Health News: ਜੇਕਰ ਤੁਹਾਡਾ ਪੌੜੀਆਂ ਚੜ੍ਹਦੇ-ਉਤਰਦੇ ਸਮੇਂ ਫੁਲਦਾ ਹੈ ਸਾਹ ਤਾਂ ਅਪਣਾਉ ਇਹ ਤਰੀਕੇ

By : GAGANDEEP

Published : May 2, 2024, 6:33 am IST
Updated : May 2, 2024, 7:31 am IST
SHARE ARTICLE
Breath swells while going up and down the stairs Health News
Breath swells while going up and down the stairs Health News

Health News: ਪਣੀ ਰੋਜ਼ਾਨਾ ਡਾਈਟ ਵਿਚ ਵਿਟਾਮਿਨ, ਆਇਰਨ, ਕੈਲਸ਼ੀਅਮ, ਪ੍ਰੋਟੀਨ, ਐਂਟੀ-ਆਕਸੀਡੈਂਟਸ ਨਾਲ ਭਰਪੂਰ ਚੀਜ਼ਾਂ ਸਾਮਲ ਕਰੋ।

Breath swells while going up and down the stairs Health News: ਭੱਜ-ਦੌੜ ਭਰੀ ਜ਼ਿੰਦਗੀ ਕਾਰਨ ਜ਼ਿਆਦਾਤਰ ਲੋਕ ਅਪਣੀ ਸਿਹਤ ਦਾ ਧਿਆਨ ਨਹੀਂ ਰੱਖ ਪਾਉਂਦੇ। ਇਸ ਤੋਂ ਇਲਾਵਾ ਗ਼ਲਤ ਖਾਣ-ਪੀਣ ਦਾ ਅਸਰ ਵੀ ਸਿਹਤ ਨੂੰ ਨੁਕਸਾਨ ਪਹੁੰਚਾਉਂਦਾ ਹੈ। ਇਸ ਕਾਰਨ ਕਈ ਲੋਕਾਂ ਨੂੰ ਥੋੜ੍ਹੀਆਂ ਜਿਹੀਆਂ ਪੌੜੀਆਂ ਚੜ੍ਹਨ ਅਤੇ ਉਤਰਨ ਸਮੇਂ ਸਾਹ ਫੁਲਣ ਦੀ ਤਕਲੀਫ਼ ਹੋਣ ਲਗਦੀ ਹੈ। ਇਸ ਕਾਰਨ ਲੋਕ ਲਿਫ਼ਟਾਂ ਦਾ ਸਹਾਰਾ ਲੈਂਦੇ ਹਨ। ਅੱਜ ਜਾਣਦੇ ਹਾਂ ਪੌੜੀਆਂ ਚੜ੍ਹਨ ਅਤੇ ਉਤਰਨ ਸਮੇਂ ਸਾਹ ਫੁਲਣ ਦੇ ਕਾਰਨ ਅਤੇ ਇਸ ਤੋਂ ਬਚਣ ਦੇ ਕੁੱਝ ਤਰੀਕੇ ਦਸਦੇ ਹਾਂ:

ਇਹ ਵੀ ਪੜ੍ਹੋ: Health News: ਜ਼ਮੀਨ ’ਤੇ ਸੌਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਫ਼ਾਇਦੇ

 ਸਰੀਰ ਵਿਚ ਪੌਸ਼ਟਿਕ ਤੱਤਾਂ ਅਤੇ ਐਨਰਜੀ ਦੀ ਕਮੀ, ਨੀਂਦ ਨਾ ਆਉਣਾ ਜਾਂ ਨੀਂਦ ਦੀ ਕਮੀ, ਸਹੀ ਮਾਤਰਾ ਵਿਚ ਪਾਣੀ ਨਾ ਪੀਣਾ, ਮਾਨਸਕ ਬੀਮਾਰੀ, ਅਨੀਮੀਆ। ਵੈਸੇ ਤਾਂ ਥੋੜ੍ਹੀਆਂ ਜਿਹੀਆਂ ਪੌੜੀਆਂ ਚੜ੍ਹਨ ’ਤੇ ਥਕਣਾ ਕਿਸੇ ਗੰਭੀਰ ਬੀਮਾਰੀ ਦਾ ਸੰਕੇਤ ਨਹੀਂ ਹੁੰਦਾ ਪਰ ਕੱੁਝ ਲੋਕਾਂ ਲਈ ਇਹ ਖ਼ਤਰਨਾਕ ਵੀ ਹੋ ਸਕਦਾ ਹੈ। ਅਜਿਹੇ ਵਿਚ ਜੇਕਰ ਤੁਸੀਂ ਵੀ ਪੌੜੀਆਂ ਚੜ੍ਹਦੇ ਸਮੇਂ ਥਕਾਵਟ ਜਾਂ ਸਾਹ ਫੁਲਣ ਤੋਂ ਪ੍ਰੇਸ਼ਾਨ ਹੋ ਤਾਂ ਕੁੱਝ ਗੱਲਾਂ ਦਾ ਧਿਆਨ ਰੱਖੋ।

ਇਹ ਵੀ ਪੜ੍ਹੋ: Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (02 ਮਈ 2024

ਭਾਰ ਵਧਣ ਕਾਰਨ ਵਿਅਕਤੀ ਥੋੜ੍ਹਾ ਜਿਹਾ ਕੰਮ ਕਰ ਕੇ ਵੀ ਥੱਕਣ ਲਗਦਾ ਹੈ। ਨਾਲ ਹੀ ਪੌੜੀਆਂ ਚੜ੍ਹਨ-ਉਤਰਨ ਨਾਲ ਥਕਾਵਟ ਅਤੇ ਸਾਹ ਲੈਣ ਵਿਚ ਤਕਲੀਫ਼ ਦੀ ਸਮੱਸਿਆ ਹੋ ਸਕਦੀ ਹੈ। ਇਸ ਤੋਂ ਇਲਾਵਾ ਮੋਟਾਪਾ ਹਾਈ ਬਲੱਡ ਪ੍ਰੈਸ਼ਰ, ਸ਼ੂਗਰ ਆਦਿ ਹੋਰ ਬੀਮਾਰੀਆਂ ਨੂੰ ਵੀ ਸੱਦਾ ਦਿੰਦਾ ਹੈ। ਇਸ ਤੋਂ ਬਚਣ ਲਈ ਅਪਣੇ ਭਾਰ ਨੂੰ ਕੰਟਰੋਲ ਵਿਚ ਰੱਖੋ। ਇਸ ਲਈ ਤੁਸੀਂ ਯੋਗਾ, ਕਸਰਤ ਆਦਿ ਦਾ ਸਹਾਰਾ ਲੈ ਸਕਦੇ ਹੋ।

ਮਾਹਰਾਂ ਅਨੁਸਾਰ ਨੀਂਦ ਪੂਰੀ ਨਾ ਹੋਣ ’ਤੇ ਵੀ ਵਿਅਕਤੀ ਨੂੰ ਦਿਨ ਭਰ ਥਕਾਵਟ ਅਤੇ ਕਮਜ਼ੋਰੀ ਮਹਿਸੂਸ ਹੁੰਦੀ ਹੈ। ਇਸ ਕਾਰਨ ਪੌੜੀਆਂ ਚੜ੍ਹਨ-ਉਤਰਨ ਸਮੇਂ ਥਕਾਵਟ ਅਤੇ ਸਾਹ ਲੈਣ ਵਿਚ ਤਕਲੀਫ਼ ਦੀ ਸਮੱਸਿਆ ਹੁੰਦੀ ਹੈ। ਇਸ ਲਈ ਅਪਣੇ ਸੌਣ ਅਤੇ ਉਠਣ ਦਾ ਸਮਾਂ ਫਿਕਸ ਕਰੋ। ਪੂਰੀ ਨੀਂਦ ਲੈਣ ਨਾਲ ਤੁਹਾਡਾ ਸਰੀਰ ਅਤੇ ਦਿਮਾਗ ਠੀਕ ਹੋਵੇਗਾ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਭੋਜਨ ਵਿਚ ਪੋਸ਼ਕ ਤੱਤਾਂ ਦੀ ਕਮੀ ਕਾਰਨ ਵੀ ਥਕਾਵਟ ਮਹਿਸੂਸ ਹੁੰਦੀ ਹੈ। ਇਸ ਲਈ ਅਪਣੀ ਰੋਜ਼ਾਨਾ ਡਾਈਟ ਵਿਚ ਵਿਟਾਮਿਨ, ਆਇਰਨ, ਕੈਲਸ਼ੀਅਮ, ਪ੍ਰੋਟੀਨ, ਐਂਟੀ-ਆਕਸੀਡੈਂਟਸ ਨਾਲ ਭਰਪੂਰ ਚੀਜ਼ਾਂ ਸਾਮਲ ਕਰੋ। ਨਾਲ ਹੀ ਇਕ ਸਮੇਂ ਵਿਚ ਜ਼ਿਆਦਾ ਖਾਣ ਦੀ ਬਜਾਏ, ਹਰ 2-3 ਘੰਟਿਆਂ ਵਿਚ ਥੋੜ੍ਹਾ-ਥੋੜ੍ਹਾ ਖਾਉ। ਸਰੀਰ ਵਿਚ ਪਾਣੀ ਦੀ ਕਮੀ ਨਾਲ ਥਕਾਵਟ ਅਤੇ ਕਮਜ਼ੋਰੀ ਹੁੰਦੀ ਹੈ। ਇਸ ਨਾਲ ਸਰੀਰ ਵਿਚ ਡੀਹਾਈਡ੍ਰੇਸ਼ਨ ਹੋਣ ਨਾਲ ਪੌੜੀਆਂ ਚੜ੍ਹਨ-ਉਤਰਨ ਸਮੇਂ ਸਾਹ ਫੁਲਣ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਲਈ ਰੋਜ਼ਾਨਾ 7-8 ਗਲਾਸ ਪਾਣੀ ਪੀਉ। ਤੁਸੀਂ ਚਾਹੋ ਤਾਂ ਰੋਜ਼ਾਨਾ ਡਾਈਟ ਵਿਚ ਪਾਣੀ ਵਾਲੇ ਫਲ, ਨਾਰੀਅਲ ਪਾਣੀ, ਜੂਸ ਆਦਿ ਵੀ ਸ਼ਾਮਲ ਕਰ ਸਕਦੇ ਹੋ।

ਇਮਿਊਨਿਟੀ ਕਮਜ਼ੋਰ ਹੋਣ ਕਾਰਨ ਸਰੀਰ ਵਿਚ ਜਲਦੀ ਥਕਾਵਟ ਹੋਣ ਲਗਦੀ ਹੈ। ਇਸ ਤੋਂ ਬਚਣ ਲਈ ਤੁਸੀਂ ਯੋਗਾ ਅਤੇ ਕਸਰਤ ਦੀ ਮਦਦ ਲੈ ਸਕਦੇ ਹੋ। ਇਸ ਲਈ ਤੁਸੀਂ ਕੁੱਝ ਬਰੀਦਿੰਗ ਕਸਰਤ ਕਰ ਸਕਦੇ ਹੋ। ਇਸ ਨਾਲ ਤੁਹਾਡੀ ਇਮਿਊਨਿਟੀ ਤੇਜ਼ੀ ਨਾਲ ਵਧੇਗੀ ਅਤੇ ਤੁਹਾਡੀ ਪਾਚਨ ਸ਼ਕਤੀ ਮਜ਼ਬੂਤ ਹੋਵੇਗੀ।

(For more Punjabi news apart from Breath swells while going up and down the stairs Health News, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM

Ludhiana Election 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

18 Jun 2025 11:25 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM

Ludhiana Elections 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

17 Jun 2025 8:36 PM

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM
Advertisement