
ਦਿਲ ਦਾ ਦੌਰਾ ਤੇ ਬ੍ਰੇਨ ਸਟ੍ਰੋਕ ਵਰਗੇ ਰੋਗਾਂ ਨੂੰ ਦਿੰਦੀਆਂ ਸੱਦਾ
ਮੁਹਾਲੀ: ਕੋਲੈਸਟਰੋਲ ਵਧਣਾ ਇਕ ਆਮ ਸਮੱਸਿਆ ਹੋ ਗਈ ਹੈ । ਪਹਿਲਾਂ ਇਹ ਸਮੱਸਿਆ ਬੁਢਾਪੇ ਵਿਚ ਦੇਖੀ ਜਾਂਦੀ ਸੀ ਪਰ ਹੁਣ ਇਹ ਸਮੱਸਿਆ ਬਹੁਤ ਸਾਰੇ ਲੋਕਾਂ ’ਚ ਆਮ ਦੇਖਣ ਨੂੰ ਮਿਲਦੀ ਹੈ। ਸਰੀਰ ਵਿਚ ਵਧਿਆ ਹੋਇਆ ਕੋਲੈਸਟਰੋਲ ਬਹੁਤ ਸਾਰੀਆਂ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ । ਇਸ ਨਾਲ ਦਿਲ ਦਾ ਦੌਰਾ , ਹਾਈ ਬਲੱਡ ਪ੍ਰੈਸ਼ਰ , ਬ੍ਰੈਨ ਸਟ੍ਰੋਕ ਜਿਹੇ ਰੋਗਾਂ ਦੀਆਂ ਸੰਭਾਵਨਾਵਾਂ ਵੱਧ ਜਾਂਦੀਆਂ ਹਨ ।
ਪਰ ਸਰੀਰ ਵਿਚ ਕੋਲੈਸਟਰੋਲ ਵਧਣ ਦੇ ਕੁਝ ਸੰਕੇਤ ਦਿਖਾਈ ਦਿੰਦੇ ਹਨ । ਜਿਨ੍ਹਾਂ ਨੂੰ ਅਸੀਂ ਨਾਰਮਲ ਸਮਝ ਕੇ ਨਜ਼ਰਅੰਦਾਜ਼ ਕਰ ਦਿੰਦੇ ਹਾਂ । ਜੇਕਰ ਅਸੀਂ ਇਨ੍ਹਾਂ ਲੱਛਣਾਂ ਨੂੰ ਸਮਝ ਕੇ ਇਸ ਦਾ ਸਮੇਂ ’ਤੇ ਇਲਾਜ ਕਰਵਾ ਲਈਏ ਤਾਂ ਇਹ ਆਉਣ ਵਾਲੇ ਸਮੇਂ ’ਚ ਸਾਡੇ ਲਈ ਨੁਕਸਾਨਦਾਇਕ ਨਹੀਂ ਬਣੇਗੀ।
ਜਦੋਂ ਸ਼ਰੀਰ ’ਚ ਕੋਲੈਸਟਰੋਲ ਵੱਧਦਾ ਹੈ ਤਾਂ ਸ਼ਰੀਰ ’ਚ ਕੁੱਝ ਬਦਲਾਅ ਆਉਂਦੇ ਹਨ ਭਾਵ ਲੱਛਣ ਦਿਖਾਈ ਦਿੰਦੇ ਹਨ ਜਿਵੇਂ...
* ਸਾਹ ਫੁੱਲਣਾ
ਜੇਕਰ ਤੁਹਾਡਾ ਥੋੜ੍ਹਾ ਜਿਹਾ ਕੰਮ ਕਰਦੇ ਜਾਂ ਫਿਰ ਪੌੜੀਆਂ ਚੜ੍ਹਦੇ ਸਮੇਂ ਸਾਹ ਫੁੱਲਣ ਲੱਗ ਜਾਵੇ, ਤਾਂ ਇਹ ਕੋਲੈਸਟਰੋਲ ਵਧਣ ਦਾ ਸੰਕੇਤ ਹੋ ਸਕਦਾ ਹੈ। ਸਾਹ ਫੁੱਲਣ ਨਾਲ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ ਅਤੇ ਸਾਨੂੰ ਕਮਜ਼ੋਰੀ ਮਹਿਸੂਸ ਹੋਣ ਲੱਗਦੀ ਹੈ।
* ਹੱਥ ਪੈਰ ਸੁੰਨ ਹੋਣੇ
ਜੇ ਤੁਹਾਨੂੰ ਹੱਥਾਂ ਪੈਰਾਂ ਵਿਚ ਝਨਝਨਾਹਟ ਮਹਿਸੂਸ ਹੁੰਦੀ ਹੈ ਅਤੇ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਸਰੀਰ ਵਿਚ ਕੀੜੀਆਂ ਕਟ ਰਹੀਆਂ ਹੋਣ ਤਾਂ ਇਹ ਕੋਲੈਸਟਰੋਲ ਵਧਣ ਦਾ ਸੰਕੇਤ ਹੋ ਸਕਦਾ ਹੈ। ਕਿਉਂਕਿ ਜਦੋਂ ਸਾਡੀਆਂ ਨਸਾਂ ਵਿਚ ਪਲਾਕ ਜਮ੍ਹਾਂ ਹੋ ਜਾਂਦੀ ਹੈ, ਤਾਂ ਸਾਰੇ ਅੰਗਾਂ ਤੱਕ ਆਕਸੀਜਨ ਵਾਲਾ ਖ਼ੂਨ ਨਹੀਂ ਪਹੁੰਚ ਪਾਉਂਦਾ ਅਤੇ ਸਾਨੂੰ ਝਨਝਨਾਹਟ ਮਹਿਸੂਸ ਹੁੰਦੀ ਹੈ ।
* ਗਰਦਨ , ਜਬਾੜੇ ਅਤੇ ਪਿੱਠ ਵਿਚ ਦਰਦ ਹੋਣਾ
ਜਦੋਂ ਸਾਡੇ ਸਰੀਰ ਵਿਚ ਦਰਦ ਹੁੰਦਾ ਹੈ, ਤਾਂ ਇਸ ਨੂੰ ਅਸੀਂ ਨਾਰਮਲ ਲੈ ਲੈਂਦੇ ਹਾਂ । ਖ਼ਾਸ ਕਰ ਗਰਦਨ, ਪਿੱਠ ਅਤੇ ਪੇਟ ਦੇ ਉੱਪਰੀ ਹਿੱਸੇ ਵਿਚ ਦਰਦ ਹੋਣਾ। ਪਰ ਇਹ ਦਰਦ ਵੀ ਕੋਲੈਸਟਰੋਲ ਵਧਣ ਦਾ ਸੰਕੇਤ ਹੋ ਸਕਦਾ ਹੈ । ਇਸ ਲਈ ਇਸ ਨੂੰ ਕਦੇ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ।
* ਅੱਖਾਂ ਦੇ ਉੱਪਰ ਪੀਲੇ ਨਿਸ਼ਾਨ ਪੈਣੇ
ਅੱਖਾਂ ਦੇ ਉਪਰੀ ਚਮੜੀ ’ਤੇ ਪੀਲੇ ਨਿਸ਼ਾਨ ਦਿਖਣਾ ਵੀ ਸਰੀਰ ਵਿਚ ਕੋਲੈਸਟਰੋਲ ਵਧਣ ਦਾ ਸੰਕੇਤ ਹੁੰਦੇ ਹਨ। ਪਰ ਇਹ ਪੀਲੇ ਨਿਸ਼ਾਨ ਡਾਇਬਟੀਜ਼ ਦਾ ਸੰਕੇਤ ਵੀ ਹੋ ਸਕਦੇ ਹਨ ।
* ਬੈਚੇਨੀ ਅਤੇ ਪਸੀਨਾ ਆਉਣਾ
ਜੇ ਤੁਹਾਨੂੰ ਕਈ ਵਾਰ ਅਚਾਨਕ ਬੇਚੈਨੀ ਮਹਿਸੂਸ ਹੋਣ ਲੱਗਦੀ ਹੈ ਅਤੇ ਸਰੀਰ ਵਿਚੋਂ ਪਸੀਨਾ ਨਿਕਲਣ ਲੱਗਦਾ ਹੈ , ਤਾਂ ਇਹ ਵੀ ਕੋਲੈਸਟਰੋਲ ਵਧਣ ਦਾ ਸੰਕੇਤ ਹੁੰਦਾ ਹੈ। ਕਿਉਂਕਿ ਕੋਲੈਸਟਰੋਲ ਵਧ ਜਾਣ ਦੇ ਕਾਰਨ ਦਿਲ ਤੱਕ ਪੂਰਾ ਖ਼ੂਨ ਨਹੀਂ ਪਹੁੰਚ ਪਾਉਂਦਾ ਅਤੇ ਉਹ ਘੱਟ ਖ਼ੂਨ ਪੰਪ ਕਰਨ ਲੱਗਦਾ ਹੈ । ਇਸ ਕਾਰਨ ਸਾਹ ਲੈਣ ਵਿਚ ਵੀ ਦਿੱਕਤ ਆਉਂਦੀ ਹੈ
ਇੰਝ ਕਰੋਂ ਕੋਲੈਸਟਰੋਲ ਨੂੰ ਕੰਟਰੋਲ
1. ਹਲਦੀ
ਹਲਦੀ ਬਹੁਤ ਚੰਗੀ ਕੁਦਰਤੀ ਐਂਟੀਆਕਸੀਡੈਂਟ ਹੈ ਇਸ ਲਈ ਇਸ ਦਾ ਸੇਵਨ ਕੋਲੈਸਟਰੋਲ ਲੈਵਲ ਨੂੰ ਕੰਟਰੋਲ ਕਰਦਾ ਹੈ। ਇਸ ਦੇ ਇਲਾਵਾ ਇਸ ਨਾਲ ਗਠੀਆ ਰੋਗਾਂ ਦੀ ਸਮੱਸਿਆ ਵੀ ਦੂਰ ਰਹਿੰਦੀ ਹੈ। ਖਾਣੇ 'ਚ ਇਸਤੇਮਾਲ ਕਰਨ ਦੇ ਨਾਲ ਤੁਸੀਂ ਇਸ ਨੂੰ ਦੁੱਧ 'ਚ ਮਿਲਾ ਕੇ ਵੀ ਪੀ ਸਕਦੇ ਹੋ।
2. ਲਸਣ
ਲਸਣ 'ਚ ਐਂਟੀ-ਆਕਸੀਡੈਂਟ ਹੁੰਦੇ ਹਨ, ਜੋ ਕਿ ਸਰੀਰ ਦੇ ਐੱਲ.ਡੀ.ਐੱਲ. ਮਤਲਬ ਖ਼ਰਾਬ ਕੋਲੈਸਟਰੋਲ ਦੇ ਪੱਧਰ ਨੂੰ ਘੱਟ ਕਰਦੇ ਹਨ। ਸਵੇਰੇ ਖਾਲੀ ਪੇਟ ਇਸ ਦੀ 1-2 ਪੋਥੀਆਂ ਦਾ ਸੇਵਨ ਕਰੋ।
3. ਗ੍ਰੀਨ ਟੀ
ਗ੍ਰੀਨ ਟੀ ਸਿਹਤ ਲਈ ਬਹੁਤ ਹੀ ਫ਼ਾਇਦੇਮੰਦ ਹੈ ਅਤੇ ਕੋਲੈਸਟਰੋਲ ਨੂੰ ਕੰਟਰੋਲ ਰੱਖਣ ਦਾ ਕੰਮ ਕਰਦੀ ਹੈ।
4. ਮੇਥੀ ਦੇ ਦਾਣੇ
ਮੇਥੀ ਦੇ ਦਾਣੇ ਸਿਹਤ ਲਈ ਬਹੁਤ ਹੀ ਲਾਭਕਾਰੀ ਹੁੰਦੇ ਹਨ। ਮੇਥੀ ਦੇ ਦਾਣੇ ਕੋਲੈਸਟਰੋਲ ਲੈਵਲ ਨੂੰ ਘੱਟ ਕਰਨ 'ਚ ਮਦਦ ਕਰਦੇ ਹਨ, ਜਿਸ ਨਾਲ ਤੁਸੀਂ ਦਿਲ ਸਬੰਧੀ ਕਈ ਬੀਮਾਰੀਆਂ ਤੋਂ ਬਚੇ ਰਹਿੰਦੇ ਹੋ।
5. ਇਸਬਗੋਲ ਦੀਆਂ ਪੱਤੀਆਂ ਘੁਲਣਸ਼ੀਲ ਫਾਈਬਰ ਹੋਣ ਕਾਰਨ ਇਸਬਗੋਲ ਦੀਆਂ ਪੱਤੀਆਂ ਦਾ ਸੇਵਨ ਵੀ ਕੋਲੈਸਟਰੋਲ ਲੈਵਲ ਨੂੰ ਕੰਟਰੋਲ ਕਰਨ 'ਚ ਮਦਦ ਕਰਦੀ ਹੈ। ਕੋਲੈਸਟਰੋਲ ਨੂੰ ਕੰਟਰੋਲ ਕਰਨ ਦੇ ਨਾਲ ਹੀ ਇਹ ਗੁਡ ਕੋਲੈਸਟਰੋਲ ਨੂੰ ਵੀ ਵਧਾਉਂਦਾ ਹੈ।