
ਪ੍ਰੋਟੀਨ ਦੇ ਕੀ ਹਨ ਫ਼ਾਇਦੇ ਅਤੇ ਨੁਕਸਾਨ
ਪ੍ਰੋਟੀਨ ਸਾਡੇ ਸ਼ਰੀਰ ਲਈ ਬਹੁਤ ਜ਼ਰੂਰੀ ਹੁੰਦਾ ਹੈ। ਸ਼ਰੀਰ ਨੂੰ ਸਿਹਤਮੰਦ ਰੱਖਣ ਲਈ ਤਿੰਨ ਮਾਈਕ੍ਰੋ-ਨਿਯੂਟ੍ਰਿਐਂਟਸ ਵਿਚੋਂ ਇਕ ਜ਼ਰੂਰੀ ਤੱਤ ਪ੍ਰੋਟੀਨ ਹੈ। ਪ੍ਰੋਟੀਨ ਤੋਂ ਇਲਾਵਾ ਦੋ ਹੋਰ ਤੱਤ ਕਾਰਬੋਹਾਈਡ੍ਰੇਟਸ ਅਤੇ ਫ਼ੈਟ। ਅਕਸਰ ਸਾਡੇ ਸਰੀਰ ਢਾਂਚਾ ਸਹੀ ਰੱਖਣ 'ਤੇ ਜ਼ੋਰ ਦਿੱਤਾ ਜਾਂਦਾ ਹੈ ਜੋ ਕਿ ਸਾਡੇ ਲਈ ਚੰਗਾ ਵੀ ਹੁੰਦਾ ਹੈ। ਪਰ ਕਿਸੇ ਨੂੰ ਇਹ ਨਹੀਂ ਪਤਾ ਕਿ ਕਿੰਨੀ ਮਾਤਰਾ ਵਿਚ ਪ੍ਰੋਟੀਨ ਲੈਣਾ ਚਾਹੀਦਾ ਹੈ।
Protein
ਭੋਜਨ ਵਿਚ ਹਰ ਚੀਜ਼ ਦੀ ਮਾਤਰਾ ਹੋਣੀ ਚਾਹੀਦੀ ਹੈ। ਪ੍ਰੋਟੀਨ ਭਾਰ ਘਟਾਉਣ ਵਿਚ ਮਦਦ ਕਰਦਾ ਹੈ ਪਰ ਜ਼ਿਆਦਾ ਮਾਤਰਾ ਵਿਚ ਖਾਣ ਨਾਲ ਇਹ ਭਾਰ ਵਧਾ ਵੀ ਸਕਦਾ ਹੈ। ਇਸ ਲਈ ਜ਼ਰੂਰਤ ਅਨੁਸਾਰ ਇਸ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਇਕ ਦਿਨ ਵਿਚ ਪ੍ਰਟੀਨ ਕਿੰਨਾ ਖਾਣਾ ਚਾਹੀਦਾ ਹੈ ਇਸ ਬਾਰੇ ਡਾਕਟਰ ਸਵਾਤੀ ਭਰਦਵਾਜ ਦਾ ਕਹਿਣਾ ਹੈ ਕਿ ਪ੍ਰੋਟੀਨ ਨਿਸ਼ਚਿਤ ਰੂਪ ਤੋਂ ਪੂਰੇ ਸ਼ਰੀਰ ਲਈ ਜ਼ਰੂਰੀ ਹੈ।
Protein
ਪਰ ਮਾਸਪੇਸ਼ੀਆਂ ਲਈ ਖ਼ਾਸ ਤੌਰ 'ਤੇ ਅਹਿਮ ਹੁੰਦਾ ਹੈ। ਪ੍ਰੋਟੀਨ ਇਕ ਪੋਸ਼ਕ ਤੱਤ ਹੈ ਜੋ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਣ ਵਿਚ ਮਦਦ ਕਰਦਾ ਹੈ। ਸਿਹਤਮੰਦ ਰਹਿਣ ਲਈ ਦਿਨ ਵਿਚ ਸਾਵਧਾਨੀਪੂਰਵਕ ਪੋਸ਼ਕ ਤੱਤਾਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਅਦਾਕਾਰ ਪੋਸ਼ਕ ਵਿਗਿਆਨੀ ਰਾਸ਼ੀ ਚੌਧਰੀ ਅਨੁਸਾਰ ਰੋਜ਼ ਕਿੰਨਾ ਪ੍ਰੋਟੀਨ ਲੈਣਾ ਚਾਹੀਦਾ ਹੈ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਸਾਡਾ ਮਕਸਦ ਕੀ ਹੈ।
ਰੋਜ਼ ਕਿੰਨਾ ਪ੍ਰੋਟੀਨ ਖਾਣਾ ਚਾਹੀਦਾ ਹੈ ਇਹ ਸਾਡੇ ਭਾਰ, ਆਕਾਰ 'ਤੇ ਨਿਰਭਰ ਕਰਦਾ ਹੈ। ਹਰ ਕਿਸੇ ਨੂੰ ਬਰਾਬਰ ਪ੍ਰੋਟੀਨ ਦੀ ਜ਼ਰੂਰਤ ਨਹੀਂ ਹੁੰਦੀ। ਅਪਣੇ ਭੋਜਨ ਵਿਚ 30 ਫ਼ੀਸਦੀ ਕੈਲੋਰੀ ਪ੍ਰੋਟੀਨ ਲੈਣਾ ਚਾਹੀਦਾ ਹੈ। ਇਹ ਜ਼ਰੂਰੀ ਹੈ ਕਿ ਸਿਰਫ਼ ਪ੍ਰੋਟੀਨ 'ਤੇ ਨਹੀਂ ਬਲਕਿ ਪ੍ਰੋਟੀਨ ਦੇ ਸਿਹਤਮੰਦ ਸ੍ਰੋਤ 'ਤੇ ਧਿਆਨ ਦੇਣਾ ਚਾਹੀਦਾ ਹੈ।
Protein
ਰਾਸ਼ੀ ਅਨੁਸਾਰ ਅਜਿਹੇ ਆਹਾਰ ਦੀ ਚੋਣ ਕਰਨੀ ਚਾਹੀਦਾ ਹੈ ਜੋ ਪ੍ਰੋਸੈਸਡ ਨਾ ਹੋਵੇ। ਜੋ ਮੀਟ ਨਹੀਂ ਖਾਂਦੇ ਉਹ ਹਰੀਆਂ ਸਬਜ਼ੀਆਂ ਵਿਚ ਪ੍ਰੋਟੀਨ ਦਾ ਇਸਤੇਮਾਲ ਕਰ ਸਕਦੇ ਹਨ। ਇਸ ਤੋਂ ਇਲਾਵਾ ਤਿਲ, ਚਾਹ ਦੇ ਬੀਜ਼ ਆਦਿ ਨੂੰ ਪ੍ਰੋਟੀਨ ਵਜੋਂ ਇਸਤੇਮਾਲ ਕੀਤਾ ਜਾ ਸਕਦਾ ਹੈ।