ਜੇਕਰ ਤੁਸੀਂ ਵੀ ਸਵੇਰੇ ਉਠਦੇ ਹੀ ਕਰਦੇ ਹੋ ਫੋਨ ਦਾ ਇਸਤੇਮਾਲ ਤਾਂ ਹੋ ਜਾਓ ਸਾਵਧਾਨ !
Published : Sep 8, 2019, 10:27 am IST
Updated : Sep 8, 2019, 10:27 am IST
SHARE ARTICLE
 using cell phone early morning is harmful for body
using cell phone early morning is harmful for body

ਅੱਜ ਦੇ ਸਮੇਂ 'ਚ ਮੋਬਾਇਲ ਹਰ ਕਿਸੇ ਵਿਅਕਤੀ ਦੇ ਜੀਵਨ ਦਾ ਇੱਕ ਅਹਿਮ ਹਿੱਸਾ ਬਣ ਚੁੱਕਿਆ ਹੈ। ਅਸੀ ਸਾਰੇ ਹਰ ਸਮੇਂ ਸਿਰਫ ਤੇ ਸਿਰਫ ਫੋਨ ਦਾ ਇਸਤੇਮਾਲ ਕਰਦੇ ਹਾਂ।

ਨਵੀਂ ਦਿੱਲੀ :  ਅੱਜ ਦੇ ਸਮੇਂ 'ਚ ਮੋਬਾਇਲ ਹਰ ਕਿਸੇ ਵਿਅਕਤੀ ਦੇ ਜੀਵਨ ਦਾ ਇੱਕ ਅਹਿਮ ਹਿੱਸਾ ਬਣ ਚੁੱਕਿਆ ਹੈ। ਅਸੀ ਸਾਰੇ ਹਰ ਸਮੇਂ ਸਿਰਫ ਤੇ ਸਿਰਫ ਫੋਨ ਦਾ ਇਸਤੇਮਾਲ ਕਰਦੇ ਹਾਂ। ਅਸੀ ਸਾਰੇ ਲੋਕ ਫੋਨ ਨਾਲ ਇੰਨਾ ਜ਼ਿਆਦਾ ਜੁੜ ਚੁੱਕੇ ਹਾਂ ਕਿ ਆਲਮ ਇਹ ਹੈ ਰਾਤ ਨੂੰ ਸੋਣ ਤੋਂ ਪਹਿਲਾਂ ਅਤੇ ਸਵੇਰੇ ਉਠਦੇ ਹੀ ਸਾਨੂੰ ਸਭ ਤੋਂ ਪਹਿਲਾਂ ਆਪਣਾ ਫੋਨ ਚੈੱਕ ਕਰਨਾ ਹੁੰਦਾ ਹੈ। ਜਿਆਦਾਤਰ ਲੋਕਾਂ ਦੀ ਹੁਣ ਅਜਿਹੀ ਆਦਤ ਬਣ ਚੁੱਕੀ ਹੈ ਕਿ ਸਵੇਰੇ ਉੱਠ ਕੇ ਸਭ ਤੋਂ ਪਹਿਲਾ ਕੰਮ ਫੋਨ ਚਲਾਉਣਾ ਹੁੰਦਾ ਹੈ ਪਰ ਕੀ ਤੁਸੀ ਜਾਣਦੇ ਹੋ ਕਿ ਸਵੇਰੇ ਉਠਦੇ ਹੀ ਫੋਨ ਦਾ ਪ੍ਰਯੋਗ ਕਰਨ ਨਾਲ ਇੱਕ ਨਹੀਂ ਸਗੋਂ ਕਈ ਪ੍ਰਕਾਰ ਦੇ ਨੁਕਸਾਨ ਹੋ ਸਕਦੇ ਹੋ ਤਾਂ ਚਲੋ ਅੱਜ ਅਸੀ ਤੁਹਾਨੂੰ ਦੱਸਾਂਗੇ ਕਿ ਸਵੇਰੇ ਉੱਠ ਕੇ ਇੱਕਦਮ ਤੋਂ ਫੋਨ ਦਾ ਇਸਤੇਮਾਲ ਆਖੀਰ ਕਿਉਂ ਨਹੀਂ ਕਰਣਾ ਚਾਹੀਦਾ ਹੈ।

 using cell phone early morning is harmful for bodyusing cell phone early morning is harmful for body

ਰਾਤ ਦੇ ਹਨੇਰੇ ’ਚ ਮੋਬਾਇਲ ਯੂਜ਼ ਕਰਨ ਦੇ ਨੁਕਸਾਨ ਬਾਰੇ ਤਾਂ ਤੁਸੀਂ ਜਾਣਦੇ ਹੋ ਪਰ ਕੀ ਤੁਹਾਨੂੰ ਪਤਾ ਹੈ ਕਿ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਸਮਾਰਟ ਫੋਨ ਨੂੰ ਚੈੱਕ ਕਰਨਾ ਵੀ ਚੰਗਾ ਨਹੀਂ ਇਸ ਲਈ ਸਾਵਧਾਨ ਹੋ ਜਾਓ। ਯੂ. ਕੇ. ਵਿਚ ਲਗਭਗ 2000 ਲੋਕਾਂ 'ਤੇ ਹੋਏ ਇਕ ਸਰਵੇ ਮੁਤਾਬਿਕ ਸਵੇਰੇ ਜਾਗਦਿਆਂ ਹੀ ਸਭ ਤੋਂ ਪਹਿਲਾਂ ਮੋਬਾਇਲ ਚੈੱਕ ਕਰਨ ’ਤੇ ਦਿਨ ਦੀ ਸ਼ੁਰੂਆਤ ਹੀ ਸਟ੍ਰੈੱਟਸ ਨਾਲ ਹੁੰਦੀ ਹੈ, ਜੋ ਦਿਮਾਗ ਦੇ ਵਰਕਿੰਗ ਪ੍ਰੋਸੈੱਸ ’ਤੇ ਅਸਰ ਪਾਉਂਦੇ ਹੋਏ ਕਾਰਜ ਸਮਰਥਾ ਨੂੰ ਪ੍ਰਭਾਵੀ ਕਰਦਾ ਹੈ।

 using cell phone early morning is harmful for bodyusing cell phone early morning is harmful for body

ਮਾਹਰਾਂ ਮੁਤਾਬਿਕ ਜਦੋਂ ਵਿਅਕਤੀ ਜਾਗਣ ’ਤੇ ਸਭ ਤੋਂ ਪਹਿਲਾਂ ਮੇਲ ਜਾਂ ਨੋਟੀਫਿਕੇਸ਼ਨ ਚੈੱਕ ਕਰਦਾ ਹੈ ਤਾਂ ਉਸ ਦਾ ਦਿਮਾਗ ਉਸ ਨਾਲ ਜੁੜੇ ਵਿਚਾਰਾਂ ਨਾਲ ਹੀ ਭਰ ਜਾਂਦਾ ਹੈ। ਜਿਸ ਨਾਲ ਉਹ ਕਿਸੇ ਹੋਰ ਚੀਜ਼ ਦੇ ਬਾਰੇ ਬਿਹਤਰ ਤਰੀਕੇ ਨਾਲ ਨਹੀਂ ਸੋਚ ਸਕਦਾ। ਉੱਠਣ ਤੋਂ ਬਾਅਦ ਇਕ ਹੀ ਚੀਜ਼ ਬਾਰੇ ਸੋਚਣ ਨਾਲ ਸਟ੍ਰੈੱਸ ਅਤੇ ਐਂਗਜਾਈਟੀ ਲੈਵਲ ਵਧ ਜਾਂਦਾ ਹੈ। ਸਵੇਰ ਦੇ ਸਮੇਂ ਉਂਝ ਹੀ ਬੀ. ਪੀ. ਵਧਿਆ ਹੋਇਆ ਹੁੰਦਾ ਹੈ ਅਜਿਹੇ ’ਚ ਤਣਾਅ ਉਸ ਨੂੰ ਹੋਰ ਵਧਾ ਦਿੰਦਾ ਹੈ ਜੋ ਕਿ ਖਤਰਨਾਕ ਹੈ। ਸੌਣ ਤੋਂ ਬਾਅਦ ਅਗਲੇ ਦਿਨ ਉੱਠਣ ’ਤੇ ਜਦੋਂ ਵਿਅਕਤੀ ਮੋਬਾਇਲ ਚੈੱਕ ਕਰਦਾ ਹੈ ਤਾਂ ਉਹ ਬੀਤੇ ਦਿਨ ਦੀਆਂ ਘਟਨਾਵਾਂ ਨਾਲ ਸਬੰਧਤ ਜਾਣਕਾਰੀ ਪੜ੍ਹ ਰਿਹਾ ਹੁੰਦਾ ਹੈ।

 using cell phone early morning is harmful for bodyusing cell phone early morning is harmful for body

ਐਕਸਪਰਟ ਜਾਂ ਮਾਹਿਰਾਂ ਦੀ ਮੰਨੀਏ ਤਾਂ ਇਸ ਦਾ ਅਸਰ ਇਹ ਹੁੰਦਾ ਹੈ ਕਿ ਵਿਅਕਤੀ ਦੇ ਪ੍ਰੈਜ਼ੈਂਟ ਨੂੰ ਪਾਸਟ ਹਾਈਜੈਕ ਕਰ ਲੈਂਦਾ ਹੈ ਅਤੇ ਉਹ ਨਵੇਂ ਦਿਨ ਨੂੰ ਨਵੇਂ ਤਰੀਕੇ ਨਾਲ ਜਿਊਣ ਦੀ ਬਜਾਏ ਬੀਤੇ ਹੋਏ ਦਿਨ ਦੇ ਮੁਤਾਬਿਕ ਹੀ ਉਸ ਨੂੰ ਜਿਊਂਦਾ ਹੈ। ਮਾਹਰਾਂ ਮੁਤਾਬਕ ਸਵੇਰੇ ਉੱਠਣ ’ਤੇ ਸਭ ਤੋਂ ਪਹਿਲਾਂ ਮੋਬਾਇਲ ਚੈੱਕ ਕਰਨ ਦੀ ਬਜਾਏ ਮਿਊਜ਼ਿਕ ਸੁਣਨ ਜਾਂ ਮੈਡੀਟੇਸ਼ਨ ਕਰੋ ਇਸ ਨਾਲ ਦਿਮਾਗ ਰਿਲੈਕਸ ਹੁੰਦਾ ਹੈ ਜਿਸ ਨਾਲ ਇਕ ਦਿਨ ਭਰ ਲਈ ਤਿਆਰ ਹੋਣ ਦਾ ਮੌਕਾ ਮਿਲੇਗਾ ਅਤੇ ਵਿਅਕਤੀ ਹਰ ਚੀਜ਼ ’ਚ ਬਿਹਤਰ ਤਰੀਕੇ ਨਾਲ ਪਰਫਾਰਮ ਕਰ ਸਕੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement