ਫ਼ਰਿਜ 'ਚ ਰੱਖੇ ਆਟੇ ਦੀ ਰੋਟੀ ਸਰੀਰ ਲਈ ਹੈ ਨੁਕਸਾਨਦੇਹ
Published : Nov 1, 2020, 5:44 pm IST
Updated : Nov 1, 2020, 5:44 pm IST
SHARE ARTICLE
Flour
Flour

ਬੈਕਟੀਰੀਆ ਗੁੰਨ੍ਹੇ ਹੋਏ ਆਟੇ ਵਿਚ ਤੇਜ਼ੀ ਨਾਲ ਵਧਦਾ ਹੈ।

ਮੁਹਾਲੀ: ਬਹੁਤ ਸਾਰੇ ਲੋਕ ਅਪਣੇ ਫ਼ਰਿਜ ਵਿਚ ਆਟੇ ਨੂੰ ਗੁੰਨ੍ਹ ਕੇ ਰੱਖ ਦਿੰਦੇ ਹਨ। ਜਦੋਂ ਉਨ੍ਹਾਂ ਦਾ ਰੋਟੀ ਬਣਾਉਣ ਦਾ ਮਨ ਹੁੰਦਾ ਹੈ, ਉਹ ਇਸ ਆਟੇ ਨੂੰ ਕੁੱਝ ਦੇਰ ਪਹਿਲਾਂ ਕਮਰੇ ਦੇ ਤਾਪਮਾਨ ਦੇ ਬਰਾਬਰ ਲਿਆਉਂਦੇ ਹਨ ਤੇ ਫਿਰ ਇਸ ਤੋਂ ਬਾਅਦ ਰੋਟੀ ਬਣਾਉਂਦੇ ਹਨ। ਇਹ ਤਰੀਕਾ ਅਸਾਨ ਲਗਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਤੁਹਾਡੀ ਸਿਹਤ ਲਈ ਇਹ ਬਿਲਕੁਲ ਸਹੀ ਨਹੀਂ? ਫ਼ਰਿਜ ਵਾਲੇ ਆਟੇ ਦੀ ਰੋਟੀ ਖਾਣਾ ਤੁਹਾਡੇ ਲਈ ਬਹੁਤ ਸਾਰੀਆਂ ਮੁਸ਼ਕਲਾਂ ਲਿਆ ਸਕਦਾ ਹੈ। ਆਉ ਜਾਣਦੇ ਹਾਂ ਫ਼ਰਿਜ ਵਿਚ ਰੱਖੇ ਆਟੇ ਦੀਆਂ ਰੋਟੀਆਂ ਤੁਹਾਡੇ ਲਈ ਕਿੰਨੀਆਂ ਨੁਕਸਾਨਦੇਹ ਹਨ:

FlourFlour

ਅੱਜ ਦੇ ਸਮੇਂ ਵਿਚ ਤੁਹਾਨੂੰ ਬਹੁਤ ਸਾਰੇ ਘਰਾਂ ਵਿਚ ਫ਼ਰਿਜਾਂ ਵਿਚ ਗੁੰਨ੍ਹਿਆ ਹੋਇਆ ਆਟਾ ਮਿਲੇਗਾ। ਸਮਾਂ ਬਚਾਉਣ ਲਈ, ਲੋਕ ਆਟੇ ਨੂੰ ਗੁੰਨ੍ਹ ਕੇ ਪਹਿਲਾਂ ਹੀ ਇਸ ਨੂੰ ਫ਼ਰਿਜ ਵਿਚ ਸਟੋਰ ਕਰ ਲੈਂਦੇ ਹਨ ਪਰ ਇਹ ਚੰਗੀ ਆਦਤ ਨਹੀਂ। ਫ਼ਰਿਜ ਵਿਚ ਰੱਖੇ ਆਟੇ ਦੀ ਰੋਟੀ ਸਰੀਰ ਲਈ ਬਹੁਤ ਨੁਕਸਾਨਦੇਹ ਹੈ। ਇਹ ਸਰੀਰ ਵਿਚ ਕਈ ਕਿਸਮਾਂ ਦੀਆਂ ਬੀਮਾਰੀਆਂ ਦਾ ਕਾਰਨ ਬਣ ਸਕਦੀ ਹੈ। ਇਸ ਸਥਿਤੀ ਵਿਚ, ਆਟੇ ਨੂੰ ਗੁੰਨ੍ਹਣ ਦਾ ਬਚਾਇਆ ਸਮਾਂ ਤੁਹਾਡੀ ਸਿਹਤ ਨੂੰ ਲੰਮੇ ਸਮੇਂ ਲਈ ਪ੍ਰਭਾਵਤ ਕਰ ਸਕਦਾ ਹੈ।

