ਜਾਣੋ ਕਿਹੜਾ ਲੂਣ ਹੈ ਤੁਹਾਡੀ ਸਿਹਤ ਲਈ ਫ਼ਾਇਦੇਮੰਦ
Published : Dec 6, 2018, 3:05 pm IST
Updated : Dec 6, 2018, 3:05 pm IST
SHARE ARTICLE
Various salts
Various salts

ਲੂਣ ਤੋਂ ਬਿਨਾਂ ਖਾਣ ਦੇ ਸਵਾਦ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਕੁੱਝ ਲੋਕ ਘੱਟ ਲੂਣ ਖਾਣਾ ਪਸੰਦ ਕਰਦੇ ਹਨ ਤਾਂ ਕੁੱਝ ਲੋਕ ਜ਼ਿਆਦਾ। ਲੂਣ ਸੋਡੀਅਮ ਦਾ ਸੱਭ ਤੋਂ ...

ਲੂਣ ਤੋਂ ਬਿਨਾਂ ਖਾਣ ਦੇ ਸਵਾਦ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਕੁੱਝ ਲੋਕ ਘੱਟ ਲੂਣ ਖਾਣਾ ਪਸੰਦ ਕਰਦੇ ਹਨ ਤਾਂ ਕੁੱਝ ਲੋਕ ਜ਼ਿਆਦਾ। ਲੂਣ ਸੋਡੀਅਮ ਦਾ ਸੱਭ ਤੋਂ ਵਧੀਆ ਅਤੇ ਸਿੱਧਾ ਸਰੋਤ ਹੈ। ਸੋਡੀਅਮ ਖਾਣਾ ਪਚਾਉਣ ਦੇ ਨਾਲ ਹੀ ਸਾਡੇ ਪਾਚਣ ਪ੍ਰਣਾਲੀ ਨੂੰ ਵੀ ਠੀਕ ਬਣਾਏ ਰੱਖਦਾ ਹੈ ਪਰ ਜਦੋਂ ਲੋਕ ਸੋਡੀਅਮ ਦਾ ਜ਼ਿਆਦਾ ਮਾਤਰਾ ਵਿਚ ਸੇਵਨ ਕਰਨ ਲੱਗਦੇ ਹਨ ਤਾਂ ਇਹ ਸਰੀਰ ਨੂੰ ਫਾਇਦੇ ਦੀ ਥਾਂ ਨੁਕਸਾਨ ਪਹੁੰਚਾਂਦਾ ਹੈ। ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਲੂਣ ਸਿਰਫ 1 ਨਹੀਂ ਸਗੋਂ 5 ਤਰ੍ਹਾਂ ਦਾ ਹੁੰਦਾ ਹੈ ਅਤੇ ਹੁਣ ਜਾਣੋ ਕਿਹੜਾ ਲੂਣ ਤੁਹਾਡੇ ਲਈ ਫ਼ਾਇਦੇਮੰਦ ਹੈ।

Table SaltTable Salt

ਟੇਬਲ ਸਾਲਟ : ਇਸ ਲੂਣ ਵਿਚ ਸੋਡੀਅਮ ਦੀ ਮਾਤਰਾ ਸੱਭ ਤੋਂ ਜ਼ਿਆਦਾ ਹੁੰਦੀ ਹੈ। ਟੇਬਲ ਸਾਲਟ ਵਿਚ ਆਇਓਡੀਨ ਵੀ ਸਮਰੱਥ ਮਾਤਰਾ ਵਿਚ ਹੁੰਦਾ ਹੈ, ਜੋ ਸਾਡੇ ਸਰੀਰ ਦੀ ਬੀਮਾਰੀ ਰੋਕਣ ਵਾਲੀ ਸਮਰਥਾ ਵਧਾਉਂਦਾ ਹੈ। ਜੇਕਰ ਇਸ ਲੂਣ ਦਾ ਸੀਮਿਤ ਮਾਤਰਾ ਵਿਚ ਸੇਵਨ ਕੀਤਾ ਜਾਵੇ ਤਾਂ ਇਸ ਨਾਲ ਕਈ ਫਾਇਦੇ ਹੁੰਦੇ ਹਨ ਪਰ ਇਸ ਦਾ ਜ਼ਿਆਦਾ ਮਾਤਰਾ ਵਿਚ ਸੇਵਨ ਸਾਡੀ ਹੱਡੀਆਂ ਨੂੰ ਸਿੱਧੇ ਤੌਰ 'ਤੇ ਨੁਕਸਾਨ ਪਹੁੰਚਾਉਂਦਾ ਹੈ ਜਿਸ ਦੇ ਨਾਲ ਹੱਡੀਆਂ ਕਮਜ਼ੋਰ ਹੋਣ ਲਗਦੀਆਂ ਹਨ। 

Rock SaltRock Salt

ਸੇਂਧਾ ਲੂਣ : ਇਸ ਨੂੰ ਰਾਕ ਸਾਲਟ ਜਾਂ ਵਰਤ ਵਾਲੇ ਲੂਣ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਹ ਲੂਣ ਬਿਨਾਂ ਰਿਫਾਇਨ ਦੇ ਤਿਆਰ ਕੀਤਾ ਜਾਂਦਾ ਹੈ। ਹਾਲਾਂਕਿ ਇਸ ਵਿਚ ਕੈਲਸ਼ੀਅਮ, ਪੋਟੈਸ਼ੀਅਮ ਅਤੇ ਮੈਗਨੀਸ਼ੀਅਮ ਦੀ ਮਾਤਰਾ ਸਾਦੇ ਲੂਣ ਦੀ ਤੁਲਨਾ ਵਿਚ ਕਾਫ਼ੀ ਜ਼ਿਆਦਾ ਹੁੰਦੀ ਹੈ। ਨਾਲ ਹੀ ਇਹ ਸਾਡੇ ਸਿਹਤ ਲਈ ਵੀ ਬਹੁਤ ਵਧੀਆ ਹੁੰਦਾ ਹੈ। 

Black SaltBlack Salt

ਕਾਲਾ ਲੂਣ : ਕਾਲਾ ਲੂਣ ਖਾਣ ਨਾਲ ਕਬਜ਼, ਬਦਹਜ਼ਮੀ, ਢਿੱਡ ਦਰਦ, ਚੱਕਰ ਆਉਣਾ, ਉਲਟੀ ਆਉਣਾ ਅਤੇ ਜੀ ਘਬਰਾਉਣ ਵਰਗੀ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ ਇਸ ਲਈ ਇਸ ਦਾ ਸੇਵਨ ਸਾਰਿਆਂ ਲਈ ਫਾਇਦੇਮੰਦ ਹੈ। ਗਰਮੀ ਦੇ ਮੌਸਮ ਵਿਚ ਡਾਕਟਰ ਵੀ ਨਿੰਬੂ ਪਾਣੀ ਜਾਂ ਫਿਰ ਲੱਸੀ ਦੇ ਨਾਲ ਕਾਲਾ ਲੂਣ ਦਾ ਸੇਵਨ ਕਰਨ ਦੀ ਸਲਾਹ ਦਿੰਦੇ ਹਨ। ਕਾਲਾ ਲੂਣ ਭਲੇ ਹੀ ਸਿਹਤ ਲਈ ਕਈ ਤਰੀਕਿਆਂ ਵਿਚ ਫਾਇਦੇਮੰਦ ਹੈ ਪਰ ਇਸ ਵਿਚ ਫਲੋਰਾਈਡ ਜ਼ਿਆਦਾ ਹੁੰਦਾ ਹੈ ਅਤੇ ਇਸ ਦੇ ਜ਼ਿਆਦਾ ਸੇਵਨ ਨਾਲ ਸਰੀਰ ਨੂੰ ਨੁਕਸਾਨ ਹੋ ਸਕਦਾ ਹੈ। 

Low Sodium SaltLow Sodium Salt

ਲੋ- ਸੋਡੀਅਮ ਸਾਲਟ : ਇਸ ਲੂਣ ਨੂੰ ਬਾਜ਼ਾਰ ਵਿਚ ਪੌਟੈਸ਼ੀਅਮ ਲੂਣ ਵੀ ਕਿਹਾ ਜਾਂਦਾ ਹੈ। ਹਾਲਾਂਕਿ ਸਾਦੇ ਲੂਣ ਦੀ ਤਰ੍ਹਾਂ ਇਸ ਵਿਚ ਵੀ ਸੋਡੀਅਮ ਅਤੇ ਪੋਟੈਸ਼ੀਅਮ ਕਲੋਰਾਈਡ ਹੁੰਦੇ ਹਨ। ਜਿਨ੍ਹਾਂ ਲੋਕਾਂ ਨੂੰ ਬਲਡ ਪ੍ਰੈਸ਼ਰ ਦੀ ਸਮੱਸਿਆ ਹੁੰਦੀਆਂ ਹਨ ਉਨ੍ਹਾਂ ਨੂੰ ਲੋ ਸੋਡੀਅਮ ਸਾਲਟ ਦਾ ਸੇਵਨ ਕਰਨਾ ਚਾਹੀਦਾ ਹੈ।  ਇਸ ਤੋਂ ਇਲਾਵਾ ਦਿਲ ਦੀ ਬੀਮਾਰੀ ਅਤੇ ਸੂਗਰ ਮਰੀਜ਼ਾਂ ਲਈ ਵੀ ਇਹ ਲੂਣ ਫਾਇਦੇਮੰਦ ਹੁੰਦਾ ਹੈ। 

Sea SaltSea Salt  

ਸਮੁੰਦਰੀ ਲੂਣ : ਇਹ ਲੂਣ ਭਾਫ਼ ਨਾਲ ਬਣਾਇਆ ਜਾਂਦਾ ਹੈ ਅਤੇ ਇਹ ਸਾਦੇ ਲੂਣ ਦੀ ਤਰ੍ਹਾਂ ਨਮਕੀਨ ਨਹੀਂ ਹੁੰਦਾ। ਸਮੁੰਦਰੀ ਲੂਣ ਦਾ ਸੇਵਨ ਢਿੱਡ ਫੁੱਲਣਾ, ਤਣਾਅ, ਸੋਜ, ਗੈਸ ਅਤੇ ਕਬਜ਼ ਵਰਗੀ ਸਮੱਸਿਆਵਾਂ ਦੇ ਸਮੇਂ ਸੇਵਨ ਕਰਨ ਦੀ ਸਲਾਹ ਦਿਤੀ ਜਾਂਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement