ਗਰਮੀ ਦੀਆਂ ਛੁੱਟੀਆਂ ਵਿਚ ਬੱਚਿਆਂ ਨੂੰ ਬਣਾ ਕੇ ਖਿਲਾਓ ਪੇਨ ਕੇਕ
Published : Jun 23, 2018, 2:03 pm IST
Updated : Jun 23, 2018, 2:03 pm IST
SHARE ARTICLE
cup cake
cup cake

ਚਾਕਲੇਟ ਦਾ ਨਾਮ ਸੁਣਦੇ ਹੀ ਸਭ ਦੇ ਮੁੰਹ ਵਿਚ ਪਾਣੀ ਆ ਜਾਂਦਾ ਹੈ। ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਸਭ ਨੂੰ ਚਾਕਲੇਟੀ ਚੀਜ਼ਾਂ ਬਹੁਤ ਪਸੰਦ ਹੁੰਦੀਆਂ ਹਨ। ਅੱਜ ...

ਚਾਕਲੇਟ ਦਾ ਨਾਮ ਸੁਣਦੇ ਹੀ ਸਭ ਦੇ ਮੁੰਹ ਵਿਚ ਪਾਣੀ ਆ ਜਾਂਦਾ ਹੈ। ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਸਭ ਨੂੰ ਚਾਕਲੇਟੀ ਚੀਜ਼ਾਂ ਬਹੁਤ ਪਸੰਦ ਹੁੰਦੀਆਂ ਹਨ। ਅੱਜ ਅਸੀਂ ਤੁਹਾਡੇ ਲਈ ਸਾਫਟ, ਸਪੰਜੀ ਚਾਕਲੇਟੀ ਕਪ ਕੇਕ ਲੈ ਕੇ ਆਏ ਹਾਂ। ਇਹ ਖਾਣ ਵਿਚ ਟੇਸਟੀ ਹੋਣ ਦੇ ਨਾਲ ਬਣਾਉਣ ਵਿਚ ਵੀ ਕਾਫ਼ੀ ਆਸਾਨ ਹੈ। ਇਸ ਨੂੰ ਇਕ ਵਾਰ ਖਾਣ ਤੋਂ ਬਾਅਦ ਤੁਹਾਡਾ ਮਨ ਦੁਬਾਰਾ ਵੀ ਕਰੇਗਾ। ਆਓ ਜੀ ਜਾਣਦੇ ਹਾਂ ਇਸ ਨੂੰ ਬਣਾਉਣ ਦਾ ਤਰੀਕਾ।  

cup cakecup cake

ਸਮੱਗਰੀ :- (ਚਾਕਲੇਟ ਕਪ ਕੇਕ ਬੈਟਰ ਦੇ ਲਈ) ਬਟਰ ਮਿਲਕ - 255 ਮਿ.ਲੀ, ਚੀਨੀ -240 ਗ੍ਰਾਮ, ਤੇਲ- 120 ਮਿ.ਲੀ, ਵੇਨਿਲਾ ਐਕਸਟਰੇਕਟ - 1 ਚਮਚ, ਮੈਦਾ - 185 ਗ੍ਰਾਮ,  ਕੋਕੋ ਪਾਊਡਰ - 30 ਗ੍ਰਾਮ, ਬੇਕਿੰਗ ਪਾਊਡਰ - 1 ਚਮਚ, ਬੇਕਿੰਗ ਸੋਡਾ – 1/4 ਚਮਚ, ਕਪ ਕੇਕ ਲਾਇਨਰ ਟ੍ਰੇ 

cup cakecup cake

ਚਾਕਲੇਟ ਬਟਰ ਕਰੀਮ ਦੇ ਲਈ - ਮੱਖਣ - 140 ਗ੍ਰਾਮ, ਚੀਨੀ ਪਾਊਡਰ - 300 ਗ੍ਰਾਮ, ਵੇਨਿਲਾ ਐਕਸਟ੍ਰੇਕਟ - 1 ਚਮਚ, ਦੁੱਧ – 1/4 ਕੱਪ, ਕੋਕੋ ਪਾਊਡਰ - 30 ਗ੍ਰਾਮ 

cakecake

ਢੰਗ :- ਸਭ ਤੋਂ ਪਹਿਲਾਂ ਬਾਊਲ ਵਿਚ ਬਟਰ ਮਿਲਕ, ਚੀਨੀ, ਤੇਲ, ਵੇਨਿਲਾ ਐਕਸਟ੍ਰੇਕਟ ਪਾ ਕੇ ਚੰਗੀ ਤਰ੍ਹਾਂ ਮਿਲਾਓ। ਜਦੋਂ ਤਕੇ ਚੀਨੀ ਘੁਲ ਨਾ ਜਾਵੇ। ਫਿਰ ਛਲਨੀ ਵਿਚ ਮੈਦਾ, ਕੋਕੋ ਪਾਊਡਰ, ਬੇਕਿੰਗ ਪਾਊਡਰ ਅਤੇ ਬੇਕਿੰਗ ਸੋਡਾ ਜੀ ਲੈ ਕੇ ਤਿਆਰ ਕੀਤੇ ਹੋਏ ਬਟਰ ਮਿਲਕ ਮਿਸ਼ਰਣ ਵਿਚ ਛਾਣ ਲਓ। ਹੁਣ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਸਮੂਦ ਮਿਸ਼ਰਣ ਤਿਆਰ ਕਰ ਲਓ। ਕਪ ਕੇਕ ਲਾਇਨਰ ਟ੍ਰੇ ਲੈ ਕੇ ਉਸ ਵਿਚ ਮਫਿਨ ਕਪ ਟਿਕਾਓ ਅਤੇ ਉਸ ਵਿਚ ਤਿਆਰ ਕੀਤਾ ਹੋਇਆ ਕੇਕ ਬੈਟਰ ਪਾਓ। ਇਸ ਨੂੰ ਓਵਨ ਵਿਚ 180 ਡਿਗਰੀ ਸੀ  ਤੇ 30 ਮਿੰਟ ਲਈ ਬੇਕ ਕਰੋ। 

cakecake

(ਚਾਕਲੇਟ ਬਟਰਕਰੀਮ ਦੇ ਲਈ) ਬਾਊਲ ਵਿਚ ਮੱਖਣ ਲੈ ਕੇ 3 ਮਿੰਟ ਤੱਕ ਬਲੇਂਡ ਕਰ ਕੇ ਸਾਫਟ ਅਤੇ ਸਮੂਦ ਮਿਸ਼ਰਣ ਤਿਆਰ ਕਰ ਲਓ। ਫਿਰ ਇਸ ਵਿਚ 150 ਗ੍ਰਾਮ ਚੀਨੀ ਪਾਊਡਰ ਪਾ ਕੇ ਬਲੇਂਡਰ ਦੇ ਨਾਲ ਚੰਗੀ ਤਰ੍ਹਾਂ ਮਿਲਾਓ। ਇਸ ਤੋਂ ਬਾਅਦ ਇਸ ਵਿਚ ਵੇਨਿਲਾ ਐਕਸਟ੍ਰੇਕਟ ਅਤੇ ਦੋ ਚਮਚ ਦੁੱਧ ਪਾ ਕੇ 3 ਮਿੰਟ ਤੱਕ ਬਲੇਂਡ ਕਰੋ। ਹੁਣ 150 ਗ੍ਰਾਮ ਚੀਨੀ ਪਾਊਡਰ, ਕੋਕੋ ਪਾਊਡਰ ਅਤੇ ਬਾਕੀ ਦਾ ਦੁੱਧ ਪਾ ਕੇ ਸਮੂਦ ਬਟਰ ਕਰੀਮ ਤਿਆਰ ਕਰ ਲਓ। ਹੁਣ ਇਸ ਨੂੰ ਪਾਇਪਿੰਗ ਬੈਗ ਵਿਚ ਭਰ ਕੇ ਬੇਕ ਕੀਤੇ ਹੋਏ ਕਪ ਕੇਕ ਉਤੇ ਟਾਪਿੰਗ ਕਰੋ। ਚਾਕਲੇਟ ਕਪ ਕੇਕ ਬਣ ਕੇ ਤਿਆਰ ਹੈ। ਹੁਣ ਇਸ ਨੂੰ ਸਰਵ ਕਰੋ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement