
ਮਨੁੱਖੀ ਸਰੀਰ ਦੇ ਨਿਰਮਾਣ ਲਈ ਪ੍ਰੋਟੀਨ ਬੁਨਿਆਦੀ ਲੋੜ ਹੈ। ਸਾਡੇ ਸਰੀਰ ਚ ਮਾਸਪੇਸ਼ੀਆਂ ਦਾ ਬਣਨਾ...
ਚੰਡੀਗੜ੍ਹ: ਮਨੁੱਖੀ ਸਰੀਰ ਦੇ ਨਿਰਮਾਣ ਲਈ ਪ੍ਰੋਟੀਨ ਬੁਨਿਆਦੀ ਲੋੜ ਹੈ। ਸਾਡੇ ਸਰੀਰ ਚ ਮਾਸਪੇਸ਼ੀਆਂ ਦਾ ਬਣਨਾ ਤੇ ਖਤਮ ਹੋਣਾ ਲਗਾਤਾਰ ਹੁੰਦਾ ਰਹਿੰਦਾ ਹੈ, ਇਹ ਇਕ ਕੁਦਰਤੀ ਪ੍ਰਕਿਰਿਆ ਹੈ। ਡੈਨੋਨ ਇੰਡੀਆ ਦੇ ਨਿਊਟ੍ਰੀਸ਼ਨ ਸਾਇੰਸ ਤੇ ਮੈਡੀਕਲ ਮਾਮਲਿਆਂ ਦੇ ਮੁਖੀ ਡਾ ਨੰਦਨ ਜੋਸ਼ੀ ਨੇ ਮਨਾਏ ਜਾ ਰਹੇ ਪ੍ਰੋਟੀਨ ਹਫਤਾ 24-30 ਜੁਲਾਈ ਦੇ ਮੌਕੇ ਦਸਿਆ ਕਿ ਪ੍ਰੋਟੀਨ ਨਾਲ ਇਹ ਪੱਕਾ ਹੁੰਦਾ ਹੈ ਕਿ ਮਾਸਪੇਸ਼ੀਆਂ ਦਾ ਰੋਜ਼ਾਨਾ ਨੁਕਸਾਨ ਨਵੀਂ ਮਾਸਪੇਸ਼ੀਆਂ ਦੇ ਬਣਨ ਨਾਲ ਹੁੰਦਾ ਰਹਿੰਦਾ ਹੈ।
ਪ੍ਰੋਟੀਨ ਬਾਰੇ ਇਹ ਹਨ 4 ਅਹਿਮ ਗੱਲਾਂ
ਪ੍ਰੋਟੀਨ ਸਾਡੇ ਸਰੀਰ ਚ ਐਂਜਾਇਮਸ ਅਤੇ ਹਾਰਮੋਨਸ ਦੇ ਬਣਨ ਚ ਮਦਦ ਕਰਦਾ ਹੈ। ਇਹ ਵਾਲਾਂ ਅਤੇ ਚਮੜੀ ਦੀ ਸਿਹਤ ਲਈ ਜ਼ਰੂਰੀ ਹੈ। ਸਾਡੀ ਮਾਸਪੇਸ਼ੀਆਂ ਦੀ ਸਿਹਤ ਚ ਸੁਧਾਰ ਲਿਆਉਂਦਾ ਹੈ। ਇਕ ਔਸਤ ਵਿਅਕਤੀ ਨੂੰ 2000-2500 ਦੇ ਨੇੜੇ ਕੈਲੋਰੀ ਦੀ ਲੋੜ ਹੁੰਦੀ ਹੈ। ਇਸ ਚੋਂ ਲਗਭਗ10 ਤੋਂ15 ਫੀਸਦ ਕੈਲੋਰੀ ਪ੍ਰੋਟੀਨ ਤੋਂ ਪ੍ਰਾਪਤ ਹੋਣੀ ਚਾਹੀਦੀ ਹੈ। ਆਰਾਮਦਾਇਕ ਜੀਵਨ ਸ਼ੈਲੀ ਵਾਲੇ ਕਿਸੇ ਖਾਸ ਚ ਮਾਹਰ ਵਜੋਂ ਕੰਮ ਕਰਨ ਵਾਲੇ ਮਰਦਾਂ ਨੂੰ ਇਕ ਦਿਨ ਚ ਲਗਭਗ 2300-3500 ਕੈਲੋਰੀ ਦੀ ਲੋੜ ਹੁੰਦੀ ਹੈ ਜਦਕਿ ਇਸੇ ਵਰਗ ਚ ਕੰਮ ਕਰਨ ਵਾਲੀਆਂ ਔਰਤਾਂ ਨੂੰ ਲਗਭਗ 1900 ਤੋਂ 2800 ਕੈਲੋਰੀ ਦੀ ਲੋੜ ਹੋਵੇਗੀ।
Protien Diet
ਇਹ ਇਨ੍ਹਾਂ ਦੀ ਉਮਰ ਅਤੇ ਸਰੀਰਕ ਕੰਮ ਕਰਨ ਦੀ ਸਮਰਥਾ ਤੇ ਵੀ ਨਿਰਭਰ ਕਰਦਾ ਹੈ। ਔਸਤਨ ਇਕ ਵਿਅਕਤੀ ਨੂੰ ਉਸ ਦੇ ਸਰੀਰ ਦੇ ਵਜ਼ਨ ਮੁਤਾਬਕ ਪ੍ਰਤੀ ਕਿਲੋਗ੍ਰਾਮ ’ਤੇ 1 ਗ੍ਰਾਮ ਪ੍ਰੋਟੀਨ ਦੀ ਲੋੜ ਹੁੰਦੀ ਹੈ। ਇਸ ਲਈ ਮਾਸਪੇਸ਼ੀਆਂ ਦੀ ਬੇਹਤਰ ਸਿਹਤ ਲਈ ਇਕ ਔਸਤ ਪੁਰਸ਼ ਨੂੰ 60 ਗ੍ਰਾਮ ਅਤੇ ਔਰਤ ਨੂੰ 55 ਗ੍ਰਾਮ ਪ੍ਰੋਟੀਨ ਰੋਜ਼ਾਨਾ ਲੈਣਾ ਚਾਹੀਦਾ ਹੈ ਕਿਉਂਕਿ ਪ੍ਰੋਟੀਨ ਸਾਡੇ ਸਰੀਰ ਚ ਜਮ੍ਹਾਂ ਨਹੀਂ ਹੁੰਦਾ ਹੈ ਇਸ ਲਈ ਇਸ ਨੂੰ ਰ਼ੋਜ਼ਾਨਾ ਤੌਰ ਤੇ ਆਪਣੇ ਭੌਜਨ ਚ ਸ਼ਾਮਲ ਕਰੋ।