
ਸਰਦੀਆਂ ਵਿਚ ਧੁੱਪ ਸੇਕਣਾ ਸੱਭ ਨੂੰ ਚੰਗਾ ਲੱਗਦਾ ਹੈ ਕਿਉਂ ਕਿ ਠੰਡ ਤੋਂ ਬਚਣ ਲਈ ਗਰਮ ਕੱਪੜੇ, ਅੱਗ ਅਤੇ ਧੁੱਪ ਹੀ ਬਚਾਉਂਦੀ ਹੈ। ਬਾਲਕਨੀ ਜਾਂ ਫਿਰ ਘਰ ਦੇ ਬਾਹਰ ...
ਸਰਦੀਆਂ ਵਿਚ ਧੁੱਪ ਸੇਕਣਾ ਸੱਭ ਨੂੰ ਚੰਗਾ ਲੱਗਦਾ ਹੈ ਕਿਉਂ ਕਿ ਠੰਡ ਤੋਂ ਬਚਣ ਲਈ ਗਰਮ ਕੱਪੜੇ, ਅੱਗ ਅਤੇ ਧੁੱਪ ਹੀ ਬਚਾਉਂਦੀ ਹੈ। ਬਾਲਕਨੀ ਜਾਂ ਫਿਰ ਘਰ ਦੇ ਬਾਹਰ ਬੈਠ ਕੇ ਧੁੱਪ ਸੇਕਣਾ ਭਲਾ ਕਿਸ ਨੂੰ ਪਸੰਦ ਨਹੀਂ ਹੁੰਦਾ। ਸੂਰਜ ਦੀ ਰੌਸ਼ਨੀ ਉਂਝ ਤਾਂ ਸਾਡੇ ਲਈ ਇਕ ਵਰਦਾਨ ਦੀ ਤਰ੍ਹਾਂ ਹੈ। ਰੋਜ਼ਾਨਾ ਕੁਝ ਦੇਰ ਸੇਕੀ ਗਈ ਧੁੱਪ ਰੋਗ ਪ੍ਰਤੀਰੋਧੀ ਸਮਰੱਥਾ ਵਧਾਉਣ, ਦਿਮਾਗ ਨੂੰ ਸਿਹਤਮੰਦ ਰੱਖਣ ਅਤੇ ਦਮਾ ਰੋਗੀਆਂ ਲਈ ਉਪਯੋਗੀ ਹੈ।
sunlight
ਇਸ ਤੋਂ ਇਲਾਵਾ ਵੀ ਸਰਦੀਆਂ ਦੀ ਧੁੱਪ ਸਰੀਰ ਲਈ ਬੇਹੱਦ ਜ਼ਰੂਰੀ ਹੁੰਦੀ ਹੈ ਤਾਂ ਆਓ ਜਾਣਦੇ ਹਾਂ ਕਿ ਸਰਦੀ ਦੀ ਧੁੱਪ ਸੇਕਣ ਨਾਲ ਹੋਣ ਵਾਲੇ ਫਾਇਦਿਆਂ ਬਾਰੇ। ਸੂਰਜ ਦੀ ਰੌਸ਼ਨੀ ਵਿਟਾਮਿਨ ਡੀ ਦਾ ਮੁੱਖ ਸਰੋਤ ਹੈ।
sunlight
ਰੋਜ਼ਾਨਾ ਸਿਰਫ 10-15 ਮਿੰਟ ਸਵੇਰੇ ਅਤੇ ਸ਼ਾਮ ਦੀ ਧੁੱਪ ਸੇਕਣ ਨਾਲ ਸਰੀਰ ‘ਚ ਵਿਟਾਮਿਨ ਡੀ ਦੀ ਮਾਤਰਾ 90 ਫੀਸਦੀ ਤਕ ਵਧ ਜਾਂਦੀ ਹੈ। ਫੰਗਲ ਇਨਫੈਕਸ਼ਨ ਤੋਂ ਰਾਹਤ ਪਾਉਣ ਲਈ ਸਵੇਰ ਦੀ ਤਾਜ਼ੀ ਧੁੱਪ ਲੈਣਾ ਬਹੁਤ ਹੀ ਫਾਇਦੇਮੰਦ ਹੁੰਦਾ ਹੈ।
sunlight
ਇਸ ਦੇ ਨਾਲ ਹੀ ਨਮੀ ਦੀ ਵਜ੍ਹਾ ਨਾਲ ਹੋਣ ਵਾਲੇ ਕੀਟਾਣੂਆਂ ਦੀ ਇਨਫੈਕਸਨ ਤੋਂ ਵੀ ਬਚਾਅ ਰਹਿੰਦਾ ਹੈ। ਕੁਝ ਲੋਕ ਸਰਦੀਆਂ ‘ਚ ਘੱਟ ਰੌਸ਼ਨੀ ਅਤੇ ਧੁੰਧ ਕਾਰਨ ਸੀਜਨਲ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਹਨ। ਅਜਿਹੇ ‘ਚ ਧੁੱਪ ‘ਚ ਕੁਝ ਦੇਰ ਬੈਠਣ ਨਾਲ ਸੀਜਨਲ ਡਿਪ੍ਰੈਸ਼ਨ ਦੀ ਸਮੱਸਿਆ ਨੂੰ ਦੂਰ ਕੀਤਾ ਜਾ ਸਕਦਾ ਹੈ।
sunlight
ਬਹੁਤ ਸਾਰੇ ਅਧਿਐਨਾਂ ‘ਚ ਇਹ ਗੱਲ ਪਤਾ ਚਲੀ ਹੈ ਕਿ ਰੋਜ਼ਾਨਾ ਘੱਟ ਤੋਂ ਘੱਟ 15 ਮਿੰਟ ਧੁੱਪ ਸੇਕਣ ਨਾਲ ਸਰੀਰ ‘ਚ ਮੈਲਾਟੋਨਿਨ ਹਾਰਮੋਨ ਦਾ ਪੱਧਰ ਹੌਲੀ-ਹੌਲੀ ਵਧ ਜਾਂਦਾ ਹੈ। ਇਸ ਨਾਲ ਚੰਗੀ ਨੀਂਦ ਆਉਂਦੀ ਹੈ। ਪਸੀਨਾ ਆਉਣ ਦੇ ਬਾਅਦ ਕਦੇ ਵੀ ਧੁੱਪ ‘ਚ ਨਾ ਬੈਠੋ। ਦੁਪਹਿਰ ਦੇ 12 ਵਜੇ ਤੋਂ ਲੈ ਕੇ 3 ਵਜੇ ਤਕ ਦੀ ਧੁੱਪ ਨੂੰ ਸਿੱਧਾ ਸਿਰ ‘ਤੇ ਨਾ ਪੈਣ ਦਿਓ। ਸਵੇਰ ਦੇ ਧੁੱਪ ਸੇਕਣਾ ਸਿਹਤ ਲਈ ਚੰਗਾ ਹੁੰਦਾ ਹੈ।