
ਕਈ ਜਗ੍ਹਾਵਾਂ ਉੱਤੇ ਸ਼ੱਕਰ ਦੀ ਜਗ੍ਹਾ 'ਤੇ ਸ਼ਹਿਦ ਦਾ ਇਸਤੇਮਾਲ ਹੁੰਦਾ ਹੈ। ਸ਼ਹਿਦ ਦੀ ਵਰਤੋਂ ਨਾਲ ਬਹੁਤ ਸਾਰੀਆਂ ਬੀਮਾਰੀਆਂ ਦੂਰ ਰਹਿੰਦੀਆਂ ਹਨ। ਇਹੀ ਕਾਰਨ ਹੈ ਕਿ
ਕਈ ਜਗ੍ਹਾਵਾਂ ਉੱਤੇ ਸ਼ੱਕਰ ਦੀ ਜਗ੍ਹਾ 'ਤੇ ਸ਼ਹਿਦ ਦਾ ਇਸਤੇਮਾਲ ਹੁੰਦਾ ਹੈ। ਸ਼ਹਿਦ ਦੀ ਵਰਤੋਂ ਨਾਲ ਬਹੁਤ ਸਾਰੀਆਂ ਬੀਮਾਰੀਆਂ ਦੂਰ ਰਹਿੰਦੀਆਂ ਹਨ। ਇਹੀ ਕਾਰਨ ਹੈ ਕਿ ਜ਼ਿਆਦਾਤਰ ਰਸੋਈ ਘਰਾਂ ਵਿਚ ਤੁਹਾਨੂੰ ਸ਼ਹਿਦ ਮਿਲ ਜਾਵੇਗਾ। ਪੁਰਾਣੇ ਸਮੇਂ ਵਿਚ ਸ਼ਹਿਦ ਦਾ ਪ੍ਰਯੋਗ ਦਵਾਈ ਦੇ ਤੌਰ 'ਤੇ ਹੁੰਦਾ ਸੀ। ਜਾਣਕਾਰਾਂ ਦਾ ਮੰਨਣਾ ਹੈ ਕਿ ਕਿਸੇ ਦਵਾਈ ਦੇ ਨਾਲ ਸ਼ਹਿਦ ਲੈਣ ਨਾਲ ਦਵਾਈ ਦਾ ਅਸਰ ਹੋਰ ਜ਼ਿਆਦਾ ਹੁੰਦਾ ਹੈ।
Honey
ਸ਼ਹਿਦ ਨੂੰ ਕਦੇ ਵੀ ਪਕਾ ਕੇ ਇਸਤੇਮਾਲ ਨਾ ਕਰੋ। ਅਜਿਹਾ ਕਰਨ ਨਾਲ ਇਹ ਜ਼ਹਰੀਲਾ ਹੋ ਜਾਂਦਾ ਹੈ। ਇਸ ਨੂੰ ਗਰਮ ਪਾਣੀ ਵਿਚ ਨਾ ਪਾਓ ਅਤੇ ਨਾ ਹੀ ਇਸ ਨੂੰ ਪਕਾਓ। ਜੇਕਰ ਪਾਣੀ ਵਿਚ ਪਾ ਕੇ ਪੀਣਾ ਜ਼ਰੂਰੀ ਲੱਗੇ ਤਾਂ ਪਹਿਲਾਂ ਪਾਣੀ ਨੂੰ ਹਲਕਾ ਨਿੱਘਾ ਕਰ ਲਓ, ਫਿਰ ਉਸ ਵਿਚ ਸ਼ਹਿਦ ਪਾ ਕੇ ਇਸਤੇਮਾਲ ਕਰੋ। ਸ਼ਹਿਦ ਇਕ ਕੁਦਰਤੀ ਐਂਟੀਸੈਪਟਿਕ ਗੁਣ ਹੈ।
Honey
ਚੋਟ ਲੱਗ ਜਾਣ ਉੱਤੇ ਜ਼ਖ਼ਮ ਨੂੰ ਗਰਮ ਪਾਣੀ ਅਤੇ ਸਾਬਣ ਨਾਲ ਧੋ ਕੇ ਉਸ ਉੱਤੇ ਸ਼ਹਿਦ ਲਗਾਓ ਅਤੇ ਕਿਸੇ ਬੈਂਡੇਜ ਨਾਲ ਬੰਨ੍ਹ ਦਿਓ। ਬੈਂਡਡੇਜ ਨੂੰ ਕਈ ਦਿਨਾਂ ਤੱਕ ਬਦਲਦੇ ਰਹੋ। ਜਲਦੀ ਹੀ ਤੁਹਾਨੂੰ ਆਰਾਮ ਮਿਲੇਗਾ। ਸ਼ਹਿਦ ਪਾਚਣ ਕਿਰਿਆ ਵਿਚ ਕਾਫ਼ੀ ਲਾਭਕਾਰੀ ਹੁੰਦਾ ਹੈ। ਅਜਿਹਾ ਇਸ ਲਈ ਕਿਉਂਕਿ ਇਹ ਇਕ ਕੁਦਰਤੀ ਪਾਚਕ ਹੈ। ਢਿੱਡ ਦੇ ਗੈਸ ਵਿਚ ਵੀ ਇਹ ਕਾਫ਼ੀ ਅਸਰਦਾਰ ਹੈ।
Honey
ਹਾਈ ਬਲੱਡ ਪ੍ਰੈਸ਼ਰ ਨੂੰ ਘੱਟ ਕਰਦਾ ਹੈ। ਵਧੇ ਹੋਏ ਬਲੱਡ ਪ੍ਰੈਸ਼ਰ ਵਿਚ ਸ਼ਹਿਦ ਦਾ ਸੇਵਨ ਲਸਣ ਦੇ ਨਾਲ ਕਰਨਾ ਲਾਭਪ੍ਰਦ ਹੁੰਦਾ ਹੈ। ਸਰੀਰ ਦੇ ਕਿਸੇ ਵੀ ਹਿੱਸੇ ਦੇ ਜਲਣ ਵਿਚ ਸ਼ਹਿਦ ਕਾਫ਼ੀ ਫਾਇਦੇਮੰਦ ਹੁੰਦਾ ਹੈ। ਜਲਨ ਵਾਲੀ ਜਗ੍ਹਾ ਉੱਤੇ ਸ਼ਹਿਦ ਲਗਾਉਣ ਨਾਲ ਠੰਢਕ ਮਿਲਦੀ ਹੈ ਅਤੇ ਇਨਫੈਕਸ਼ਨ ਦਾ ਖ਼ਤਰਾ ਘੱਟ ਹੁੰਦਾ ਹੈ।
Honey
ਸੋਣ ਤੋਂ ਪਹਿਲਾਂ ਗੁਨਗੁਨੇ ਦੁੱਧ ਵਿਚ ਸ਼ਹਿਦ ਮਿਕਸ ਕਰ ਕੇ ਪੀਣ ਨਾਲ ਨੀਂਦ ਬਹੁਤ ਚੰਗੀ ਆਉਂਦੀ ਹੈ। ਮੋਟਾਪਾ ਘਟਾਉਣ ਲਈ ਗਰਮ ਪਾਣੀ ਵਿਚ ਨੀਂਬੂ ਅਤੇ ਸ਼ਹਿਦ ਮਿਲਾ ਕੇ ਪੀਓ। ਇਸ ਨਾਲ ਸਰੀਰ ਵਿਚ ਮੈਟਾਬੌਲਿਜ਼ਮ ਵਧਦਾ ਹੈ, ਇਸ ਨਾਲ ਮੋਟਾਪਾ ਤੇਜੀ ਨਾਲ ਘੱਟ ਹੁੰਦਾ ਹੈ। ਇਸ ਦੀ ਵਰਤੋਂ ਨਾਲ ਸਰੀਰ ਵੀ ਸਾਫ਼ ਰਹਿੰਦਾ ਹੈ।