ਬਰਸਾਤਾਂ 'ਚ ਰੱਖੋ ਖਾਣ-ਪੀਣ ਦਾ ਜ਼ਿਆਦਾ ਧਿਆਨ
Published : Jun 27, 2019, 9:07 am IST
Updated : Jun 27, 2019, 2:08 pm IST
SHARE ARTICLE
Health care in monsoon
Health care in monsoon

ਭਾਰਤ 'ਚ ਬਰਸਾਤਾਂ ਦੀ ਉਡੀਕ ਬੇਸਬਰੀ ਨਾਲ ਕੀਤੀ ਜਾਂਦੀ ਹੈ। ਅਸਲ ਵਿਚ ਮਾਨਸੂਨ ਦੇ ਆਉਣ ਨਾਲ ਲੋਕਾਂ ਨੂੰ ਕਈ ਮਹੀਨਿਆਂ ਦੀ ਸਖ਼ਤ ਗਰਮੀ ਤੋਂ ਰਾਹਤ ਮਿਲਦੀ ਹੈ।

ਭਾਰਤ 'ਚ ਬਰਸਾਤਾਂ ਦੀ ਉਡੀਕ ਬੇਸਬਰੀ ਨਾਲ ਕੀਤੀ ਜਾਂਦੀ ਹੈ। ਅਸਲ ਵਿਚ ਮਾਨਸੂਨ ਦੇ ਆਉਣ ਨਾਲ ਲੋਕਾਂ ਨੂੰ ਕਈ ਮਹੀਨਿਆਂ ਦੀ ਸਖ਼ਤ ਗਰਮੀ ਤੋਂ ਰਾਹਤ ਮਿਲਦੀ ਹੈ। ਪਰ ਬਰਸਾਤ ਦੇ ਮੌਸਮ ਵਿਚ ਵੀ ਕੁੱਝ ਕਮੀਆਂ ਹੁੰਦੀਆਂ ਹਨ, ਖ਼ਾਸ ਤੌਰ 'ਤੇ ਖਾਣ ਦੇ ਮਾਮਲੇ ਵਿਚ। ਇਸ ਮੌਸਮ ਵਿਚ ਨਮੀ ਪੈਦਾ ਹੋਣ ਕਾਰਨ ਕਈ ਰੋਗ ਪੈਦਾ ਹੁੰਦੇ ਹਨ ਜਿਵੇਂ ਬਦਹਜ਼ਮੀ, ਟਾਈਫ਼ਾਈਡ, ਮਲੇਰੀਆ ਅਤੇ ਡੇਂਗੂ ਵਰਗੀਆਂ ਬਿਮਾਰੀਆਂ ਜੋ ਇਸ ਮੌਸਮ ਵਿਚ ਪੈਦਾ ਹੋਣ ਵਾਲੇ ਕੀਟਾਣੂਆਂ ਕਰ ਕੇ ਹੀ ਹੁੰਦੀਆਂ ਹਨ।

Monsoon Rains in Punjab in JuneMonsoon 

ਇਸ ਪ੍ਰਕਾਰ ਅਪਣੇ ਖਾਣ-ਪੀਣ ਦਾ ਖ਼ਾਸ ਧਿਆਨ ਰਖਣਾ ਚਾਹੀਦਾ ਹੈ। ਇਸ ਮੌਸਮ ਵਿਚ ਕੁੱਝ ਜ਼ਰੂਰੀ ਆਦਤਾਂ ਨੂੰ ਅਪਣਾ ਕੇ ਸਿਹਤਮੰਦ ਰਿਹਾ ਜਾ ਸਕਦਾ ਹੈ। ਉਬਲਿਆ ਹੋਇਆ ਪਾਣੀ ਬਰਸਾਤਾਂ ਵਿਚ ਬੇਹੱਦ ਜ਼ਰੂਰੀ ਹੈ। ਇਹ ਪਾਣੀ ਵਿਚ ਮੌਜੂਦ ਹਾਨੀਕਾਰਕ ਬੈਕਟੀਰੀਆ ਅਤੇ ਕੀਟਾਣੂਆਂ ਨੂੰ ਮਾਰਨ ਵਿਚ ਮਦਦ ਕਰਦਾ ਹੈ। ਇਹ ਸਰੀਰ 'ਚ ਪਾਣੀ ਦੀ ਕਮੀ ਵੀ ਨਹੀਂ ਹੋਣ ਦਿੰਦਾ ਕਿਉਂਕਿ ਇਸ ਮੌਸਮ ਵਿਚ ਕਾਫ਼ੀ ਗਰਮੀ ਹੋਣ ਕਾਰਨ ਸਰੀਰ ਦਾ ਕਾਫ਼ੀ ਪਾਣੀ ਪਸੀਨੇ ਦੇ ਜ਼ਰੀਏ ਬਾਹਰ ਨਿਕਲ ਜਾਂਦਾ ਹੈ।

RainRain

ਘੱਟ ਨਮਕ ਵਾਲੇ ਖਾਧ ਪਦਾਰਥਾਂ ਦਾ ਸੇਵਨ ਕਰਨਾ ਚਾਹੀਦਾ ਹੈ। ਜ਼ਿਆਦਾ ਨਮਕ ਵਾਲੇ ਖਾਧ ਪਦਾਰਥਾਂ ਨਾਲ ਬਲੱਡ ਪ੍ਰੈਸ਼ਰ ਵੱਧ ਸਕਦਾ ਹੈ। 
ਇਸ ਮੌਸਮ ਵਿਚ ਸਰੀਰ ਦੀ ਪਾਚਨ ਸਮਰੱਥਾ ਘੱਟ ਹੋ ਜਾਂਦੀ ਹੈ। ਇਸ ਲਈ ਇਸ ਮੌਸਮ ਵਿਚ ਤਲਿਆ ਹੋਇਆ ਭੋਜਨ ਖਾਣ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਬਦਹਜ਼ਮੀ ਅਤੇ ਪੇਟ ਖ਼ਰਾਬ ਹੋ ਸਕਦਾ ਹੈ। ਇਸ ਮੌਸਮ ਵਿਚ ਉਬਲੇ ਹੋਏ ਜਾਂ ਭੁੰਨੇ ਖਾਧ ਪਦਾਰਥ ਚੰਗੇ ਹੁੰਦੇ ਹਨ।

Fast FoodFast Food

ਕੱਚੇ ਪਦਾਰਥਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਖ਼ਾਸ ਤੌਰ 'ਤੇ ਸੜਕ ਕਿਨਾਰੇ ਬਣੀਆਂ ਰੇੜ੍ਹੀਆਂ, ਠੇਲ੍ਹਿਆਂ ਤੇ ਮਿਲਣ ਵਾਲੇ ਕੱਟੇ ਹੋਏ ਫ਼ੱਲ, ਸਬਜ਼ੀਆਂ ਅਤੇ ਜੂਸ ਆਦਿ ਦਾ ਸੇਵਨ ਨਹੀਂ ਕਰਨਾ ਚਾਹੀਦਾ। ਮਾਨਸੂਨ ਦੌਰਾਨ ਫੱਲ ਸਰੀਰ ਦੀ ਊਰਜਾ ਨੂੰ ਬਣਾਈ ਰਖਦੇ ਹਨ। ਇਸ ਲਈ ਬਰਸਾਤਾਂ ਵਿਚ ਅਨਾਰ, ਆੜੂ, ਨਾਸ਼ਪਤੀ ਅਤੇ ਅੰਬ ਵਰਗੇ ਫਲਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ।

RainRain

ਸੜਕ ਕਿਨਾਰੇ ਮਿਲਣ ਵਾਲੇ ਖਰਬੂਜ਼ੇ, ਤਰਬੂਜ਼ ਅਤੇ ਲੱਸੀ ਵਰਗੇ ਖਾਧ ਪਦਾਰਥਾਂ ਦਾ ਸੇਵਨ ਕਰਨ ਤੋਂ ਬਚਣਾ ਚਾਹੀਦਾ ਹੈ। ਇਨ੍ਹਾਂ ਨੂੰ ਖਾਣ ਨਾਲ ਪੇਟ ਵਿਚ ਬਿਮਾਰੀ ਪੈਦਾ ਹੋ ਸਕਦੀ ਹੈ ਅਤੇ ਪਾਣੀ ਦੇ ਜ਼ਰੀਏ ਕਿੱਲ-ਮੁਹਾਸੇ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
ਇਸ ਮੌਸਮ ਵਿਚ ਕਰੇਲਾ, ਮੌਸਮੀ ਬੈਰੀ ਅਤੇ ਸੀਤਾਫਲ ਵਰਗੀਆਂ ਸਬਜ਼ੀਆਂ ਖਾਣੀਆਂ ਚਾਹੀਦੀਆਂ ਹਨ। ਇਹ ਸਾਨੂੰ ਲਾਗ ਵਾਲੀਆਂ ਬਿਮਾਰੀਆਂ ਤੋਂ ਬਚਾਉਂਦੇ ਹਨ ਅਤੇ ਸਾਡੇ ਸਰੀਰ ਨੂੰ ਮਜ਼ਬੂਤੀ ਵੀ ਦਿੰਦੇ ਹਨ। ਪੱਤੇਦਾਰ ਸਬਜ਼ੀਆਂ ਨੂੰ ਚੰਗੀ ਤਰ੍ਹਾਂ ਧੋਣਾ ਚਾਹੀਦਾ ਹੈ।

FruitsFruits

ਸਮੁੰਦਰੀ ਭੋਜਨ ਜਿਵੇਂ ਮੱਛੀ, ਕੱਚੇ ਜਾਂ ਅੱਧੇ ਪੱਕੇ ਅੰਡਿਆਂ ਦਾ ਸੇਵਨ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਪੇਟ ਲਈ ਭਾਰੇ ਹੁੰਦੇ ਹਨ ਅਤੇ ਇਨ੍ਹਾਂ ਦੇ ਸੇਵਨ ਨਾਲ ਪਾਚਨ ਕਿਰਿਆ ਵੀ ਘੱਟ ਹੋ ਜਾਂਦੀ ਹੈ। ਇਸ ਦੀ ਥਾਂ ਖਿਚੜੀ ਅਤੇ ਸੂਪ ਆਦਿ ਨਾਲ ਪਾਚਨ ਸ਼ਕਤੀ ਸਹੀ ਰਹਿੰਦੀ ਹੈ।
ਮਸਾਲੇਦਾਰ ਅਤੇ ਖੱਟੇ ਪਦਾਰਥਾਂ ਨੂੰ ਖਾਣ ਨਾਲ ਵੀ ਪੇਟ ਖ਼ਰਾਬ ਹੋ ਸਕਦਾ ਹੈ। ਇਸ ਨਾਲ ਐਲਰਜੀ ਅਤੇ ਖਾਰਿਸ਼, ਕਿੱਲ-ਮੁਹਾਸੇ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਸ਼ਹਿਦ, ਅਦਰਕ ਅਤੇ ਕਾਲੀ ਮਿਰਚ ਵਾਲੀ ਹਰਬਲ ਚਾਹ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਇਸ ਦੇ ਅੰਦਰ ਕਾਫ਼ੀ ਮਾਤਰਾ ਵਿਚ ਐਂਟੀਆਕਸੀਡੈਂਟ ਹੁੰਦੇ ਹਨ ਜੋ ਰੋਗ ਪ੍ਰਤੀਰੋਧਕ ਸਮਰੱਥਾ ਵਧਾਉਣ ਵਿਚ ਮਦਦ ਕਰਦੇ ਹਨ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement