ਲੜਕੀਆਂ ‘ਚ ਮਾਹਵਾਰੀ ਸਮੇਂ ‘ਤੇ ਨਾ ਆਉਣਾ, ਇਹ ਹਨ ਹਾਰਮੋਨ ਇੰਬੈਲੇਂਸ ਹੋਣ ਦੇ ਲੱਛਣ
Published : Aug 1, 2019, 6:08 pm IST
Updated : Aug 1, 2019, 6:08 pm IST
SHARE ARTICLE
hormone ambulance
hormone ambulance

ਹਾਰਮੋਨ ਅਸੰਤੁਲਨ ਇਕ ਅਜਿਹਾ ਸਾਈਲੈਂਟ ਕਿਲਰ ਹੈ, ਜੋ ਹੌਲੀ-ਹੌਲੀ ਕਈ ਸਮੱਸਿਆਵਾਂ ਨੂੰ ਜਨਮ ਦਿੰਦਾ ਹੈ...

ਚੰਡੀਗੜ੍ਹ: ਹਾਰਮੋਨ ਅਸੰਤੁਲਨ ਇਕ ਅਜਿਹਾ ਸਾਈਲੈਂਟ ਕਿਲਰ ਹੈ, ਜੋ ਹੌਲੀ-ਹੌਲੀ ਕਈ ਸਮੱਸਿਆਵਾਂ ਨੂੰ ਜਨਮ ਦਿੰਦਾ ਹੈ। ਇਸ ਅਸੰਤੁਲਨ ਦਾ ਪ੍ਰਭਾਵ ਭੁੱਖ, ਨੀਂਦ, ਸਵਾਦ, ਮੂਡ ਤੋਂ ਲੈ ਕੇ ਸੈਕਸ ਲਾਈਫ਼ ਤੱਕ ਪੈਂਦਾ ਹੈ। ਜੇ ਅਸੀਂ ਸਿਹਤਮੰਦ ਰਹਿਣਾ ਚਾਹੁੰਦੇ ਹਾਂ ਤਾਂ ਇਸ ਦਾ ਸੰਤੁਲਨ ਵਿਚ ਰਹਿਣਾ ਬਹੁਤ ਜ਼ਰੂਰੀ ਹੈ। ਮਰਦਾਂ ਦੇ ਮੁਕਾਬਲੇ ਇਸ ਸਮੱਸਿਆ ਦਾ ਜ਼ਿਆਦਾ ਸ਼ਿਕਾਰ ਔਰਤਾਂ ਹੀ ਹੁੰਦੀਆਂ ਹਨ, ਜਿਸ ਕਾਰਨ ਉਨ੍ਹਾਂ ਦੇ ਸੁਭਾਅ ਵਿਚ ਚਿੜਚਿੜਾਪਨ, ਗੁੱਸਾ ਅਤੇ ਥਕਾਵਟ ਆਮ ਦੇਖਣ ਨੂੰ ਮਿਲਦੀ ਹੈ।

hormone ambulance.hormone ambulance

ਉਂਝ ਔਰਤਾਂ ਵਿਚ ਹਾਰਮੋਨ ਬਦਲਾਅ ਪ੍ਰੈਗਨੈਂਸੀ, ਮਾਹਵਾਰੀ ਅਤੇ ਮੋਨੋਪਾਜ ਦੇ ਸਮੇਂ ਆਉਂਦਾ ਹੈ ਪਰ ਲਗਾਤਾਰ ਕਿਸੇ ਦਵਾਈ ਦਾ ਸੇਵਨ ਵੀ ਇਸ ਵਿਚ ਅਸੰਤੁਲਨ ਪੈਦਾ ਕਰ ਸਕਦਾ ਹੈ। ਇਸ ਤੋਂ ਇਲਾਵਾ ਹਾਰਮੋਨਲ ਪ੍ਰੇਸ਼ਾਨੀ ਆਉਣ ਦਾ ਵੱਡਾ ਕਾਰਨ ਖਾਣ-ਪੀਣ ਦਾ ਸਹੀ ਨਾ ਹੋਣਾ ਵੀ ਹੈ। ਹਾਰਮੋਨ ਦੀ ਗੜਬੜੀ ਦੇ ਲੱਛਣ ਦਿਖਾਈ ਦੇਣ ‘ਤੇ ਤੁਰੰਤ ਡਾਕਟਰੀ ਦਾ ਵੱਡਾ ਕਾਰਨ ਖਾਣ-ਪੀਣ ਦਾ ਸਹੀ ਨਾ ਹੋਣਾ ਵੀ ਹੈ।

