ਕੈਪਟਨ ਦੀਆਂ 70 ਵੈਨਾਂ ਪੰਜਾਬ ‘ਚ ਫੈਲਾਉਣਗੀਆਂ ਸਿਹਤ ਪ੍ਰਤੀ ਜਾਗਰੂਕਤਾ
Published : Jan 28, 2019, 5:21 pm IST
Updated : Jan 28, 2019, 5:21 pm IST
SHARE ARTICLE
Punjab Sehat Muhim
Punjab Sehat Muhim

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿਹਾਤੀ ਸਿਹਤ ਸੇਵਾਵਾਂ ਨੂੰ ਬੜਾਵਾ ਦੇਣ ਲਈ ਅਪਣੀ ਸਰਕਾਰ ਦੀ ਤੰਦਰੁਸਤ ਪੰਜਾਬ ਸਿਹਤ ਮੁਹਿੰਮ...

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿਹਾਤੀ ਸਿਹਤ ਸੇਵਾਵਾਂ ਨੂੰ ਬੜਾਵਾ ਦੇਣ ਲਈ ਅਪਣੀ ਸਰਕਾਰ ਦੀ ਤੰਦਰੁਸਤ ਪੰਜਾਬ ਸਿਹਤ ਮੁਹਿੰਮ ਪ੍ਰੋਗਰਾਮ ਹੇਠ 70 ਆਈ.ਈ.ਸੀ (ਸੂਚਨਾ ਸਿੱਖਿਆ ਅਤੇ ਸੰਚਾਰ) ਵੈਨਾਂ ਨੂੰ ਝੰਡੀ ਦਿਤੀ ਹੈ। ਸੂਬਾ ਪੱਧਰ ’ਤੇ ਲੋਕਾਂ ਨਾਲ ਸੰਪਰਕ ਕਰਨ ਅਤੇ ਜਾਗਰੂਕਤਾ ਪੈਦਾ ਕਰਨ ਵਾਲੇ ਇਸ ਪ੍ਰੋਗਰਾਮ ਹੇਠ ਸੂਬੇ ਭਰ ਦੇ 117 ਵਿਧਾਨ ਸਭਾ ਹਲਕਿਆਂ ਵਿਚ ਵੱਖ-ਵੱਖ ਬਿਮਾਰੀਆਂ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਇਨਾਂ ਦੀ ਰੋਕਥਾਮ ਬਾਰੇ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ। 

Healthy Punjab MissionPunjab Sehat Muhim

ਇਸ ਮੌਕੇ ਮੁੱਖ ਮੰਤਰੀ ਦੇ ਨਾਲ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਵੀ ਸਨ। ਮੁੱਖ ਮੰਤਰੀ ਨੇ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੀਆਂ ਅਪਣੀ ਸਰਕਾਰ ਦੀਆਂ ਕੋਸ਼ਿਸ਼ਾਂ ’ਤੇ ਜ਼ੋਰ ਦਿਤਾ ਜਿਨਾਂ ਦੇ ਰਾਹੀਂ ਕੰਢੀ ਅਤੇ ਸਰਹੱਦੀ ਖੇਤਰਾਂ ਦੇ ਦੂਰ-ਦਰਾਜ ਇਲਾਕਿਆ ਸਣੇ ਦਿਹਾਤੀ ਖੇਤਰਾਂ  ਦੇ ਲੋਕਾਂ ਤੱਕ ਪਹੁੰਚ ਬਣਾਈ ਜਾਵੇਗੀ। ਉਨਾਂ ਨੇ ਲੋਕਾਂ ਨੂੰ ਬਿਮਾਰੀਆਂ ਦੀ ਰੋਕਥਾਮ ਲਈ ਕਦਮ ਚੁੱਕਣ ਅਤੇ ਜਾਗਰੂਕਤਾ ਪੈਦਾ ਕਰਨ ਵਾਸਤੇ ਅਜਿਹੇ ਹੋਰ ਜਨ ਸੰਪਰਕ ਪ੍ਰੋਗਰਾਮ ਸ਼ੁਰੂ ਕਰਨ ਲਈ ਸਿਹਤ ਵਿਭਾਗ ਨੂੰ ਆਖਿਆ। 

ਮੁੱਖ ਮੰਤਰੀ ਨੇ ਉਨਾਂ ਸਾਰੇ ਪਿੰਡਾਂ ਲਈ ਦਵਾਈਆਂ ਦਾ ਚੋਖਾ ਸਟਾਕ ਬਣਾਈ ਰੱਖਣ ਅਤੇ ਦਵਾਈਆਂ ਦੀ ਨਿਰਵਿਘਨ ਸਪਲਾਈ ਨੂੰ ਯਕੀਨੀ ਬਣਾਉਣ ਲਈ ਵੀ ਸਿਹਤ ਵਿਭਾਗ ਨੂੰ ਆਖਿਆ ਹੈ ਜਿਨਾਂ ਪਿੰਡਾਂ ਵਿਚ ਇਹ ਵੈਨਾਂ ਸੇਵਾਵਾਂ ਮੁਹੱਈਆਂ ਕਰਵਾਉਣ ਲਈ ਲਾਈਆਂ ਗਈਆਂ ਹਨ। ਇਹ ਵੈਨਾਂ ਸੂਬੇ ਭਰ ਵਿਚ ਲੋਕਾਂ ਦੀਆਂ ਸਿਹਤ ਨਾਲ ਸਬੰਧਤ ਮੁੱਢਲੀ ਜਰੂਰਤਾਂ ਨੂੰ ਪੂਰਾ ਕਰਨਗੀਆਂ। ਇਨਾਂ ਵਿਚੋਂ 13 ਵੈਨਾਂ ਮਾਝੇ ਖਿੱਤੇ ਵਿਚ, 14 ਦੁਆਬੇ ਵਿਚ, 43 ਮਾਲਵੇ ਵਿਚ ਅਤੇ 17 ਸਰਹੱਦੀ ਜ਼ਿਲ੍ਹਿਆਂ ਦੇ ਹਲਕਿਆਂ ਵਿਚ ਲਾਈਆਂ ਗਈਆਂ ਹਨ।

ਇਨ੍ਹਾਂ ਅਤਿ ਆਧੁਨਿਕ ਵੈਨਾਂ ਵਿਚ 42’’ ਐਲ.ਈ.ਟੀ ਟੈਲੀਵਿਜ਼ਨ ਸਕ੍ਰੀਨਾਂ ਲੱਗੀਆਂ ਹੋਈਆਂ ਹਨ। ਇਨਾਂ ਵਿਚ ਪਬਲਿਕ ਐਡਰੈਸ ਸਿਸਟਮ ਅਤੇ ਐਲੀਵੇਟਿਡ ਪਲੇਟਫਾਰਮ ਹੈ। ਇਸ ਦੇ ਰਾਹੀਂ ਸਿਹਤ ਮਾਹਿਰ ਲੋਕਾਂ ਨੂੰ ਸਿਹਤ ਮੁੱਦਿਆਂ ਬਾਰੇ ਜਾਗਰੂਕਤਾ ਮੁਹੱਈਆ ਕਰਵਾਉਣਗੇ। ਇਨ੍ਹਾਂ ਦੇ ਰਾਹੀਂ ਜਾਗਰੂਕਤਾ ਪੈਦਾ ਕਰਨ ਵਾਲੀਆਂ ਫ਼ਿਲਮਾਂ ਵੀ ਵਿਖਾਈਆਂ ਜਾਣਗੀਆਂ। ਇਹ ਮੁਹਿੰਮ ਵਿਭਾਗ ਵਲੋਂ ਲੋਕਾਂ ਤੱਕ ਪਹੁੰਚ ਕਰਨ ਵਾਲੀ ਸਭ ਤੋਂ ਵੱਡੀ ਕਰਨ ਵਾਲੀ ਮੁਹਿੰਮ ਹੈ

ਜੋ ਕਿ ਰਾਸ਼ਟਰੀ ਸਿਹਤ ਮਿਸ਼ਨ ਵਲੋਂ ਸਿਹਤ ਅਤੇ ਪਰਿਵਾਰ ਭਲਾਈ ਦੇ ਵੱਖ-ਵੱਖ ਵਿੰਗਾਂ ਦੀ ਮਦਦ ਨਾਲ ਸ਼ੁਰੂ ਕੀਤੀ ਗਈ ਹੈ ਜਿਨ੍ਹਾਂ ਵਿਚ ਡਾਇਰੈਕਟੋਰੇਟ ਆਫ ਹੈਲਥ ਸਰਵਸਿਜ਼, ਆਯੂਰਵੇਦ, ਹੋਮੋਪੈਥੀ, ਪੀ.ਐਚ.ਸੀ ਅਤੇ ਪੀ.ਐਸ.ਏ.ਸੀ.ਐਸ ਸ਼ਾਮਲ ਹਨ। ਜ਼ਿਲ੍ਹਾ ਪਰਿਵਾਰ ਭਲਾਈ/ਹਰੇਕ ਜ਼ਿਲ੍ਹੇ ਦੇ ਸੀਨੀਅਰ ਮੈਡੀਕਲ ਅਫ਼ਸਰ ਪੱਧਰ ਦੇ ਅਧਿਕਾਰੀ ਨੋਡਲ ਅਫ਼ਸਰ ਵਲੋਂ ਮਨੋਨੀਤ ਕੀਤੇ ਗਏ ਹਨ। ਇਸ ਮੌਕੇ ਸਿਹਤ ਮੰਤਰੀ ਨੇ ਦੱਸਿਆ ਕਿ ਇਨਾਂ ਗੱਡੀਆਂ ਨੂੰ ਫੀਲਡ ਵਿਚ ਸਬੰਧਤ ਵਿਧਾਇਕਾਂ ਵਲੋਂ ਝੰਡੀ ਦਿਤੀ ਜਾਵੇਗੀ

ਅਤੇ ਡਿਪਟੀ ਕਮਿਸ਼ਨਰ ਰੋਜ਼ਮਰਾ ਦੇ ਆਧਾਰ ’ਤੇ ਇਸ ਦੀ ਪ੍ਰਗਤੀ ਦਾ ਜਾਇਜ਼ਾ ਲੈਣਗੇ। ਇਸ ਤੋਂ ਇਲਾਵਾ ਉਹ ਮੈਡੀਕਲ ਟੀਮਾਂ ਦਾ ਮਾਰਗ ਦਰਸ਼ਨ ਵੀ ਕਰਨਗੇ ਤਾਂ ਜੋ ਇਸ ਵਿਸ਼ੇਸ਼ ਸਿਹਤ ਸੰਭਾਲ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਉਪਯੋਗ ਵਿਚ ਲਿਆਂਦਾ ਜਾ ਸਕੇ। ਹਰੇਕ ਵੈਨ ਰੋਜ਼ਾਨਾ ਘੱਟ ਤੋ ਘੱਟ 8 ਤੋ 10 ਥਾਵਾਂ ’ਤੇ ਜਾਵੇਗੀ। ਹਰੇਕ ਜ਼ਿਲ੍ਹੇ ਦਾ ਅਪਣਾ ਵਿਸਤਿ੍ਰਤ ਮਾਈਕ੍ਰੋ ਪਲਾਨ/ਰੂਟ ਪਲਾਨ ਹੋਵੇਗਾ। ਬਲਾਕ ਦਾ ਐਸ.ਐਮ.ਓ ਇੰਚਾਰਜ ਅਪਣੇ ਸਬੰਧਤ ਬਲਾਕ ਵਿਚ ਨੋਡਲ ਅਫ਼ਸਰ ਹੋਵੇਗਾ

ਅਤੇ ਖਿੱਤੇ ਦਾ ਮੈਡੀਕਲ ਅਫ਼ਸਰ ਇੰਚਾਰਜ ਅਪਣੇ ਖੇਤਰ ਵਿਚ ਹਰੇਕ ਆਈ.ਈ.ਸੀ ਵੈਨ ਦਾ ਨੋਡਲ ਅਫ਼ਸਰ ਹੋਵੇਗਾ। ਉਹ ਸਾਰੀਆਂ ਸਥਾਨਕ ਸਰਗਰਮੀਆਂ ’ਤੇ ਨਿਗਰਾਨੀ ਰੱਖੇਗਾ ਜਿਨ੍ਹਾਂ ਵਿਚ ਮੈਡੀਕਲ ਕੈਂਪ ਅਤੇ ਆਰ.ਵੀ.ਐਸ.ਕੇ ਟੀਮਾਂ ਵੀ ਸ਼ਾਮਲ ਹਨ। ਡਾਇਰੈਕਟਰ ਸਿਹਤ ਸੇਵਾਵਾਂ ਡਾ. ਜਸਪਾਲ ਕੌਰ ਨੇ ਦੱਸਿਆ ਕਿ ਐਚ.ਬੀ, ਬੀ.ਪੀ, ਰੈਂਡਮ ਬਲੱਡ ਸ਼ੂਗਰ, ਬਲੱਡ ਸਲਾਈਡ ਫਾਰ ਐਮ ਪੀ , ਅੱਖਾਂ ਦੀ ਰੌਸ਼ਨੀ ਵਰਗੇ ਮੁੱਢਲੇ ਟੈਸਟ ਮੌਕੇ ’ਤੇ ਹੀ ਕਰ ਦਿਤੇ ਜਾਣਗੇ।

ਪੈਰਾਸੀਟਾਮੋਲ ਅਤੇ ਐਮੋਕਸੀਕਲਿਨ ਵਰਗੀਆਂ ਐਂਟੀਬਾਓਟਿਕ ਦਵਾਈ ਮਰੀਜ਼ਾਂ ਨੂੰ ਮੁਫ਼ਤ ਦਿਤੀ ਜਾਵੇਗੀ। ਜਿਨ੍ਹਾਂ ਮਰੀਜ਼ਾਂ ਨੂੰ ਹੋਰ ਇਲਾਜ ਦੀ ਜ਼ਰੂਰਤ ਹੋਵੇਗੀ ਉਨ੍ਹਾਂ ਨੂੰ ਨੇੜਲੀ ਸਰਕਾਰੀ ਸਿਹਤ ਸੰਸਥਾ ਵਿਚ ਭੇਜਿਆ ਜਾਵੇਗਾ। ਕੈਂਪਾਂ ਵਿਚ ਆਉਣ ਵਾਲੇ ਲੋਕਾਂ ਦੀ ਸਹੀ ਢੰਗ ਨਾਲ ਦੇਖਭਾਲ ਕੀਤੀ ਜਾਵੇਗੀ। ਵੈਨਾਂ ਅਤੇ ਮੈਡੀਕਲ ਕੈਂਪਾਂ ਦੀਆਂ ਸਰਗਰਮੀਆਂ ਬਾਰੇ ਨਿਗਰਾਨੀ ਅਤੇ ਫੀਡਬੈਕ ਬਾਰੇ ਆਨਲਾਈਨ ਸੂਚਨਾ ਵਿਸ਼ੇਸ਼ ਸਾਫਟਵੇਅਰ ਰਾਹੀਂ ਬਰਕਰਾਰ ਰੱਖੀ ਜਾਵੇਗੀ।

ਇਕ ਕੰਟਰੋਲ ਰੂਮ ਰਾਹੀਂ ਇਨਾਂ 70 ਵੈਨਾਂ ਦੀ ਹਰ ਰੋਜ਼ ਦੀ ਪ੍ਰਗਤੀ ਬਾਰੇ ਨਜ਼ਰ ਰੱਖੀ ਜਾਵੇਗੀ। ਇਸੇ ਤਰ੍ਹਾਂ ਓ.ਪੀ.ਡੀ. ਵਿਚ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ, ਦਵਾਈਆਂ, ਮਹਿਲਾ/ਪੁਰਸ਼, ਉਮਰ, ਲਿੰਗ ਅਤੇ ਆਈ.ਈ.ਸੀ./ਬੀ.ਸੀ.ਸੀ. ਗਤਿਵਿਧੀਆਂ ’ਚ ਸ਼ਾਮਲ ਹੋਣ ਵਾਲੇ ਲੋਕਾਂ ਨਾਲ ਸਬੰਧਤ ਮੁੱਖ ਜਾਣਕਾਰੀ ਰੱਖੀ ਜਾਵੇਗੀ। ਹਰੇਕ ਵੈਨ ਵਿਚ ਇਕ ਵਿਜ਼ਟਰ ਬੁੱਕ ਹੋਵੇਗੀ ਜਿੱਥੇ ਕਮਿਊਨਿਟੀ ਮੈਂਬਰ ਅਪਣੀ ਫੀਡਬੈਕ/ਟਿੱਪਣੀਆਂ ਦਰਜ ਕਰ ਸਕਦੇ ਹਨ।

ਇਹ ਵੈਨਾਂ ਲੋਕਾਂ ਨੂੰ ਵੰਡਣ ਲਈ ਕਿਤਾਬਚਾ, ਪੋਸਟਰ ਤੇ ਰੂਪ ਵਿਚ ਜਨਤਕ ਸਮੱਗਰੀ ਦੀਆਂ 35-40 ਕਿਸਮਾਂ ਵੀ ਨਾਲ ਲੈ ਕੇ ਚੱਲਣਗੀਆਂ। ਇਸ ਮੌਕੇ ਸੰਸਦ ਮੈਂਬਰ ਸੁਨੀਲ ਜਾਖੜ, ਸਿਹਤ ਵਿਭਾਗ ਦੇ ਵਿਸ਼ੇਸ਼ ਸਕੱਤਰ-ਕਮ-ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਤੇ ਕੌਮੀ ਸਿਹਤ ਮਿਸ਼ਨ ਦੇ ਮੈਨੇਜਿੰਗ ਡਾਇਰੈਕਟਰ ਅਮਿਤ ਕੁਮਾਰ ਸਿਹਤ ਵਿਭਾਗ ਦੇ ਵਧੀਕ ਸਕੱਤਰ ਬੀ. ਸਰਿਨੀ ਵਾਸਨ, ਡਾਇਰੈਕਟਰ ਈ.ਐਸ.ਆਈ. ਡਾ. ਜਗਪਾਲ ਬੱਸੀ, ਡਾਇਰੈਕਟਰ ਕੌਮੀ ਸਿਹਤ ਮਿਸ਼ਨ ਡਾ. ਅਵਨੀਤ ਕੌਰ ਅਤੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਅਮਰਦੀਪ ਸਿੰਘ ਚੀਮਾ ਹਾਜ਼ਰ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement