ਕੈਂਸਰ ਤੋਂ ਬਚਣ ਦੇ ਦੇਸੀ ਇਲਾਜ
Published : Apr 9, 2019, 9:37 am IST
Updated : Apr 10, 2020, 9:46 am IST
SHARE ARTICLE
Seven Foods the Fight Cancer Naturally
Seven Foods the Fight Cancer Naturally

ਪੜ੍ਹੋ, ਕੈਂਸਰ ਤੋਂ ਬਚਣ ਲਈ ਕੀ ਕੀ ਦੇੇਸੀ ਇਲਾਜ ਕਰਨੇ ਚਾਹੀਦੇ ਹਨ

ਕੈਂਸਰ ਦੀ ਬਿਮਾਰੀ ਸਾਰੇ ਸੰਸਾਰ ਵਿਚ ਬੜੀ ਤੇਜੀ ਨਾਲ ਫੈਲ ਰਹੀ ਹੈ। ਇਹ ਕਿਉਂ ਹੁੰਦੀ ਹੈ ਖੋਜੀਆਂ ਨੂੰ ਪੱਕਾ ਪਤਾ ਨਹੀ। ਇਸ ਦੀਆਂ ਦੋ ਸੰਭਾਵਨਾਵਾਂ ਸਮਝੀਆਂ ਜਾਂਦੀਆਂ ਹਨ; ਮਨੁੱਖੀ ਸਰੀਰ ਜੋ ਛੋਟੇ ਛੋਟੇ ਸੈਲਾਂ ਦਾ ਬਣਿਆ ਹੋਇਆ ਹੈ ਉਸ ਨੂੰ ਹਰ ਵਕਤ ਆਕਸੀਜਨ ਮਿਲਣੀ ਚਾਹੀਦੀ ਹੈ। ਇੱਕ ਖੰਡ ਰੂਪੀ ਪਦਾਰਥ ਇਸ ਸੈਲ ਨੂੰ ਇਸ ਤਰਾਂ ਲਪੇਟ ਲੈਂਦਾ ਹੈ ਜੋ ਉਸ ਸੈਲ ਨੂੰ ਆਕਸੀਜਨ ਨਾ ਮਿਲੇ। ਦੂਜੀ ਸੰਭਾਵਨਾ ਸਰੀਰ ਵਿਚ ਤੇਜਾਬੀ ਮਾਦਾ ਵਧ ਜਾਣਾ ਅਤੇ ਖਾਰਾ (alkali) ਦਾ ਘਟ ਜਾਣਾ।

ਪਹਿਲੀ ਸੰਭਾਵਨਾ ਨੂੰ ਮੁੱਖ ਰੱਖਕੇ ਲੰਬੇ ਲੰਬੇ ਸਾਹ ਲੈਣਾ ਜਾਂ ਡਾਕਟਰ ਬਡਵਿਗ ਦੇ ਫਾਰਮੂਲੇ ਨਾਲ ਖੂਨ ਰਾਹੀਂ ਉਹਨਾ ਸੈੱਲਾਂ ਤੱਕ ਆਕਸੀਜਨ ਪਹੁੰਚਾ ਕੇ ਇਲਾਜ ਕੀਤਾ ਜਾਂਦਾ ਹੈ। ਦੂਜੀ ਸੰਭਾਵਨਾ ਨੂੰ ਮੁੱਖ ਰੱਖ ਕੇ  ਇਹੋ ਜਿਹੀ ਖੁਰਾਕ ਖਾਣੀ ਤਾਂ ਜੋ ਸਰੀਰ ਵਿਚ ਖਾਰਾਪਨ ਵੱਧ ਸਕੇ। ਇਸੇ ਸੋਚ ਅਧੀਨ ਅਮਰੀਕਾ ਵਿਚ ਖਾਰਾ ਪਾਣੀ (ionized water) ਤਿਆਰ ਕਰਕੇ ਮਹਿੰਗੇ ਮੁੱਲ ਵੇਚਿਆ ਜਾਂਦਾ ਹੈ। ਇਸ ਵਾਸਤੇ ਇੱਕ ਹੋਰ ਖੋਜ ਹੋਈ ਦੱਸੀ ਜਾ ਰਹੀ ਹੈ ਜੋ ਹੁਣ ਲਕੋਈ ਜਾ ਰਹੀ ਹੈ।

ਇਹ ਦੁਆਈ ਨਿੰਬੂ ਦੇ ਰਸ ਤੋਂ ਤਿਆਰ ਕੀਤੀ ਜਾ ਰਹੀ ਹੈ। ਦੱਸਿਆ ਇਹ ਜਾ ਰਿਹਾ ਹੈ ਕਿ ਨਿੰਬੂ ਰਾਹੀ ਇਲਾਜ ਕੀਮੋਥੈਰੇਪੀ ਨਾਲੋ 10000 ਗੁਣਾ ਜ਼ਿਆਦਾ ਤਾਕਤਵਰ ਹੈ। ਇਸ ਨਾਲ ਲੋਕਾਂ ਨੇ ਨਿੰਬੂ ਵਰਤਣਾ ਸ਼ੁਰੂ ਕਰ ਦਿੱਤਾ ਹੈ। ਜੋ ਲੋਕ ਹਰ ਰੋਜ ਨਿੰਬੂ ਨਹੀ ਵਰਤ ਸਕਦੇ ਉਹਨਾਂ ਵਾਸਤੇ ਇਸ ਤੋਂ ਵੀ ਸਸਤਾ ਸੌਦਾ ਸਰੀਰ ਵਿਚ ਖਾਰਾਪਨ ਵਧਾਉਣ ਦਾ ਹੈ ਮਿੱਠਾ ਸੋਡਾ। ਇਸ ਵਿਚ ਕੋਈ ਕੈਮੀਕਲ ਨਹੀ ਹੁੰਦਾ। 

ਜਿਵੇ ਕੁਝ ਸਮਾਂ ਪਹਿਲਾਂ ਪਿੰਡਾਂ ਵਿਚ ਛਟੀਆਂ ਦੀ ਸੁਆਹ ਨੂੰ ਕੁਝ ਦਿਨ ਪਾਣੀ ਵਿਚ ਭਿਉਂ ਕੇ ਖਾਰ ਬਣਾ ਲਈ ਜਾਂਦੀ ਸੀ ਇਹ ਉਹੋ ਹੀ ਚੀਜ ਹੈ। ਜੇ ਇੱਕ ਗਲਾਸ ਪਾਣੀ ਵਿਚ ਇੱਕ ਚੂੰਡੀ ਮਿੱਠੇ ਸੋਡੇ ਦੀ ਪਾ ਲਈ ਜਾਵੇ ਤਾਂ ਇਸ ਦਾ ਖਾਰਾਪਣ   ਵੱਧ ਸਕਦਾ ਹੈ। ਪਰ ਹਾਈ ਬਲੱਡ ਪ੍ਰੈਸ਼ਰ ਵਾਲੇ ਇਸ ਨੂੰ ਨਾ ਵਰਤਣ। ਇਸ ਵਿਚ ਸੋਡੀਅਮ ਹੁੰਦਾ ਹੈ ਪਰ ਕਲੋਰਾਈਡ ਨਹੀ ਹੁੰਦਾ। ਕੁਝ ਮਾਹਿਰ ਕਹਿ ਰਹੇ ਹਨ ਕਿ ਬਲੱਡ ਪ੍ਰੈਸ਼ਰ ਨੂੰ ਕਲੋਰਾਈਡ ਹੀ ਵਧਾਉਂਦਾ ਹੈ ਸੋਡੀਅਮ ਨਹੀ।

ਇਸ ਦੀ ਚਰਚਾ ਇੰਟਰਨੈਟ ਉਪਰ ਹੋ ਰਹੀ ਹੈ। ਆਪਣੀ ਤਸੱਲੀ ਕਰਨ ਲਈ ਤੁਸੀਂ ਗੂਗਲ ਸਰਚ ਕਰ ਸਕਦੇ ਹੋ  ਲਭ ਕੇ ਪੜ੍ਹ ਸਕਦੇ ਹੋ। ਇਹ ਪਾਣੀ ਵਿਚ ਮਿਲਾਉਣ ਨਾਲ ਪਾਣੀ ਵਿਚ ਖਾਰਾਪਨ ਆ ਜਾਵੇਗਾ। ਇਸ ਨੂੰ ਵਰਤਣ ਨਾਲ ਨੁਕਸਾਨ ਵੀ ਕੋਈ ਨਹੀ ਹੁੰਦਾ। ਇਸ ਤੋਂ ਬਿਨਾ ਕੁਝ ਹੋਰ ਵਸਤੂਆਂ ਵਰਤਣ ਨਾਲ ਵੀ ਫਾਇਦਾ ਹੁੰਦਾ ਹੈ ਜਿਵੇਂ ;

  • ਕੱਚਾ ਲਸਣ ਕੁਟ ਕੇ ਜਾਂ ਚਿਥ ਕੇ ਖਾਣਾ ਜ਼ਿਆਦਾ ਫਾਇਦੇਮੰਦ ਹੈ।
  • ਹਲਦੀ ਵਿਚ ¼ ਹਿੱਸਾ ਕਾਲੀ ਮਿਰਚ ਮਿਲਾ ਕੇ ਲੈਣ ਨਾਲ ਹਲਦੀ ਦਾ ਅਸਰ ਕਈ ਗੁਣਾਂ ਵਧ ਜਾਂਦਾ ਹੈ।
  • ਕੌੜੀ ਲਾਲ ਮਿਰਚ
  • ਲਾਲ ਰੰਗ ਦੇ ਫਲ, ਸਬਜੀਆਂ ਅਤੇ ਲਾਲ ਬੇਰ।
  • ਟਮਾਟਰ ਕੱਚੇ ਨਾਲੋਂ ਰਿੰਨ ਕੇ ਜ਼ਿਆਦਾ ਫਾਇਦੇਮੰਦ ਹਨ।
  • ਕੁਝ ਲੋਕਾਂ ਨੇ ਗਾਜਰਾਂ ਦੇ ਹਰ ਰੋਜ ਇੱਕ ਲਿਟਰ ਜੂਸ ਨਾਲ ਵੀ ਫਾਇਦਾ ਦੱਸਿਆ ਹੈ।
  • ਆਖਰੀ ਤੇ ਸਭ ਤੋਂ ਜ਼ਿਆਦਾ ਵਰਤੀ ਜਾਂਦੀ ਹੈ ਹਰੀ ਪੁੰਗਰੀ ਕਣਕ (WHEAT GRASS ) ਇਹ ਤਾਜੀ ਮੁੱਠੀ ਭਰ ਘੋਟ ਕੇ ਪੀਤੀ ਜਾ ਸਕਦੀ ਹੈ। ਇਸ ਨੂੰ ਕੱਟ ਕੇ ਛਾਂਵੇਂ ਸੁੱਕਾ ਕੇ ਸਾਰਾ ਸਾਲ ਵਰਤੀ ਜਾ ਸਕਦੀ ਹੈ। ਇਹ ਪੱਛਮੀ ਮੁਲਕਾਂ ਵਿਚ ਬੜੇ ਮਹਿੰਗੇ ਮੁੱਲ ਵਿੱਕ ਰਹੀ ਹੈ। ਇਹ ਸਰੀਰ ਦੇ ਲਗਭਗ ਸਾਰੇ ਰੋਗਾਂ ਵਿਚ ਹੀ ਸਹਾਈ ਹੁੰਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement