ਇਨ੍ਹਾਂ 10 ਤਰੀਕਿਆਂ ਨਾਲ ਪਿੱਠ ਦਰਦ ਤੋਂ ਮਿਲੇਗਾ ਛੁਟਕਾਰਾ
Published : Jun 4, 2019, 5:25 pm IST
Updated : Jun 4, 2019, 5:25 pm IST
SHARE ARTICLE
Back Pain
Back Pain

ਪਿੱਠ ਦਰਦ ਦੀ ਸਮੱਸਿਆ ਆਮ ਹੋ ਚੁੱਕੀ ਹੈ। ਇਹ ਦਰਦ ਕਈ ਘੰਟੇ ਲਗਾਤਾਰ ਕੁਰਸੀ ‘ਤੇ ਬੈਠਣ ਨਾਲ...

ਚੰਡੀਗੜ੍ਹ: ਪਿੱਠ ਦਰਦ ਦੀ ਸਮੱਸਿਆ ਆਮ ਹੋ ਚੁੱਕੀ ਹੈ। ਇਹ ਦਰਦ ਕਈ ਘੰਟੇ ਲਗਾਤਾਰ ਕੁਰਸੀ ‘ਤੇ ਬੈਠਣ ਨਾਲ ਜਾਂ ਟੇਢੇ ਸੌਣ ਨਾਲ ਹੁੰਦੀ ਹੈ। ਬਜ਼ੁਰਗਾਂ ਨੂੰ ਇਸ ਸਮੱਸਿਆ ਦਾ ਜ਼ਿਆਦਾ ਸਾਹਮਣਾ ਕਰਨਾ ਪੈਂਦਾ ਹੈ। ਤੁਸੀਂ ਇਨ੍ਹਾਂ ਤਰੀਕਿਆਂ ਨਾਲ ਦਰਦ ਨੂੰ ਘੱਟ ਕਰ ਸਕਦੇ ਹੋ। ਆਓ ਜਾਣਦੇ ਹਾਂ ਇਨ੍ਹਾਂ ਤਰੀਕਿਆਂ ਬਾਰੇ। ਕਸਰਤ-ਇਸ ਸਮੱਸਿਆ ਤੋਂ ਰਾਹਤ ਪਾਉਣ ਲਈ ਕਈ ਆਸਣ ਹਨ ਪਰ ਕਿਸੇ ਦੀ ਦੇਖ-ਰੇਖ ਕਸਰਤ ਕਰਨੀ ਬਹੁਤ ਹੀ ਜ਼ਰੂਰੀ ਹੈ। ਇਸ ਨਾਲ ਮਾਸਪੇਸ਼ੀਆਂ ਕ੍ਰਿਆਸ਼ੀਲ ਰਹਿਣਗੀਆਂ ਤੇ ਖੂਨ ਦੇ ਜੰਮਣ ਤੋਂ ਛੁਟਕਾਰਾ ਮਿਲ ਜਾਵੇਗਾ।

Back Pain Back Pain

ਦੁੱਧ-ਆਪਣੇ ਭੋਜਨ ‘ਚ ਕੈਲਸ਼ੀਅਮ ਤੇ ਵਿਟਾਮਿਨ ਡੀ ਦੀ ਮਾਤਰਾ ਵਧਾਓ। ਵਿਟਾਮਿਨ ਡੀ ਹੱਡੀਆਂ ਲਈ ਬਹੁਤ ਹੀ ਜ਼ਰੂਰੀ ਹੁੰਦਾ ਹੈ। ਇਸ ਲਈ ਤੁਸੀਂ ਦੁੱਧ, ਪਨੀਰ ਜਾਂ ਮੱਛੀ ਦਾ ਵੀ ਇਸਤੇਮਾਲ ਵੱਧ ਤੋਂ ਵੱਧ ਕਰੋ। ਸਮੇਂ ‘ਤੇ ਸੌਣਾ-ਰੋਜ਼ ਠੀਕ ਸਮੇਂ ‘ਤੇ ਹੀ ਸੌਣਾ ਚਾਹੀਦਾ ਹੈ ਤੇ ਹਮੇਸ਼ਾ ਸਿੱਧੇ ਜਾਂ ਸਹੀ ਅਕਾਰ ‘ਚ ਸੌਣਾ ਚਾਹੀਦਾ ਹੈ। ਟੇਢੇ-ਮੇਢੇ ਸੌਣ ਨਾਲ ਹੀ ਸਰੀਰ ਸ਼ਿਕਾਇਤ ਕਰਦਾ ਹੈ ਤੇ ਕਿਸੇ ਵੀ ਤਰ੍ਹਾਂ ਦੇ ਦਰਦ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਨਾਲ ਤੁਸੀਂ ਪਿੱਠ ਦਰਦ ਤੇ ਮੋਢੇ ਦਰਦ ਤੋਂ ਬਚ ਸਕਦੇ ਹੋ। ਵਜ਼ਨ-ਜੇਕਰ ਤੁਹਾਡਾ ਭਾਰ ਜ਼ਰੂਰਤ ਤੋਂ ਜ਼ਿਆਦਾ ਹੈ ਤਾਂ ਤੁਹਾਨੂੰ ਇਸ ‘ਤੇ ਕੰਟਰੋਲ ਪਾਉਣਾ ਚਾਹੀਦਾ ਹੈ।

Back Pain Back Pain

ਜ਼ਿਆਦਾ ਭਾਰ ਪਿੱਠ ਦਰਦ ਦਾ ਕਾਰਨ ਬਣਦਾ ਹੈ। ਸਿਗਰੇਟ ਪੀਣਾ-ਸਿਗਰੇਟ ਪੀਣ ਨਾਲ ਖੂਨ ਦੀ ਨਾਲੀਆਂ ਜਾਮ ਹੋ ਜਾਂਦੀਆਂ ਹਨ। ਇਸ ਲਈ ਸਿਗਰੇਟ ਸਿਹਤ ਲਈ ਹਾਨੀਕਾਰਕ ਹੁੰਦੀ ਹੈ। ਬੈਠਣ ਦੀ ਜਗ੍ਹਾ-ਬੈਠਣ ਦੀ ਜਗ੍ਹਾ ਤੇ ਕੁਰਸੀ ਵਧੀਆ ਕਿਸਮ ਦੀ ਹੋਣੀ ਚਾਹੀਦੀ ਹੈ। ਸਹੀ ਤਰੀਕੇ ਨਾਲ ਬੈਠਣਾ ਚਾਹੀਦਾ ਹੈ। ਇਸ ਨਾਲ ਪਿੱਠ ਦਰਦਾ ਘੱਟ ਹੁੰਦਾ ਹੈ। ਸਿੱਧੇ ਪਿੱਠ ‘ਤੇ ਭਾਰ ਪਾਉਣ ਵਾਲੇ ਅਕਾਰ ‘ਚ ਨਾ ਬੈਠੋ। ਭਾਰਾ ਸਮਾਨ ਚੁੱਕਣਾ- ਕੋਈ ਵੀ ਭਾਰੀ ਚੀਜ਼ ਚੁੱਕਦੇ ਸਮੇਂ ਧਿਆਨ ਰੱਖਣਾ ਚਾਹੀਦਾ ਹੈ ਤੇ ਕਦੀ ਆਪਣੀ ਹਿੰਮਤ ਤੋਂ ਜ਼ਿਆਦਾ ਭਾਰ ਨਾ ਚੁੱਕੋ।

Back Pain Back Pain

ਉੱਚੀ ਹੀਲ-ਉੱਚੀ ਹੀਲ ਦਾ ਇਸਤੇਮਾਲ ਘੱਟ ਕਰਨਾ ਚਾਹੀਦਾ ਹੈ। ਇੱਕ ਇੰਚ ਤੋਂ ਜ਼ਿਆਦਾ ਹੀਲ ਨਹੀਂ ਹੋਣੀ ਚਾਹੀਦੀ। ਤੰਗ ਜ਼ੀਨਸ-ਤੰਗ ਜ਼ੀਨਸ ਨਾਲ ਸਰੀਰ ਦੀ ਲਚਕੀਲਾਪਨ ਘੱਟ ਹੁੰਦਾ ਜਾਂਦਾ ਹੈ। ਇਸ ਲਈ ਟਾਈਟ ਜ਼ੀਨਸ ਘੱਟ ਪਾਓ। ਹੈਂਡਬੈਗ-ਹੈਂਡਬੈਗ ਦਾ ਭਾਰ ਜ਼ਿਆਦਾ ਨਹੀਂ ਹੋਣਾ ਚਾਹੀਦਾ, ਸਰੀਰ ਦੇ ਇੱਕ ਪਾਸੇ ਜ਼ਿਆਦਾ ਭਾਰ, ਸਰੀਰ ਦੇ ਪੱਧਰ ‘ਚ ਫ਼ਰਕ ਪਾਉਂਦਾ ਹੈ ਜੋ ਕੇ ਸਰੀਰ ‘ਚ ਕਿਤੇ ਨਾਲ ਕਿਤੇ ਦਰਦ ਦਾ ਕਾਰਨ ਬਣਦੇ ਹਨ। ਇਸੇ ਕਾਰਣ ਹੀ ਥਕਾਵਟ ਅਤੇ ਰੀੜ ਦੀ ਹੱਡੀਆਂ ‘ਤੇ ਫ਼ਰਕ ਪੈਂਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM
Advertisement