
ਅੱਜਕੱਲ੍ਹ ਦੇ ਸਮੇਂ 'ਚ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਬੇਹੱਦ ਆਮ ਹੋ ਗਈ ਹੈ। ਵਿਗੜਦੇ ਲਾਇਫਸਟਾਇਲ ਦੀ ਵਜ੍ਹਾ ਨਾਲ ਕਦੇ ਵੀ ਬੀਪੀ ਵੱਧ ਜਾਂਦਾ ਹੈ।
ਨਵੀਂ ਦਿੱਲੀ : ਅੱਜਕੱਲ੍ਹ ਦੇ ਸਮੇਂ 'ਚ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਬੇਹੱਦ ਆਮ ਹੋ ਗਈ ਹੈ। ਵਿਗੜਦੇ ਲਾਇਫਸਟਾਇਲ ਦੀ ਵਜ੍ਹਾ ਨਾਲ ਕਦੇ ਵੀ ਬੀਪੀ ਵੱਧ ਜਾਂਦਾ ਹੈ। ਵੱਧਦੇ ਬੀਪੀ ਨੂੰ ਕੰਟਰੋਲ ਕਰਨ ਲਈ ਲੋਕ ਦਵਾਈਆਂ ਦਾ ਸੇਵਨ ਕਰਦੇ ਹਨ ਪਰ ਦਵਾਈਆਂ ਦਾ ਸੇਵਨ ਕਰਨ ਨਾਲ ਸਾਡੇ ਸਰੀਰ ਨੂੰ ਕਈ ਹੋਰ ਨੁਕਸਾਨ ਵੀ ਪਹੁੰਚਦੇ ਹਨ ਪਰ ਕੁਝ ਅਜਿਹੇ ਫਲ ਵੀ ਹਨ ਜਿਨ੍ਹਾਂ ਦਾ ਸੇਵਨ ਕਰਕੇ ਅਸੀਂ ਇਸ 'ਤੇ ਕੰਟਰੋਲ ਕਰ ਸਕਦੇ ਹਾਂ।
Blood Pressure
ਕੇਲੇ : ਕੇਲੇ ਚ 450 mg ਪੋਟਾਸ਼ੀਅਮ, ਵਿਟਾਮਿਨ B6, ਵਿਟਾਮਿਨ ਸੀ, ਮੈਗਨੀਸ਼ੀਅਮ ਪਾਇਆ ਜਾਂਦਾ ਹੈ। ਵਿਟਾਮਿਨ-ਸੀ, ਮੈਗਨੀਸ਼ੀਅਮ ਪਾਇਆ ਜਾਂਦਾ ਹੈ। ਜਿਹੜਾ ਤੁਹਾਡੇ ਬਲੱਡ ਪ੍ਰੈੱਸ਼ਰ ਨੂੰ ਕੰਟਰੋਲ ਕਰਦਾ ਹੈ।
ਅੰਗੂਰ : ਅੰਗੂਰ ਪੋਟਾਸ਼ੀਅਮ ਅਤੇ ਫਾਸਫੋਰਸ ਦਾ ਚੰਗਾ ਸਰੋਤ ਹੈ। ਹਾਈ ਬਲੱਡ ਪ੍ਰੈੱਸ਼ਰ ਚ ਹਿਹ ਬਹੁਤ ਹੀ ਲਾਭਦਾਇਕ ਹੁੰਦੇ ਹਨ।
Blood Pressure
ਨਾਰੀਅਲ : ਨਾਰੀਅਲ ਦੇ ਪਾਣੀ ਚ ਪੋਟਾਸ਼ੀਅਮ, ਸੋਡੀਅਮ, ਕੈਲਸ਼ੀਅਮ, ਵਿਟਾਮਿਨ ਸੀ ਅਤੇ ਦੂਜੇ ਚੰਗੇ ਲਾਭਦਾਇਕ ਤੱਤ ਹੁੰਦੇ ਹਨ ਜਿਹੜੇ ਬਲੱਡ ਪ੍ਰੈੱਸ਼ਰ ਨੂੰ ਕੰਟਰੋਲ ਕਰਦੇ ਹਨ। ਇਸ ਲਈ ਸਾਨੂੰ ਰੋਜਾਨਾ ਨਾਰੀਅਲ ਦੇ ਪਾਣੀ ਪੀਣਾ ਚਾਹੀਦਾ।
ਤਰਬੂਜ਼ : ਤਰਬੂਜ਼ ਦੇ ਜੂਸ 'ਚ ਆਰਜੀਨਿਨ ਹੁੰਦਾ ਹੈ ਜਿਹੜਾ ਕਿ ਇਕ ਅਮੀਨੋ ਐਸਿਡ ਹੁੰਦਾ ਹੈ। ਜਿਹੜਾ ਬਲੱਡ ਪ੍ਰੈੱਸ਼ਰ ਨੂੰ ਲੋਅ (ਘੰਟ) ਕਰਨ 'ਚ ਮਦਦ ਕਰਦਾ ਹੈ। ਇਹ ਬਲੱਡ ਕਲੋਟਿੰਗ, ਸਟ੍ਰੋਕਸ ਅਤੇ ਹਾਰਟ ਅਲਾਈਨਮੈਂਟ ਨੂੰ ਰੋਕਣ 'ਚ ਵੀ ਮਦਦ ਕਰਦਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।