੋਣ ਵਿਚ 4 ਤੋਂ 6 ਹਫਤੇ ਲੱਗ ਜਾਂਦੇ ਹਨ। ਸੂਰਜ ਨਾਲ ਜਿਵਾਣੂ ਰਹਿਤ ਹੋਏ ਮਿਸ਼ਰਣ ਵਿਚ 50 ਗ੍ਰਾਮ ਬਾਸਾਮਿਡ 45 ਸੈ.ਮੀ. ਮੋਟੀ ਤਹਿ ਦੇ ਪ੍ਰਤੀ ਵਰਗ ਮੀਟਰ ਵਿੱਚ ਚੰਗੀ ਤਰ੍ਹਾਂ ਮਿਲਾ ਦਿੱਤਾ ਜਾਂਦਾ ਹੈ। ਬਾਸਾਮਿਡ ਨਮੀ ਨਾਲ ਮਿਲਣ ਤੇ ਬਹੁਤ ਜ਼ਹਰੀਲੀ ਗੈਸ ਮਿਥਾਇਲ ਆਇਸੋ ਸਾਇਆਨਾਈਡ ਛੱਡਦੀ ਹੈ ਜੋ ਮਿੱਟੀ ਵਿੱਚ ਮੌਜੂਦ ਹਰ ਤਰ੍ਹਾਂ ਦੇ ਜੀਵ, ਬੀਜ, ਆਦਿ ਨੂੰ ਖਤਮ ਕਰ ਦਿੰਦੀ ਅਤੇ ਮਿੱਟੀ ਪੂਰੀ ਤਰ੍ਹਾਂ ਜਿਵਾਣੂ ਰਹਿਤ ਹੋ ਜਾਂਦੀ ਹੈ। ਸੂਰਜ ਦੀ ਗਰਮੀ ਅਤੇ ਗੈਸਾਂ ਨਾਲ ਪੂਰੀ ਤਰ੍ਹਾਂ ਜਿਵਾਣੂ ਰਹਿਤ ਮਿੱਟੀ ਦੇ ਮਿਸ਼ਰਣ ਨੂੰ ਟਰੇਆਂ ਅਤੇ ਲਿਫ਼ਾਫੇ ਭਰਨ ਲਈ ਵਰਤਿਆ ਜਾਂਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement