ਭੁੱਲ ਕੇ ਵੀ ਫਰਿੱਜ ਵਿਚ ਨਾ ਰੱਖੋ ਇਹ ਚੀਜਾਂ, ਖ਼ਤਰੇ ਵਿਚ ਪੈ ਸਕਦੀ ਹੈ ਜ਼ਿੰਦਗੀ
Published : Feb 5, 2019, 11:23 am IST
Updated : Feb 5, 2019, 11:23 am IST
SHARE ARTICLE
Fridge
Fridge

ਅਸੀਂ ਸਾਰੇ ਲੋਕ ਫਲਾਂ ਅਤੇ ਸਬਜੀਆਂ ਨੂੰ ਲੰਬੇ ਸਮਾਂ ਤੱਕ ਫਰੈਸ਼ ਰੱਖਣ ਲਈ ਫਰੀਜ਼ ਵਿਚ ਰੱਖ ਦਿੰਦੇ ਹਾਂ, ਪਰ ਸ਼ਾਇਦ ਤੁਸੀਂ ਇਸ ਗੱਲ ਤੋਂ ਅਣਜਾਣ ਹੋਵੋਗੇ ਕਿ ਕੁਝ...

ਚੰਡੀਗੜ੍ਹ : ਅਸੀਂ ਸਾਰੇ ਲੋਕ ਫਲਾਂ ਅਤੇ ਸਬਜੀਆਂ ਨੂੰ ਲੰਬੇ ਸਮੇਂ ਤੱਕ ਫਰੈਸ਼ ਰੱਖਣ ਲਈ ਫਰੀਜ਼ ਵਿਚ ਰੱਖ ਦਿੰਦੇ ਹਾਂ, ਪਰ ਸ਼ਾਇਦ ਤੁਸੀਂ ਇਸ ਗੱਲ ਤੋਂ ਅਣਜਾਣ ਹੋਵੋਗੇ ਕਿ ਕੁਝ ਚੀਜਾਂ ਨੂੰ ਫਰਿੱਜ ਵਿਚ ਨਹੀਂ ਰੱਖਣਾ ਚਾਹੀਦੈ। ਇਨ੍ਹਾਂ ਨੂੰ ਫਰਿੱਜ ਵਿਚ ਰੱਖਣ ਨਾਲ ਤੁਹਾਡੀ ਸਿਹਤ ਉੱਤੇ ਬੁਰਾ ਅਸਰ ਪੈਂਦਾ ਹੈ। ਆਓ ਜਾਣਦੇ ਹਾਂ ਉਨ੍ਹਾਂ ਚੀਜ਼ਾਂ ਬਾਰੇ ਜਿਨ੍ਹਾਂ ਨੂੰ ਫਰਿੱਜ ਵਿਚ ਨਹੀਂ ਰੱਖਣਾ ਚਾਹੀਦਾ।

Radiation from Fridge Fridge

ਕੌਫ਼ੀ - ਕੌਫ਼ੀ ਨੂੰ ਫਰਿੱਜ ਵਿਚ ਨਹੀਂ ਰੱਖਣਾ ਚਾਹੀਦਾ। ਫਰਿੱਜ ਵਿਚ ਰੱਖਣ ਨਾਲ ਇਹ ਉਸ ਵਿਚ ਰੱਖੀਆਂ ਦੂਜੀਆਂ ਚੀਜਾਂ ਦੀ ਮਹਿਕ ਸੋਖ ਲੈਂਦੀ ਹੈ। ਅਤੇ ਜਲਦੀ ਖਰਾਬ ਹੋ ਜਾਂਦੀ ਹੈ।

Coffee Coffee

ਬ੍ਰੈਡ - ਤੁਸੀਂ ਇਹ ਪੜ੍ਹਕੇ ਹੈਰਾਨ ਹੋ ਰਹੇ ਹੋਵੋਗੇ, ਪਰ ਬ੍ਰੈਡ ਨੂੰ ਕਦੇ ਵੀ ਫਰਿੱਜ ਵਿਚ ਨਹੀਂ ਰੱਖਣਾ ਚਾਹੀਦਾ, ਕਿਉਂਕਿ ਫਰਿੱਜ ਵਿਚ ਰੱਖਣ ਨਾਲ ਇਸਦਾ ਸਵਾਦ ਤਾਂ ਬਦਲਦਾ ਹੀ ਹੈ ਨਾਲ ਹੀ ਇਹ ਤੁਹਾਡੀ ਸਿਹਤ ਨੂੰ ਵੀ ਭਾਰੀ ਨੁਕਸਾਨ ਪਹੁੰਚਾਉਂਦਾ ਹੈ।

Bread Bread

ਟਮਾਟਰ - ਟਮਾਟਰ ਨੂੰ ਕਦੇ ਫਰਿੱਜ ਵਿਚ ਨਹੀਂ ਰੱਖਣਾ ਚਾਹੀਦਾ, ਕਿਉਂਕਿ ਫਰਿਜ ਵਿਚ ਰੱਖਣ ਨਾਲ ਇਨ੍ਹਾਂ ਦੇ ਅੰਦਰ ਦੀ ਝਿੱਲੀ ਟੁੱਟ ਜਾਂਦੀ ਹੈ। ਜਿਸ ਵਜ੍ਹਾ ਨਾਲ ਟਮਾਟਰ ਜਲਦੀ ਗਲਣ ਲੱਗਦਾ ਹੈ। ਇੰਨਾ ਹੀ ਨਹੀਂ ਫਰਿੱਜ ਵਿਚ ਰੱਖੇ ਟਮਾਟਰ ਸਾਡੀ ਸਿਹਤ ਨੂੰ ਵੀ ਨੁਕਸਾਨ ਪਹੁੰਚਾਉਂਦੇ ਹਨ।

Tommoto Tommoto

ਕੇਲਾ - ਕੇਲੇ ਨੂੰ ਫਰਿੱਜ ਵਿਚ ਰੱਖਣ ਨਾਲ ਇਹ ਕਾਲਾ ਹੋਣ ਲੱਗ ਜਾਂਦਾ ਹੈ। ਇਸ ਤੋਂ ਈਥਾਇਲੀਨ ਨਾਮ ਦੀ ਗੈਸ ਨਿਕਲਦੀ ਹੈ ਜਿਸਦੇ ਨਾਲ ਇਹ ਅਪਣੇ ਆਸਪਾਸ ਰੱਖੇ ਫਲਾਂ ਨੂੰ ਵੀ ਖਰਾਬ ਕਰ ਦਿੰਦਾ ਹੈ।

Banana Banana

ਸ਼ਹਿਦ - ਸ਼ਹਿਦ ਨੂੰ ਕਦੇ ਫਰਿੱਜ ਵਿਚ ਨਹੀਂ ਰੱਖਣਾ ਚਾਹੀਦੈ। ਸ਼ਹਿਦ ਤਾਂ ਪਹਿਲਾਂ ਤੋਂ ਹੀ ਪ੍ਰਿਜ਼ਰਵ ਰਹਿੰਦਾ ਹੈ। ਇਸਨੂੰ ਤੁਸੀਂ ਆਮ ਤੌਰ ਤੇ ਹੀ ਜਾਰ ਵਿਚ ਬੰਦ ਕਰਕੇ ਰੱਖ ਦੋਵੇਗੇ ਤਾਂ ਵੀ ਉਹ ਕਈਂ ਸਾਲ ਚੱਲੇਗਾ। ਫਰਿੱਚ ਵਿਚ ਰੱਖਣ ਨਾਲ ਉਹ ਕ੍ਰਿਸਟਲ ਬਣ ਜਾਂਦਾ ਹੈ ਅਤੇ ਉਸਨੂੰ ਜਾਰ ਵਿਚੋਂ ਕੱਢਣਾ ਮੁਸ਼ਕਲ ਹੋ ਜਾਂਦਾ ਹੈ।

Honey Honey

ਆਲੂ - ਆਲੂ ਨੂੰ ਫਰਿੱਜ ਵਿਚ ਰੱਖਣ ਨਾਲ ਇਸਦਾ ਸਟਾਰਚ ਸੂਗਰ ਵਿਚ ਬਦਲਣ ਲੱਗਦਾ ਹੈ। ਜੋ ਸਿਹਤ ਨੂੰ ਨੁਕਸਾਨ ਪਹੁੰਚਾਉਂਦਾ ਹੈ। ਇਸ ਨਾਲ ਉਸਦੇ ਸਵਾਦ ਉੱਤੇ ਵੀ ਅਸਰ ਪੈਂਦਾ ਹੈ।

Pattato Pattato

ਤਰਬੂਜ - ਤਰਬੂਜ ਨੂੰ ਵੀ ਫਿੱਰਜ ਵਿਚ ਨਹੀਂ ਰੱਖਣਾ ਚਾਹੀਦੈ। ਫਰਿੱਡ ਵਿਚ ਤਰਬੂਜ ਰੱਖਣ ਨਾਲ ਇਸ ਵਿਚ ਮੌਜੂਦ ਪੌਸਟਿਕ ਗੁਣ ਖਤਮ ਹੋ ਜਾਂਦੇ ਹਨ।

Watermelon Watermelon

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM
Advertisement