
ਭਿੱਜੇ ਹੋਏ ਕਾਲੇ ਛੋਲੇ ਆਇਰਨ ਦਾ ਬਹੁਤ ਵੱਡਾ ਸਰੋਤ ਹੁੰਦੇ ਹਨ। ਇਹ ਖ਼ੂਨ ਦੀ ਘਾਟ ਨੂੰ ਦੂਰ ਕਰਨ ਦੇ ਨਾਲ-ਨਾਲ ਖ਼ੂਨ ਨੂੰ ਸਾਫ਼ ਕਰਨ ’ਚ ਵੀ ਮਦਦ ਕਰਦੇ ਹਨ
ਕਾਲੇ ਛੋਲਿਆਂ ਦੀ ਵਰਤੋਂ ਸਿਹਤ ਲਈ ਬੇਹੱਦ ਲਾਹੇਵੰਦ ਹੁੰਦੀ ਹੈ। ਇਹ ਬਾਦਾਮ ਨਾਲੋਂ ਜ਼ਿਆਦਾ ਫ਼ਾਇਦੇਮੰਦ ਹੁੰਦੇ ਹਨ। ਕਾਰਬੋਹਾਈਡਰੇਟਸ, ਪ੍ਰੋਟੀਨ, ਕੈਲਸ਼ੀਅਮ, ਆਇਰਨ ਅਤੇ ਵਿਟਾਮਿਨ ਦੇ ਗੁਣਾਂ ਨਾਲ ਭਰਪੂਰ ਕਾਲੇ ਛੋਲਿਆਂ ਨੂੰ ਭਿਉਂ ਕੇ ਰੋਜ਼ਾਨਾ ਖਾਣਾ ਚਾਹੀਦਾ ਹੈ ਜਿਸ ਨਾਲ ਸਰੀਰ ਦੀਆਂ ਕਈ ਬੀਮਾਰੀਆਂ ਦੂਰ ਹੁੰਦੀਆਂ ਹਨ। ਭਿੱਜੇ ਹੋਏ ਛੋਲਿਆਂ ’ਚ ਪ੍ਰੋਟੀਨ ਦੀ ਮਾਤਰਾ ਭਰਪੂਰ ਹੁੰਦੀ ਹੈ, ਜੋ ਸਾਨੂੰ ਸਿਹਤਮੰਦ ਰਖਦੀ ਹੈ। ਭਿੱਜੇ ਕਾਲੇ ਛੋਲੇ ਖਾਣ ਨਾਲ ਸਰੀਰ ’ਚ ਤਾਕਤ ਵਧਦੀ ਹੈ। ਇਸ ਨਾਲ ਕਾਫ਼ੀ ਲਾਭ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਭਿੱਜੇ ਹੋਏ ਕਾਲੇ ਛੋਲੇ ਖਾਣ ਦੇ ਫ਼ਾਇਦਿਆਂ ਬਾਰੇ ਦਸਾਂਗੇ:
ਭਿੱਜੇ ਹੋਏ ਕਾਲੇ ਛੋਲੇ ਆਇਰਨ ਦਾ ਬਹੁਤ ਵੱਡਾ ਸਰੋਤ ਹੁੰਦੇ ਹਨ। ਇਹ ਖ਼ੂਨ ਦੀ ਘਾਟ ਨੂੰ ਦੂਰ ਕਰਨ ਦੇ ਨਾਲ-ਨਾਲ ਖ਼ੂਨ ਨੂੰ ਸਾਫ਼ ਕਰਨ ’ਚ ਵੀ ਮਦਦ ਕਰਦੇ ਹਨ। ਭਿੱਜੇ ਹੋਏ ਕਾਲੇ ਛੋਲੇ ਖਾਣ ਨਾਲ ਸਰੀਰ ਨੂੰ ਤਾਕਤ ਅਤੇ ਊਰਜਾ ਮਿਲਦੀ ਹੈ। ਰੋਜ਼ਾਨਾ ਛੋਲੇ ਖਾਣ ਨਾਲ ਸਰੀਰ ਦੀ ਕਮਜ਼ੋਰੀ ਦੂਰ ਹੋ ਜਾਂਦੀ ਹੈ। ਭਿੱਜੇ ਹੋਏ ਕਾਲੇ ਛੋਲੇ ਕੋਲੈਸਟਰੌਲ ਨੂੰ ਕਾਬੂ ’ਚ ਕਰਨ ਦਾ ਕੰਮ ਕਰਦੇ ਹਨ।
ਇਸ ਨਾਲ ਦਿਲ ਸਿਹਤਮੰਦ ਰਹਿੰਦਾ ਹੈ ਅਤੇ ਦਿਲ ਦੇ ਨਾਲ ਜੁੜੀਆਂ ਬੀਮਾਰੀਆਂ ਦੂਰ ਰਹਿੰਦੀਆਂ ਹਨ। ਭਿਉਂ ਕੇ ਛੋਲਿਆਂ ਦੇ ਨਾਲ ਗੁੜ ਖਾਣ ਨਾਲ ਵਾਰ-ਵਾਰ ਯੂਰਿਨ ਜਾਣ ਦੀ ਸਮੱਸਿਆ ਦੂਰ ਰਹਿੰਦੀ ਹੈ। ਇਸ ਨਾਲ ਬਵਾਸੀਰ ਤੋਂ ਵੀ ਰਾਹਤ ਮਿਲਦੀ ਹੈ। ਭਿੱਜੇ ਹੋਏ ਕਾਲੇ ਛੋਲੇ ਖਾਣ ਨਾਲ ਢਿੱਡ ਸਾਫ਼ ਰਹਿੰਦਾ ਹੈ ਅਤੇ ਇਸ ਨਾਲ ਪਾਚਨ ਕ੍ਰਿਰਿਆ ਵੀ ਸਹੀ ਰਹਿੰਦੀ ਹੈ। ਬਿਨਾਂ ਨਮਕ ਪਾਏ ਚਬਾ ਕੇ ਭਿੱਜੇ ਹੋਏ ਕਾਲੇ ਛੋਲੇ ਖਾਣ ਨਾਲ ਚਮੜੀ ਸਿਹਤਮੰਦ ਹੁੰਦੀ ਹੈ। ਇਸ ਨਾਲ ਖਾਰਸ਼ ਅਤੇ ਰੈਸ਼ਸ ਵਰਗੀਆਂ ਸਮੱਸਿਆਵਾਂ ਵੀ ਦੂਰ ਹੁੰਦੀਆਂ ਹਨ। ਭਿੱਜੇ ਹੋਏ ਕਾਲੇ ਛੋਲੇ ਭਾਰ ਵਧਾਉਣ ’ਚ ਮਦਦ ਕਰਦੇ ਹਨ। ਇਸ ਨੂੰ ਰੋਜ਼ਾਨਾ ਖਾਣ ਨਾਲ ਭਾਰ ਵਧਦਾ ਹੈ। ਸਰੀਰ ਤਾਕਤਵਰ ਬਣਦਾ ਹੈ।