
Aate diya piniya Recipe: ਜਾਣੋ ਤੁਸੀਂ ਘਰ ’ਚ ਅਸਾਨੀ ਨਾਲ ਕਿਵੇਂ ਬਣਾ ਸਕਦੇ ਹੋ ਆਟੇ ਦੀਆਂ ਪਿੰਨੀਆਂ
ਸਮੱਗਰੀ: ਆਟਾ-1 ਕਿਲੋਗ੍ਰਾਮ, ਗੁੜ-1 ਕਿਲੋਗ੍ਰਾਮ, ਦੇਸੀ ਘਿਉ-1 ਕਿਲੋਗ੍ਰਾਮ, ਅਜਵੈਣ-3 ਵੱਡੇ ਚਮਚੇ (ਭੁੰਨੀ ਹੋਈ), ਗੋਂਦ-50 ਗ੍ਰਾਮ (ਭੁੰਨੀ ਅਤੇ ਕੱਟੇ ਹੋਏ), ਸੁੰਢ ਪਾਊਡਰ-40 ਗ੍ਰਾਮ, ਮੁਨੱਕਾ-50 ਗ੍ਰਾਮ, ਬਾਦਾਮ-100 ਗ੍ਰਾਮ, ਕਿਸ਼ਮਿਸ਼-50 ਗ੍ਰਾਮ, ਖ਼ਰਬੂਜੇ ਦੇ ਬੀਜ਼-100, ਮਖਾਣੇ-50 ਗ੍ਰਾਮ
ਵਿਧੀ: ਸੱਭ ਤੋਂ ਪਹਿਲਾਂ ਬਾਦਾਮ ਨੂੰ ਹਲਕਾ ਭੁੰਨ ਕੇ ਪੀਸ ਲਉ। ਇਸ ਤੋਂ ਬਾਅਦ ਆਟੇ ਨੂੰ ਭੁੰਨੋ। ਫਿਰ ਇਸ ’ਚ ਘਿਉ ਪਾ ਕੇ ਮਿਲਾਉ। ਘਿਉ ਦੇ ਕਿਨਾਰਾ ਛੱਡਣ ਤਕ ਮਿਸ਼ਰਣ ਨੂੰ ਭੁੰਨੋ। ਫਿਰ ਮਿਸ਼ਰਣ ਨੂੰ ਠੰਢਾ ਕਰ ਕੇ ਉਸ ’ਚ ਬਾਕੀ ਦੀ ਸਮੱਗਰੀ ਮਿਲਾਉ।
ਹੁਣ ਹੱਥਾਂ ’ਤੇ ਥੋੜ੍ਹਾ ਜਿਹਾ ਘਿਉ ਲਗਾ ਕੇ ਮਿਸ਼ਰਣ ਦੇ ਛੋਟੇ-ਛੋਟੇ ਲੱਡੂ ਬਣਾਉ। ਤੁਹਾਡੇ ਆਟੇ ਦੀਆਂ ਪਿੰਨੀਆਂ ਬਣ ਕੇ ਤਿਆਰ ਹਨ। ਹੁਣ ਇਨ੍ਹਾਂ ਨੂੰ ਚਾਹ ਜਾਂ ਕੌਫ਼ੀ ਨਾਲ ਖਾਉ।