ਜ਼ਿਆਦਾ ਠੰਢਾ ਪਾਣੀ ਪਹੁੰਚਾਉਂਦਾ ਹੈ ਪੇਟ ਨੂੰ ਨੁਕਸਾਨ
Published : Apr 4, 2022, 3:10 pm IST
Updated : Apr 4, 2022, 3:10 pm IST
SHARE ARTICLE
Photo
Photo

ਕਮਰੇ ਦੇ ਤਾਪਮਾਨ ਅਨੁਸਾਰ ਪਾਣੀ ਪੀਣ ਨਾਲ ਕਬਜ਼ ਦੀ ਸਮੱਸਿਆ ਬਹੁਤ ਘੱਟ ਹੁੰਦੀ ਹੈ।

 

ਮੁਹਾਲੀ : ਠੰਢਾ ਪਾਣੀ ਤੁਹਾਡੇ ਪੇਟ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਸਾਡੇ ਸਰੀਰ ਵਿਚ ਇਕ ਨਾੜੀ ਹੁੰਦੀ ਹੈ ਜਿਸ ਨੂੰ ਵੇਗਸ ਨਰਵ ਕਿਹਾ ਜਾਂਦਾ ਹੈ। ਇਸ ਨੂੰ ਸਰੀਰ ਦੀ ਸੱਭ ਤੋਂ ਲੰਮੀ ਕਾਰਨੀਵਲ ਨਰਵ ਵੀ ਕਿਹਾ ਜਾਂਦਾ ਹੈ, ਜੋ ਗਰਦਨ ਤੋਂ ਹੁੰਦੇ ਹੋਏ ਦਿਲ, ਫੇਫੜਿਆਂ ਤੇ ਪਾਚਨ ਪ੍ਰਣਾਲੀ ਨੂੰ ਨਿਯੰਤਰਤ ਕਰਦੀ ਹੈ। ਜਦੋਂ ਵੀ ਤੁਸੀਂ ਜ਼ਿਆਦਾ ਠੰਢਾ ਪਾਣੀ ਪੀਂਦੇ ਹੋ, ਤਾਂ ਇਹ ਨਰਵ ਠੰਢੀ ਹੋ ਕੇ ਦਿਲ ਦੀ ਧੜਕਣ ਨੂੰ ਹੌਲੀ ਕਰ ਦਿੰਦੀ ਹੈ, ਜਦ ਤਕ ਪਾਣੀ ਦਾ ਤਾਪਮਾਨ ਤੁਹਾਡੇ ਸਰੀਰ ਦੇ ਅਨੁਕੂਲ ਨਹੀਂ ਹੋ ਜਾਂਦਾ। ਕਮਰੇ ਦੇ ਤਾਪਮਾਨ ਅਨੁਸਾਰ ਪਾਣੀ ਪੀਣ ਨਾਲ ਕਬਜ਼ ਦੀ ਸਮੱਸਿਆ ਬਹੁਤ ਘੱਟ ਹੁੰਦੀ ਹੈ।

PHOTOPHOTO

 

ਠੰਢਾ ਪਾਣੀ ਪੀਣ ਨਾਲ ਭਾਵੇਂ ਤੁਹਾਡੇ ਮਨ ਨੂੰ ਆਰਾਮ ਮਿਲਦਾ ਹੋਵੇ, ਪਰ ਤੁਹਾਡੇ ਦਿਲ ਲਈ ਇਹ ਬਿਲਕੁਲ ਚੰਗਾ ਨਹੀਂ। ਜੇ ਤੁਸੀਂ ਠੰਢਾ ਪਾਣੀ ਪੀਂਦੇ ਹੋ ਅਤੇ ਤੁਹਾਨੂੰ ਪੇਟ ਦੀਆਂ ਸਮੱਸਿਆਵਾਂ ਹਨ, ਤਾਂ ਇਹ ਠੰਢਾ ਪਾਣੀ ਪੀਣ ਦੀ ਤੁਹਾਡੀ ਆਦਤ ਕਾਰਨ ਹੈ। ਠੰਢਾ ਪਾਣੀ ਪਾਚਣ ਪ੍ਰਕਿਰਿਆ ਵਿਚ ਰੁਕਾਵਟ ਪਾਉਂਦਾ ਹੈ। ਠੰਢਾ ਪਾਣੀ ਪੀਣ ਨਾਲ ਨਾੜੀਆਂ ਸੁੰਗੜ ਜਾਂਦੀਆਂ ਹਨ ਤੇ ਪਾਚਨ ਹੌਲੀ ਹੋ ਜਾਂਦਾ ਹੈ।

PHOTOPHOTO

ਠੰਢਾ ਪਾਣੀ ਪੀਣ ਨਾਲ ਸਾਹ ਪ੍ਰਣਾਲੀ ਵਿਚਲੇ ਬਲਗਮ ਦੀ ਇਕ ਸੁਰੱਖਿਆ ਪਰਤ ਰੁਕ ਜਾਂਦੀ ਹੈ, ਜਿਸ ਨਾਲ ਗਲੇ ਵਿਚ ਖਰਾਸ਼ ਆ ਸਕਦੀ ਹੈ। ਜੋ ਲੋਕ ਠੰਢਾ ਪਾਣੀ ਪੀਂਦੇ ਹਨ, ਉਨ੍ਹਾਂ ਨੂੰ ਅਕਸਰ ਕਬਜ਼ ਦੀ ਸ਼ਿਕਾਇਤ ਰਹਿੰਦੀ ਹੈ। ਜਿਵੇਂ ਅਸੀਂ ਜਾਣਦੇ ਹਾਂ ਕਿ ਜ਼ਿਆਦਾ ਠੰਢ ਕਾਰਨ ਚੀਜ਼ਾਂ ਜੰਮ ਜਾਂਦੀਆਂ ਹਨ, ਇਸੇ ਤਰ੍ਹਾਂ ਸਾਡੇ ਸਰੀਰ ਵਿਚ ਵਧੇਰੇ ਠੰਢਾ ਪਾਣੀ ਚੀਜ਼ਾਂ ਨੂੰ ਸਖ਼ਤ ਬਣਾਉਂਦਾ ਹੈ। ਇਸ ਨਾਲ ਕਬਜ਼ ਤੇ ਹੇਮੋਰੋਇਡ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਠੰਢਾ ਪਾਣੀ ਤੁਹਾਡੇ ਭੋਜਨ ਵਿਚਲੇ ਪੋਸ਼ਕ ਤੱਤਾਂ ਨੂੰ ਮਾਰ ਦਿੰਦਾ ਹੈ। ਜੇ ਤੁਸੀਂ ਪੌਸ਼ਟਿਕ ਭੋਜਨ ਲੈਣ ਤੋਂ ਬਾਅਦ ਠੰਢਾ ਪਾਣੀ ਪੀਂਦੇ ਹੋ, ਤਾਂ ਸਮਝੋ ਕਿ ਤੁਸੀਂ ਪੌਸ਼ਟਿਕ ਖ਼ੁਰਾਕ ਕੋਈ ਨਹੀਂ ਖਾਧੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM

Zila Parishad Election : 'ਬੈਲੇਟ ਪੇਪਰਾਂ 'ਤੇ ਛਪੇ ਚੋਣ ਨਿਸ਼ਾਨ ਨੂੰ ਲੈ ਕੇ ਸਾਡੇ ਨਾਲ਼ ਹੋਇਆ ਧੱਕਾ'

14 Dec 2025 3:02 PM

Zila Parishad Elections Debate : "ਕਾਂਗਰਸ ਚੋਣ ਮੈਦਾਨ ਛੱਡ ਕੇ ਭੱਜੀ, ਓਹਦੇ ਪੱਲੇ ਕੁਝ ਨਹੀਂ'

14 Dec 2025 3:01 PM

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM
Advertisement