
ਗਰਮ ਗਰਮ ਚਾਹ ਦੇ ਨਾਲ ਸਮੋਸੇ ਤਾਂ ਤੁਸੀਂ ਕਈ ਵਾਰ ਖਾਧੇ ਹੋਣਗੇ ਪਰ ਸਮੋਸੇ ਦੀ ਬਜਾਏ ਤੁਸੀਂ ਚਾਟ ਵੀ ਖਾ ਸਕਦੇ ਹੋ।
ਮਾਨਸੂਨ ਦਾ ਮੌਸਮ ਆਉਂਦੇ ਹੀ ਕੁੱਝ ਚਟਪਟਾ ਜਾਂ ਫਿਰ ਮਜੇਦਾਰ ਸਨੈਕਸ ਖਾਣ ਨੂੰ ਮਨ ਕਰਦਾ ਹੈ। ਪਕੌੜੇ, ਕਚੌੜੀ, ਸਮੋਸੇ ਆਦਿ ਨੂੰ ਦੇਖ ਕੇ ਅਸੀਂ ਆਪਣੇ ਆਪ ਨੂੰ ਇਹਨਾਂ ਚੀਜ਼ਾਂ ਨੂੰ ਖਾਣ ਤੋਂ ਰੋਕ ਨਹੀਂ ਪਾਉਂਦੇ। ਇਹਮਾਂ ਸਾਰੇ ਸਨੈਕਸ ਵਿਚੋਂ ਸਮੋਸਾ ਹਰ ਕਿਸੇ ਦਾ ਮਨਪਸੰਦ ਸਨੈਕਸ ਹੈ। ਸਰਦੀ ਅਤੇ ਮਾਨਸੂਨ ਦੇ ਮੌਸਮ ਵਿਚ ਸ ਨੂੰ ਖੂਬ ਖਾਧਾ ਜਾਂਦਾ ਹੈ।
samosa chaat
ਸਮੋਸੇ ਦੀ ਬਾਹਰੀ ਕੁਰਕੁਰੀ ਪਰਤ ਨੂੰ ਖਾਣ ਵਿਚ ਹੋਰ ਵੀ ਮਜ਼ਾ ਆਉਂਦਾ ਹੈ ਇਸ ਦੇ ਅੰਦਰ ਮਸਾਲੇਦਾਰ ਚੀਜ਼ਾਂ ਭਰੀਆ ਜਾਂਦੀਆਂ ਹਨ। ਤਿੱਖੀ ਹਰੇ ਧਨੀਏ ਵਾਲੀ ਚਟਣੀ ਇਸ ਦੇ ਸਵਾਦ ਨੂੰ ਹੋਰ ਵੀ ਚਟਪਟਾ ਕਰ ਦਿੰਦੀ ਹੈ। ਸਮੇਂ ਅਨੁਸਾਰ ਲੋਕਾਂ ਨੇ ਸਮੋਸੇ ਵਿਚ ਆਲੂ ਦੀ ਜਗ੍ਹਾਂ ਨਿਊਡਲ, ਪਨੀਰ ਜਾਂ ਫਿਰ ਮਸਾਲੇਦਾਰ ਦਾਲ ਪਾ ਕੇ ਵੀ ਸਮੋਸਾ ਬਣਾਉਣਾ ਸ਼ੁਰੂ ਕਰ ਦਿੱਤਾ।
ਉੱਥੇ ਹੀ ਕੁੱਝ ਲੋਕ ਇਸ ਨੂੰ ਫ੍ਰਾਈ ਕਰਨ ਦੀ ਬਜਾਏ ਬੇਕ ਕਰਨ ਲੱਗ ਗਏ ਹਨ। ਪਰ ਹੁਣ ਸਮੋਸੇ ਤੋਂ ਹੀ ਬਣਨ ਵਾਲੀ ਇਕ ਵਧੀਆ ਚਾਟ ਦਾ ਮਜ਼ਾ ਤੁਸੀਂ ਇਸ ਮਾਨਸੂਨ ਵਿਚ ਲੈ ਸਕਦੇ ਹੋ। ਗਰਮ ਗਰਮ ਚਾਹ ਦੇ ਨਾਲ ਸਮੋਸੇ ਤਾਂ ਤੁਸੀਂ ਕਈ ਵਾਰ ਖਾਧੇ ਹੋਣਗੇ ਪਰ ਸਮੋਸੇ ਦੀ ਬਜਾਏ ਤੁਸੀਂ ਚਾਟ ਵੀ ਖਾ ਸਕਦੇ ਹੋ।
samosa chaat
ਸਮੋਸਾ ਚਾਟ ਬਣਾਉਣ ਦੀ ਸਮੱਗਰੀ- 2 ਸਮੋਸੇ, 6 ਪਾਪੜੀ, 3 ਟੇਬਲ ਸਪੂਨ ਦਹੀਂ, 1/4 ਟੇਬਲ ਸਪੂਨ ਪਿਆਜ਼, 1/4 ਟੇਬਲ ਸਪੂਨ ਟਮਾਟਰ, ਬਰੀਕ ਕੱਟਿਆ ਹੋਇਆ ਹਰਾ ਧਨੀਆ, 2 ਟੀ ਸਪੂਨ ਹਰਾ ਧਨੀਆ, ਪੁਦੀਨੇ ਦੀ ਚਟਨੀ, 2 ਟੀ ਸਪੂਨ ਇਮਲੀ ਦੀ ਚਟਨੀ, 1/2 ਟੀ ਸਪੂਨ ਲਾਲ ਮਿਰਚ ਪਾਊਡਰ, 1/2 ਸਪੂਨ ਚਾਟ ਮਸਾਲਾ, 1 ਕੱਪ ਸੇਵ, ਸਵਾਦ ਅਨੁਸਾਰ ਨਮਕ
samosa chaat
ਸਮੋਸਾ ਚਾਟ ਬਣਾਉਣ ਦੀ ਵਿਧੀ- 2 ਗਰਮ ਸਮੋਸੇ ਲਵੋ ਅਤੇ ਇਕ ਪਲੇਟ ਵਿਚ ਉਸ ਨੂੰ ਛੋਟੇ-ਛੋਟੇ ਟੁਕੜਿਆਂ ਵਿਚ ਕੱਟ ਲਵੋ। ਪਾਪੜੀ ਨੂੰ ਵੀ ਤੋੜ ਕੇ ਸਮੋਸਿਆਂ ਉੱਪਰ ਰੱਖ ਲਵੋ। ਦਹੀ ਨੂੰ ਫੈਟ ਲਵੋ ਤਾਂਕਿ ਉਸ ਵਿਚ ਟੁਕੜੀਆਂ ਨਾ ਰਹਿਣ ਉਸ ਤੋਂ ਬਾਅਦ ਦਹੀਂ ਨੂੰ ਵੀ ਸਮੋਸਿਆਂ ਉੱਪਰ ਪਾ ਦਿਓ। ਇਸ ਉੱਪਰ ਚਟਣੀ ਵੀ ਪਾਓ। ਤੁਸੀਂ ਇਸ ਨੂੰ ਖੱਟਾ ਮਿੱਠਾ ਬਣਾਉਣ ਲਈ ਇਮਲੀ ਦੀ ਚਟਣੀ ਵੀ ਪਾ ਸਕਦੇ ਹੋ। ਪਿਆਜ਼ ਅਤੇ ਟਮਾਟਰ ਨਾਲ ਗਾਰਨਿਸ਼ ਕਰੋ। ਇੱਕ ਕੱਪ ਚਾਹ ਨਾਲ ਇਸਨੂੰ ਸਰਵ ਕਰੋ।