Periods Timehormone ambulance

ਹਾਰਮੋਨ ਦੀ ਗੜਬੜੀ ਦੇ ਲੱਛਣ ਦਿਖਾ ਦੇਣ ‘ਤੇ ਤੁਰੰਤ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ ਤਾਂ ਕਿ ਅੱਗੇ ਜਾ ਕੇ ਸਰੀਰ ਨਾਲ ਜੁੜੀਆਂ ਹੋਰ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪਵੇ। ਅੱਜ ਅਸੀਂ ਤੁਹਾਨੂੰ ਔਰਤਾਂ ਦੇ ਸਰੀਰ ਵਿਚ ਹੋਣ ਵਾਲੇ ਹਾਰਮੋਨ ਇੰਬੈਲੇਂਸ ਦੇ ਕੁਝ ਲੱਛਣ ਦੱਸਦੇ ਹਾਂ, ਜਿਨ੍ਹਾਂ ਨੂੰ ਜ਼ਿਆਦਾਤਰ ਔਰਤਾਂ ਨਜ਼ਰ-ਅੰਦਾਜ਼ ਕਰ ਦਿੰਦੀਆਂ ਹਨ। ਜੇ ਤੁਹਾਨੂੰ ਵੀ ਅਜੇਹ ਲੱਛਣ ਸਰੀਰ ਵਿਚ ਦਿਖਾਈ ਦੇਣ ਤਾਂ ਤੁਰੰਤ ਚੈਕਅੱਪ ਕਰਵਾਓ। 

1. ਨੀਂਦ ਜ਼ਿਆਦਾ ਆਉਣਾ

ਜੇ ਤੁਸੀਂ ਭਰਪੂਰ ਨੀਂਦ ਲੈ ਰਹੇ ਹੋ ਫੇਰ ਵੀ ਨੀਂਦ ਪੂਰੀ ਹੋਣ ਤੋਂ ਸੰਤੁਸ਼ਟ ਨਹੀਂ ਤਾਂ ਇਹ ਹਾਰਮੋਨ ਗੜਬੜੀ ਦਾ ਸੰਕੇਤ ਹੈ। ਪ੍ਰੋਜੈਸਟੇਰਾਨ ਹਾਰਮੋਨ ਦਾ ਪੱਧਰ ਆਮ ਤੋਂ ਘੱਟ ਹੋਣ ‘ਤੇ ਨੀਂਦ ਆ ਜਾਂਦੀ ਹੈ ਅਤੇ ਐਸਟ੍ਰੋਜਨ ਦੀ ਕਮੀ ਨਾਲ ਰਾਤ ਨੂੰ ਪਸੀਨਾ ਆਉਂਦਾ ਹੈ, ਜਿਸ ਨਾਲ ਤੁਹਾਡੀ ਨੀਂਦ ਪ੍ਰਭਾਵਿਤ ਹੁੰਦੀ ਹੈ।

2. ਪੀਰੀਅਡਸ ਵਿਚ ਗੜਬੜੀ

ਜੇ ਲੰਮੇ ਸਮੇਂ ਤੋਂ ਪੀਰੀਅਡਸ ਸਹੀ ਸਮੇਂ ‘ਤੇ ਨਹੀਂ ਆ ਰਹੇ ਤਾਂ ਇਹ ਹਾਰਮੋਨਸ ਦੇ ਅਸੰਤੁਲਨ ਹੋਣ ਦੇ ਹੀ ਸੰਕੇਤ ਹਨ। ਅਜਿਹਾ ਐਸਟ੍ਰੋਜਨ ਅਤੇ ਪ੍ਰੋਜੈਸਟੇਰਾਨ ਹਾਰਮੋਨਸ ਦੇ ਵੱਧ ਜਾਂ ਘੱਟ ਹੋਣ ਕਾਰਨ ਹੁੰਦਾ ਹੈ।

3. ਲਗਾਤਾਰ ਪਿੰਪਲਸ ਠੀਕ ਨਾ ਹੋਣਾ 

ਜੇ ਤੁਹਾਡੇ ਚਿਹਰੇ ‘ਤੇ ਲਗਾਤਾਰ ਪਿੰਪਲਸ ਹੋ ਰਹੇ ਹਨ ਅਤੇ ਠੀਕ ਹੋਣ ਦਾ ਨਾਂ ਨਹੀ ਲੈ ਰਹੇ ਤਾਂ ਇਹ ਵੀ ਹਾਰਮੋਨ ਅਸੰਤੁਲਨ ਦਾ ਹੀ ਸੰਕੇਤ ਹੈ।

4. ਥਕਾਵਟ 

ਜੇ ਤੁਸੀਂ ਬਿਨ੍ਹਾਂ ਕਿਸੇ ਕੰਮ ਦੇ ਵੀ ਥਕਾਵਟ ਮਹਿਸੂਸ ਕਰਦੇ ਹੋ ਤਾਂ ਇਹ ਵੀ ਹਾਰਮੋਨਸ ਦੇ ਅਸੰਤੁਲਨ ਦਾ ਕਾਰਨ ਹੋ ਸਕਦਾ ਹੈ। ਅਜਿਹਾ ਪੋਜੈਸਟੇਰਾਨ ਦੇ ਵੱਧ ਹੋਣ ਕਰਕੇ ਹੁੰਦਾ ਹੈ, ਜਿਸ ਨਾਲ ਤੁਹਾਨੂੰ ਹਰ ਸਮੇਂ ਨੀਂਦ ਅਤੇ ਥਕਾਵਟ ਮਹਿਸੂਸ ਹੁੰਦੀ ਹੈ।

5. ਬਹੁਤ ਜ਼ਿਆਦਾ ਪਸੀਨਾ ਆਉਣਾ

ਹਾਰਮੋਨਸ ਸਾਡੇ ਸਰੀਰ ਦੇ ਤਾਪਮਾਨ ਨੂੰ ਕੰਟਰੋਲ ਵਿਚ ਰੱਖਦੇ ਹਨ ਪਰ ਜਦੋਂ ਇਨ੍ਹਾਂ ਵਿਚ ਗੜਬੜੀ ਆਉਂਦੀ ਹੈ ਤਾਂ ਬਾਡੀ ਟੈਂਪਰੇਟਰ ਵਿਚ ਵੀ ਬਦਲਾਅ ਦੇਖਣ ਨੂੰ ਮਿਲਦਾ ਹੈ। ਨਾਈਟ ਸਵੈਟਸ ਅਤੇ ਹੌਟ ਫਲੈਸ਼ੇਜ ਔਰਤਾਂ ਵਿਚ ਹਾਰਮੋਨਲ ਬਦਲਾਅ ਦੀ ਨਿਸ਼ਾਨੀ ਹੈ। ਅਚਾਨਕ ਰਾਤ ਨੂੰ ਤੇਜ਼ ਗਰਮੀ ਤੇ ਪਸੀਨਾ ਆਉਣਾ ਹਾਰਮੋਨ ਬਦਲਾਅ ਦਾ ਹੀ ਸੰਕੇਤ ਹੈ।

6. ਤੇਜ਼ੀ ਨਾਲ ਵਧਦਾ ਭਾਰ  

ਜੇ ਤੁਹਾਡਾ ਭਾਰ ਤੇਜ਼ੀ ਨਾਲ ਵਧ ਰਿਹਾ ਹੈ ਅਤੇ ਤੁਹਾਡੇ ਵੱਲੋਂ ਕੋਸ਼ਿਸ਼ ਕਰਨ ਤੋਂ ਬਾਅਦ ਵੀ ਕੰਟਰੋਲ ਵਿਚ ਨਹੀਂ ਆ ਰਿਹਾ ਤਾਂ ਇਹ ਸੰਕੇਤ ਤੁਹਾਡੇ ਹਾਰਮੋਨ ਗੜਬੜੀ ਦਾ ਹੈ। ਜਦੋਂ ਸਰੀਰ ਵਿਚ ਇੰਸੁਲਿਨ ਅਤੇ ਮੈਟਾਬਾਲਿਜ਼ਮ ਦਾ ਪੱਧਰ ਵਿਗੜ ਜਾਂਦਾ ਹੈ ਤਾਂ ਇੰਟਰਨਲ ਆਰਗਨ ਚਰਬੀ ਨੂੰ ਘੱਟ ਕਰ ਸਕਣ ਵਿਚ ਅਸਮਰੱਥ ਹੋ ਜਾਂਦੇ ਹਨ, ਜਿਸ ਨਾਲ ਭਾਰ ਤੇਜ਼ੀ ਨਾਲ ਵਧਦਾ ਹੈ।

7. ਤਣਾਅ ਅਤੇ ਚਿੰਤਾ 

ਜੇ ਤੁਹਾਨੂੰ ਅਜਿਹਾ ਲਗਦਾ ਹੈ ਕਿ ਤੁਸੀਂ ਮਨ ਤੋਂ ਚੰਗਾ ਮਹਿਸੂਸ ਨਹੀਂ ਕਰਦੇ ਜਾਂ ਤਣਾਅ ਭਰਪੂਰ ਮਹਿਸੂਸ ਕਰਦੇ ਹੋ ਤਾਂ ਇਹ ਵੀ ਰਾਹਮੋਨਸ ਇੰਬੈਲੇਂਸ ਹੀ ਹੈ। ਸੁਭਾਅ ਵਿਚ ਬਦਲਾਅ ਹੋਣ ਦਾ ਕਾਰਨ ਵੀ ਹਾਰਮੋਨਸ ਅਸੰਤੁਲਨ ਹੀ ਹੈ। ਇਸ ਦੇ ਲਈ ਹੈਲਦੀ ਡਾਈਟ, ਐਕਸਰਸਾਈਜ਼, ਯੋਗਾ ਨੂੰ ਅਪਣੀ ਰੁਟੀਨ ਦਾ ਹਿੱਸਾ ਬਣਾਓ।

8. ਜ਼ਿਆਦਾ ਭੁੱਖ ਲੱਗਣਾ 

ਐਸਟ੍ਰੋਜਨ ਹਾਰੋਨ ਦੇ ਪੱਧਰ ਵਿਚ ਕਮੀ ਕਾਰਨ ਤੁਹਾਨੂੰ ਲੋੜ ਤੋਂ ਵੱਧ ਭੁੱਖ ਲੱਗਦੀ ਹੈ ਅਤੇ ਲੋੜ ਤੋਂ ਵੱਧ ਖਾਣਾ ਤੁਹਾਨੂੰ ਮੋਟਾਪੇ ਦਾ ਸ਼ਿਕਾਰ ਬਣਾਉਂ ਹੈ।

9. ਅਣਚਾਹੇ ਵਾਲ 

ਚਿਹਰੇ ਜਾਂ ਸਰੀਰ ਦੇ ਹੋਰ ਹਿੱਸਿਆਂ (ਫੋਰਹੈੱਡ, ਹੱਥ-ਪੈਰ, ਅਪਰ ਲਿੱਪ, ਪੇਟ ਛਾਤੀ) ਉਤੇ ਮੋਟੇ ਅਤੇ ਸਖ਼ਤ ਵਾਲ ਆਉਣਾ ਵੀ ਹਾਰਮੋਨਲ ਅਸੰਤੁਲਨ ਦਾ ਕਾਰਨ ਹੋ ਸਕਦਾ ਹੈ।

10. ਸੈਕਸ ਵਿਚ ਰੁਚੀ ਨਾ ਹੋਣਾ

ਹਾਰਮੋਨ ਗੜਬੜੀ ਕਾਰਨ ਲਵ ਲਾਈਫ਼ ਵੀ ਬੂਰੀ ਤਰ੍ਹਾਂ ਪ੍ਰਭਾਵਿਤ ਹੋ ਸਕਦੀ ਹੈ, ਕਿਉਂਕਿ ਇਹ ਸੈਕਸ ਦੀ ਇੱਛਾ ਨੂੰ ਖ਼ਤਮ ਕਰ ਦਿੰਦਾ ਹੈ। ਐਸਟ੍ਰੋਜਨ ਇਸ ਰੁਚੀ ਵਿਚ ਵਾਧਾ ਅਤੇ ਪ੍ਰੋਜੈਸਟੇਰਾਨ ਕਮੀ ਲਿਆਉਂਦਾ ਹੈ।

11. ਕਮਜ਼ੋਰ ਯਾਦਦਾਸ਼ਤ

ਜੇ ਤੁਸੀਂ ਵਾਰ-ਵਾਰ ਛੋਟੀਆਂ-ਛੋਟੀਆਂ ਗੱਲਾਂ ਭੁੱਲ ਜਾਂਦੇ ਹੋ ਜਾਂ ਰੋਜ਼ਾਨਾ ਦੀਆਂ ਚੀਜ਼ਾਂ ਯਾਦ ਨਹੀਂ ਰੱਖ ਪਾਉਂਦੇ ਤਾਂ ਇਹ ਤੁਹਾਡੇ ਸਰੀਰ ਵਿਚ ਹਾਰਮੋਨਲ ਅਸੰਤੁਲਨ ਨੂੰ ਜਨਮ ਦੇ ਸਕਦੀਆਂ ਹਨ।

12. ਬੇਢੰਗਾ ਸਰੀਰ

ਹਾਰਮੋਨਲ ਗੜਬੜੀ ਤੁਹਾਡੇ ਗਠੀਲੇ ਸਰੀਰ ਅਤੇ ਮਸਲਸ ਨੂੰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੀ ਹੈ, ਇਸ ਨਾਲ ਮਸਲਜ ਕਾਫ਼ ਕਮਜੋਰ ਹੋ ਜਾਂਦੇ ਹਨ। ਜੇ ਤੁਹਾਡਾ ਸਰੀਰ ਲਗਾਤਾਰ ਬੇਢੰਗਾ ਹੁੰਦਾ ਜਾ ਰਿਹਾ ਹੈ ਤਾਂ ਚੈਕਅੱਪ ਕਰਵਾਓ

13. ਪ੍ਰਾਈਵੇਟ ਪਾਰਟਸ ਡ੍ਰਾਈਨੈੱਸ

ਔਰਤਾਂ ਵਿਚ ਐਸਟ੍ਰੋਜਨ ਹਾਰਮੋਨਸ ਦਾ ਅਸੰਤੁਲਨ ਹੋਣ ‘ਤੇ ਵੇਜਾਈਨਾ ਡ੍ਰਾਈਨੈੱਸ ਦੀ ਸਮੱਸਿਆ ਹੋਣ ਲੱਗਦੀ ਹੈ, ਜਿਸ ਨਾਲ ਇੰਟਰਕੋਰਸ ਤੋਂ ਬਾਅਦ ਪ੍ਰਾਈਵੇਟ ਪਾਰਟ ਵਿਚ ਖਾਰਸ਼, ਦਰਦ ਅਤੇ ਇਰੀਟੇਸ਼ਨ ਹੋਣ ਲੱਗਦੀ ਹੈ।

14. ਪਾਚਨ ਸਮੱਸਿਆ

ਜੇ ਖਾਧਾ ਪੀਤਾ ਚੰਗੀ ਤਰ੍ਹਾਂ ਪਚ ਨਹੀਂ ਰਿਹਾ ਜਾਂ ਪੇਟ ਨਾਲ ਜੁੜੀਆਂ ਸਮੱਸਿਆਵਾਂ ਲਗਾਤਾਰ ਤੁਹਾਨੂੰ ਪ੍ਰੇਸ਼ਾਨ ਕਰ ਰਹੀਆਂ ਹਨ ਤਾਂ ਇਸ ਦਾ ਕਾਰਨ ਵੀ ਹਾਰਮੋਨਲ ਉਤਾਰ ਚੜ੍ਹਾਅ ਹੋ ਸਕਦਾ ਹੈ। ਅਜਿਹਾ ਸਟ੍ਰੈੱਸ ਕਾਰਨ ਹੁੰਦਾ ਹੈ, ਜਿਸ ਨਾਲ ਹਾਰਮੋਨ ਚੇਂਜ ਹੁੰਦੇ ਹਨ ਜੋ ਪਾਚਨ ਕਿਰਿਆ ਨੂੰ ਵੀ ਪ੍ਰਭਾਵਿਤ ਕਰਦੇ ਹਨ। ਇਸ ਤੋਂ ਇਲਾਵਾ ਮਾਈਗ੍ਰੇਨ, ਸਿਰਦਰਦ, ਸਰੀਰ ਦਰਦ, ਕਈ ਮਾਨਸਿਕ ਸਮੱਸਿਆਵਾਂ ਵੀ ਹਾਰਮੋਨਸ ਵਿਚ ਬਦਲਾਅ ਕਾਰਨ ਹੀ ਹੁੰਦੀਆਂ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement