
ਗਰਮੀਆਂ ਦੇ ਮੌਸਮ ਵਿਚ ਸਿਹਤ ਦੀ ਤੰਦਰੁਸਤੀ ਲਈ ਖਾਣ-ਪੀਣ ਦੀਆਂ ਆਦਤਾਂ ‘ਤੇ ਖਾਸ ਧਿਆਨ ਦੇਣ ਦੀ ਲੋੜ ਹੁੰਦੀ ਹੈ।
ਗਰਮੀਆਂ ਦੇ ਮੌਸਮ ਵਿਚ ਸਿਹਤ ਦੀ ਤੰਦਰੁਸਤੀ ਲਈ ਖਾਣ-ਪੀਣ ਦੀਆਂ ਆਦਤਾਂ ‘ਤੇ ਖਾਸ ਧਿਆਨ ਦੇਣ ਦੀ ਲੋੜ ਹੁੰਦੀ ਹੈ। ਇਸ ਨਾਲ ਡੀਹਾਈਡ੍ਰੇਸ਼ਨ ਅਤੇ ਬਦਹਜ਼ਮੀ ਵਰਗੀਆਂ ਬਿਮਾਰੀਆਂ ਤੋਂ ਅਸਾਨੀ ਨਾਲ ਬਚਿਆ ਜਾ ਸਕਦਾ ਹੈ। ਗਰਮੀਆਂ ਵਿਚ ਹਾਈਡ੍ਰੇਟ ਰਹਿਣ ਲਈ ਸ਼ਰੀਰ ਨੂੰ ਵਧੇਰੇ ਪਾਣੀ ਦੀ ਲੋੜ ਹੁੰਦੀ ਹੈ, ਇਸ ਲਈ ਹਰੇਕ ਨੂੰ ਆਪਣੀ ਡਾਈਟ ਵਿਚ ਕੁਝ ਅਜਿਹੇ ਫਲ ਜ਼ਰੂਰ ਸ਼ਾਮਿਲ ਕਰਨੇ ਚਾਹੀਦੇ ਹਨ ਜਿਨ੍ਹਾਂ ‘ਚ ਫਾਇਬਰ ਭਰਪੂਰ ਮਾਤਰਾ ਵਿਚ ਪਾਇਆ ਜਾਵੇ।
Fruits
ਗਰਮੀਆਂ ਵਿਚ ਆਉਣ ਵਾਲੇ ਵਧੇਰੇ ਫਲਾਂ ਵਿਚ 80-90 ਫੀਸਦੀ ਪਾਣੀ ਹੁੰਦਾ ਹੈ। ਇਹਨਾਂ ਫਲਾਂ ਵਿਚ ਵਿਟਾਮਿਨ. ਮਿਨਰਲਜ਼, ਫਾਈਬਰ, ਐਂਟੀ ਆਕਸੀਡੈਂਟਸ ਆਦਿ ਦੀ ਮਾਤਰਾ ਵੀ ਵਧੇਰੇ ਪਾਈ ਜਾਂਦੀ ਹੈ। ਆਓ ਤੁਹਾਨੂੰ ਕੁਝ ਅਜਿਹੇ ਫਲਾਂ ਬਾਰੇ ਦੱਸਦੇ ਹਾਂ, ਜਿਨ੍ਹਾਂ ਦਾ ਸੇਵਨ ਕਰਨ ਨਾਲ ਸ਼ਰੀਰ ਵਿਚ ਪਾਣੀ ਦੀ ਕਮੀ ਨੂੰ ਦੂਰ ਕੀਤਾ ਜਾ ਸਕਦਾ ਹੈ।
Fruits
ਤਰਬੂਜ਼ ਗਰਮੀਆਂ ਵਿਚ ਸਭ ਤੋਂ ਜ਼ਿਆਦਾ ਮਾਤਰਾ ਵਿਚ ਮਿਲਣ ਵਾਲਾ ਫਲ ਤਰਬੂਜ਼ ਹਰ ਉਮਰ ਦੇ ਲੋਕਾਂ ਵੱਲੋਂ ਬੜੇ ਹੀ ਸਵਾਦ ਨਾਲ ਖਾਧਾ ਜਾਂਦਾ ਹੈ। ਇਹ ਫਲ ਪਾਣੀ ਅਤੇ ਇਲੈਕਟ੍ਰੋਲਾਈਟ ਨਾਲ ਭਰਪੂਰ ਹੈ ਜੋ ਕਿਡਨੀ ਅਤੇ ਪਾਚਨ ਸ਼ਕਤੀ ਲਈ ਫਾਇਦੇਮੰਦ ਹੁੰਦਾ ਹੈ।
watermelon
ਆਲੂ ਬੁਖਾਰਾ ਆਲੂ ਬੁਖਾਰਾ ਗਰਮੀਆਂ ਵਿਚ ਅਸਾਨੀ ਨਾਲ ਮਿਲਣ ਵਾਲਾ ਫਲ ਹੈ। ਇਸ ਐਂਟੀ ਆਕਸੀਡੈਂਟਸ ਗੁਣ ਮੌਜੂਦ ਹੁੰਦੇ ਹਨ। ਮਿਨਰਲਜ਼ ਨਾਲ ਭਰਪੂਰ ਹੋਣ ਦੇ ਨਾਲ ਨਾਲ ਇਹ ਪੋਟਾਸ਼ਿਅਮ ਦਾ ਵੀ ਚੰਗਾ ਸਰੋਤ ਹੈ। ਇਹ ਵਿਚ ਵਿਟਾਮਿਨ ਏ ਅਤੇ ਵਿਟਾਮਿਨ ਸੀ ਵਧੇਰੇ ਮਾਤਰਾ ਵਿਚ ਹੁੰਦਾ ਹੈ। ਗਰਮੀਆਂ ਵਿਚ ਇਹ ਫਲ ਕਾਫੀ ਲਾਭਦਾਇਕ ਮੰਨਿਆ ਜਾਂਦਾ ਹੈ।
Plum
ਅੰਬ ਫਲਾਂ ਦਾ ਰਾਜਾ ਕਹੇ ਜਾਣ ਵਾਲੇ ਅੰਬ ਵੀ ਗਰਮੀਆਂ ਵਿਚ ਵਧੇਰੇ ਪਸੰਦ ਕੀਤੇ ਜਾਂਦੇ ਹਨ। ਇਹ ਫਲ ਸਿਹਤ ਲਈ ਵੀ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਵਿਚ ਮੌਜੂਦ ਫਾਈਬਰ, ਪੋਟਾਸ਼ਿਅਮ, ਮੈਗਨੀਸ਼ੀਅਮ, ਵਿਟਾਮਿਨ ਬੀ6, ਵਿਟਾਮਿਨ ਏ ਅਤੇ ਵਿਟਾਮਿਨ ਸੀ ਆਦਿ ਪੋਸ਼ਟਿਕ ਤੱਤ ਮੌਜੂਦ ਹੁੰਦੇ ਹਨ, ਜੋ ਸ਼ਰੀਰ ਨੂੰ ਹੇਲਦੀ ਰੱਖਣ ਵਿਚ ਵੀ ਮਦਦ ਕਰਦੇ ਹਨ। ਇਹ ਫਲ ਬਦਹਜ਼ਮੀ, ਪਾਚਨ ਸ਼ਕਤੀ ਅਤੇ ਕੈਂਸਰ ਦੀ ਬਿਮਾਰੀ ਦੇ ਖਤਰੇ ਨੂੰ ਦੂਰ ਕਰਦਾ ਹੈ।
Mangoes
ਲੀਚੀ ਲੀਚੀ ਵਿਚ ਵਿਟਾਮਿਨ ਸੀ, ਵਿਟਾਮਿਨ ਬੀ, ਮਿਨਰਲਜ਼, ਪੋਟਾਸ਼ੀਅਮ ਆਦਿ ਪਾਏ ਜਾਂਦੇ ਹਨ। ਇਹ ਪਾਣੀ ਦਾ ਵੀ ਚੰਗਾ ਸਰੋਤ ਹੁੰਦੀ ਹੈ। ਡਾਇਬਜੀਜ਼ ਦੇ ਰੋਗੀਆਂ ਨੂੰ ਇਸ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ।
Lychee
ਨਾਰੀਅਲ ਨਾਰੀਅਲ ਅਤੇ ਨਾਰੀਅਲ ਦਾ ਪਾਣੀ ਗਰਮੀ ਤੋਂ ਬਚਾਉਣ ਲਈ ਬਹੁਤ ਫਾਇਦੇਮੰਦ ਹੈ। ਨਾਰੀਅਲ ਦਾ ਪਾਣੀ ਗਰਮੀਆਂ ਵਿਚ ਜ਼ਿਆਦਾ ਲਾਭਦਾਇਕ ਹੁੰਦਾ ਹੈ। ਨਾਰੀਅਲ ਕਈ ਸ਼ਰੀਰਿਕ ਬਿਮਾਰੀਆਂ ਨੂੰ ਵੀ ਦੂਰ ਕਰਦਾ ਹੈ।
Coconut Water
ਇਸ ਤੋਂ ਇਲਾਵਾ ਖਰਬੂਜਾ, ਪਪੀਤਾ, ਸੰਗਤਰਾ, ਕੇਲਾ, ਅਨਾਨਾਸ, ਆੜੂ ਅਤੇ ਸੇਬ ਆਦਿ ਵੀ ਗਰਮੀਆਂ ‘ਚ ਖਾਧੇ ਜਾਣ ਵਾਲੇ ਵਧੀਆ ਫਲ ਹਨ।