ਅਖਰੋਟ ਦਿਵਾਉਂਦਾ ਹੈ ਕੈਂਸਰ ਤੋਂ ਛੁਟਕਾਰਾ
Published : Apr 3, 2019, 10:57 am IST
Updated : Apr 3, 2019, 11:01 am IST
SHARE ARTICLE
Walnuts
Walnuts

ਅਖਰੋਟ ਨਾਲ ਦੂਰ ਹੁੰਦੀਆਂ ਕਈ ਬਿਮਾਰੀਆਂ

ਨਵੀਂ ਦਿੱਲੀ: ਸਿਹਤ ਲਈ ਫਾਈਦੇਮੰਦ ਕਿਹਾ ਜਾਣ ਵਾਲਾ ਅਖਰੋਟ ਛਾਤੀ ਦੇ ਕੈਂਸਰ ਨੂੰ ਵਧਣ ਵਿਚ ਰੋਕਦਾ ਹੈ। ਅਮਰੀਕਾ ਦੇ ਮਾਰਸ਼ਲ ਵਿਦਿਆਲਿਆਂ ਤੋਂ ਡਬਲਿਊ ਐਲੇਨ ਹਾਰਡਮੈਨ ਨੇ ਦੱਸਿਆ ਕਿ ਚੂਹੇ ‘ਤੇ ਕੀਤੇ ਗਏ ਪ੍ਰਯੋਗ ਵਿਚ ਪਤਾ ਲੱਗਿਆ ਕਿ ਅਖਰੋਟ ਖਾਣ ਨਾਲ ਛਾਤੀ ਦੇ ਕੈਂਸਰ ਦੇ ਵਧਣ ਦੀ ਗਤੀ ਘੱਟ ਜਾਂਦੀ ਹੈ ਅਤੇ ਇਸ ਦਾ ਖ਼ਤਰਾ ਵੀ ਘੱਟ ਹੁੰਦਾ ਹੈ। ਖੋਜ ਵਿਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਘੱਟ ਬੀਐਮਆਈ ਨਾਲ ਸਰੀਰ ਵਿਚ ਮੌਜੂਦ ਵਿਟਾਮਿਨ ਡੀ ਦਾ ਚੰਗਾ ਪੱਧਰ ਛਾਤੀ ਦੇ ਕੈਂਸਰ ਤੋਂ ਬਚਾਉਂਦਾ ਹੈ।

WalnutsWalnuts

ਹਾਰਡਮੈਨ ਨੇ ਕਿਹਾ, “ਇਸ ਖੋਜ ਦੇ ਅਧਾਰ ‘ਤੇ ਸਾਡੀ ਟੀਮ ਨੇ ਅੰਦਾਜ਼ਾ ਲਗਾਇਆ ਹੈ ਕਿ ਜੇਕਰ ਕਿਸੇ ਔਰਤ ‘ਚ ਛਾਤੀ ਦਾ ਕੈਂਸਰ ਹੋਣ ਦੀ ਪੁਸ਼ਟੀ ਹੁੰਦੀ ਹੈ ਤਾਂ ਅਖਰੋਟ ਖਾਣ ਨਾਲ ਉਨ੍ਹਾਂ ਦੀ ਜ਼ਿੰਦਗੀ ਵਿਚ ਬਦਲਾਅ ਆਵੇ। ਇਸ ਬਦਲਾਅ ਨਾਲ ਮਹਿਲਾ ‘ਚ ਛਾਤੀ ਦਾ ਕੈਂਸਰ ਵਧਣ ਦੀ ਰਫਤਾਰ ਘੱਟੇਗੀ ਅਤੇ ਉਸ ਨੂੰ ਕੈਂਸਰ ਤੋਂ ਉਭਰਣ ਵਿਚ ਮਦਦ ਮਿਲੇਗੀ।” ਅਖਰੋਟ ਵਿਚ ਫਾਈਬਰ, ਵਿਟਾਮੀਨ ਬੀ, ਮੈਗਨੀਸ਼ਿਅਮ ਅਤੇ ਐਂਟੀ ਆਕਸੀਡੇਂਟ ਭਰਪੂਰ ਮਾਤਰਾ ਵਿਚ ਹੁੰਦੇ ਹਨ। ਇਸ ਵਿਚ ਓਮੇਗਾ-3 ਫੈਟੀ ਐਸਿਡ ਹੁੰਦਾ ਹੈ ਜੋ ਸ਼ਰੀਰ ਲਈ ਲਾਭਦਾਇਕ ਹੈ।

ਅਖਰੋਟ ਨਾਲ ਅਸਥਮਾ, ਅਰਥਰਾਈਟਿਸ, ਚਮੜੀ ਰੋਗ, ਐਕਜ਼ੀਮਾਂ ਤੇ ਸੋਰਿਆਸਿਸ ਆਦਿ ਬਿਮਾਰੀਆਂ ਨਹੀਂ ਲੱਗਦੀਆਂ। ਅਖਰੋਟ ਦੇ ਸੇਵਨ ਨਾਲ ਪਾਚਨ ਸ਼ਕਤੀ ਬਿਹਤਰ ਹੁੰਦੀ ਹੈ। ਇਹ ਖ਼ੂਨ ਵਿਚ ਕੋਲੇਸਟ੍ਰੋਲ ਲੈਵਲ ਨੂੰ ਘੱਟ ਕਰਦਾ ਹੈ ਅਤੇ ਢਿੱਡ ਸਬੰਧੀ ਬਿਮਾਰੀਆਂ ਤੋਂ ਛੁਟਕਾਰਾ ਦਿਵਾਉਂਦਾ ਹੈ। ਅਖਰੋਟ ਦੇ ਸੇਵਨ ਨਾਲ ਪੇਟ ਦੇ ਕੀੜਿਆਂ ਤੋਂ ਨਿਜਾਤ ਮਿਲਦੀ ਹੈ। ਗਰਮ ਦੁੱਧ ਨਾਲ ਅਖਰੋਟ ਖਾਣ ਨਾਲ ਇਹ ਹੋਰ ਵੀ ਅਸਰਦਾਰ ਹੁੰਦਾ ਹੈ। ਅਖਰੋਟ ਦੀ ਗਿਰੀ ਨੂੰ ਭੁੰਨ ਕੇ ਖਾਣ ਨਾਲ ਖੰਘ ਤੋਂ ਛੁਟਕਾਰਾ ਮਿਲਦਾ ਹੈ। ਅਖਰੋਟ ਖਾਣ ਨਾਲ ਯਾਦਾਸ਼ਤ ਚੰਗੀ ਬਣੀ ਰਹਿੰਦੀ ਹੈ। ਅਖਰੋਟ ਗੋਢਿਆਂ ਦੇ ਦਰਦ ਤੋਂ ਵੀ ਰਾਹਤ ਦਿੰਦਾ ਹੈ। ਅਖਰੋਟ ਖਾਣ ਨਾਲ ਵਿਟਾਮਿਨ ਈ ਅਤੇ ਪ੍ਰੋਟੀਨ ਚੰਗੀ ਮਾਤਰਾ ‘ਚ ਮਿਲਦੇ ਹਨ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement