
ਮੁਰੱਬੇ ਨਾਲ ਬੀਮਾਰੀਆਂ ਹੋਣ ਦਾ ਖਤਰਾ ਘੱਟ ਹੁੰਦਾ ਹੈ
ਮੁਰੱਬਾ ਸੁਆਦ ਹੋਣ ਦੇ ਨਾਲ-ਨਾਲ ਕਈ ਗੁਣਾਂ ਨਾਲ ਭਰਪੂਰ ਵੀ ਹੁੰਦਾ ਹੈ। ਇਸ ‘ਚ ਵਿਟਾਮਿਨ, ਕੈਲਸ਼ੀਅਮ, ਆਇਰਨ, ਫਾਈਬਰ, ਐਂਟੀ-ਆਕਸੀਡੈਂਟ, ਐਂਟੀ- ਬੈੱਕਟੀਰੀਅਲ ਗੁਣ ਹਨ। ਇਹ ਸੁਪਰਫੂਡ ਤੋਂ ਘੱਟ ਨਹੀਂ ਹੁੰਦਾ। ਲੋਕ ਜ਼ਿਆਦਾ ਆਂਵਲੇ ਤੋਂ ਤਿਆਰ ਮੁਰੱਬਾ ਖਾਣਾ ਵਧੇਰੇ ਪਸੰਦ ਕਰਦੇ ਹਨ ਪਰ ਸੇਬ ਅਤੇ ਗਾਜਰ ਤੋਂ ਤਿਆਰ ਮੁਰੱਬਾ ਸਿਹਤ ਲਈ ਆਂਵਲੇ ਦੇ ਮੁਰੱਬੇ ਜਿਨ੍ਹਾਂ ਹੀ ਫਾਇਦੇਮੰਦ ਹੁੰਦਾ ਹੈ। ਇਹ ਇਮਿਊਨ ਸਿਸਟਮ ਮਜ਼ਬੂਤ ਕਰਨ ਲਈ ਬਹੁਤ ਵਧੀਆ ਹੈ। ਮੁਰੱਬੇ ਨਾਲ ਬੀਮਾਰੀਆਂ ਹੋਣ ਦਾ ਖਤਰਾ ਘੱਟ ਹੁੰਦਾ ਹੈ।
File photo
ਮੁਰੱਬਾ ਖਾਣ ਦੇ ਫਾਇਦੇ
ਆਂਵਲੇ ਦਾ ਮੁਰੱਬਾ - ਵਿਟਾਮਿਨ-ਸੀ ਨਾਲ ਭਰਭੂਰ ਆਂਵਲੇ ਦਾ ਮੁਰੱਬਾ ਸਿਹਤ ਲਈ ਬਹੁਤ ਲਾਭਦਾਇਕ ਹੈ। ਜੇਕਰ ਤੁਸੀ ਆਂਵਲਾ ਕੱਚਾ ਨਹੀਂ ਖਾ ਸਕਦੇ ਤਾਂ ਇਸ ਤੋਂ ਬਣਿਆ ਮੁਰੱਬਾ ਖਾਣਾ ਵਧੀਆ ਹੈ। ਇਸ ‘ਚ ਆਇਰਨ, ਵਿਟਾਮਿਨ, ਕੈਲਸ਼ੀਅਮ, ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ। ਇਹ ਖੂਨ, ਅੱਖਾਂ ਦੀ ਰੋਸ਼ਨੀ ਅਤੇ ਇਮਿਊਨੀਟੀ ਦੇ ਵਿਕਾਸ ‘ਚ ਸਹਾਇਤਾ ਕਰਦਾ ਹੈ। ਇਹ ਵਾਲਾਂ ਨਾਲ ਜੁੜੀ ਸੱਮਸਿਆਵਾਂ ਨੂੰ ਵੀ ਦੂਰ ਕਰਦਾ ਹੈ।
File photo
ਗਾਜਰ ਦਾ ਮੁਰੱਬਾ - ਗਾਜਰ ਆਇਰਨ, ਕੈਲਸ਼ੀਅਮ, ਐਂਟੀ-ਆਕਸੀਡੈਂਟ ਗੁਣਾਂ ਨਾਲ ਭਰਪੂਰ ਹੁੰਦੀ ਹੈ। ਸਰੀਰ ਦੀ ਪਾਚਣ ਸ਼ਕਤੀ ਨੂੰ ਵਧਾਉਂਦਾ ਹੈ। ਗਾਜਰ ਦਾ ਮੁਰੱਬਾ ਸਾਨੂੰ ਵਧੇਰੇ ਬੀਮਾਰੀਆਂ ਤੋਂ ਬਚਾਉਂਦਾ ਹੈ। ਇਹ ਖੂਨ ਦੀ ਘਾਟ ਨੂੰ ਪੂਰਾ ਕਰਦਾ ਹੈ। ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਗਾਜਰ ਦਾ ਮੁਰੱਬਾ ਬਹੁਤ ਸਹਾਇਕ ਹੈ।
File photo
ਸੇਬ ਦਾ ਮੁਰੱਬਾ - ਸੇਬ ਦੇ ਨਾਲ-ਨਾਲ ਇਸ ਦਾ ਮੁਰੱਬਾ ਖਾਣਾ ਸਿਹਤ ਲਈ ਲਾਭਦਾਇਕ ਹੁੰਦਾ ਹੈ। ਰੋਜ਼ਾਨਾ ਸਵੇਰੇ ਖਾਲੀ ਪੇਟ 1 ਸੇਬ ਦਾ ਮੁਰੱਬਾ ਖਾਣ ਨਾਲ ਦਿਲ ਚੰਗੀ ਤਰ੍ਹਾਂ ਕੰਮ ਕਰਦਾ ਹੈ। ਇਹ ਸਕਿੱਨ ਨੂੰ ਗਲੋਇੰਗ ਬਣਾਉਣ ਦੇ ਨਾਲ ਦਿਮਾਗ ਨੂੰ ਤੇਜ਼ ਕਰਨ ‘ਚ ਵੀ ਸਹਾਇਕ ਹੈ। ਇਸ ਤੋਂ ਇਲਾਵਾ ਸੇਬ ਦਾ ਮੁਰੱਬਾ ਸਰੀਰ ਦੀ ਪਾਚਣ ਪ੍ਰਣਾਲੀ ਨੂੰ ਵਧਾਉਂਦਾ ਹੈ।