ਘੰਟਿਆਂ ਤਕ ਬੈਠੇ ਰਹਿਣ ਨਾਲ ਸੁੰਗੜ ਜਾਂਦਾ ਹੈ ਦਿਮਾਗ
Published : Apr 13, 2018, 4:34 pm IST
Updated : Apr 13, 2018, 4:34 pm IST
SHARE ARTICLE
Sitting for hours
Sitting for hours

ਦਫ਼ਤਰ 'ਚ ਜ਼ਿਆਦਾਤਰ ਸਮਾਂ ਡੈਸਕ 'ਤੇ ਜਾਂ ਘਰ 'ਚ ਵੀ ਘੰਟਿਆਂ ਬੈਠੇ ਰਹਿਣਾ ਸਿਹਤ ਦੇ ਨਾਲ - ਨਾਲ ਦਿਮਾਗ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ। ਇਕ ਅਧਿਐਨ 'ਚ ਕਿਹਾ ਗਿਆ..

ਦਫ਼ਤਰ 'ਚ ਜ਼ਿਆਦਾਤਰ ਸਮਾਂ ਡੈਸਕ 'ਤੇ ਜਾਂ ਘਰ 'ਚ ਵੀ ਘੰਟਿਆਂ ਬੈਠੇ ਰਹਿਣਾ ਸਿਹਤ ਦੇ ਨਾਲ - ਨਾਲ ਦਿਮਾਗ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ। ਇਕ ਅਧਿਐਨ 'ਚ ਕਿਹਾ ਗਿਆ ਹੈ ਕਿ ਆਲਸ ਹੋਵੇ ਜਾਂ ਮਜ਼ਬੂਰੀ, ਘੰਟਿਆਂ ਬੈਠੇ ਰਹਿਣ ਨਾਲ ਦਿਮਾਗ ਸੁੰਗੜਨ ਲਗਦਾ ਹੈ, ਜਿਸ ਨਾਲ ਭਵਿੱਖ 'ਚ ਅਲਜ਼ਾਈਮਰਜ਼ ਦੇ ਰੋਗ ਦਾ ਖ਼ਤਰਾ ਵੱਧ ਜਾਂਦਾ ਹੈ। 

sitting for hourssitting for hours

ਮਾਹਰਾਂ ਦਾ ਕਹਿਣਾ ਹੈ ਜ਼ਿਆਦਾਤਰ ਸਮਾਂ ਬੈਠ ਕੇ ਗੁਜ਼ਾਰਨਾ ਸਾਨੂੰ ਦਿਮਾਗੀ ਤੌਰ 'ਤੇ ਕਮਜ਼ੋਰ ਬਣਾ ਸਕਦਾ ਹੈ। ਯੂਨੀਵਰਸਿਟੀ ਆਫ਼ ਕੈਲਿਫੋਰਨਿਆ ਦੇ ਖੋਜਕਾਰਾਂ ਨੇ ਅਧਿਐਨ 'ਚ ਦੇਖਿਆ ਕਿ ਅਰਾਮਦਾਇਕ ਜ਼ਿੰਦਗੀ ਜੀਉਣ ਵਾਲਿਆਂ ਦਾ ਦਿਮਾਗ ਸੁੰਗੜ ਜਾਂਦਾ ਹੈ। ਅਤੀਤ 'ਚ ਹੋਏ ਅਧਿਐਨ 'ਚ ਵੀ ਕਿਹਾ ਗਿਆ ਹੈ ਕਿ ਨੇਮੀ ਰੂਪ ਤੋਂ ਲੰਮੇ ਸਮੇਂ ਤਕ ਬੈਠੇ ਰਹਿਣ ਨਾਲ ਦਿਲ ਦੀਆਂ ਬੀਮਾਰੀਆਂ, ਸੂਗਰ ਅਤੇ ਕਈ ਤਰ੍ਹਾਂ ਦੇ ਕੈਂਸਰ ਦਾ ਖ਼ਤਰਾ ਹੁੰਦਾ ਹੈ। 

Sitting for hoursSitting for hours

ਅਧਿਐਨ ਦੇ ਦੌਰਾਨ ਮਾਹਰਾਂ ਨੇ ਦੇਖਿਆ ਕਿ ਆਰਾਮਦਾਇਕ ਜ਼ਿੰਦਗੀ ਨਾਲ ਦਿਮਾਗ ਦੇ ਉਹ ਹਿੱਸੇ ਪ੍ਰਭਾਵਤ ਹੁੰਦੇ ਹਨ ਜਿੱਥੇ ਮੈਮੋਰੀ ਹੁੰਦੀ ਹੈ। ਮਾਹਰਾਂ ਦਾ ਕਹਿਣਾ ਹੈ ਕਿ ਅਜਿਹੇ ਲੋਕਾਂ ਦੇ ਦਿਮਾਗ ਦੇ ਮੀਡੀਅਲ ਟੈਂਪੋਰਲ ਲੋਬ (ਐਮਟੀਐਲ) 'ਚ ਗ੍ਰੇ ਮੈਟਰ ਕਾਫ਼ੀ ਘੱਟ ਮਾਤਰਾ 'ਚ ਹੁੰਦਾ ਹੈ। ਇਸ ਖ਼ੇਤਰ 'ਚ ਗਿਰਾਵਟ ਨਾਲ ਭਵਿੱਖ 'ਚ ਡਿਮੈਂਸ਼ਿਆ ਅਤੇ ਅਲਜ਼ਾਈਮਰਸ ਵਰਗੀਆਂ ਬੀਮਾਰੀਆਂ ਦਾ ਖ਼ਤਰਾ ਵੱਧ ਸਕਦਾ ਹੈ। 

Sitting for hoursSitting for hours

ਮਾਹਰਾਂ ਨੇ ਇਸ ਨਤੀਜੇ 'ਤੇ ਪੁੱਜਣ ਲਈ 45 ਤੋਂ 75 ਸਾਲ ਦੇ ਵਿਅਕਤੀਆਂ ਦੀ ਜੀਵਨਸ਼ੈਲੀ ਸਬੰਧੀ ਅੰਕੜਿਆਂ ਦਾ ਅਧਿਐਨ ਕੀਤਾ। ਖੋਜਕਾਰਾਂ ਨੇ ਅਧਿਐਨ 'ਚ ਸ਼ਾਮਲ ਸਾਰੇ ਵਲੰਟਿਅਰ ਦਾ ਐਮਆਰਆਈ ਸਕੈਨ ਕੀਤਾ, ਜਿਸ 'ਚ ਐਮਟੀਐਲ ਦਾ ਵਿਸਤ੍ਰਿਤ ਵੇਰਵਾ ਸੀ। ਦਿਮਾਗ ਦੇ ਇਸ ਹਿੱਸੇ 'ਚ ਹਰ ਛੋਟੀ ਤੋਂ ਛੋਟੀ ਅਤੇ ਵੱਡੀ ਤੋਂ ਵੱਡੀ ਗੱਲ ਦਰਜ ਹੁੰਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement