4221 ਏਡਜ਼ ਪੀੜਤ ਮਰੀਜ਼ ਜਾ ਚੁੱਕੇ ਹਨ ਮੌਤ ਦੇ ਮੂੰਹ 'ਚ
Published : Dec 1, 2018, 3:50 pm IST
Updated : Dec 1, 2018, 3:50 pm IST
SHARE ARTICLE
Aids
Aids

ਅੱਜ ਵਿਸ਼ਵ ਭਰ ਵਿਚ ਏਡਜ਼ ਦਿਵਸ ਮਨਾਇਆ ਜਾ ਰਿਹੈ....ਵੱਖ-ਵੱਖ ਥਾਵਾਂ 'ਤੇ ਇਸ ਸਬੰਧੀ ਪ੍ਰੋਗਰਾਮ ਕਰਵਾ ਕੇ ਲੋਕਾਂ ਨੂੰ ਇਸ ਨਾਮੁਰਾਦ ਬਿਮਾਰੀ....

ਚੰਡੀਗੜ੍ਹ (ਭਾਸ਼ਾ) : ਅੱਜ ਵਿਸ਼ਵ ਭਰ ਵਿਚ ਏਡਜ਼ ਦਿਵਸ ਮਨਾਇਆ ਜਾ ਰਿਹੈ....ਵੱਖ-ਵੱਖ ਥਾਵਾਂ 'ਤੇ ਇਸ ਸਬੰਧੀ ਪ੍ਰੋਗਰਾਮ ਕਰਵਾ ਕੇ ਲੋਕਾਂ ਨੂੰ ਇਸ ਨਾਮੁਰਾਦ ਬਿਮਾਰੀ ਪ੍ਰਤੀ ਜਾਗਰੂਕ ਕੀਤਾ ਜਾ ਰਿਹੈ। ਸਾਡੇ ਦੇਸ਼ ਵਿਚ ਵੀ ਏਡਜ਼ ਦੇ ਮਰੀਜ਼ਾਂ ਦੀ ਗਿਣਤੀ ਕਾਫ਼ੀ ਜ਼ਿਆਦਾ ਹੈ, ਪਰ ਜੇਕਰ ਇਕੱਲੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਅਪ੍ਰੈਲ 2015 ਤਕ ਏਡਜ਼ ਦੇ ਮਰੀਜ਼ਾਂ ਦੀ ਗਿਣਤੀ ਵਧ ਕੇ 45948 ਹੋ ਗਈ ਸੀ, ਜਦਕਿ ਫਰਵਰੀ 2014 ਵਿਚ ਏਡਜ਼ ਮਰੀਜ਼ਾਂ ਦੀ ਗਿਣਤੀ 39625 ਸੀ। ਯਾਨੀ ਇਕ ਸਾਲ ਦੇ ਅੰਦਰ ਹੀ ਇਸ ਵਿਚ 6300 ਮਰੀਜ਼ਾਂ ਦਾ ਵਾਧਾ ਹੋਇਆ ਹੈ।

AidsAids

ਪੰਜਾਬ ਵਿਚ ਹੁਣ ਤਕ ਏਡਜ਼ ਦੇ 4221 ਮਰੀਜ਼ ਮੌਤ ਦੇ ਮੂੰਹ ਵਿਚ ਜਾ ਚੁੱਕੇ ਹਨ। ਏਡਜ਼ ਦੇ ਵਧ ਰਹੇ ਖ਼ਤਰੇ ਨੂੰ ਦੇਖਦਿਆਂ ਪੰਜਾਬ ਏਡਜ਼ ਕੰਟਰੋਲ ਸੁਸਾਇਟੀ ਨੇ ਅਪ੍ਰੈਲ 2015 ਤਕ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਤਿੰਨ ਲੱਖ ਦੇ ਕਰੀਬ ਲੋਕਾਂ ਦੇ ਐਚਆਈਵੀ ਟੈਸਟ ਕੀਤੇ, ਜਿਨ੍ਹਾਂ ਵਿਚੋਂ 45948 ਲੋਕ ਐਚਆਈਵੀ ਪਾਜ਼ਿਟਿਵ ਪਾਏ ਗਏ। ਏਡਜ਼ ਦੇ ਇਲਾਜ ਲਈ 34819 ਮਰੀਜ਼ਾਂ ਨੇ ਰਜਿਸਟ੍ਰੇਸ਼ਨ ਕਰਵਾਈ, ਜਿਨ੍ਹਾਂ ਵਿਚੋਂ 21587 ਮਰੀਜ਼ਾਂ ਨੇ ਇਲਾਜ ਸ਼ੁਰੂ ਕਰਵਾਇਆ, ਪਰ ਜੇਕਰ ਮੌਜੂਦਾ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਇਸ ਸਮੇਂ 15575 ਏਡਜ਼ ਦੇ ਮਰੀਜ਼ ਵੱਖ-ਵੱਖ ਸੈਂਟਰਾਂ ਵਿਚ ਅਪਣਾ ਇਲਾਜ ਕਰਵਾ ਰਹੇ ਹਨ।

HivHiv

ਪੰਜਾਬ ਵਿਚ ਜ਼ਿਲ੍ਹਾ ਅੰਮ੍ਰਿਤਸਰ 'ਚ ਏਡਜ਼ ਦੇ ਮਰੀਜ਼ਾਂ ਦੀ ਗਿਣਤੀ ਸਭ ਤੋਂ ਜ਼ਿਆਦਾ ਜਦਕਿ ਫਾਜ਼ਿਲਕਾ 'ਚ ਸਭ ਤੋਂ ਘੱਟ ਰਿਪੋਰਟ ਅਨੁਸਾਰ ਕੁੱਝ ਫ਼ੀਸਦੀ ਲੋਕ ਅਸੁਰੱਖਿਅਤ ਯੌਨ ਸਬੰਧਾਂ ਕਾਰਨ ਏਡਜ਼ ਤੋਂ ਪੀੜਤ ਹਨ ਜਦਕਿ ਜ਼ਿਆਦਾਤਰ ਲੋਕ ਨਸ਼ੇ ਕਰਨ ਲਈ ਵਰਤੀਆਂ ਜਾਂਦੀਆਂ ਸਰਿੰਜਾਂ ਕਾਰਨ ਏਡਜ਼ ਦੇ ਸ਼ਿਕਾਰ ਹਨ। ਉਧਰ ਯੂਨੀਸੇਫ ਦੀ ਇਕ ਰਿਪੋਰਟ ਮੁਤਾਬਕ ਭਾਰਤ ਵਿਚ 2017 ਤਕ ਲਗਭਗ 1.20 ਲੱਖ ਬੱਚੇ ਅਤੇ ਬਾਲਗ ਐਚਆਈਵੀ ਤੋਂ ਪੀੜਤ ਹਨ। ਇਸ ਤੋਂ ਇਲਾਵਾ ਦੁਨੀਆਂ ਦੇ ਹੋਰਨਾਂ ਦੇਸ਼ਾਂ ਵਿਚ ਵੀ ਏਡਜ਼ ਦੀ ਮਰੀਜ਼ਾਂ ਦੀ ਗਿਣਤੀ ਪਾਈ ਗਈ ਹੈ।

Hiv PositiveHiv Positive

ਯੂਨੀਸੇਫ਼ ਨੇ ਚਿਤਾਵਨੀ ਦਿਤੀ ਹੈ ਕਿ ਜੇਕਰ ਇਸ ਭਿਆਨਕ ਬਿਮਾਰੀ ਨੂੰ ਰੋਕਣ ਲਈ ਠੋਸ ਕੋਸ਼ਿਸ਼ਾਂ ਨਾ ਕੀਤੀਆਂ ਗਈਆਂ ਤਾਂ 2030 ਤਕ ਦੁਨੀਆਂ ਭਰ ਵਿਚ ਏਡਜ਼ ਕਾਰਨ ਹਰ ਰੋਜ਼ 80 ਮੌਤਾਂ ਹੋ ਸਕਦੀਆਂ ਹਨ। ਪੰਜਾਬ ਵਿਚ ਏਡਜ਼ ਦੇ ਮਰੀਜ਼ਾਂ ਦੇ ਅੰਕੜੇ ਵਾਕਈ ਡਰਾਵਣੇ ਹਨ। ਭਾਵੇਂ ਕਿ ਪੰਜਾਬ ਸਰਕਾਰ ਵਲੋਂ ਇਸ ਸਬੰਧੀ ਕਾਰਜ ਕੀਤੇ ਜਾ ਰਹੇ ਹਨ ਪਰ ਫਿਰ ਵੀ ਇਸ ਨਾਮੁਰਾਦ ਬਿਮਾਰੀ ਨੂੰ ਖ਼ਤਮ ਕਰਨ ਲਈ ਯੋਜਨਾਵਾਂ ਦੇ ਨਾਲ-ਨਾਲ ਸਖ਼ਤ ਅਮਲ ਕੀਤੇ ਜਾਣ ਦੀ ਵੀ ਜ਼ਰੂਰਤ ਹੈ।

Location: India, Odisha

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement