Nail biting: ਪੇਟ ਵਿਚ ਇਨਫ਼ੈਕਸ਼ਨ ਹੋਣ ਦਾ ਕਾਰਨ ਹੋ ਸਕਦੈ ‘ਨਹੁੰ ਚਬਾਉਣਾ’
Published : Jan 8, 2024, 7:50 am IST
Updated : Jan 8, 2024, 8:11 am IST
SHARE ARTICLE
Nail biting can cause stomach infection
Nail biting can cause stomach infection

ਅੱਜ ਅਸੀ ਤੁਹਾਨੂੰ ਇਸ ਆਦਤ ਤੋਂ ਛੁਟਕਾਰਾ ਪਾਉਣ ਬਾਰੇ ਦਸਾਂਗੇ:

Nail biting:  ਬੱਚਿਆਂ ਨੂੰ ਅਕਸਰ ਅਪਣੇ ਮੂੰਹ ਵਿਚ ਹੱਥ ਪਾਉਣ ਅਤੇ ਨਹੁੰ ਚਬਾਉਣ ਦੀ ਆਦਤ ਹੁੰਦੀ ਹੈ। ਇਸ ਨਾਲ ਹੀ ਜੇ ਗੱਲ ਅਸੀਂ ਵੱਡਿਆਂ ਦੀ ਕਰੀਏ ਤਾਂ ਕੁੱਝ ਲੋਕ ਅਜਿਹੇ ਵੀ ਹੁੰਦੇ ਹਨ, ਜਿਨ੍ਹਾਂ ਦਾ ਜ਼ਿਆਦਾ ਸਮਾਂ ਹੱਥ ਮੂੰਹ ਵਿਚ ਹੀ ਰਹਿੰਦਾ ਹੈ, ਅਰਥਾਤ ਉਹ ਲੋਕ ਅਪਣੇ ਨਹੁੰ ਚਬਾਉਂਦੇ ਰਹਿੰਦੇ ਹਨ। ਇਸ ਦੇ ਪਿੱਛੇ ਦਾ ਕਾਰਨ ਚਿੰਤਾ, ਡਰ, ਤਣਾਅ ਅਤੇ ਬਹੁਤ ਜ਼ਿਆਦਾ ਸੋਚਣਾ ਹੁੰਦਾ ਹੈ। ਭਾਵੇਂ ਹਰ ਕੋਈ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦਾ ਹੈ ਕਿ ਨਹੁੰ ਚਬਾਉਣਾ ਇਕ ਚੰਗੀ ਆਦਤ ਨਹੀਂ ਫਿਰ ਵੀ ਉਹ ਇਸ ਆਦਤ ਤੋਂ ਮਜਬੂਰ ਹਨ।

ਅੱਜ ਅਸੀ ਤੁਹਾਨੂੰ ਇਸ ਆਦਤ ਤੋਂ ਛੁਟਕਾਰਾ ਪਾਉਣ ਬਾਰੇ ਦਸਾਂਗੇ:  

  •  ਵਾਰ-ਵਾਰ ਨਹੁੰ ਚਬਾਉਣ ਨਾਲ ਉਨ੍ਹਾਂ ਦੀ ਗੰਦਗੀ ਪੇਟ ਤਕ ਪਹੁੰਚ ਜਾਂਦੀ ਹੈ। ਇਸ ਕਾਰਨ ਪਾਚਨ ਤੰਤਰ ਵਿਚ ਗੜਬੜੀ ਮਹਿਸੂਸ ਹੁੰਦੀ ਹੈ। ਅਜਿਹੇ ਵਿਚ ਪੇਟ ਖ਼ਰਾਬ ਹੋਣ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ। ਨਹੁੰ ਚਬਾਉਣ ਨਾਲ ਇਸ ਵਿਚ ਮੌਜੂਦ ਗੰਦਗੀ ਅਤੇ ਬੈਕਟਰੀਆ ਮੂੰਹ ਅੰਦਰ ਚਲੇ ਜਾਣਗੇ। ਅਜਿਹੇ ਵਿਚ ਪੇਟ ਖ਼ਰਾਬ ਅਤੇ ਇਨਫ਼ੈਕਸ਼ਨ ਹੋਣ ਕਾਰਨ ਕਈ ਕਿਸਮਾਂ ਦੀਆਂ ਬੀਮਾਰੀਆਂ ਲੱਗਣ ਦਾ ਖ਼ਤਰਾ ਵੱਧ ਜਾਂਦਾ ਹੈ।
  • ਨਹੁੰ ਚਬਾਉਣ ਨਾਲ ਦੰਦਾਂ ’ਤੇ ਵੀ ਮਾੜਾ ਪ੍ਰਭਾਵ ਪੈਂਦਾ ਹੈ। ਇਸ ਨਾਲ ਦੰਦਾਂ ’ਤੇ ਤਰੇੜਾਂ ਪੈ ਸਕਦੀਆਂ ਹਨ। ਇਕ ਖੋਜ ਅਨੁਸਾਰ ਉਦਾਸੀ, ਤਣਾਅ ਜਾਂ ਕੋਈ ਪ੍ਰੇਸ਼ਾਨੀ ਹੋਣ ’ਤੇ ਬਹੁਤ ਸਾਰੇ ਲੋਕ ਨਹੁੰ ਚਬਾਉਣ ਲਗਦੇ ਹਨ। ਇਸ ਨਾਲ ਵਿਅਕਤੀ ਦੇ ਇਮੋਸ਼ਨ ਨਜ਼ਰ ਆਉਂਦੇ ਹਨ। ਪਰ ਵੇਲੇ ਸਿਰ ਇਸ ਆਦਤ ਨੂੰ ਨਾ ਛੱਡਣ ਕਾਰਨ ਤਣਾਅ ਵਧ ਸਕਦਾ ਹੈ।
  • ਨਹੁੰਆਂ ਨੂੰ ਜ਼ਿਆਦਾ ਵਧਾਉਣ ਦੀ ਬਜਾਏ ਸਮੇਂ-ਸਮੇਂ ’ਤੇ ਕਟਦੇ ਰਹੋ। ਜਿਸ ਤਰ੍ਹਾਂ ਛੋਟੇ ਬੱਚਿਆਂ ਨੂੰ ਮੂੰਹ ਵਿਚ ਹੱਥ ਪਾਉਣ ਤੋਂ ਰੋਕਣ ਲਈ ਮਾਵਾਂ ਉਨ੍ਹਾਂ ਦੇ ਨਹੁੰਆਂ ’ਤੇ ਥੋੜ੍ਹਾ ਜਿਹਾ ਕਰੇਲੇ ਦਾ ਰਸ ਜਾਂ ਲਾਲ ਮਿਰਚ ਪਾਊਡਰ ਲਗਾਉਂਦੀਆਂ ਹਨ। ਉਸੇ ਤਰ੍ਹਾਂ ਤੁਸੀਂ ਇਨ੍ਹਾਂ ਚੀਜ਼ਾਂ ਨੂੰ ਟਰਾਈ ਕਰ ਸਕਦੇ ਹੋ।
  • ਜਦੋਂ ਵੀ ਤੁਹਾਡਾ ਨਹੁੰ ਚਬਾਉਣ ਦਾ ਮਨ ਕਰੇ ਤਾਂ ਅਪਣਾ ਧਿਆਨ ਭਟਕਾ ਲਉ। ਇਸ ਲਈ ਤੁਸੀਂ ਕੋਈ ਕਿਤਾਬ ਪੜ੍ਹਨਾ, ਫ਼ਿਲਮ ਦੇਖਣਾ, ਗਾਣਾ ਸੁਣਨਾ ਆਦਿ ਕੋਈ ਅਪਣਾ ਮਨਪਸੰਦ ਕੰਮ ਕਰ ਸਕਦੇ ਹੋ।
  • ਨਹੁੰਆਂ ’ਤੇ ਹਮੇਸ਼ਾ ਨੇਲ ਪਾਲਿਸ਼ ਲਗਾ ਕੇ ਰੱਖੋ। ਅਜਿਹੇ ਵਿਚ ਨੇਲ ਪਾਲਿਸ਼ ਦੀ ਤੇਜ਼ ਸੁਗੰਧ ਅਤੇ ਸਵਾਦ ਕਾਰਨ ਤੁਸੀਂ ਅਪਣੇ ਆਪ ਹੀ ਨਹੁੰ ਚਬਾਉਣਾ ਬੰਦ ਕਰ ਦੇਵੋਗੇ।

(For more Punjabi news apart from Nail biting can cause stomach infection, stay tuned to Rozana Spokesman)

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Lok Sabha Election 2024 : ਹਲਕਾ ਫਤਹਿਗੜ੍ਹ ਦੇ ਲੋਕਾਂ ਨੇ ਖੋਲ੍ਹ ਦਿੱਤੇ ਪੱਤੇ, ਸੁਣੋ ਕਿਸ ਨੂੰ ਬਣਾ ਰਹੇ ਹਨ MP

05 May 2024 9:16 AM

Ashok Parashar Pappi : 'ਰਾਜਾ ਵੜਿੰਗ ਪਹਿਲਾਂ ਦਰਜ਼ੀ ਦਾ 23 ਹਜ਼ਾਰ ਵਾਲਾ ਬਿੱਲ ਭਰ ਕੇ ਆਵੇ..

05 May 2024 9:05 AM

ਕਿਸਾਨ ਦੀ ਮੌਤ ਮਗਰੋਂ ਰਾਜਪੁਰਾ 'ਚ ਇਕੱਠੇ ਹੋ ਗਏ ਸਾਰੇ ਕਿਸਾਨ ਆਗੂ, ਲੈ ਲਿਆ ਵੱਡਾ ਫ਼ੈਸਲਾ!…

05 May 2024 8:42 AM

Big Breaking: ਪਰਨੀਤ ਕੌਰ ਦਾ ਵਿਰੋਧ ਕਰਨ ਆਏ ਕਿਸਾਨਾਂ ਨਾਲ ਪ੍ਰਸ਼ਾਸਨ ਦੀ ਝੜਪ!, ਇੱਕ ਕਿਸਾਨ ਦੀ ਮੌ.ਤ, ਬਹੁਤ ਮੰਦਭਾਗਾ

04 May 2024 5:08 PM

Valtoha ‘ਤੇ ਵਰ੍ਹੇ Simranjit Mann ਦੀ Party ਦਾ ਉਮੀਦਵਾਰ, ਉਦੋਂ ਤਾਂ ਬਾਹਾਂ ਖੜ੍ਹੀਆਂ ਕਰਕੇ ਬਲੂ ਸਟਾਰ ਦੌਰਾਨ...

04 May 2024 3:11 PM
Advertisement