
ਸ਼ਰੀਰ ਨੂੰ ਤੰਦਰੁਸਤ ਰੱਖਣ ਲਈ ਕਰੋ ਇਹਨਾਂ ਫ਼ਲਾਂ ਦਾ ਸੇਵਨ
ਨਵੀਂ ਦਿੱਲੀ: ਵਧਦੀ ਗਰਮੀ, ਤੇਜ਼ ਧੁੱਪ ਅਤੇ ਗਰਮੀ ਲੋਕਾਂ ਨੂੰ ਡਿਹਾਈਡ੍ਰੇਸ਼ਨ ਅਤੇ ਬਦਹਜ਼ਮੀ ਦਾ ਸ਼ਿਕਾਰ ਬਣਾ ਦਿੰਦੀ ਹੈ। ਅਜਿਹੇ ਵਿਚ ਖਾਣ-ਪੀਣ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਗਰਮੀਆਂ ਵਿਚ ਜ਼ਿਆਦਾ ਪਾਣੀ ਪੀਣ ਦੀ ਜ਼ਰੂਰਤ ਹੁੰਦੀ ਹੈ। ਸ਼ਰੀਰ ਨੂੰ ਸੰਤੁਲਿਤ ਖ਼ੁਰਾਕ ਦੇਣੀ ਚਾਹੀਦੀ ਹੈ। ਇਸ ਵਿਚ ਘਟ ਤੋਂ ਘਟ ਤਿੰਨ ਮੌਸਮੀ ਫ਼ਲ ਹੋਣੇ ਚਾਹੀਦੇ ਹਨ। ਗਰਮੀਆਂ ਵਿਚ ਮਿਲਣ ਵਾਲੇ ਫ਼ਲਾਂ ਵਿਚ 80-90 ਫ਼ੀਸਦੀ ਪਾਣੀ ਹੁੰਦਾ ਹੈ।
Fruitsਇਹਨਾਂ ਵਿਚ ਵਿਟਾਮਿਨ, ਫਾਇਬਰ, ਐਂਟੀ-ਆਕਸਾਈਡੈਂਟ ਭਰਪੂਰ ਮਾਤਰਾ ਵਿਚ ਹੁੰਦੇ ਹਨ। ਇਹਨਾਂ ਵਿਚ ਫੈਟ ਦੀ ਮਾਤਰਾ ਨਾ ਦੇ ਬਰਾਬਰ ਹੁੰਦੀ ਹੈ।
ਤਰਬੂਜ: ਤਰਬੂਜ ਸ਼ਰੀਰ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਹ ਫ਼ਲ ਪਾਣੀ ਅਤੇ ਇਲੈਕਟ੍ਰੋਲਾਈਟ ਨਾਲ ਭਰਪੂਰ ਹੁੰਦਾ ਹੈ ਅਤੇ ਪਾਚਨ ਕਿਰਿਆ ਤੇ ਕਿਡਨੀ ਲਈ ਵੀ ਬਹੁਤ ਵਧੀਆ ਹੁੰਦਾ ਹੈ। ਇਹ ਡਿਹਾਈਡ੍ਰੈਸ਼ਨ ਤੋਂ ਬਚਾਉਂਦਾ ਹੈ। ਇਸ ਵਿਚ ਬਹੁਤ ਘਟ ਕੈਲੋਰੀ ਹੁੰਦੀ ਹੈ ਅਤੇ ਲਾਈਕੋਪੀਨ ਜ਼ਿਆਦਾ ਹੁੰਦੀ ਹੈ ਜੋ ਸੂਰਜ ਦੀਆਂ ਕਿਰਣਾਂ ਤੋਂ ਚਮੜੀ ਨੂੰ ਬਚਾਉਂਦਾ ਹੈ। ਇਹ ਗਰਮੀ ਨਾਲ ਲੜਨ ਵਿਚ ਮਦਦ ਕਰਦਾ ਹੈ।
Watermelon
ਇਸ ਵਿਚ ਵਿਟਾਮਿਨ ਏ ਅਤੇ ਵਿਟਾਮਿਨ ਸੀ ਦੀ ਕਾਫ਼ੀ ਮਾਤਰਾ ਹੁੰਦੀ ਹੈ ਜੋ ਕਿ ਸ਼ਰੀਰ ਦੀ ਬਚਾਅ ਪ੍ਰਣਾਲੀ ਨੂੰ ਮਜ਼ਬੂਤ ਬਣਾਉਂਦੀ ਹੈ। ਇਸ ਨੂੰ ਭੋਜਨ ਖਾਣ ਤੋਂ ਦੋ ਜਾਂ ਤਿੰਨ ਘੰਟੇ ਬਾਅਦ ਜਾਂ ਪਹਿਲਾਂ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
Plum
ਆਲੂਬੁਖਾਰਾ : ਆਲੂਬੁਖਾਰਾ ਕਈ ਗੁਣਾਂ ਦਾ ਖ਼ਜ਼ਾਨਾ ਹੈ। ਇਹ ਫ਼ਲ ਠੰਡਾ ਹੁੰਦਾ ਹੈ। ਇਹ ਵਿਟਾਮਿਨ ਏ ਅਤੇ ਵਿਟਾਮਿਨ ਸੀ ਨਾਲ ਭਰਪੂਰ ਹੁੰਦਾ ਹੈ। ਇਸ ਵਿਚ ਮੌਜੂਦ ਫਾਇਬਰ ਬਚਾਅ ਪ੍ਰਣਾਲੀ ਨੂੰ ਮਜ਼ਬੂਤ ਕਰਨ ਵਿਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਇਹ ਅੱਖਾਂ ਲਈ ਵੀ ਵਧੀਆ ਹੁੰਦਾ ਹੈ। ਗਰਮੀਆਂ ਵਿਚ ਅਕਸਰ ਲੋਕਾਂ ਨੂੰ ਨਕਸੀਰ ਫੂਟਣ ਦੀ ਸਮੱਸਿਆ ਹੁੰਦੀ ਹੈ। ਅਜਿਹੇ ਵਿਚ ਰੋਜ਼ ਇਕ ਆਲੂਬੁਖਾਰਾ ਖਾਣ ਨਾਲ ਇਸ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਜਿਹਨਾਂ ਨੂੰ ਪੱਥਰੀਆਂ ਦੀ ਬਿਮਾਰੀ ਹੁੰਦੀ ਹੈ ਉਹ ਇਸ ਦਾ ਪਰਹੇਜ਼ ਕਰਨ।
Mango
ਅੰਬ: ਫ਼ਲਾਂ ਦਾ ਰਾਜਾ ਕਿਹਾ ਜਾਣ ਵਾਲਾ ਅੰਬ ਗਰਮ ਹੁੰਦਾ ਹੈ। ਇਸ ਲਈ ਇਸ ਨੂੰ ਖਾਣ ਤੋਂ ਪਰਹੇਜ਼ ਕੀਤਾ ਜਾਂਦਾ ਹੈ। ਇਸ ਵਿਚ ਆਇਰਨ, ਵਿਟਾਮਿਨ ਏ, ਵਿਟਾਮਿਨ ਸੀ, ਵਿਟਾਮਿਨ ਈ ਅਤੇ ਪੋਟੇਸ਼ੀਅਮ ਹੁੰਦਾ ਹੈ। ਇਹ ਬਦਹਜ਼ਮੀ, ਪਾਚਨ ਸ਼ਕਤੀ ਅਤੇ ਕੈਂਸਰ ਦੇ ਖ਼ਤਰੇ ਨੂੰ ਘਟ ਕਰਨ ਵਿਚ ਮਦਦ ਕਰਦਾ ਹੈ। ਕੱਚਾ ਅੰਬ ਸ਼ਰੀਰ ਲਈ ਠੰਡਾ ਹੁੰਦਾ ਹੈ। ਸ਼ੂਗਰ ਦੇ ਮਰੀਜ਼ਾਂ ਨੂੰ ਅੰਬ ਦਾ ਸੇਵਨ ਨਹੀਂ ਕਰਨਾ ਚਾਹੀਦਾ।
ਲੀਚੀ: ਲੀਚੀ ਹਲਕੀ ਗਰਮ ਹੁੰਦੀ ਹੈ। ਇਸ ਵਿਚ ਵਿਟਾਮਿਨ ਬੀ, ਸੀ, ਮਿਨਰਲਸ, ਪੋਟੇਸ਼ੀਅਮ, ਕਾਪਰ ਹੁੰਦੇ ਹਨ। ਇਹ ਸ਼ਰੀਰ ਵਿਚ ਲਾਲ ਖ਼ੂਨ ਦੇ ਸੈੱਲਾਂ ਨੂੰ ਬਣਾਉਣ ਵਿਚ ਮਦਦ ਕਰਦਾ ਹੈ। ਇਹ ਪਾਣੀ ਦਾ ਚੰਗਾ ਸ੍ਰੋਤ ਮੰਨੀ ਜਾਂਦੀ ਹੈ। ਭਾਰ ਘਟ ਕਰਨ ਅਤੇ ਸ਼ੂਗਰ ਦੇ ਮਰੀਜ਼ ਲੀਚੀ ਤੋਂ ਦੂਰ ਰਹਿਣ।
Litchi
ਅਨਾਨਾਸ: ਅਨਾਨਾਸ ਠੰਡਾ ਹੁੰਦਾ ਹੈ ਜੋ ਕਿ ਪ੍ਰੋਟੀਨ ਅਤੇ ਚਰਬੀ ਪਚਾਉਣ ਵਿਚ ਮਦਦ ਕਰਦਾ ਹੈ। ਇਸ ਵਿਚ ਫਾਇਬਰ ਹੁੰਦਾ ਹੈ ਜੋ ਕਿ ਕਬਜ਼ ਤੋਂ ਛੁਟਕਾਰਾ ਦਿਵਾਉਂਦਾ ਹੈ। ਇਹ ਜਲਣ ਨੂੰ ਵੀ ਘਟ ਕਰਦਾ ਹੈ ਜੋ ਕਿ ਸ਼ਰੀਰ ਨੂੰ ਬਿਮਾਰੀਆਂ ਤੋਂ ਬਚਾਉਂਦਾ ਹੈ।
Pineapple
ਕੇਲਾ: ਕੇਲਾ ਸ਼ਰੀਰ ਲਈ ਠੰਡਾ ਫ਼ਲ ਹੈ। ਇਹ ਪੋਟੇਸ਼ੀਅਮ ਨਾਲ ਭਰਪੂਰ ਹੁੰਦਾ ਹੈ। ਇਸ ਲਈ ਇਹ ਲਹੂ ਗੇੜ ਨੂੰ ਬਣਾਉਣ ਅਤੇ ਘਟ ਕਰਨ ਵਿਚ ਵੀ ਮਦਦ ਕਰਦਾ ਹੈ। ਕੈਲਸ਼ੀਅਮ ਨਾਲ ਭਰਪੂਰ ਹੋਣ ਕਾਰਨ ਇਹ ਹੱਡੀਆਂ ਅਤੇ ਦੰਦਾਂ ਲਈ ਚੰਗਾ ਹੁੰਦਾ ਹੈ। ਇਸ ਵਿਚ ਪਾਣੀ ਦੀ ਮਾਤਰਾ ਅਤੇ ਕੈਲੋਰੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸ ਲਈ ਸ਼ੂਗਰ ਦੇ ਰੋਗੀ ਅਤੇ ਭਾਰ ਘਟ ਕਰਨ ਵਾਲਿਆਂ ਨੂੰ ਇਸ ਦਾ ਸੇਵਨ ਨਹੀਂ ਕਰਨਾ ਚਾਹੀਦਾ।
ਸੰਤਰਾ: ਸੰਤਰਾ ਵੀ ਠੰਡਾ ਫ਼ਲ ਮੰਨਿਆ ਜਾਂਦਾ ਹੈ। ਇਸ ਲਈ ਸਰਦੀਆਂ ਵਿਚ ਇਸ ਨੂੰ ਧੁੱਪ ਵਿਚ ਬੈਠ ਕੇ ਖਾਧਾ ਜਾਂਦਾ ਹੈ। ਇਸ ਵਿਚ ਥਿਆਮਿਨ, ਫੋਲਟੇ, ਵਿਟਾਮਿਨ ਸੀ, ਬੇਟਾਕਾਰੋਨੇਟ ਹੁੰਦਾ ਹੈ। ਇਸ ਦੇ ਨਾਲ ਹੀ ਜੋ ਲੋਕ ਅਪਣਾ ਭਾਰ ਘਟ ਕਰਨਾ ਚਾਹੁੰਦਾ ਹੈ ਉਹਨਾਂ ਲਈ ਇਸ ਵਿਚ ਮੌਜੂਦ ਫਾਇਬਰ ਫ਼ਾਇਦੇਮੰਦ ਹੁੰਦਾ ਹੈ।
Orange
ਆੜੂ: ਆੜੂ ਗਰਮੀਆਂ ਦਾ ਫ਼ਲ ਹੈ ਇਹ ਸ਼ਰੀਰ ਲਈ ਗਰਮ ਹੁੰਦਾ ਹੈ। ਇਸ ਲਈ ਇਸ ਨੂੰ ਸੰਤੁਲਨ ਨਾਲ ਖਾਣਾ ਚਾਹੀਦਾ ਹੈ। ਇਸ ਵਿਚ ਬੀਟਾ ਕੈਰੋਟਿਨ, ਵਿਟਾਮਿਨ ਸੀ ਹੁੰਦਾ ਹੈ ਜੋ ਐਨੀਮੀਆ ਘਟ ਕਰਨ ਵਿਚ ਮਦਦ ਕਰਦਾ ਹੈ।
Peach
ਖਰਬੂਜਾ: ਇਹ ਪਾਣੀ ਦਾ ਸਭ ਤੋਂ ਵਧੀਆ ਸ੍ਰੋਤ ਹੁੰਦਾ ਹੈ। ਇਸ ਵਿਚ ਵਿਟਾਮਿਨ ਏ, ਵਿਟਾਮਿਨ ਸੀ, ਪੋਟੇਸ਼ੀਅਮ, ਜਿੰਕ ਹੁੰਦਾ ਹੈ ਜੋ ਸਿਹਤ ਅਤੇ ਚਮੜੀ ਲਈ ਸਹਾਇਕ ਹੁੰਦਾ ਹੈ।
Muskmelon
ਪਪੀਤਾ: ਇਹ ਫ਼ਲ ਗਰਮ ਹੁੰਦਾ ਹੈ। ਇਸ ਲਈ ਗਰਭਵਤੀ ਔਰਤਾਂ ਨੂੰ ਇਸ ਨੂੰ ਖਾਣ ਤੋਂ ਮਨਾ ਕੀਤਾ ਗਿਆ ਹੈ ਜਾਂ ਥੋੜੀ ਮਾਤਰਾ ਵਿਚ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਵਿਚ ਪਪੇਨ ਨਾਮਕ ਐਨਜ਼ਾਈਮ ਹੁੰਦਾ ਹੈ। ਸਹੀ ਪਾਚਨ ਵਿਚ ਮਦਦ ਕਰਦਾ ਹੈ। ਭਾਰ ਘਟਾਉਣ ਅਤੇ ਕਬਜ਼ ਤੋਂ ਛੁਟਕਾਰਾ ਪਾਉਣ ਲਈ ਪਪੀਤਾ ਬੈਸਟ ਆਪਸ਼ਨ ਹੈ। ਇਸ ਵਿਚ ਵਿਟਾਮਿਨ ਏ, ਵਿਟਾਮਿਨ ਸੀ ਅਤੇ ਫ਼ੋਲੇਟ ਹੁੰਦਾ ਹੈ। ਇਸ ਨਾਲ ਕੈਂਸਰ ਦੀ ਬਿਮਾਰੀ ਨਹੀਂ ਹੁੰਦੀ।
Apple
ਸੇਬ: ਸੇਬ ਨਾ ਤਾਂ ਜ਼ਿਆਦਾ ਠੰਡਾ ਹੁੰਦਾ ਹੈ ਅਤੇ ਨਾ ਹੀ ਜ਼ਿਆਦਾ ਗਰਮ। ਇਸ ਵਿਚ ਫਾਇਬਰ, ਕੈਲਸ਼ੀਅਮ, ਵਿਟਾਮਿਨ ਏ ਪਾਇਆ ਜਾਂਦਾ ਹੈ। ਇਹ ਕਬਜ਼ ਦੀ ਪਰੇਸ਼ਾਨੀ ਦੂਰ ਕਰਨ ਅਤੇ ਭਾਰ ਘਟ ਕਰਨ ਵਿਚ ਸਹਾਇਕ ਹੁੰਦਾ ਹੈ।