ਏਡਜ਼ ਬੀਮਾਰੀ ਤੋਂ ਠੀਕ ਹੋਣ ਵਾਲਾ ਦੁਨੀਆਂ ਦਾ ਦੂਜਾ ਵਿਅਕਤੀ ਬਣਿਆ, ਜਾਣੋਂ ਕਿਵੇਂ ਹੋਇਆ ਠੀਕ  
Published : Mar 7, 2019, 11:47 am IST
Updated : Mar 7, 2019, 11:47 am IST
SHARE ARTICLE
patient
patient

ਏਡਜ ਵਾਇਰਸ ਦਾ ਇਲਾਜ ਕਰਨ ਦੇ ਖੇਤਰ ਵਿਚ ਵੱਡੀ ਸਫਲਤਾ ਮਿਲੀ ਹੈ। ਡਾਕਟਰਾਂ ਨੇ ਦਾਅਵਾ ਕੀਤਾ ਹੈ ਕਿ ਲੰਡਨ ਦੇ ਇਕ ਐੱਚਆਈਵੀ ਪੋਜਿਟਿਵ ਵਿਅਕਤੀ...

ਨਵੀਂ ਦਿੱਲੀ : ਏਡਜ ਵਾਇਰਸ ਦਾ ਇਲਾਜ ਕਰਨ ਦੇ ਖੇਤਰ ਵਿਚ ਵੱਡੀ ਸਫਲਤਾ ਮਿਲੀ ਹੈ। ਡਾਕਟਰਾਂ ਨੇ ਦਾਅਵਾ ਕੀਤਾ ਹੈ ਕਿ ਲੰਡਨ ਦੇ ਇਕ ਐੱਚਆਈਵੀ ਪੋਜਿਟਿਵ ਵਿਅਕਤੀ ਨੂੰ ਸਟੇਮ ਸੇਲ ਟਰਾਂਸਪਲਾਂਟ ਦੇ ਜ਼ਰੀਏ ਸਫਲਤਾਪੂਰਣ ਏਡਜ ਵਾਇਰਸ ਤੋਂ ਮੁਕਤ ਕਰ ਲਿਆ ਹੈ। ਏਡਜ ਤੋਂ ਠੀਕ ਹੋਣ ਵਾਲਾ ਇਹ ਦੁਨੀਆ ਦਾ ਦੂਜਾ ਵਿਅਕਤੀ ਹੈ। ਪਹਿਲਾ ਵਿਅਕਤੀ ਇਕ ਜਰਮਨ ਸੀ ਜਿਹੜਾ ਬਰਲਿਨ ਪੇਸ਼ੇਂਟ ਦੇ ਨਾਮ ਨਾਲ ਮਸ਼ਹੂਰ ਹੋਇਆ ਸੀ। ਇਸਨੂੰ 2008 ਵਿਚ ਏਡਜ਼ ਮੁਕਤ ਕਰਾਰ ਦਿੱਤਾ ਗਿਆ ਸੀ। ਬਆਦ ਵਿਚ ਟਿਮੋਥੀ ਬਰਾਊਨ ਨਾਮ ਦੇ ਇਸ ਵਿਅਕਤੀ ਨੇ ਆਪਣੀ ਪਛਾਣ ਉਜਾਗਰ ਕਰ ਦਿੱਤੀ ਸੀ।

AidsAids

ਫਿਲਹਾਲ, ਲੰਡਨ ਦੇ ਇਸ ਰੋਗੀ ਦਾ ਨਾਮ ਉਜਾਗਰ ਨਹੀਂ ਕੀਤਾ ਗਿਆ ਹੈ। ਇਸ ਰੋਗੀ ਨੂੰ 2003 ਵਿੱਚ ਪਤਾ ਚੱਲਿਆ ਸੀ ਕਿ ਉਹ ਐਚਆਈਵੀ ਤੋਂ ਗ੍ਰਸਤ ਹੈ ਪਰ ਉਸਨੇ 2012 ਵਿਚ ਇਸ ਇੰਨਫੈਕਸ਼ਨ ਦਾ ਇਲਾਜ ਕਰਾਉਣਾ ਸ਼ੁਰੂ ਕੀਤਾ ਸੀ। ਉਸਨੂੰ 2012 ਵਿਚ Hodgkin lymphoma ਨਾਮ ਦਾ ਕੈਂਸਰ ਹੋਇਆ, ਜਿਸਦਾ 2016 ਵਿਚ ਸਟੇਮ ਸੈੱਲ ਟਰਾਂਸਪਲਾਂਟ ਦੇ ਜ਼ਰੀਏ ਇਲਾਜ ਸ਼ੁਰੂ ਹੋਇਆ।

AidsHIV Positive

ਅਨੋਖਾ ਡੋਨਰ ਮਿਲਿਆ-: ਉਸਦੇ ਕੈਂਸਰ ਦਾ ਇਲਾਜ ਕਰਨ ਵਾਲੇ ਡਾਕਟਰਾਂ ਨੂੰ ਸਟੇਮ ਸੈੱਲ ਦਾ ਅਜਿਹਾ ਡੋਨਰ ਮਿਲਿਆ, ਜਿਸਦੇ ਸਰੀਰ ਵਿਚ ਇੱਕ ਅਜਿਹਾ ਦੁਰੱਲਭ ਜੀਨ ਮਿਉਟੇਸ਼ਨ ਹੋਇਆ ਸੀ, ਜਿਹੜਾ ਕੁਦਰਤੀ ਤੌਰ ‘ਤੇ ਐਚਆਈਵੀ ਦੇ ਵਿਰੁੱਧ ਪ੍ਰਤੀਰੋਧਕ ਸਮਰੱਥਾ ਮੁਹੱਈਆ ਕਰਾਉਂਦਾ। ਇਹ ਜਾਣਕਾਰੀ ਹੋਣ ‘ਤੇ ਡਾਕਟਰਾਂ ਨੂੰ ਲੱਗਾ ਕਿ ਕੈਂਸਰ ਦੇ ਨਾਲ-ਨਾਲ ਇਸਦੇ ਐਚਆਈਵੀ ਦਾ ਵੀ ਇਲਾਜ ਹੋ ਜਾਵੇਗਾ। ਇਹ ਜੀਨ ਮਿਉਟੇਸ਼ਨ ਉੱਤਰੀ ਯੂਰਪ ਵਿਚ ਰਹਿਣ ਵਾਲੇ ਮਹਿਜ ਇਕ ਪ੍ਰਤੀਸ਼ਤ ਲੋਕਾਂ ਵਿਚ ਹੁੰਦਾ ਹੈ। ਯੂਨੀਵਰਸਿਟੀ ਕਾਲਜ ਲੰਡਨ ਦੇ ਸੋਧਕਰਤਾ ਰਵਿੰਦਰ ਗੁਪਤਾ ਦਾ ਕਹਿਣਾ ਹੈ ਕਿ “ਅਜਿਹਾ ਜੀਨ ਮਿਲਣਾ ਲਗਭਗ ਅਸੰਭਵ ਹੈ”।

AIDSAIDS

ਦਵਾ ਬੰਦ ਕਰਨ ਦੇ 18 ਮਹੀਨੇ ਬਆਦ ਵੀ ਏਡਜ਼ ਵਾਪਸ ਨਹੀਂ ਆਇਆ-: ਇਸ ਟਰਾਂਸਪਲਾਂਟ ਤੋਂ ਲੰਡਨ ਦੇ ਇਸ ਪੇਸ਼ੇਂਟ ਦੀ ਪੂਰੀ ਰੱਖਿਆਤਮਕ ਪ੍ਰਣਾਲੀ ਹੀ ਬਦਲੀ ਗਈ, ਜਿਸ ਵਿੱਚ ਡੋਨਰ ਦੀ ਹੀ ਤਰ੍ਹਾਂ ਉਸਦਾ ਸਰੀਰ ਵੀ ਐਚਆਈਵੀ ਵਾਇਰਸ ਦੇ ਖਿਲਾਫ ਬੇਅਸਰ ਹੋ ਗਿਆ। ਇਸ ਤੋਂ ਬਆਦ ਇਸ ਮਰੀਜ ਨੇ ਸਵੈ ਇੱਛਾ ਨਾਲ ਐਚਆਈਵੀ ਦੀ ਦਵਾਈ ਲੈਣਾ ਬੰਦ ਕਰ ਦਿੱਤੀ ਤਾਂਕਿ ਇਹ ਦੇਖਿਆ ਜਾ ਸਕੇ ਕਿ ਕਿਤੇ ਏਡਜ ਵਾਇਰਸ ਫਿਰ ਤੋਂ ਤਾਂ ਨਹੀਂ ਸਰਗਰਮ ਹੋ ਜਾਵੇਗਾ ਆਮਤੋਰ ‘ਤੇ ਦਵਾ ਬੰਦ ਕਰਨ ਦੇ ਦੋ ਤੋਂ ਤਿੰਨ ਹਫਤਿਆਂ ਵਿਚ ਵਾਇਰਸ ਫਿਰ ਸਰਗਰਮ ਹੋ ਜਾਂਦਾ ਹੈ।

AIDS AIDS

ਪਰ ਲੰਡਨ ਦੇ ਮਰੀਜ ਦੇ ਨਾਲ ਅਜਿਹਾ ਨਹੀਂ ਹੋਇਆ। ਦਵਾ ਬੰਦ ਕਰਨ ਦੇ 18 ਮਹੀਨੇ ਬਾਅਦ ਵੀ ਉਸਦੇ ਸਰੀਰ ਵਿਚ ਏਡਜ ਵਾਇਰਸ ਨਹੀਂ ਪਾਇਆ ਗਿਆ। ਏਡਜ ਤੋਂ ਠੀਕ ਹੋਣ ਵਾਲੇ ਪਹਿਲੇ ਵਿਅਕਤੀ ਬਰਾਊਨ ਨੇ ਇਸ ਨਵੀਂ ਜਾਣਕਾਰੀ ਬਾਰੇ ਕਿਹਾ ‘ ਮੈਂ ਲੰਡਨ ਦੇ ਇਸ ਪੇਸ਼ੇਂਟ ਤੋਂ ਮਿਲ ਕੇ ਉਸਨੂੰ ਆਪਣੀ ਪਛਾਣ ਜਨਤਕ ਕਰਨ ਨੂੰ ਕਹਾਂਗਾ ਤਾਂਕਿ ਐਚਆਈਵੀ ਗ੍ਰਸਤ ਲੋਕਾਂ ਨੂੰ ਨਵੀਂ ਉਮੀਦ ਮਿਲੇ’। ਇਹ ਰਿਪੋਰਟ ਸੋਮਵਾਰ ਨੂੰ ਸਾਇੰਸ ਦੇ ਜਰਨਲ ‘ਨੇਚਰ’ ਵਿਚ ਆਨਲਾਈਨ ਪ੍ਰਕਾਸ਼ਿਤ ਹੋਈ ਸੀ, ਹੁਣ ਇਸਨੂੰ ਅਮਰੀਕਾ ਦੇ ਸਿਏਟਲ ਵਿਚ ਹੋਣ ਵਾਲੀ ਐਚਆਈਵੀ ਕਾਨਫਰੰਸ ਵਿਚ ਪੇਸ਼ ਕੀਤਾ ਜਾਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement