
ਸਮੇਂ ਦੇ ਨਾਲ-ਨਾਲ ਵਿਅਕਤੀ ਨੂੰ ਵੱਖੋ ਵੱਖੋ ਤਰ੍ਹਾਂ ਦੀ ਬਿਮਾਰੀਆਂ ਦਾ ਸਾਹਮਣਾ ਕਰਨਾ...
ਚੰਡੀਗੜ੍ਹ: ਸਮੇਂ ਦੇ ਨਾਲ-ਨਾਲ ਵਿਅਕਤੀ ਨੂੰ ਵੱਖੋ ਵੱਖੋ ਤਰ੍ਹਾਂ ਦੀ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਇਨ੍ਹਾਂ ਚ ਕੋਲੇਸਟ੍ਰੋਲ ਅਤੇ ਬੀਪੀ ਦੀ ਸਮੱਸਿਆ ਵੀ ਸ਼ਾਮਲ ਹਨ। ਕੋਲੇਸਟ੍ਰੋਲ ਦੀ ਸਮੱਸਿਆ ਆਮ ਬਣ ਗਈ ਹੈ ਜਦਕਿ ਬੀਪੀ ਦੀ ਲਗਾਤਾਰ ਸਮੱਸਿਆ ਕਾਰਨ ਵਿਅਕਤੀ ਦੀ ਮੌਤ ਹੋਣ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ। ਲੋੜ ਹੈ ਸਮੇਂ ਨਾਲ ਇਸ ਸਮੱਸਿਆ ਦਾ ਹੱਲ ਕਰ ਲੈਣ ਦੀ।
High Blood Pressure
ਜਾਪਾਨ ਦੀ ਟੋਕਿਓ ਮੈਡੀਕਲ ਐਂਡ ਡੈਂਟਲ ਯੂਨੀਵਰਸਿਟੀ ਦੇ ਖੋਜੀਆਂ ਮੁਤਾਬਕ ਕੀਤੇ ਗਏ ਇਕ ਪ੍ਰੀਖਣ ਦੇ ਆਖਰ ‘ਚ ਹਾਈ ਬਲੱਡ ਪ੍ਰੈਸ਼ਰ ਨਾਲ ਪੀੜਤ 94 ਮਰੀਜ਼ਾਂ ਦੇ ਬੀਪੀ ‘ਚ ਗਿਰਾਵਟ ਹੋਈ। ਹਾਈ ਬਲੱਡ ਪ੍ਰੈਸ਼ਰ ਦਾ ਹੋਣਾ ਅਜਿਹੇ ਚ ਵਿਅਕਤੀ ਦੇ ਹੱਥ ਪੈਰ ਢਿੱਲੇ ਪੈ ਜਾਂਦੇ ਹਨ ਜਦਕਿ ਦਿਲ ਦੀ ਧੜਕਨ ਤੇਜ਼ ਹੋ ਜਾਂਦੀ ਹੈ। ਕਈ ਲੋਕ ਮਰੀਜ਼ ਦੇ ਹੱਥ ਪੈਰ ਮਲਣ ਲਗਦੇ ਹਨ ਇਸ ਨਾਲ ਮਰੀਜ਼ ਨੂੰ ਆਰਾਮ ਮਿਲਦਾ ਹੈ ਪਰ ਇਸ ਬੀਮਾਰੀ ਨਾਲ ਛੁੱਟਕਾਰਾ ਨਹੀਂ ਮਿਲਦਾ।
Cholesterol
ਇਸ ਬੀਮਾਰੀ ਦੇ ਖਾਤਮੇ ਲਈ ਬਿਨ੍ਹਾਂ ਨਮਕ ਟਮਾਟਰ ਦਾ ਜੂਸ ਪੀਣਾ ਕਾਫੀ ਅਸਰਦਾਰ ਢੰਗ ਹੈ। ਮਰੀਜ਼ ਲਈ ਇਹ ਜੂਸ ਅੰਮ੍ਰਿਤ ਦਾ ਕੰਮ ਕਰਦਾ ਹੈ। ਜਦੋਂ ਵੀ ਕਿਸੇ ਮਰੀਜ਼ ਨੂੰ ਹਾਈ ਬਲੈਂਡ ਪ੍ਰੈਸ਼ਰ ਅਤੇ ਕੋਲਸਟ੍ਰੋਲ ਦੀ ਸਮੱਸਿਆ ਹੋਵੇ ਤਾਂ ਉਸ ਨੂੰ ਟਮਾਟਰ ਦਾ ਰਸ ਪੀਣਾ ਚਾਹੀਦਾ ਹੈ ਤੇ ਇਹ ਤੁਹਾਡੇ ਸਿਹਤ ਲਈ ਲਾਭਦਾਇਕ ਹੋ ਸਕਦਾ ਹੈ।