FlourFlour

ਜਦੋਂ ਅਸੀਂ ਆਟੇ ਵਿਚ ਪਾਣੀ ਮਿਲਾਉਂਦੇ ਹੋ, ਤਾਂ ਇਸ ਵਿਚ ਕੁੱਝ ਰਸਾਇਣਕ ਤਬਦੀਲੀਆਂ ਹੁੰਦੀਆਂ ਹਨ। ਅਜਿਹੀ ਸਥਿਤੀ ਵਿਚ, ਜੇ ਉਸ ਦੀ ਰੋਟੀ ਨੂੰ ਤੁਰਤ ਪਕਾਇਆ ਜਾਂਦਾ ਹੈ ਤੇ ਖਾਧਾ ਜਾਂਦਾ ਹੈ, ਤਾਂ ਇਹ ਤੁਹਾਡੀ ਸਿਹਤ 'ਤੇ ਕੋਈ ਬੁਰਾ ਅਸਰ ਨਹੀਂ ਪਾਉਂਦਾ।ਜਿਵੇਂ ਹੀ ਅਸੀਂ ਉਸ ਆਟੇ ਨੂੰ ਫ਼ਰਿਜ ਵਿਚ ਰਖਦੇ ਹਾਂ, ਇਸ ਤਰ੍ਹਾਂ ਫ਼ਰਿਜ ਵਿਚੋਂ ਨੁਕਸਾਨਦੇਹ ਗੈਸਾਂ ਵੀ ਆਟੇ ਵਿਚ ਦਾਖ਼ਲ ਹੋ ਜਾਂਦੀਆਂ ਹਨ।

FlourFlour

ਇਸ ਆਟੇ ਦੀ ਰੋਟੀ ਖਾਣ ਨਾਲ ਕਈ ਬੀਮਾਰੀਆਂ ਹੋ ਸਕਦੀਆਂ ਹਨ। ਬੈਕਟੀਰੀਆ ਗੁੰਨ੍ਹੇ ਹੋਏ ਆਟੇ ਵਿਚ ਤੇਜ਼ੀ ਨਾਲ ਵਧਦਾ ਹੈ। ਅਜਿਹੀ ਸਥਿਤੀ ਵਿਚ, ਲੰਮੇ ਸਮੇਂ ਤਕ ਰੱਖੇ ਆਟੇ ਅੰਦਰ ਬਹੁਤ ਸਾਰੇ ਬੈਕਟਰੀਆ ਪੈਦਾ ਹੋ ਜਾਂਦੇ ਹਨ। ਜਦੋਂ ਉਨ੍ਹਾਂ ਤੋਂ ਬਣੀ ਰੋਟੀ ਖਾ ਲਈ ਜਾਂਦੀ ਹੈ, ਤਾਂ ਸਿਹਤ ਨੂੰ ਨੁਕਸਾਨ ਹੁੰਦਾ ਹੈ।ਰੋਟੀ ਬਣਾਉਣ ਤੋਂ ਪਹਿਲਾਂ ਆਟੇ ਨੂੰ ਗੁੰਨ੍ਹੋ, ਰੋਟੀ ਤਿਆਰ ਕਰੋ ਤੇ ਰੋਟੀ ਨੂੰ ਗਰਮ ਗਰਮ ਹੀ ਖਾਣ ਦੀ ਕੋਸ਼ਿਸ਼ ਕਰੋ। ਰੋਟੀ ਖਾਣ ਦਾ ਇਹ ਸੱਭ ਤੋਂ ਵਧੀਆ ਤਰੀਕਾ ਹੈ।

Location: India, Punjab

SHARE ARTICLE

ਏਜੰਸੀ

Advertisement

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM
Advertisement