ਗਰਭਾਵਸਥਾ ਸਮੇਂ ਵੱਧ ਗਲੂਟਨ ਭੋਜਨ ਖਾਣ ਨਾਲ ਬੱਚੇ 'ਚ ਸੂਗਰ ਦਾ ਖ਼ਤਰਾ
Published : Nov 1, 2018, 2:05 pm IST
Updated : Nov 1, 2018, 2:53 pm IST
SHARE ARTICLE
pregnant
pregnant

ਗਰਭਵਤੀ ਔਰਤਾਂ ਵਲੋਂ ਜ਼ਿਆਦਾ ਗਲੂਟਨ ਵਾਲਾ ਖਾਣਾ ਲੈਣ ਨਾਲ ਹੋਣ ਵਾਲੇ ਬੱਚੇ ਵਿਚ ਟਾਈਪ 1 ਸੂਗਰ ਦਾ ਖ਼ਤਰਾ ਵੱਧ ਜਾਂਦਾ ਹੈ। ਗਲੂਟਨ ਇਕ ਪ੍ਰਕਾਰ ਦਾ ਪ੍ਰੋਟੀ...

ਗਰਭਵਤੀ ਔਰਤਾਂ ਵਲੋਂ ਜ਼ਿਆਦਾ ਗਲੂਟਨ ਵਾਲਾ ਖਾਣਾ ਲੈਣ ਨਾਲ ਹੋਣ ਵਾਲੇ ਬੱਚੇ ਵਿਚ ਟਾਈਪ 1 ਸੂਗਰ ਦਾ ਖ਼ਤਰਾ ਵੱਧ ਜਾਂਦਾ ਹੈ। ਗਲੂਟਨ ਇਕ ਪ੍ਰਕਾਰ ਦਾ ਪ੍ਰੋਟੀਨ ਹੈ ਜੋ ਕਣਕ, ਬਾਰਲੇ ਅਤੇ ਰਾਈ ਵਰਗੇ ਅਨਾਜ ਤੋਂ ਬਣੇ ਭੋਜਨ ਵਿਚ ਮਿਲਦਾ ਹੈ। ਸਿਲਿਏਕ ਡਿਜ਼ੀਜ਼ ਤੋਂ ਪ੍ਰਭਾਵਿਤ ਲੋਕਾਂ ਵਿਚ ਜੋ ਕਿ ਟਾਈਪ 1 ਸੂਗਰ ਵਰਗੀ ਇਕ ਆਟੋਇੰਮਿਊਨ ਬੀਮਾਰੀ ਹੈ, ਵਿਚ ਵਿਅਕਤੀ ਨੂੰ ਗਲੂਟਨ ਵਾਲਾ ਖਾਣਾ ਹਜ਼ਮ ਨਹੀਂ ਹੁੰਦਾ। ਇਕ ਨਵੇਂ ਅਧਿਐਨ 'ਚ ਸਾਹਮਣੇ ਆਇਆ ਹੈ ਕਿ ਗਰਭਾਵਸਥਾ ਵਿਚ ਜੋ ਔਰਤਾਂ ਜ਼ਿਆਦਾ ਗਲੂਟਨ ਦੀ ਵਰਤੋਂ ਕੀਤੀ ਜਾਂਦੀ ਹੈ ਉਨ੍ਹਾਂ ਦੇ ਬੱਚਿਆਂ ਵਿਚ ਟਾਈਪ 1 ਸੂਗਰ ਹੋਣ ਦਾ ਖ਼ਤਰਾ ਵੱਧ ਰਹਿੰਦਾ ਹੈ।

ਇਸ ਦਾ ਮਤਲਬ ਇਹ ਹੈ ਕਿ ਜੋ ਮਾਵਾਂ ਪਾਸਤਾ,  ਬ੍ਰੈਡ, ਪੇਸਟ੍ਰੀਜ਼ ਅਤੇ ਸੀਰੀਅਲ ਵੱਧ ਖਾਂਦੀਆਂ ਹਨ ਉਨ੍ਹਾਂ ਦੇ ਬੱਚਿਆਂ ਵਿਚ ਅਜਿਹੀ ਹਾਲਤ ਵਿਕਸਿਤ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ। ਜੋ ਔਰਤਾਂ ਘੱਟ ਗਲੂਟਨ ਦੀ ਵਰਤੋਂ ਕਰਦੀਆਂ ਹਨ ਯਾਨੀ 7 ਗ੍ਰਾਮ / ਪ੍ਰਤੀ ਦਿਨ ਤੋਂ ਘੱਟ ਉਨ੍ਹਾਂ ਦੇ ਮੁਕਾਬਲੇ ਉਹ ਔਰਤਾਂ ਜੋ 20 ਗ੍ਰਾਮ / ਰੋਜ਼ ਤੋਂ ਜ਼ਿਆਦਾ ਗਲੂਟਨ ਇਸਤੇਮਾਲ ਕਰਦੀਆਂ ਹਨ ਉਨ੍ਹਾਂ ਵਿਚ ਫਾਲੋਅਪ ਦੇ ਦੌਰਾਨ ਟਾਈਪ 1 ਸੂਗਰ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ।  

pregnant ladypregnant lady

ਗਲੂਟਨ ਤੋਂ ਹੋਣ ਵਾਲੀ ਸਮੱਸਿਆ ਦੀ ਹਿੱਸੇਦਾਰੀ ਤੱਦ ਵੀ ਵਿਖਾਈ ਦਿੰਦੀ ਹੈ ਜਦੋਂ ਹੋਰ ਸੰਭਾਵਿਤ ਕਾਰਕਾਂ ਜਿਵੇਂ ਮਾਂ ਦੀ ਉਮਰ,  ਭਾਰ (ਬੀਐਮਆਈ), ਟੋਟਲ ਐਨਰਜੀ ਇਨਟੇਕ ਅਤੇ ਗਰਭਾਵਸਥਾ ਵਿਚ ਸਿਗਰਟਨੋਸ਼ੀ ਆਦਿ ਨੂੰ ਧਿਆਨ ਵਿਚ ਰੱਖਦੇ ਹਨ ਤੱਦ ਵੀ ਖ਼ਤਰਾ ਕਾਫ਼ੀ ਵੱਧ ਰਹਿੰਦਾ ਹੈ। ਟਾਈਪ 1 ਸੂਗਰ ਤੋਂ ਪੀੜਤ ਲੋਕਾਂ ਵਿਚ ਇੰਸੁਲਿਨ ਦਾ ਉਤਪਾਦਨ ਨਹੀਂ ਹੁੰਦਾ ਹੈ, ਜਦੋਂ ਕਿ ਟਾਈਪ 2 ਸੂਗਰ ਤੋਂ ਪੀੜਤ ਲੋਕਾਂ ਵਿਚ ਸਮਰੱਥ ਇੰਸੁਲਿਨ ਨਹੀਂ ਬਣਦਾ ਯਾਨੀ ਉਨ੍ਹਾਂ ਦਾ ਸਰੀਰ ਇਸ ਦੇ ਵਿਰੁਧ ਰੈਜ਼ਿਸਟੈਂਸ ਪੈਦਾ ਕਰ ਲੈਂਦਾ ਹੈ। ਅਜਿਹੇ ਵਿਚ ਖੂਨ ਵਿਚ ਬਹੁਤ ਜ਼ਿਆਦਾ ਮਾਤਰਾ ਵਿਚ ਗਲੂਕੋਜ਼ ਜਮ੍ਹਾਂ ਹੋ ਜਾਂਦਾ ਹੈ।

ਉਨ੍ਹਾਂ ਲੋਕਾਂ ਵਿਚ ਟਾਈਪ 2 ਸੂਗਰ ਹੋਣ ਦਾ ਖ਼ਤਰਾ ਵੱਧ ਰਹਿੰਦਾ ਹੈ ਜਿਨ੍ਹਾਂ ਦਾ ਭਾਰ ਆਮ ਤੋਰ ਨਾਲੋਂ ਵੱਧ ਹੁੰਦਾ ਹੈ, ਜਿਨ੍ਹਾਂ ਦਾ ਪਰਵਾਰਕ ਇਤਹਾਸ ਹੋਵੇ, ਉਮਰ ਜਾਂ ਐਥਨਿਕ ਬੈਕਗਰਾਉਂਡ ਆਦਿ ਖਤਰੇ ਨੂੰ ਵਧਾਉਂਦੇ ਹਨ। ਟਾਈਪ 1 ਸੂਗਰ ਆਮ ਤੌਰ 'ਤੇ ਬਚਪਨ ਵਿਚ ਸ਼ੁਰੂ ਹੁੰਦੀ ਹੈ, ਇਸ ਦੀ ਸ਼ੁਰੂਆਤ ਅਚਾਨਕ ਹੁੰਦੀ ਹੈ ਅਤੇ ਬਹੁਤ ਹੀ ਘੱਟ ਸਮੇਂ ਵਿਚ ਇਹ ਬੇਹਦ ਗੰਭੀਰ ਰੂਪ ਲੈ ਲੈਂਦੀ ਹੈ। ਟਾਈਪ 2 ਸੂਗਰ ਆਮ ਤੌਰ 'ਤੇ ਉਮਰ ਵਧਣ ਨਾਲ ਹੁੰਦੀ ਹੈ ਅਤੇ ਕਈ ਵਾਰ ਸਾਲਾਂ ਤੱਕ ਪੀਡ਼ਤ ਨੂੰ ਇਸ ਦੀ ਜਾਣਕਾਰੀ ਵੀ ਨਹੀਂ ਹੁੰਦੀ।  

Pregnant womanPregnant woman

ਅਜਿਹੇ ਵਿਚ ਇਹ ਸਲਾਹ ਦਿਤੀ ਜਾਂਦੀ ਹੈ ਕਿ ਔਰਤਾਂ ਨੂੰ ਇਹਨਾਂ ਗਵਾਹਾਂ ਨੂੰ ਆਧਾਰ ਬਣਾ ਕੇ ਆਪਣੇ ਖਾਣੇ ਵਿਚ ਬਦਲਾਅ ਲਿਆਉਣਾ ਚਾਹੀਦਾ ਹੈ। ਹਾਲਾਂਕਿ ਸੰਤੁਲਿਤ ਖਾਣਾ ਲੈਣਾ ਬੇਹੱਦ ਜ਼ਰੂਰੀ ਹੈ ਪਰ ਇਹ ਵੀ ਨਹੀਂ ਕਿਹਾ ਜਾ ਸਕਦਾ ਹੈ ਕਿ ਗਰਭਾਵਸਥਾ ਵਿਚ ਅਪਣੇ ਖਾਣੇ ਤੋਂ ਗਲੂਟਨ ਨੂੰ ਪੂਰੀ ਤਰ੍ਹਾਂ ਬਾਹਰ ਕਰ ਦੇਣਾ ਚਾਹੀਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement